Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਕਈ ਗੱਡੀਆਂ ਦੀ ਟੱਕਰ ਵਿੱਚ ਦੋ ਲੜਕੀਆਂ ਦੀ ਹੋਈ ਮੌਤ

January 27, 2021 05:11 AM

ਬਰਲਿੰਗਟਨ, 26 ਜਨਵਰੀ (ਪੋਸਟ ਬਿਊਰੋ) : ਬਰਲਿੰਗਟਨ ਵਿੱਚ ਕਿਊਈਡਬਲਿਊ ਉੱਤੇ ਕਈ ਗੱਡੀਆਂ ਦਰਮਿਆਨ ਹੋਈ ਟੱਕਰ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਸਵੇਰੇ 6:00 ਵਜੇ ਤੋਂ ਠੀਕ ਪਹਿਲਾਂ ਬਰਲਿੰਗਟਨ ਓਪੀਪੀ ਦੀ ਇੱਕ ਟੀਮ ਮੌਕੇ ਉੱਤੇ ਪਹੁੰਚੀ ਤੇ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਰੈਂਟ ਸਟਰੀਟ ਉੱਤੇ ਕਿਊਈਡਬਲਿਊ ਉੱਤੇ ਹੋਏ ਹਾਦਸੇ ਵਿੱਚ ਚਾਰ ਗੱਡੀਆਂ ਸ਼ਾਮਲ ਹਨ। ਓਪੀਪੀ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਇਸ ਹਾਦਸੇ ਵਿੱਚ ਮਾਰੀਆਂ ਗਈਆਂ ਲੜਕੀਆਂ ਆਪਣੇ 20ਵਿਆਂ ਵਿੱਚ ਸਨ ਤੇ ਇੱਕੋ ਗੱਡੀ ਵਿੱਚ ਸਨ। ਪੁਲਿਸ ਨੇ ਦੱਸਿਆ ਕਿ ਉਹ ਪੱਛਮ ਵੱਲ ਜਾ ਰਹੀਆਂ ਸਨ ਤੇ ਜਿਵੇਂ ਹੀ ਪੂਰਬ ਵਾਲੀਆਂ ਲੇਨਜ਼ ਵੱਲ ਮੁੜੀਆਂ ਤਾਂ ਉਨ੍ਹਾਂ ਦੀ ਆਹਮੋ ਸਾਹਮਣੀ ਟੱਕਰ ਇੱਕ ਕਾਰ ਤੇ ਪਿੱਕਅੱਪ ਟਰੱਕ ਨਾਲ ਹੋ ਗਈ।
ਦੋਵਾਂ ਲੜਕੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਟੱਕਰ ਕਾਰਨ ਇੱਕ ਲੜਕੀ ਗੱਡੀ ਵਿੱਚੋਂ ਹੀ ਬਾਹਰ ਜਾ ਡਿੱਗੀ। ਓਪੀਪੀ ਨੇ ਦੱਸਿਆ ਕਿ ਮ੍ਰਿਤਕ ਲੜਕੀਆਂ ਓਵਨ ਸਾਊਂਡ ਤੇ ਕੈਂਬ੍ਰਿਜ ਇਲਾਕੇ ਤੋਂ ਸਨ। ਇੱਕ ਚੌਥੀ ਗੱਡੀ ਵੀ ਇਸ ਹਾਦਸੇ ਵਿੱਚ ਸ਼ਾਮਲ ਸੀ। ਪਰ ਉਹ ਪਲਟ ਕੇ ਖੱਡ ਵਿੱਚ ਜਾ ਡਿੱਗੀ।ਪੁਲਿਸ ਅਧਿਕਾਰੀ ਇਸ ਹਾਦਸੇ ਲਈ ਤੇਜ ਰਫਤਾਰ ਨੂੰ ਕਾਰਨ ਮੰਨਣ ਤੋਂ ਵੀ ਇਨਕਾਰ ਨਹੀਂ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਨਾ ਹੀ ਬਹੁਤਾ ਟਰੈਫਿਕ ਸੀ ਤੇ ਨਾ ਹੀ ਮੌਸਮ ਖਰਾਬ ਸੀ। ਇਸ ਹਾਦਸੇ ਵਿੱਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

   


 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ