Welcome to Canadian Punjabi Post
Follow us on

19

May 2019
ਅੰਤਰਰਾਸ਼ਟਰੀ

ਗੇਅ ਸੈਕਸ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਕੇਵਿਨ ਸਪੇਸੀ ਦਾ ਕੋਈ ਥਹੁ-ਪਤਾ ਨਹੀਂ ਲੱਗਦਾ

December 05, 2018 08:08 AM

ਵਾਸ਼ਿੰਗਟਨ, 4 ਦਸੰਬਰ (ਪੋਸਟ ਬਿਊਰੋ)- ਨਵੰਬਰ ਦੇ ਸ਼ੁਰੂ ਵਿੱਚ ਅਮਰੀਕਾ ਦੇ ਮਸ਼ਹੂਰ ਸਿਆਸੀ ਡਰਾਮੇ ਹਾਊਸ ਆਫ ਕਾਰਡਸ ਦੀ ਸਕਰੀਨਿੰਗ ਹੋਈ ਤਾਂ ਦਰਸ਼ਕਾਂ 'ਚ ਕੋਈ ਉਤਸ਼ਾਹ ਨਜ਼ਰ ਨਹੀਂ ਆਇਆ। ਪਹਿਲਾਂ ਇਹ ਸਭ ਤੋਂ ਹਿੱਟ ਮੰਨਿਆ ਜਾਣ ਵਾਲਾ ਸ਼ੋਅ ਸੀ। ਨੈਟਫਲਿਕਸ 'ਤੇ ਇਸ ਸੀਰੀਜ਼ ਨੂੰ ਬਹੁਤ ਹੀ ਲੋਕਪ੍ਰਿਅਤਾ ਮਿਲੀ ਸੀ। ਇਸ 'ਚ ਪ੍ਰੈਜ਼ੀਡੈਂਟ ਫ੍ਰੇਕ ਅੰਡਰਵੁੱਡ ਦੀ ਭੂਮਿਕਾ ਕੇਵਿਨ ਸਪੇਸੀ ਨੇ ਨਿਭਾਈ ਸੀ।
ਕੇਵਿਨ ਅਜਿਹੇ ਸਟਾਰ ਰਹੇ ਹਨ, ਜਿਨ੍ਹਾਂ ਨੂੰ ਦੋ ਵਾਰ ਆਸਕਰ ਐਵਾਰਡ ਮਿਲ ਚੁੱਕਾ ਹੈ, ਪਰ ਸੈਕਸ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਦਾ ਸਿਤਾਰਾ ਇਸ ਤਰ੍ਹਾਂ ਡੁੱਬਿਆ ਕਿ ਅੱਜ ਤੱਕ ਉਨ੍ਹਾਂ ਦਾ ਥਹੁ-ਪਤਾ ਨਹੀਂ ਮਿਲ ਰਿਹਾ। ਕੇਵਿਨ 'ਤੇ ਅਕਤੂਬਰ 2017 'ਚ ਸੈਕਸ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਜੋ ਸਾਥੀ ਕਲਾਕਾਰਾਂ ਲਾਏ ਸਨ। ਇੱਕ ਬਾਲ ਕਲਾਕਾਰ ਨੇ ਵੀ ਅਜਿਹੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਵੀ ਮੰਗੀ। ਕੇਵਿਨ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਰਗੇ ਪ੍ਰਤਿਭਾਸ਼ਾਲੀ ਅਭਿਨੇਤਾ ਘੱਟ ਹੀ ਹਨ, ਪਰ ਉਨ੍ਹਾਂ ਦਾ ਮਾੜਾ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ 29 ਅਕਤੂਬਰ 2017 ਨੂੰ ਸਟਾਰ ਟਰੈਕ 'ਤੇ ਕੰਮ ਕਰ ਚੁੱਕੇ ਐਂਥਨੀ ਰੈਪ ਨੇ ਉਨ੍ਹਾਂ 'ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ। ਇਹ ਘਟਨਾ ਸਾਲ 1986 ਦੀ ਹੈ ਤੇ ਉਸ ਸਮੇਂ ਰੈਪ 14 ਸਾਲ ਦਾ ਸੀ। ਇਸ ਤੋਂ ਬਾਅਦ ਅੱਜ ਤੱਕ ਕੁੱਲ 30 ਲੋਕ ਕੇਵਿਨ 'ਤੇ ਅਜਿਹੇ ਦੋਸ਼ ਲਾ ਚੁੱਕੇ ਹਨ। ਇਨ੍ਹਾਂ ਮਾਮਲਿਆਂ ਦੀ ਸ਼ਿਕਾਇਤ ਪੁਲਸ ਨੂੰ ਨਹੀਂ ਕੀਤੀ ਗਈ, ਪਰ ਲਾਸ ਏਂਜਲਸ ਅਤੇ ਲੰਡਨ ਦੀ ਪੁਲਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੇਵਿਨ ਨੂੰ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ। ਉਨ੍ਹਾਂ ਨੂੰ ਆਖਰੀ ਵਾਰ ਪਿਛਲੇ ਸਾਲ ਐਰੀਜ਼ੋਨਾ ਦੇ ਮੀਡੋਜ਼ ਰੀਹੈਬ ਸੈਂਟਰ ਵਿੱਚ ਦੇਖਿਆ ਗਿਆ ਸੀ। ਉਹ ਕਿੱਥੇ ਹਨ, ਇਸ ਬਾਰੇ ਉਨ੍ਹਾਂ ਦੇ ਕਰੀਬੀ ਵੀ ਦੱਸ ਨਹੀਂ ਸਕਦੇ। ਕੇਵਿਨ ਕੋਲ ਅਥਾਹ ਦੌਲਤ ਹੈ, ਪਰ ਸਵਾਲ ਇਹ ਹੈ ਕਿ ਕੀ ਉਹ ਆਪਣੀ ਪਛਾਣ ਲੁਕੋ ਕੇ ਕਿਤੇ ਰਹਿ ਰਹੇ ਹਨ। ਉਂਝ ਕੇਵਿਨ ਨੇ ਖੁੱਲ੍ਹੇ ਤੌਰ 'ਤੇ ਇਹ ਮੰਨਿਆ ਕਿ ਉਹ ਗੇਅ ਹੈ ਤੇ ਉਸ ਦੇ ਬਹੁਤ ਸਾਰੇ ਗੇਅ ਲੋਕਾਂ ਨਾਲ ਸੰਬੰਧ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸੈਕਸ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਕਿਸੇ ਰੀਹੈਬ ਸੈਂਟਰ 'ਚ ਹਨ, ਪਰ ਸਾਫ ਕੁਝ ਵੀ ਪਤਾ ਨਹੀਂ ਚੱਲ ਰਿਹਾ ਕਿ ਕੇਵਿਨ ਹੈ ਕਿੱਥੇ?

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਅਮਰੀਕਾ ਵਿੱਚ ਹਾਦਸੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ
ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ
ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ
ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ
ਭਾਰਤ ਦੱਖਣ ਪੂਰਬੀ ਏਸ਼ੀਅਨ ਅਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲ ਵੀ ਵੇਚੇਗਾ
ਪਤਨੀ ਦੇ ਕਤਲ ਕੇਸ ਵਿੱਚ ਫਸੇ ਗੁਰਪ੍ਰੀਤ ਸਿੰਘ ਨੇ ਅਦਾਲਤ ਤੋਂ ਇਨਸਾਫ ਮੰਗਿਆ
ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ 250 ਤੋਂ ਵੱਧ ਭਾਰਤੀ
ਸਾਨ ਫਰਾਂਸਿਸਕੋ ਵਿੱਚ ਹਵਾਈ ਅੱਡੇ ਉੱਤੇ ਚਿਹਰਾ ਪਛਾਨਣ ਵਾਲੀ ਤਕਨੀਕ ਉੱਤੇ ਪਾਬੰਦੀ
ਭਾਰਤੀ ਉਡਾਣਾਂ ਲਈ ਪਾਕਿਸਤਾਨ 30 ਮਈ ਤੱਕ ਹਵਾਈ ਖੇਤਰ ਬੰਦ ਰੱਖੇਗਾ