Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਸਟੇਟ ਆਫ ਐਮਰਜੰਸੀ ਵਿੱਚ 14 ਦਿਨਾਂ ਲਈ ਕੀਤਾ ਗਿਆ ਵਾਧਾ

January 26, 2021 05:55 AM

ਟੋਰਾਂਟੋ, 25 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਵੱਲੋਂ ਪ੍ਰੋਵਿੰਸ ਵਿੱਚ ਸਟੇਟ ਆਫ ਐਮਰਜੰਸੀ ਵਿੱਚ 14 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਨਾਲ ਸਬੰਧਤ ਸਾਰੇ ਹੁਕਮਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ, ਇਨ੍ਹਾਂ ਵਿੱਚ ਸਟੇਅ ਐਟ ਹੋਮ ਆਰਡਰ ਵੀ ਸ਼ਾਮਲ ਹਨ।
ਸਰਕਾਰ ਨੇ ਆਖਿਆ ਕਿ ਸਟੇਟ ਆਫ ਐਮਰਜੰਸੀ 12 ਜਨਵਰੀ ਨੂੰ ਐਮਰਜੰਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ (ਈਐਮਸੀਪੀਏ) ਤਹਿਤ ਐਲਾਨੀ ਗਈ ਸੀ ਤੇ ਸਟੇਅ ਐਟ ਹੋਮ ਆਰਡਰ ਵੀ 9 ਫਰਵਰੀ ਨੂੰ ਐਕਸਪਾਇਰ ਹੋਣਗੇ।ਜਦੋਂ ਪਹਿਲਾਂ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਟੇਟ ਆਫ ਐਮਰਜੰਸੀ ਦਾ ਐਲਾਨ ਕੀਤਾ ਗਿਆ ਸੀ ਤਾਂ ਇਹ 28 ਦਿਨਾਂ ਲਈ ਲਾਈ ਗਈ ਸੀ ਤੇ ਇਸ ਵਿੱਚ ਵਾਧਾ ਹੋਣ ਦੀ ਸੰਭਾਵਨਾ ਸੀ।
ਓਨਟਾਰੀਓ ਵਿੱਚ ਸਟੇਟ ਆਫ ਐਮਰਜੰਸੀ ਦੇ ਪ੍ਰਭਾਵੀ ਹੋਣ ਤੋਂ 14 ਦਿਨ ਬਾਅਦ ਇਸ ਵਿੱਚ ਕਾਨੂੰਨੀ ਤੌਰ ਉੱਤੇ ਵਾਧਾ ਕੀਤਾ ਜਾਣਾ ਜ਼ਰੂਰੀ ਸੀ। ਜੇ ਇਨ੍ਹਾਂ ਹੁਕਮਾਂ ਵਿੱਚ ਵਾਧਾ ਨਾ ਕੀਤਾ ਜਾਂਦਾ ਤਾਂ ਸਟੇਟ ਆਫ ਐਮਰਜੰਸੀ ਤੇ ਸਟੇਅ ਐਟ ਹੋਮ ਆਰਡਰ ਮੰਗਲਵਾਰ ਨੂੰ 12:01 ਵਜੇ ਆਪਣੇ ਆਪ ਐਕਸਪਾਇਰ ਹੋ ਜਾਂਦੇ। ਪਰ ਜਿਵੇਂ ਕਿ ਫੋਰਡ ਨੇ 12 ਜਨਵਰੀ ਨੂੰ ਇਹ ਸੰਕੇਤ ਦਿੱਤਾ ਸੀ ਕਿ ਇਹ ਹੁਕਮ 28 ਦਿਨਾਂ ਲਈ ਲਾਗੂ ਰਹਿਣਗੇ ਤੇ ਇਹ ਮਿਆਦ 11 ਫਰਵਰੀ ਤੱਕ ਬਣਦੀ ਹੈ, ਇਸ ਤੋਂ ਭਾਵ ਇਹ ਹੈ ਕਿ ਇਨ੍ਹਾਂ ਹੁਕਮਾਂ ਵਿੱਚ ਘੱਟੋ ਘੱਟ ਇੱਕ ਵਾਰੀ ਹੋਰ ਵਾਧਾ ਕੀਤਾ ਜਾਵੇਗਾ।
ਸਾਰੀਆਂ ਕੋਸਿ਼ਸ਼ਾਂ ਦੇ ਬਾਵਜੂਦ ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋਣ ਵਾਲੇ ਵਾਧੇ ਕਾਰਨ ਪ੍ਰੋਵਿੰਸ ਦਾ ਹੈਲਥ ਕੇਅਰ ਸਿਸਟਮ ਪੂਰੀ ਤਰ੍ਹਾਂ ਚਰਮਰਾ ਗਿਆ ਸੀ। ਇਸ ਲਈ ਅਜਿਹਾ ਸਖ਼ਤ ਕਦਮ ਚੁੱਕਣਾ ਪਿਆ। ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਜੁਰਮਾਨਾ ਤੇ ਸਜ਼ਾ ਹੋ ਸਕਦੀ ਹੈ। ਸਟੇਅ ਐਟ ਹੋਮ ਹੁਕਮਾਂ ਤਹਿਤ ਲੋਕਾਂ ਦੇ ਜਨਤਕ ਤੌਰ ਉੱਤੇ ਆਊਟਡੋਰ ਇੱਕਠੇ ਹੋਣ ਤੇ ਸੋਸ਼ਲ ਗੈਦਰਿੰਗਜ਼ ਦੀ ਸੀਮਾਂ ਵੀ ਪੰਜ ਵਿਅਕਤੀਆਂ ਤੱਕ ਹੀ ਸੀਮਤ ਕਰ ਦਿੱਤੀ ਗਈ ਹੈ।     

   

 

 
Have something to say? Post your comment