Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਮਿਲੇ ਯੂਕੇ ਕੋਵਿਡ-19 ਵੇਰੀਐਂਟ ਦੇ 43 ਮਾਮਲੇ

January 26, 2021 05:49 PM

ਟੋਰਾਂਟੋ, 26 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਬੂਤ ਮਿਲ ਰਹੇ ਹਨ ਜਿਨ੍ਹਾਂ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕੋਵਿਡ-19 ਦਾ ਯੂਕੇ ਵੇਰੀਐਂਟ ਕੁੱਝ ਲੋਕਾਂ ਨੂੰ ਵਧੇਰੇ ਨੁਕਸਾਨ ਪਹੁੰਚਾ ਸਕਦਾ ਹੈ।
ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਬਲਿਕ ਹੈਲਥ ਓਨਟਾਰੀਓ ਵਿੱਚ ਮਾਈਕ੍ਰੋਬਾਇਓਆਲੋਜੀ ਤੇ ਲੈਬੌਰੇਟਰੀ ਸਾਇੰਸ ਦੀ ਚੀਫ ਡਾ· ਵੈਨੇਸਾ ਐਲਨ ਨੇ ਆਖਿਆ ਕਿ ਹੁਣ ਤੱਕ ਯੂਕੇ ਵੇਰੀਐਂਟ ਦੇ 34 ਮਾਮਲੇ ਸਾਹਮਣੇ ਆ ਚੁੱਕੇ ਹਨ। ਬਾਅਦ ਵਿੱਚ ਦਿਨ ਵੇਲੇ ਯੌਰਕ ਤੇ ਟੋਰਾਂਟੋ ਸਿਹਤ ਅਧਿਕਾਰੀਆਂ ਵੱਲੋਂ ਅਪਡੇਟ ਕੀਤੀ ਗਈ ਜਾਣਕਾਰੀ ਅਨੁਸਾਰ ਨੌਂ ਹੋਰ ਕੇਸ ਇਸ ਵੇਰੀਐਂਟ ਦੇ ਮਿਲ ਚੁੱਕੇ ਹਨ। ਇਨ੍ਹਾਂ 43 ਮਾਮਲਿਆਂ ਵਿੱਚੋਂ 15 ਯੌਰਕ ਰੀਜਨ, 10 ਟੋਰਾਂਟੋ, 7 ਸਿਮਕੋਏ, 3-3 ਪੀਲ ਰੀਜਨ ਤੇ ਦਰਹਾਮ ਰੀਜਨ ਤੇ ਓਟਵਾ ਵਿੱਚ ਪਾਏ ਗਏ ਹਨ। ਕਿੰਗਸਟਨ ਤੇ ਮਿਡਲਸੈਕਸ-ਲੰਡਨ ਵਿੱਚ ਵੀ ਇਕਹਿਰੇ ਮਾਮਲੇ ਮਿਲੇ ਹਨ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਨੂੰ ਅਜਿਹਾ ਡਾਟਾ ਵੀ ਮਿਲਿਆ ਹੈ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਹੈ ਤੇ ਕੁੱਝ ਵਿਅਕਤੀਆਂ ਵਿੱਚ ਇਹ ਗੰਭੀਰ ਬਿਮਾਰੀ ਲਈ ਵੀ ਜਿ਼ੰਮੇਵਾਰ ਹੈ।ਅਧਿਕਾਰੀਆਂ ਨੇ ਦੱਸਿਆ ਕਿ ਚਿੰਤਾ ਦਾ ਵਿਸ਼ਾ ਮੁੱਖ ਤੌਰ ਉੱਤੇ ਤਿੰਨ ਪ੍ਰਾਇਮਰੀ ਵੇਰੀਐਂਟਸ ਹਨ, ਇਨ੍ਹਾਂ ਵਿੱਚ ਯੂਕੇ ਵੇਰੀਐਂਟ, ਸਾਊਥ ਐਫਰੀਕਨ ਵੇਰੀਐਂਟ ਤੇ ਬ੍ਰਾਜ਼ੀਲ ਦਾ ਵੇਰੀਐਂਟ ਸ਼ਾਮਲ ਹਨ।
ਨਵੇਂ ਮਾਮਲਿਆਂ ਵਿੱਚ ਕਮੀ ਆਉਣ ਦੇ ਬਾਵਜੂਦ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਡੇਵਿਡ ਵਿਲੀਅਮਜ਼ ਨੇ ਆਖਿਆ ਕਿ ਮਾਹਿਰਾਂ ਨੂੰ ਕੋਵਿਡ-19 ਦੇ ਨਵੇਂ ਵੇਰੀਐਂਟਸ ਮਿਲਣ ਤੋਂ ਬਾਅਦ ਸਾਨੂੰ ਹੋਰ ਜਿ਼ਆਦਾ ਚੌਕਸ ਰਹਿਣ ਦੀ ਲੋੜ ਹੈ।ਅਧਿਕਾਰੀਆਂ ਨੇ ਆਖਿਆ ਕਿ ਉਹ ਨਵੇਂ ਵੇਰੀਐਂਟ ਨੂੰ ਲੱਭਣ ਤੇ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਸਿਹਤ ਅਧਿਕਾਰੀਆਂ ਤੋਂ ਜੋ ਬਣੇਗਾ ਉਹ ਕਰਨਗੇ।
 

 
Have something to say? Post your comment