Welcome to Canadian Punjabi Post
Follow us on

22

April 2021
ਕੈਨੇਡਾ

ਕੁਆਰਨਟੀਨ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਹੋਟਲਾਂ ਦੀ ਸੂਚੀ ਕੀਤੀ ਗਈ ਤਿਆਰ

February 08, 2021 11:50 PM

ਓਟਵਾ, 8 ਫਰਵਰੀ (ਪੋਸਟ ਬਿਊਰੋ) : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਵਿਦੇਸ਼ਾਂ ਤੋਂ ਪਰਤ ਰਹੇ ਟਰੈਵਲਰਜ਼ ਲਈ ਲਾਜ਼ਮੀ ਤਿੰਨ ਦਿਨਾਂ ਦੇ ਕੁਆਰਨਟੀਨ ਦਾ ਜਿਹੜਾ ਨਿਯਮ ਬਣਾਇਆ ਗਿਆ ਹੈ ਉਸ ਵਿੱਚ ਹਿੱਸਾ ਲੈਣ ਵਾਲੇ ਹੋਟਲਾਂ ਲਈ ਮਾਪਦੰਡਾਂ ਦੀ ਸੂਚੀ ਬਣਾ ਲਈ ਗਈ ਹੈ।
ਸਰਕਾਰ ਵੱਲੋਂ ਜਨਵਰੀ ਦੇ ਅੰਤ ਵਿੱਚ ਪ੍ਰਗਟਾਏ ਗਏ ਤਹੱਈਏ ਵਿੱਚ ਆਖਿਆ ਗਿਆ ਸੀ ਕਿ ਵਿਦੇਸ਼ਾਂ ਤੋਂ ਗੈਰ ਜ਼ਰੂਰੀ ਟਰਿੱਪਜ਼ ਤੋਂ ਪਰਤ ਰਹੇ ਯਾਤਰੀਆਂ ਨੂੰ ਫੈਡਰਲ ਸਰਕਾਰ ਦੀ ਤੈਅਸ਼ੁਦਾ ਫੈਸਿਲਿਟੀ ਵਿੱਚ 72 ਘੰਟਿਆਂ ਲਈ ਰਹਿਣਾ ਹੋਵੇਗਾ ਤੇ ਉਹ ਵੀ ਆਪਣੇ ਖਰਚੇ ਉੱਤੇ ਅਤੇ ਸਰਕਾਰ ਹੁਣ ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਦੇ ਇੱਕ ਕਦਮ ਨੇੜੇ ਪਹੁੰਚ ਗਈ ਹੈ।
ਸਰਕਾਰ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਇਹ ਮਾਪਦੰਡ ਕਦੋਂ ਪ੍ਰਭਾਵੀ ਹੋਣਗੇ। ਇਹ ਹੋ ਸਕਦਾ ਹੈ ਕਿ ਮਾਂਟਰੀਅਲ, ਟੋਰਾਂਟੋ, ਕੈਲਗਰੀ ਤੇ ਵੈਨਕੂਵਰ ਵਿੱਚ ਕੌਮਾਂਤਰੀ ਉਡਾਨਾਂ ਨੂੰ ਸਵੀਕਾਰ ਕਰ ਰਹੇ ਚਾਰ ਏਅਰਪੋਰਟਸ ਦੇ ਨੇੜਲੇ ਹੋਟਲਾਂ ਨੂੰ ਹੀ ਇਸ ਸੂਚੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇ। ਅਜਿਹੇ ਹੋਟਲਾਂ ਨੂੰ ਕਮਰਿਆਂ ਵਿੱਚ ਸੰਪਰਕ ਵਿੱਚ ਆਏ ਬਿਨਾਂ ਖਾਣਾ ਵਰਤਾਉਣ, ਫਰੀ ਵਾਇਰਲੈੱਸ ਇੰਟਰਨੈੱਟ ਪਹੁੰਚ, ਰੋਜ਼ਾਨਾ ਦੇ ਚੈੱਕ ਇੰਨ ਤੇ ਚੈੱਕ ਆਊਟ ਨੰਬਰਾਂ ਨੂੰ ਰਿਪੋਰਟ ਕਰਨਾ ਹੋਵੇਗਾ।
    

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਰਥਚਾਰੇ ਦੀ ਸਥਿਤੀ ਬਾਰੇ ਅੱਜ ਜਾਣਕਾਰੀ ਦੇਵੇਗਾ ਬੈਂਕ ਆਫ ਕੈਨੇਡਾ
ਟਰੂਡੋ ਤੇ ਹੋਰ ਆਗੂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ
ਇੰਟਰਪ੍ਰੋਵਿੰਸ਼ੀਅਲ ਬਾਰਡਰ ਕਰੌਸਿੰਗ ਉੱਤੇ 24/7 ਨਿਗਰਾਨੀ ਬੰਦ ਕਰੇਗੀ ਓਟਵਾ ਪੁਲਿਸ
ਟਾਰਚਾਂ ਵੇਚਣ ਵਾਲੇ
ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਧਰਮਨਿਰਪੱਖਤਾ ਕਾਨੂੰਨ ਨੂੰ ਰੱਖਿਆ ਬਰਕਰਾਰ
ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖਰਚੇ ਵਾਲਾ ਬਜਟ
ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ ਬਜਟ : ਓਟੂਲ
ਰੌਜਰਜ਼ ਦੇ ਕਈ ਗਾਹਕਾਂ ਵੱਲੋਂ ਸੇਵਾਵਾਂ ਵਿੱਚ ਵਿਘਨ ਪੈਣ ਦੀ ਕੀਤੀ ਗਈ ਸਿ਼ਕਾਇਤ
ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਲਿਬਰਲ ਸਰਕਾਰ ਹੋਰ ਖਰਚਾ ਕਰਨ ਉੱਤੇ ਦੇਵੇਗੀ ਜ਼ੋਰ
ਇਸ ਹਫਤੇ ਫੈਡਰਲ ਸਰਕਾਰ ਨੂੰ ਫਾਈਜ਼ਰ-ਬਾਇਓਐਨਟੈਕ ਤੋਂ ਇੱਕ ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ