Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਸਪੈਸ਼ਲ ਨੀਡਜ਼ ਸਕੂਲ ਵਿੱਚ 22 ਐਜੂਕੇਸ਼ਨ ਵਰਕਰਜ਼ ਨੇ ਸੇਵਾਵਾਂ ਦੇਣ ਤੋਂ ਕੀਤਾ ਇਨਕਾਰ

January 27, 2021 05:56 AM

ਟੋਰਾਂਟੋ, 26 ਜਨਵਰੀ (ਪੋਸਟ ਬਿਊਰੋ) : ਸੇਫਟੀ ਸਬੰਧੀ ਚਿੰਤਾਵਾਂ ਨੂੰ ਲੈ ਕੇ 22 ਐਜੂਕੇਸ਼ਨਲ ਅਸਿਸਟੈਂਟਸ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸੇਵਾਵਾਂ ਦੇਣ ਤੋਂ ਮਨ੍ਹਾਂ ਕਰਨ ਉਪਰੰਤ ਟੋਰਾਂਟੋ ਦੇ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੂੰ ਹੋਰਨਾਂ ਸਕੂਲਾਂ ਤੋਂਂ ਲਿਆਂਦਾ ਗਿਆ।
45 ਅਜਿਹੇ ਵਿਦਿਆਰਥੀ ਇਸ ਸਮੇਂ ਬਾਲਡਵਿਨ ਸਟਰੀਟ ਉੱਤੇ ਸਥਿਤ ਬੈਵਰਲੀ ਸਕੂਲ ਜਾਂਦੇ ਹਨ। ਟੋਰਾਂਟੋ ਐਜੂਕੇਸ਼ਨ ਵਰਕਰਜ਼ ਯੂਨੀਅਨ ਦੇ ਪ੍ਰੈਜ਼ੀਡੈਂਟ ਜੌਹਨ ਵੈਦਰਅੱਪ ਦਾ ਕਹਿਣਾ ਹੈ ਕਿ ਸਟਾਫ ਤੇ ਮਾਪੇ ਸਕੂਲ ਵਿੱਚ ਰੈਪਿਡ ਟੈਸਟਿੰਗ ਮੰਗਦੇ ਹਨ। ਵੈਦਰਅੱਪ ਨੇ ਆਖਿਆ ਕਿ ਇਹ ਸੱਭ ਸਪੈਸ਼ਲ ਸਿੱਖਿਆ ਤੇ ਕੋਵਿਡ-19 ਕਾਰਨ ਹੋ ਰਿਹਾ ਹੈ। ਸਰਕਾਰ ਵੱਲੋਂ ਸਕੂਲ ਬੋਰਡ ਨੂੰ ਸਹੀ ਢੰਗ ਨਾਲ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ ਤੇ ਸਪੈਸ਼ਲ ਸਿੱਖਿਆ ਲਈ ਤਾਂ ਖਾਸਤੌਰ ਉੱਤੇ ਫੰਡ ਨਹੀਂ ਦਿੱਤੇ ਜਾ ਰਹੇ।
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਦਿੱਕਤ ਇਹ ਹੈ ਕਿ ਉਹ ਮਾਸਕ ਫਾੜ ਦਿੰਦੇ ਹਨ ਤੇ ਇਹ ਸਟਾਫ ਲਈ ਵੀ ਦਿੱਕਤ ਵਾਲੀ ਗੱਲ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਗੱਲਬਾਤ ਚੱਲ ਰਹੀ ਹੈ। ਟੀਡੀਐਸਬ ਦੇ ਤਰਜ਼ਮਾਨ ਸੈ਼ਰੀ ਸ਼ਵਾਰਟਜ਼-ਮਾਲਟਜ਼ ਦਾ ਕਹਿਣਾ ਹੈ ਕਿ ਲੋਕਲ ਸਕੂਲ ਦੇ ਐਡਮਨਿਸਟ੍ਰੇਟਰਜ਼ ਵੱਲੋਂ ਮਦਦ ਕੀਤੀ ਜਾ ਰਹੀ ਹੈ।  
ਮਾਲਟਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿਹੜੇ ਐਜੂਕੇਸ਼ਨ ਅਸਿਸਟੈਂਟ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਖਿਆਲ ਰੱਖਦੇ ਹਨ ਉਹ ਕਮਾਲ ਦੇ ਹਨ ਪਰ ਜਿਨ੍ਹਾਂ ਅਧਿਆਪਕਾਂ ਤੇ ਪ੍ਰਿੰਸੀਪਲਜ਼ ਤੇ ਵਾਈਸ ਪ੍ਰਿੰਸੀਪਲਜ਼ ਨੂੰ ਅਸੀਂ ਲੋਕਲ ਸਕੂਲਾਂ ਤੋਂ ਲੈ ਕੇ ਆਏ ਹਾਂ ਉਹ ਵੀ ਕਮਾਲ ਹਨ ਤੇ ਸਾਡੇ ਇਨ੍ਹਾਂ ਬੱਚਿਆਂ ਨੂੰ ਨਵਾਂ ਸਿੱਖਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਸਮੱਸਿਆ ਦੇ ਹੱਲ ਲਈ ਸਾਡੇ ਕੋਲ ਬੋਰਡ ਵਿੱਚ ਕਈ ਹੋਰ ਸਰੋਤ ਹਨ ਜਿਵੇਂ ਕਿ ਸਪੀਚ ਪੈਥੌਲੋਜਿਸਟ, ਬਿਹੇਵੀਅਰਲ ਥੈਰੇਪਿਸਟ ਤੇ ਹੈਲਥ ਤੇ ਸੇਫਟੀ ਥੈਰੇਪਿਸਟ ਆਦਿ।  

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ