Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਗਿਰਾਵਟ

January 26, 2021 02:11 AM

-ਜਗਦੀਪ ਸਿੱਧੂ
ਮੇਰੇ ਜਿੱਡੀ ਉਮਰ, ਲਗਭਗ ਚਾਲੀਆਂ ਦੇ ਨੇੜੇ-ਤੇੜੇ ਵਾਲਿਆਂ ਦਾ ਬਚਪਨ, ਪੰਛੀਆਂ, ਜਾਨਵਰਾਂ ਦੀ ਹੋਂਦ ਨਾਲ ਭਰਿਆ ਪਿਆ ਹੈ। ਮੈਂ ਜਦ ਕੋਈ ਚਿੜੀ, ਤੋਤਾ ਪਾਲਣ ਨੂੰ ਕਹਿੰਦਾ ਤਾਂ ਪਿਤਾ ਦਾ ਇੱਕੋ ਤਰਕ ਹੁੰਦਾ, ‘‘ਜੇ ਤੈਨੂੰ ਕੋਈ ਪਿੰਜਰੇ ਵਿੱਚ ਬੰਦ ਕਰੇ ਤਾਂ?” ਤਦ ਲੱਗਦਾ ਸੀ, ਅਸਮਾਨ ਸਿਰਫ ਇਨ੍ਹਾਂ ਦੇ ਉਡਣ ਲਈ ਬਣਿਆ ਹੈ। ਕੁਝ ਪਰਿੰਦੇ, ਜਾਨਵਰ ਅਸੀਂ ਘਰ ਪਾਲਦੇ ਨਹੀਂ ਸਾਂ, ਪਰ ਉਹ ਸਾਡੇ ਨਾਲ ਰਹਿੰਦੇ ਸਨ। ਸ਼ਾਇਦ ਉਹ ਵੀ ਇਹੀ ਸੋਚਦੇ ਹੋਣ ਕਿ ਜਿਨ੍ਹਾਂ ਤੋਂ ਅਸੀਂ ਡਰਦੇ ਹਾਂ, ਉਹ ਸਾਡੇ ਨਾਲ ਰਹਿੰਦੇ ਨੇ, ਜਿਵੇਂ ਬਿੱਲੀਆਂ, ਚਿੜੀਆਂ, ਕਬੂਤਰ, ਘੁੱਗੀਆਂ ਆਦਿ। ਇਨ੍ਹਾਂ ਦਾ ਸਾਡੇ ਘਰਾਂ ਵਿੱਚ ਆਉਣਾ ਜਾਣਾ, ਇਨ੍ਹਾਂ ਦੇ ਆਲ੍ਹਣੇ, ਘੁਰਨੇ ਘਰਾਂ ਵਿੱਚ ਆਮ ਹੁੰਦੇ ਸਨ।
ਇੱਕ ਵਾਰ ਮੈਂ ਦੋ ਕਾਲੇ ਚਿੱਟੇ ਖਰਗੋਸ਼ ਪਾਲੇ। ਪਿਤਾ ਇਸ ਦੇ ਸਖਤ ਖਿਲਾਫ ਸੀ, ਪਰ ਮੇਰੀ ਜ਼ਿੱਦ ਅੱਗੇ ਝੁਕ ਗਿਆ ਸੀ। ਦਿਨ ਰਾਤ ਮੇਰੀ ਸੁਰਤ ਉਨ੍ਹਾਂ ਵਿੱਚ ਰਹਿੰਦੀ। ਉਹ ਕਿਆਰੀਆਂ ਵਿੱਚ ਲੱਗੀਆਂ ਮੂਲੀਆਂ ਦੇ ਪੱਤੇ ਚਟਮ ਕਰ ਜਾਂਦੇ। ਪਿਤਾ ਕਹਿੰਦਾ,‘‘ਪੱਤਿਆਂ ਵਾਂਗੂੰ ਇਹ ਤੇਰਾ ਦਿਮਾਗ ਵੀ ਖਾ ਗਏ।” ਮੈਨੂੰ ਤਦ ਤੋਂ ਲੱਗਣ ਲੱਗ ਪਿਆ, ਕਿੰਨਾ ਕੁ ਖਾ ਲੈਂਦੇ ਨੇ ਬੇਚਾਰੇ, ਇਸ ਨਾਲ ਕੀ ਫਰਕ ਪੈਂਦਾ? ਹਿੰਦੀ ਕਵੀ ਮਨੀ ਮੋਹਨ ਦੀ ਕਵਿਤਾ ਯਾਦ ਆਉਂਦੀ, ਜਿੰਨੀ ਜ਼ਰੂਰਤ ਹੁੰਦੀ ਸੀ/ ਰੁੱਖਾਂ ਨੇ ਓਨਾ ਹੀ ਲਿਆ ਪਾਣੀ/ ਪਰਿੰਦਿਆਂ ਨੇ ਵੀ ਪਿਆਰ ਨਾਲ ਓਨਾ ਹੀ ਪੀਤਾ ਪਾਣੀ/ ਕਿਸੇ ਨੇ ਨਹੀਂ ਤੋੜਿਆ ਭਰੋਸਾ/ ਧਰਤੀ ਤੇ ਅਸਮਾਨ ਦਾ ਸਾਥੋਂ ਬਿਨਾ।
ਸਾਡੇ ਪੁਰਖੇ ਵੀ ਇਨ੍ਹਾਂ ਦੀ ਹੋਂਦ ਸਾਡੇ ਨਾਲ ਹਾਂ-ਪੱਖੀ ਜੋੜ ਕੇ ਦੇਖਦੇ ਸਨ। ਮਿੱਥਾਂ ਬਣੀਆਂ ਹੋਈਆਂ ਸਨ, ‘ਜੇ ਬਿੱਲੀ ਮਾਰੀ, ਸੋਨੇ ਦੀ ਬਣਾ ਕੇ ਦਾਨ ਕਰਨੀ ਪਉ।” ਹੌਲੀ-ਹੌਲੀ ਸਾਡੀ ਸੋਚ ਪਦਾਰਥਵਾਦੀ ਹੁੰਦੀ ਗਈ। ਸਾਨੂੰ ਗਾਲ੍ਹੜ ਦੇ ਸਿਰ ਵਿੱਚ ਵੀ ਅਠਿਆਈ ਨਜ਼ਰ ਆਉਣ ਲੱਗੀ। ਇਹ ਜ਼ਿਆਦਾਤਰ ਸਾਥੋਂ ਪਹਿਲਾਂ ਪੈਦਾ ਹੋਏ। ਅਰਬਾਂ ਸਾਲਾਂ ਤੋਂ ਸਾਡੇ ਨਾਲ ਰਹਿ ਰਹੇ ਹਨ। ਕੁਝ ਇੱਕ ਨੂੰ ਛੱਡ ਕੇ ਜ਼ਿਆਦਾਤਰ ਦੀ ਉਮਰ ਛੋਟੀ ਹੀ ਹੁੰਦੀ। ਸਿਤਮਜ਼ਰੀਫੀ ਦੇਖੋ, ਇੰਨੀ ਕੀ ਉਮਰ ਵੀ ਇਨ੍ਹਾਂ ਨੂੰ ਘੱਟ ਹੀ ਪੂਰੀ ਜਿਊਣ ਨੂੰ ਮਿਲਦੀ ਹੈ।
ਸਾਡੀ ਭੁੱਖ ਨੇ ਇਨ੍ਹਾਂ ਦੀਆਂ ਰਹਿਣ ਵਾਲੀਆਂ ਥਾਵਾਂ ਉਜਾੜ ਦਿੱਤੀਆਂ। ਇਨ੍ਹਾਂ ਨੂੰ ਘਰਾਂ ਤੋਂ ਕੱਢਣ ਮਗਰੋਂ ਅਸੀਂ ਇਨ੍ਹਾਂ ਨੂੰ ਦੁਨੀਆ ਤੋਂ ਵੀ ਕੱਢ ਰਹੇ ਹਾਂ। ਸਰਵੇਸ਼ਵਰ ਦਿਆਲ ਸਕਸੈਨਾ ਦੀ ਕਵਿਤਾ ਚੇਤੇ ਆਉਂਦੀ ਹੈ: ਜਦ ਵੀ/ ਭੁੱਖ ਨਾਲ ਲੜਨ ਲਈ/ ਕੋਈ ਖੜ੍ਹਾ ਹੋ ਜਾਂਦਾ/ ਸੋਹਣਾ ਦਿਸਣ ਲੱਗਦਾ/ ਝਪਟਦਾ ਬਾਜ/ ਫੰਨ ਉਠਾਈ ਸੱਪ/ ਦੋ ਪੈਰਾਂ ਤੇ ਖੜ੍ਹੀ/ ਕੰਡਿਆਂ ਵਿੱਚੋਂ ਨੰਨ੍ਹੀਆਂ ਪੱਤੀਆਂ ਖਾਂਦੀ ਬੱਕਰੀ/ ਦੱਬੇ ਪੈਰੀਂ ਝਾੜੀਆਂ 'ਚ ਤੁਰਦਾ ਚੀਤਾ/ ਟਾਹਣੀ ਤੇ ਪੁੱਠਾ ਲਮਕਿਆ/ ਫਲ ਕੁਤਰਦਾ ਤੋਤਾ/ ਜਾਂ ਇਨ੍ਹਾਂ ਦੀ ਬਾਂਅਦਮੀ ਹੁੰਦਾ/ ਜਦ ਵੀ ਭੁੱਖ ਨਾਲ ਲੜਨ ਲਈ/ ਕੋਈ ਖੜ੍ਹਾ ਹੋ ਜਾਂਦਾ/ ਸੋਹਣਾ ਦਿਸਣ ਲੱਗਦਾ।
ਆਦਮੀ ਆਪਣੀ ਬੇਲੋੜੀ ਭੁੱਖ ਕਾਰਨ ਖੂੰਖਾਰ ਹੋ ਗਿਆ। ਖੂੰਖਾਰ ‘ਜਾਨਵਰ' ਨਹੀਂ, ਖੰੂਖਾਰ ‘ਬੰਦਾ'। ਪੰਜਾਬ ਦੇ ਵੱਡੇ ਹਿੱਸਿਆਂ ਵਿੱਚ ਲੱਗਿਆ ਜੰਗਲ ਤਾਂ ਕਦ ਦਾ ਖਤਮ ਹੋ ਚੁੱਕਾ। ਸੜਕਾਂ ਕੰਢੇ ਲੱਗਿਆ ਵਣ ਵੀ ਲਗਭਗ ਸਮਾਪਤ ਹੋਣ ਲਾਗੇ ਹੈ। ਜੇ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਰਸਤਿਆਂ ਨੂੰ ਬਚਾ ਕੇ ਰੱਖਣਾ ਪੈਣਾ ਹੈ। ਸੜਕ ਨੇੜੇ ਲੱਗੇ ਦਰੱਖਤ ਸੜਕ ਤੋਂ ਆਉਂਦਾ ਮੀਂਹ ਦਾ ਪਾਣੀ ਜਜ਼ਬ ਕਰ ਲੈਂਦੇ ਹਨ। ਥੱਲਿਓਂ ਮਿੱਟੀ ਨਹੀਂ ਖੁਰਦੀ। ਸੜਕ ਨਹੀਂ ਟੁੱਟਦੀ। ਜੇ ਸ਼ਹਿਰ, ਕਸਬੇ, ਪਿੰਡ ਵਿੱਚ ਸੜਕ ਚੌੜੀ ਹੋਣ ਕਾਰਨ ਕਿਸੇ ਦੀ ਦੁਕਾਨ ਢਹਿੰਦੀ ਹੈ, ਉਹ ਤਾਂ ਝੱਟ ਬਣ ਜਾਂਦੀ, ਭਾਵੇਂ ਪਿੱਛੇ ਹਟਵੀਂ ਛੋਟੀ ਜਿਹੀ ਕਿਉਂ ਨਾ ਬਣੇ, ਪਰ ਸਰਕਾਰ ਰੁੱਖ ਨਹੀਂ ਲਾ ਸਕਦੀ ਜਿਸ ਕੋਲ ਸਭ ਸਾਧਨ ਨੇ।
ਇਹ ਵਰਤਾਰਾ ਸਾਡੇ ਮੁਲਕ ਵਿੱਚ ਹੀ ਨਹੀਂ, ਸੰਸਾਰ ਪੱਧਰ 'ਤੇ ਹੈ। ਐਮਜ਼ੋਨ ਦੇ ਜੰਗਲਾਂ ਨੂੰ ਜਾਣਬੁੱਝ ਕੇ ਅੱਗਾਂ ਲਾਈਆਂ ਜਾ ਰਹੀਆਂ ਨੇ। ਆਸਟਰੇਲੀਆ ਵਿੱਚ ਲੱਖਾਂ ਜਾਨਵਰ ਹਰ ਗਰਮੀਆਂ ਵਿੱਚ ਜਿਊਂਦੇ ਸੜ ਜਾਂਦੇ ਹਨ। ਅੱਗ 'ਤੇ ਕਾਬੂ ਪਾਉਣ ਲਈ ਇੰਨੇ ਆਧੁਨਿਕ ਮੁਲਕ ਕੋਲ ਕੋਈ ਬਹੁਤੇ ਕਾਰਗਰ ਸਾਧਨ ਨਹੀਂ। ਦਰਅਸਲ ਉਹ ਇਸ ਨੂੰ ਸਾਧਾਰਨ ਵਰਤਾਰਾ ਮੰਨਦੇ ਹਨ। ਮੀਂਹਾਂ ਦੀ ਉਡੀਕ ਕਰਦੇ ਨੇ। ਜਿਉਂ ਕਹਿੰਦੇ ਹੋਣ, ਕੁਦਰਤ ਨੇ ਲਗਾਈ ਹੈ ਉਹੀ ਬੁਝਾਏ। ਧਰਤੀ ਨੂੰ ਇੰਨਾ ਗਰਮ ਤਾਂ ਅਸੀਂ ਹੀ ਕੀਤਾ ਹੈ। ਅਸੀਂ ਕਿੰਨੇ ਅਸੰਵੇਦਨਸ਼ੀਲ ਹੋ ਗਏ ਹਾਂ।
ਪਰਿੰਦੇ, ਜਾਨਵਰ ਹੀ ਨਹੀਂ ਮਰਦੇ, ਇਨ੍ਹਾਂ ਨਾਲ ਸਾਡਾ ਬੜਾ ਕੁਝ ਮਰ ਰਿਹਾ ਹੈ। ਸਾਡਾ ਜੀਣ-ਥੀਣ, ਸਾਡਾ ਸਭਿਆਚਾਰ। ਸਾਡੀ ਭਾਸ਼ਾ ਦਾ ਬਹੁਤ ਕੁਝ। ਕਿਸੇ ਨੇ ਨਹੀਂ ਕਿਹਾ ਕਰਨਾ, ਫਲਾਣਾ ਲੂੰਬੜੀ ਵਰਗਾ ਚਾਲਾਕ ਹੈ। ਉਹਦੀ ਸ਼ੇਰ ਵਰਗੀ ਦਹਾੜ ਹੈ। ਉਹ ਮੂਰਖ, ਗਧਾ ਹੈ। ਉਹ ਚੀਤੇ ਵਰਗਾ ਫੁਰਤੀਲਾ ਹੈ। ਗਿੱਦੜ ਜਦ ਨਹੀਂ ਰਹੇਗਾ, ਡਰਪੋਕ ਲਈ ਦੇਖੋ ਕੀ ਕਿਹਾ ਜਾਇਆ ਕਰੇਗਾ। ਇੰਜਣ ਮੋਟਰ ਦੀ ਤਾਕਤ ਦੱਸਣ ਲਈ ਅਸੀਂ ਅਜੇ ਵੀ ਘੋੜੇ 'ਤੇ ਨਿਰਭਰ ਹਾਂ, ਦੱਸਦੇ ਹਾਂ, ਕਿੰਨੇ ਹੌਰਸ ਪਾਵਰ ਦੀ ਮੋਟਰ ਹੈ।
ਸਾਨੂੰ ਆਪਣਾ ਜੀਣਾ ਹੀ ਇਸ ਪਦਾਰਥ ਯੁੱਗ ਵਿੱਚ ਅਹਿਮ ਲੱਗਦਾ ਹੈ। ਅਸੀਂ ਆਪਣੀਆਂ ਕਾਰਗੁਜ਼ਾਰੀਆਂ ਕਾਰਨ ਖੁਦ ਵੀ ਗ੍ਰਿਫਤ ਵਿੱਚ ਆ ਰਹੇ ਹਾਂ। ਇਨ੍ਹਾਂ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਾਂ। ਬਰਡ ਫਲੂ ਨਾਲ ਅਸਮਾਨ ਤੋਂ ਪੰਛੀ ਨਹੀਂ ਗਿਰ ਰਹੇ, ਇਹ ਸਾਡੀ ਗਿਰਾਵਟ ਦਰਜ ਕਰ ਰਹੇ ਨੇ ਕਿ ਅਸੀਂ ਕਿੰਨਾ ਗਿਰ ਰਹੇ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’