Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਬਰੈਂਪਟਨ ਦੇ ਨਵੇਂ ਮੇਅਰ ਪੈਟ੍ਰਿਕ ਬ੍ਰਾਊਨ ਤੇ ਕਾਉਂਸਲਰਜ਼ ਨੇ ਸੰਹੁ ਚੁੱਕੀ

December 05, 2018 08:43 AM

ਬਰੈਂਪਟਨ, 4 ਦਸੰਬਰ (ਪੋਸਟ ਬਿਊਰੋ) : ਸਿਟੀ ਆਫ ਬਰੈਂਪਟਨ ਕੋਲ ਹੁਣ 2018-22 ਲਈ ਰਸਮੀ ਤੌਰ ਉੱਤੇ ਨਵੀਂ ਕਾਉਂਸਲ ਹੈ। 

ਸੋਮਵਾਰ ਰਾਤ ਨੂੰ ਸੈਂਕੜੇ ਬਰੈਂਪਟਨ ਵਾਸੀ ਰੋਜ਼ ਥਿਏਟਰ ਵਿੱਚ ਸਿਟੀ ਕਲਰਕ ਪੀਅਰ ਫੇਅ ਨੂੰ ਸੰਹੁ ਚੁੱਕਦਾ ਵੇਖਣ ਲਈ ਇੱਕਠੇ ਹੋਏ। ਇਹ ਸੰਹੁ ਚੁੱਕ ਸਮਾਗਮ ਘੰਟਾ ਭਰ ਚੱਲਿਆ। 22 ਅਕਤੂਬਰ ਨੂੰ ਹੋਈਆਂ ਚੋਣਾਂ ਦੌਰਾਨ ਬਰੈਂਪਟਨ ਦੇ ਵੋਟਰਾਂ ਨੇ ਕਾਉਂਸਲ ਦੇ ਪੰਜ ਨਵੇਂ ਮੈਂਬਰਾਂ ਨੂੰ ਚੁਣਿਆ। ਇਨ੍ਹਾਂ ਵਿੱਚ ਮੇਅਰ ਪੈਟ੍ਰਿਕ ਬ੍ਰਾਊਨ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਵਾਰਡਜ਼ 1 ਤੇ 5 ਤੋਂ ਸਿਟੀ ਕਾਉਂਸਲਰ ਰੋਵੇਨਾ ਸੈਂਟੋਸ ਤੇ ਰੀਜਨਲ ਕਾਉਂਸਲਰ ਪਾਲ ਵਿਸੈਂਟ, ਵਾਰਡ 7 ਤੇ 8 ਤੋਂ ਸਿਟੀ ਕਾਉਂਸਲਰ ਚਾਰਮੇਨ ਵਿਲੀਅਮਜ਼ ਅਤੇ ਵਾਰਡ 9 ਤੇ 10 ਤੋਂ ਸਿਟੀ ਕਾਉਂਸਲਰ ਹਰਕੀਰਤ ਸਿੰਘ ਦੀ ਚੋਣ ਕੀਤੀ ਗਈ।
ਹੁਣ ਇਹ ਸਾਰੇ ਵਾਰਡ 2 ਤੇ 6 ਦੇ ਰਿਟਰਨਿੰਗ ਕਾਉਂਸਲਰਜ਼ ਡੱਗ ਵ੍ਹਿਲਾਨਜ਼ (ਸਿਟੀ) ਤੇ ਮਾਈਕਲ ਪਾਲੇਸੀ (ਰੀਜਨ), ਵਾਰਡਜ਼ 3 ਤੇ 4 ਤੋਂ ਜੈੱਫ ਬੋਅਮੈਨ (ਸਿਟੀ) ਤੇ ਮਾਰਟਿਨ ਮੇਡੇਰੌਸ (ਰੀਜਨ), ਦੇ ਨਾਲ ਨਾਲ ਵਾਰਡਜ਼ 7 ਤੇ 8 ਲਈ ਨਵੇਂ ਚੁਣੇ ਗਏ ਰੀਜਨਲ ਕਾਉਂਸਲਰਜ਼ ਪੈਟ ਫੋਰਟਿਨੀ ਅਤੇ ਵਾਰਡਜ਼ 9 ਤੇ 10 ਤੋਂ ਗੁਰਪ੍ਰੀਤ ਢਿੱਲੋਂ ਨਾਲ ਕੰਮ ਕਰਨਗੇ। ਆਪਣੇ ਪਿਛਲੇ ਕਾਰਜ ਕਾਲ ਵਿੱਚ ਸਿਟੀ ਕਾਉਂਸਲਰਜ਼ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਢਿੱਲੋਂ ਤੇ ਫੋਰਟਿਨੀ ਰੀਜਨਲ ਕਾਉਂਸਲ ਵਿੱਚ ਸ਼ਾਮਲ ਹੋ ਗਏ ਹਨ। ਰੀਜਨਲ ਕਾਉਂਸਲਰਜ਼ ਸਿਟੀ ਤੇ ਪੀਲ ਰੀਜਨ ਕਾਉਂਸਲ ਦੋਵਾਂ ਲਈ ਹੀ ਸੇਵਾ ਨਿਭਾਉਣਗੇ।
ਬ੍ਰਾਊਨ ਨੂੰ ਸ਼ਨਿੱਚਰਵਾਰ ਨੂੰ ਓਨਟਾਰੀਓ ਦੇ ਸਾਬਕਾ ਪ੍ਰੀਮੀਅਰ ਬਿੱਲ ਡੇਵਿਸ ਨੇ ਸੰਹੁ ਚੁਕਾਈ ਸੀ। ਇਸ ਸਬੰਧੀ ਵੀਡੀਓ ਸਾਰੇ ਦੇ ਸਾਰੇ 10 ਕਾਉਂਸਲਰਜ਼ ਵੱਲੋਂ ਸੰਹੁ ਚੁੱਕ ਲਏ ਜਾਣ ਤੋਂ ਬਾਅਦ ਵਿਖਾਈ ਗਈ। ਬ੍ਰਾਊਨ ਨੇ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਆਖਿਆ ਕਿ ਉਹ ਨਵੀਂ ਟੀਮ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਆਖਿਆ ਕਿ ਸਾਡੇ ਕੋਲ ਅਜਿਹੀ ਸਿਟੀ ਕਾਉਂਸਲ ਹੈ ਜਿਹੜੀ ਸ਼ਹਿਰ ਵਿਚਲੀ ਵੰਨ ਸੁਵੰਨਤਾ ਨੂੰ ਦਰਸਾਉਂਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਵਿਲੀਅਮਜ਼ ਸਿਆਹ ਨਸਲ ਦੀ ਪਹਿਲੀ ਮਹਿਲਾ ਹੈ ਜਿਸਦੀ ਬਰੈਂਪਟਨ ਕਾਉਂਸਲ ਵਿੱਚ ਚੋਣ ਕੀਤੀ ਗਈ ਹੈ ਤੇ ਸੈਂਟੋਸ ਫਿਲੀਪੀਨੋ ਵਜੋਂ ਸੀਟ ਸਾਂਭਣ ਵਾਲੇ ਪਹਿਲੇ ਸ਼ਖ਼ਸ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ