Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਵ੍ਹਾਈਟ ਹਾਊਸ ਵਿੱਚੋਂ ਬੇਆਬਰੂ ਹੋ ਕੇ ਨਿਕਲੇ ਟਰੰਪ

January 26, 2021 02:12 AM

-ਦਰਬਾਰਾ ਸਿੰਘ ਕਾਹਲੋਂ
ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੇ ਲੋਕਤੰਤਰ ਨੂੰ ਸ੍ਰੇਸ਼ਠ, ਉੱਚ ਮੁੱਲਾਂ, ਸੰਵਿਧਾਨਕ ਸੰਸਥਾਵਾਂ ਦੇ ਸੰਤੁਲਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਨਿਵੇਕਲਾ ਲੋਕਤੰਤਰ ਪ੍ਰਚਾਰਦਾ ਰਿਹਾ ਹੈ। ਵਿਸ਼ਵ ਮਹਾਸ਼ਕਤੀ ਵਜੋਂ ਸਰਦਾਰੀ ਦਾ ਸਿਹਰਾ ਇਸ ਲੋਕਤੰਤਰ ਸਿਰ ਬੱਝਦਾ ਹੈ, ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੈ। ਜੋ ਉਹ ਪ੍ਰਚਾਰਦਾ ਹੈ, ਉਸ 'ਤੇ ਅਮਲ ਕਿਧਰੇ ਨਹੀਂ ਕਰਦਾ। ਸਮੇਂ-ਸਮੇਂ ਡੋਨਾਲਡ ਟਰੰਪ ਵਰਗੇ ਚੁਣੇ ਜਾਂਦੇ ਰਾਸ਼ਟਰਪਤੀਆਂ ਨੇ ਇਸ ਦੇ ਲੋਕਤੰਤਰ, ਸੰਵਿਧਾਨਕ ਸੰਸਥਾਵਾਂ, ਕੌਮੀ ਏਕਤਾ, ਮਨੁੱਖੀ ਕਿਰਦਾਰਾਂ, ਵਿਦੇਸ਼ੀ ਸੰਬੰਧਾਂ, ਪ੍ਰਸ਼ਾਸਨਿਕ ਅਦਾਰਿਆਂ ਨੂੰ ਇੰਨਾ ਕੁ ਵੱਡਾ ਨੁਕਸਾਨ ਪਹੁੰਚਾਇਆ ਹੈ, ਜਿਸ ਦੀ ਪੂਰਤੀ ਲਈ ਦਹਾਕੇ ਲੱਗਦੇ ਰਹੇ।
ਆਪਣੇ ਚਾਰ ਸਾਲਾ ਰਾਜ ਦੇ ਦੌਰਾਨ ਡੋਨਾਲਡ ਟਰੰਪ ਨੇ ਅਮਰੀਕੀ ਲੋਕਤੰਤਰ, ਕੌਮ, ਭਾਈਚਾਰੇ, ਸੰਵਿਧਾਨਕ ਸੰਸਥਾਵਾਂ, ਵਿਦੇਸ਼ ਨੀਤੀ, ਸਿਹਤ ਨੀਤੀ ਨੂੰ ਜਿੰਨਾ ਨੁਕਸਾਨ ਪੁਚਾਇਆ ਹੈ, ਓਨਾ ਉਸ ਤੋਂ ਪਹਿਲਾਂ ਹੋਏ ਰਾਸ਼ਟਰਪਤੀਆਂ ਨੇ ਕਦੇ ਨਹੀਂ ਪੁਚਾਇਆ। ਅਮਰੀਕੀ ਰਾਸ਼ਟਰਪਤੀ ਦਾ ਅਹੁਦਾ, ਜੋ ਸਮੁੱਚੇ ਵਿਸ਼ਵ ਦੇ ਸਭ ਲੋਕਤੰਤਰੀ ਅਹੁਦਿਆਂ ਤੋਂ ਤਾਕਤਵਰ, ਸ਼ਾਨਾਂ-ਮੱਤਾ, ਪ੍ਰਭਾਵਸ਼ਾਲੀ, ਗੌਰਵਸ਼ਾਲੀ ਤੇ ਪ੍ਰਬੁੱਧਤਾ ਭਰੀ ਸ਼ਾਲੀਨਤਾ ਦਾ ਮੁਜੱਸਮਾ ਮੰਨਿਆ ਜਾਂਦਾ ਹੈ, ਨੂੰ ਟਰੰਪ ਦੀਆਂ ਕਾਲੀਆਂ, ਨੀਮ-ਪਾਗਲਾਨਾ, ਤੋੜ-ਫੋੜ ਅਤੇ ਦਹਿਸ਼ਤਵਾਦੀ ਹਿੰਸਕ ਕਰਤੂਤਾਂ, ਅਨੇਕ ਤਾਕਤਵਰ ਰਾਸ਼ਟਰਾਂ ਦੇ ਮੁਖੀਆਂ ਜਾਂ ਪ੍ਰਧਾਨ ਮੰਤਰੀਆਂ ਦੀਆਂ ਭਰੀ ਮਹਿਫਲਾਂ ਵਿੱਚ ਲਾਹ-ਪਾਹ ਭਰੀਆਂ ਆਦਤਾਂ ਨੇ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਟਰੰਪ ਨੇ ਆਪਣੇ ਅੱਖੜ ਸੁਭਾਅ ਕਾਰਨ ਜਿੱਥੇ ਕਈ ਮੁਲਕਾਂ ਦੇ ਮੁਖੀਆਂ ਨੂੰ ਵਖਤ ਪਾਈ ਰੱਖਿਆ, ਓਥੇ ਵਾਰ-ਵਾਰ ਝੂਠ ਬੋਲਣ ਦੀ ਆਦਤ ਕਾਰਨ ਆਪਣੀ ਜਗ ਹਸਾਈ ਵੀ ਕਰਾਈ। ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ-ਜੋਂਗ-ਉਨ ਨਾਲ ਹੋਸ਼ੀ ਬਿਆਨਬਾਜ਼ੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਖਹਿਬੜਨ ਦੀ ਘਟਨਾ ਟਰੰਪ ਦੇ ਸਨਕੀ ਹੋਣ ਦੀ ਦਾਸਤਾਨ ਬਿਆਨ ਕਰਦੀ ਹੈ। ਉਹ ਈਰਾਨ ਦੇ ਰਾਸ਼ਟਰਪਤੀ ਨਾਲ ਵੀ ਜ਼ੁਬਾਨੀ ਜੰਗ ਵਿੱਚ ਫਸਿਆ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਉਸ ਦੀ ਭਾਵੇਂ ਨੇੜਤਾ ਸੀ, ਪਰ ਉਹ ਵੇਲੇ-ਕੁਵੇਲੇ ਅਜਿਹੇ ਬਿਆਨ ਦਿੰਦਾ ਰਿਹਾ, ਜੋ ਭਾਰਤੀ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰਦੇ ਰਹੇ। ਇਸੇ ਲਈ ਅਮਰੀਕੀ ਰਾਸ਼ਟਰਪਤੀਆਂ ਦੇ ਇਤਿਹਾਸਕ ਸਥਾਨ ਬਾਰੇ ਤਿਆਰ ਕੀਤੀ ਜਾਣ ਵਾਲੀ ਸੂਚੀ ਵਿੱਚ ਟਰੰਪ ਅੱਜ ਤੱਕ ਦੇ 45 ਰਾਸ਼ਟਰਪਤੀਆਂ 'ਚੋਂ ਸਭ ਤੋਂ ਨਿਕੰਮੇ ਹੋਣ ਕਾਰਨ ਸਭ ਤੋਂ ਸ਼ਰਮਨਾਕ ਹੇਠਲੇ ਸਥਾਨ 'ਤੇ ਦਰਜ ਹੋਣਗੇ। ਸ਼ੁਰੂ ਵਿੱਚ ਉਹ ਆਪਣੇ ਅੰਦਰੂਨੀ ਸਰਕਲ ਵਿੱਚ ਫੜ੍ਹਾਂ ਮਾਰਦਾ ਹੋਇਆ ਆਪਣੇ ਆਪ ਨੂੰ ਮਹਾਨ ਇਬਰਾਹਮ ਲਿੰਕਨ ਦੇ ਬਰਾਬਰ ਹੋਣ ਦਾ ਦਾਅਵਾ ਕਰਦਾ ਰਿਹਾ। ਉਹ ਆਪਣੀ ਤੁਲਨਾ ਜਾਰਜ ਵਾਸ਼ਿੰਗਟਨ ਤੇ ਥਾਮਸ ਜੈਫਰਸਨ ਵਰਗੇ ਰਾਸ਼ਟਰਪਤੀਆਂ ਨਾਲ ਵੀ ਕਰਦਾ ਰਿਹਾ। ਸਵਾਲ ਇਹ ਸੀ ਕਿ ਉਨ੍ਹਾਂ ਵਰਗੇ ਗੁਣ, ਸੁੱਘੜਤਾ, ਦੂਰ ਦਿ੍ਰਸ਼ਟੀ, ਸੁਭਾਅ ਅਤੇ ਵਰਤਾਰਾ ਕਿੱਥੋਂ ਪੈਦਾ ਕਰਦਾ?
ਅਮਰੀਕੀ ਇਤਿਹਾਸ ਵਿੱਚ ਰਾਸ਼ਟਰਪਤੀਆਂ ਦੀ ਕਾਰਜਸ਼ੈਲੀ ਦੀ ਨਿਪੁੰਨਤਾ ਮੁਤਾਬਕ ਉਨ੍ਹਾਂ ਨੂੰ ਸੂਚੀਬੱਧ ਕਰਨ ਦਾ ਕੰਮ ਆਰਥਰ ਸ਼ਲੇਸਿੰਗਰ ਨੇ ਸੰਨ 1948 ਵਿੱਚ ਪਹਿਲੀ ਵਾਰ ਲਾਈਫ ਮੈਗਜ਼ੀਨ ਦੀ ਬੇਨਤੀ 'ਤੇ ਕੀਤਾ ਸੀ। ਉਸ ਨੇ 55 ਨਾਮਵਰ ਇਤਿਹਾਸਕਾਰਾਂ ਨੂੰ ਇੱਕ ਪੋਲ ਰਾਹੀਂ ਅਜਿਹੀ ਦਰਜਾ ਸੂਚੀ ਬਣਾਉਣ ਲਈ ਸ਼ਾਮਲ ਕੀਤਾ ਸੀ। ਸਿਵਲ ਵਾਰ ਦੇ ਸਮੇਂ ਵਿੱਚ ਅਮਰੀਕਾ ਨੂੰ ਇਕਜੁੱਟ ਰੱਖਣ ਵਿੱਚ ਸਫਲਤਾ ਵਾਸਤੇ ਇਬਰਾਹਮ ਲਿੰਕਨ ਨੂੰ ਨੰਬਰ ਇੱਕ, ਦੇਸ਼ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਆਜ਼ਾਦੀ ਪ੍ਰਾਪਤੀ, ਲੋਕਤੰਤਰ ਦੀ ਸਥਾਪਤੀ ਦੇ ਰੋਲ ਕਰ ਕੇ ਨੰਬਰ ਦੋ, ਆਰਥਿਕ ਮੰਦਹਾਲੀ ਨਜਿੱਠਣ ਅਤੇ ਦੂਸਰੀ ਵੱਡੀ ਜੰਗ ਵਿੱਚ ‘ਨਿਊ ਡੀਲ' ਨੀਤੀ ਕਾਰਨ ਫਰੈਂਕਲਿਨ ਡੀ ਰੂਜ਼ਵੈਲਟ ਨੂੰ ਨੰਬਰ ਤਿੰਨ ਦਰਜ ਕੀਤਾ। ਆਖਰੀ ਥਾਂ ਵਾਰੇਨ ਹਾਰਡਿੰਗ ਸੀ, ਜੋ 1921 ਤੋਂ 1923 ਨੂੰ ਆਪਣੀ ਮੌਤ ਤੱਕ ਰਾਸ਼ਟਰਪਤੀ ਰਿਹਾ, ਪਰ ਕਈ ਸਕੈਂਡਲਾਂ ਕਾਰਨ ਬਦਨਾਮੀ ਖੱਟ ਚੁੱਕਾ ਸੀ। ਉਸ ਦੇ ਇੱਕ ਮੰਤਰੀ 'ਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱਗੇ ਸਨ।
ਅੱਜਕੱਲ੍ਹ ਕਈ ਸੰਸਥਾਵਾਂ ਰਾਸ਼ਟਰਪਤੀ ਦੀ ਦਰਜਾਬੰਦੀ ਕਰਾਉਂਦੀਆਂ ਹਨ। ਇਨ੍ਹਾਂ ਵਿੱਚ ‘ਸ਼ਿਕਾਗੋ ਟਿ੍ਰਬਿਊਨ’, ‘ਸ਼ਿਕਾਗੋ ਸਨ-ਟਾਈਮਜ਼’, ‘ਵਾਲਸਟਰੀਟ ਜਰਨਲ’, ‘ਪੋਲੀਟੀਕਲ ਸਾਇੰਸ ਐਸੋਸੀਏਸ਼ਨ’, ‘ਵਿਕੀਪੀਡੀਆ’, ‘ਸੇਇਨਾ ਕਾਲਜ ਖੋਜ ਸੰਸਥਾ, ਨਿਊ ਯਾਰਕ’ ਆਦਿ ਸ਼ਾਮਲ ਹਨ। ਸੇਇਨਾ ਕਾਲਜ ਖੋਜ ਸੰਸਥਾ ਸੰਨ 1982 ਤੋਂ ਇਸ ਕੰਮ ਲੱਗੀ ਹੋਈ ਹੈ ਅਤੇ 20 ਗੱਲਾਂ ਜਿਵੇਂ ਇਮਾਨਦਾਰੀ, ਪ੍ਰਬੁੱਧਤਾ, ਜੋਖਮ ਉਠਾਉਣ ਦੀ ਹਿੰਮਤ, ਆਰਥਿਕ ਪ੍ਰਬੰਧ, ਵਿਦੇਸ਼ ਨੀਤੀ, ਪ੍ਰਾਪਤੀਆਂ, ਅਮਰੀਕੀ ਕਾਂਗਰਸ ਨਾਲ ਸੰਬੰਧ ਆਦਿ ਨੂੰ ਆਧਾਰ ਬਣਾਉਂਦੀ ਹੈ। ਪਹਿਲੇ ਵਧੀਆ ਪੰਜ ਰਾਸ਼ਟਰਪਤੀਆਂ ਵਿੱਚ ਜਾਰਜ ਵਾਸ਼ਿੰਗਟਨ, ਥਾਮਸ ਜੈਫਰਸਨ, ਇਬਰਾਹਮ ਲਿੰਕਨ, ਥਿਊਡਰ ਰੂਜ਼ਵੈਲਟ, ਚਾਰ ਵਾਰ ਰਾਸ਼ਟਰਪਤੀ ਰਹੇ ਫ੍ਰੈਂਕਲਿਨ ਡੀ ਰੂਜ਼ਵੈਲਟ ਅਤੇ ਪੰਜ ਨਿਕੰਮਿਆਂ ਵਿੱਚ ਫਰੈਂਕਲਿਨ ਪੀਅਰਸ, ਮਿਲਾਰਡ ਫਿਲਮੋਰ, ਜੇਮਜ਼ ਬੁਕਾਨਿਨ, ਐਂਡਰਿਊ ਜਾਹਨਸਨ ਅਤੇ ਵਾਰੇਨ ਹਾਰਡਿੰਗ ਦਰਜ ਹੁੰਦੇ ਹਨ। ਅਮਰੀਕਨ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਦੇ ਸਾਲ 2015 ਦੇ ਸਰਵੇ ਵਿੱਚ ਦੇਸ਼ ਨੂੰ ਇਕਜੁੱਟ ਰੱਖਣ ਵਾਲਾ ਇਬਰਾਹਮ ਲਿੰਕਨ ਨੰਬਰ ਇੱਕ ਤੇ ਦੱਖਣੀ ਅਮਰੀਕਾ ਨੂੰ ਵੱਖਰੇ ਹੋਣ ਦੀ ਸ਼ਹਿ ਦੇਣ ਵਾਲਾ ਜੇਮਜ਼ ਬੁਕਾਨਨ ਸਭ ਤੋਂ ਹੇਠਲੇ ਦਰਜੇ 'ਤੇ ਦਰਜ ਕੀਤਾ ਗਿਆ ਸੀ।
ਸੰਨ 2020 ਵਿੱਚ ਚੋਣਾਂ ਸੰਬੰਧੀ ਡਿਬੇਟ ਵਿੱਚ ਨਵੇਂ 46ਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਦੇ ਮੂੰਹ 'ਤੇ ਕਿਹਾ ਸੀ, ‘‘ਤੁਸੀਂ ਇਤਿਹਾਸ ਦੇ ਸਭ ਤੋਂ ਨਿਕੰਮੇ ਰਾਸ਼ਟਰਪਤੀ ਸਾਬਤ ਹੋਵੋਗੇ।’’ ਸੰਨ 2018 ਵਿੱਚ ਸਿਆਸੀ ਪੰਡਤਾਂ ਵੱਲੋਂ ਤਿਆਰ ਸੂਚੀ ਵਿੱਚ ਟਰੰਪ ਦਾ ਨਾਂਅ ਸਭ ਤੋਂ ਥੱਲੇ ਸੀ। ਬਰਾਂਡਨ ਰੋਟਿੰਗਹਸ ਦਾ ਕਹਿਣਾ ਹੈ ਕਿ ਮੈਂ ਨਹੀਂ ਸਮਝਦਾ ਕਿ ਟਰੰਪ ਸਾਡੇ ਸਰਵੇ ਵਿੱਚ ਸਭ ਤੋਂ ਹੇਠਾਂ ਤੋਂ ਉਪਰ ਆ ਸਕੇ। ਦਰਅਸਲ, ਡੋਨਾਲਡ ਟਰੰਪ ਦੀ ਕਾਰਗੁਜ਼ਾਰੀ ਬਹੁਤ ਹੀ ਨਿਕੰਮੀ, ਨਿੰਦਣਯੋਗ ਅਤੇ ਸ਼ਰਮਨਾਕ ਸੀ। ਫਰਵਰੀ 2017 ਵਿੱਚ ਉਸ ਨੇ ਮੀਡੀਆ ਨੂੰ, ਜੋ ਲੋਕਤੰਤਰ ਦਾ ਚੌਥਾ ਸਤੰਭ ਮੰਨਿਆ ਜਾਂਦਾ ਹੈ, ਅਮਰੀਕੀ ਲੋਕਾਂ ਦਾ ਦੁਸ਼ਮਣ ਕਿਹਾ ਸੀ। ਇਹੀ ਸਟਾਲਿਨ ਅਤੇ ਮਾਓ ਜ਼ੇ ਤੁੰਗ ਨੇ ਕਿਹਾ ਸੀ। ਟਰੰਪ ਪਹਿਲਾ ਐਸਾ ਰਾਸ਼ਟਰਪਤੀ ਹੈ, ਜਿਸ 'ਤੇ ਚਾਰ ਸਾਲ ਦੇ ਕਾਰਜਕਾਲ ਵਿੱਚ ਦੋ ਵਾਰ ਮਹਾਦੋਸ਼ ਅਧੀਨ ਕੇਸ ਚਲਾਉਣ ਦੇ ਮਤੇ ਕਾਂਗਰਸ ਦੇ ਹੇਠਲੇ ਸਦਨ ਵੱਲੋਂ ਪਾਸ ਕੀਤੇ ਗਏ। ਪਹਿਲਾ 18 ਦਸੰਬਰ 2019 ਨੂੰ ਯੂਕਰੇਨ ਦੇ ਰਾਸ਼ਟਰਪਤੀ 'ਤੇ ਟੈਲੀਫੋਨ ਰਾਹੀਂ ਜੋਅ ਬਾਇਡਨ ਪਰਵਾਰ ਵਿਰੁੱਧ ਵਪਾਰਕ ਭਿ੍ਰਸ਼ਟਾਚਾਰ ਬਾਰੇ ਦੋਸ਼ਾਂ ਲਈ ਦਬਾਅ ਪਾਉਣ, ਦੂਸਰਾ 13 ਜਨਵਰੀ 2021 ਨੂੰ ਰਿਟਾਇਰ ਹੋਣ ਤੋਂ ਮਸਾਂ ਸੱਤ ਦਿਨ ਪਹਿਲਾਂ ਉਸ ਦੀ ਸਮਰਥਕ ਹਿੰਸਕ ਭੀੜ ਨੂੰ ਪਾਰਲੀਮੈਂਟ 'ਤੇ ਹਮਲਾ ਕਰ ਕੇ ਉਸ ਦੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ। ਉਸ ਤੋਂ ਪਹਿਲਾਂ ਦੋ ਰਾਸ਼ਟਰਪਤੀਆਂ ਸੰਨ 1868 ਵਿੱਚ ਐਂਡਰਿਊ ਜਾਹਨਸਨ ਅਤੇ 1998 ਵਿੱਚ ਬਿੱਲ ਕਲਿੰਟਨ 'ਤੇ ਮਹਾਦੋਸ਼ ਲੱਗੇ ਸਨ ਜਿਨ੍ਹਾਂ ਨੂੰ ਸੈਨੇਟ ਨੇ ਬਰੀ ਕਰ ਦਿੱਤਾ ਸੀ। ਸੰਨ 1974 ਵਿੱਚ ਵਾਟਰਗੇਟ ਸਕੈਂਡਲ ਵਿੱਚ ਫਸੇ ਰਾਸ਼ਟਰਪਤੀ ਨਿਕਸਨ ਵਿਰੁੱਧ ਮਹਾਦੋਸ਼ ਦੀ ਤਿਆਰੀ ਸੀ, ਪਰ ਉਹ ਅਸਤੀਫਾ ਦੇ ਗਿਆ ਸੀ। ਰਾਸ਼ਟਰਪਤੀ ਦੀ ਮਹਾਨਤਾ ਔਕੜ ਵੇਲੇ ਪਛਾਣੀ ਜਾਂਦੀ ਹੈ। ਡੋਨਾਲਡ ਟਰੰਪ ਕੋਵਿਡ 19 ਮਹਾਮਾਰੀ ਤੋਂ ਦੇਸ਼ ਨੂੰ ਬਚਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਉਸ ਦੀ ਨਾਕਾਮੀ ਕਾਰਨ ਚਾਰ ਲੱਖ ਦੇ ਕਰੀਬ ਲੋਕ ਮਾਰੇ ਗਏ। ਫਿਰ ਵੀ ਇਹ ਬਿਮਾਰੀ ਬੇਕਾਬੂ ਹੈ। ਉਸ ਨੇ ਦੇਸ਼ ਨੂੰ ਨਸਲਵਾਦੀ ਲੀਹਾਂ 'ਤੇ ਘਾਤਕ ਢੰਗ ਨਾਲ ਵੰਡਿਆ।
ਟਰੰਪ ਨੇ ਗੋਰਾ ਪ੍ਰਭੂਸੱਤਾਵਾਦ ਬੇਸ਼ਰਮੀ ਨਾਲ ਬੁਲੰਦ ਕੀਤਾ। ਰਾਸ਼ਟਰਪਤੀ ਚੋਣ ਹਾਰਨ ਕਾਰਨ ਉਹ ਦਿਮਾਗੀ ਤਵਾਜ਼ਨ ਗੁਆ ਬੈਠਾ। ਫਲੋਰੀਡਾ ਰਾਜ ਦੇ ਹੋਮ ਸੈਕਟਰੀ ਨੂੰ ਫੋਨ 'ਤੇ 11780 ਵੋਟਾਂ ਲੱਭਣ ਲਈ ਧਮਕੀਆਂ ਦਿੱਤੀਆਂ। ਜਦੋਂ ਉੱਪ ਰਾਸ਼ਟਰਪਤੀ ਮਾਈਕ ਪੈਂਸ ਨੇ ਉਸ ਦੀ ਹਾਰ ਪਾਰਲੀਮੈਂਟ ਦੇ ਸਾਂਝੇ ਸਦਨ ਵਿੱਚ ਜਿੱਤ ਵਿੱਚ ਬਦਲਣ ਤੋਂ ਨਾਂਹ ਕੀਤੀ ਤਾਂ ਭੀੜ ਨੂੰ ਉਸ ਨੂੰ ਫਾਂਸੀ ਚੜ੍ਹਾਉਣ ਲਈ ਉਕਸਾਇਆ। ਸੱਠ ਅਦਾਲਤਾਂ ਅਤੇ ਸੁਪਰੀਮ ਕੋਰਟ ਵਿੱਚ ਚੋਣ ਚੁਣੌਤੀਆਂ ਰੱਦ ਹੋਣ 'ਤੇ ਸਮਰਥਕਾਂ ਦੀ ਹਿੰਸਕ ਭੀੜ ਨੂੰ ਪਾਰਲੀਮੈਂਟ 'ਤੇ ਹਮਲੇ ਲਈ ਉਕਸਾਉਣ ਦਾ ਗੁਨਾਹ ਕੀਤਾ, ਜੋ ਲੋਕਤੰਤਰ ਦਾ ਕਤਲ ਕਰਨ ਬਰਾਬਰ ਹੈ। ਟਰੰਪ ਨੇ ਆਪਣੇ ਰਾਜ ਵੇਲੇ ਰਵਾਇਤੀ ਮਿੱਤਰ ਗੁਆਂਢੀਆਂ ਕੈਨੇਡਾ, ਮੈਕਸੀਕੋ ਨਾਲ ਸੰਬੰਧ ਵਿਗਾੜੇ। ਨਾਟੋ ਸੰਗਠਨ ਕਮਜ਼ੋਰ ਕੀਤਾ। ਉਸ ਨੇ ਇਹ ਬੱਜਰ ਗਲਤੀਆਂ ਕਰ ਕੇ ਅਮਰੀਕੀ ਰਾਸ਼ਟਰ ਅਤੇ ਲੋਕਤੰਤਰ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਇਆ ਹੈ ਕਿ ਜਿਸ ਦੀ ਪੂਰਤੀ ਲਈ ਲੰਬਾ ਸਮਾਂ ਲੱਗ ਜਾਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”