Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਪੰਜਾਬ

ਪਰਵਾਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਲੁੱਟਣ ਦੀ ਗੁੱਥੀ ਸੁਲਝੀ

January 26, 2021 02:05 AM

ਅੰਮ੍ਰਿਤਸਰ, 25 ਜਨਵਰੀ (ਪੋਸਟ ਬਿਊਰੋ)- ਪੁਤਲੀਘਰ ਦੇ ਗੁਰੂ ਅਰਜਨ ਦੇਵ ਨਗਰ `ਚ ਇੱਕ ਪਰਵਾਰ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਹੋਈ ਲੱਖਾਂ ਦੀ ਲੁੱਟ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ ਅਤੇ ਇਸ ਵਿੱਚ ਲੁੱਟ ਖੋਹ ਕਰਨ ਵਾਲਿਆਂ `ਚ ਕੋਈ ਹੋਰ ਨਹੀਂ, ਡਾ. ਸ਼ਿਵਾਂਗੀ ਨੂੰ ਬੰਦੀ ਬਣਾ ਕੇ ਲੁੱਟ ਖੋਹ ਕਰਨ ਵਾਲੇ ਹੀ ਨਿਕਲੇ ਹਨ।
ਏ ਸੀ ਪੀ ਪੱਛਮੀ ਦੇਵ ਦੱਤ ਸ਼ਰਮਾ ਨੇ ਇੱਥੇ ਪ੍ਰੈਸ ਕਾਨਫੰਰਸ `ਚ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ `ਤੇ ਲਿਆ ਕੇ ਗ਼੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਸ਼ੰਮੀ ਉਰਫ਼ ਅਮਨ ਉਰਫ਼ ਕਾਲਾ ਵਾਸੀ ਗਲੀ ਤੇਜਾ ਸਿੰਘ ਮੌਜੂਦਾ ਵਾਸੀ ਰਾਮਨਗਰ ਕਲੋਨੀ ਇਸਲਾਮਾਬਾਦ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦੇ ਦੋਸ਼ੀ ਨੇ ਮੰਨਿਆਂ ਕਿ 6 ਨਵੰਬਰ ਨੂੰ ਉਸ ਨੇ ਆਪਣੇ ਇੱਕ ਸਾਥੀ ਦਿਲਦਾਰ ਸਿੰਘ ਵਾਸੀ ਕ੍ਰਿਸ਼ਨਾ ਨਗਰ 22 ਨੰਬਰ ਫਾਟਕ, ਵਿਕਰਮਜੀਤ ਸਿੰਘ ਉਰਫ ਟੀ ਟੀ ਵਾਸੀ ਇੰਦਰਾ ਕਲੋਨੀ ਬਟਾਲਾ ਰੋਡ, ਸ਼ੇਰਾ ਵਾਸੀ ਬਾਜ਼ਾਰ ਬੋਰੀਆਂ ਤੇ ਇੱਕ ਹੋਰ ਵਿਅਕਤੀ ਨਾਲ ਰਲ ਕੇ ਇੱਥੇ ਇੱਕ ਪਰਵਾਰ ਨੂੰ ਬੰਦੀ ਬਣਾ ਕੇ 8 ਲੱਖ 50 ਹਜ਼ਾਰ ਨਕਦੀ ਤੇ ਸੋਨੇ ਦੇ ਗਹਿਣੇ ਲੁੱਟੇ ਸਨ। ਦੇਵ ਦੱਤ ਨੇ ਦੱਸਿਆ ਕਿ ਇਨ੍ਹਾਂ `ਚੋਂ ਦਿਲਦਾਰ ਸਿੰਘ ਤੇ ਵਿਕਰਮਜੀਤ ਸਿੰਘ ਦਾ ਨਾਮ ਡਾ. ਸ਼ਿਵਾਂਗੀ ਵਾਲੀ ਵਾਰਦਾਤ `ਚ ਵੀ ਸ਼ਾਮਲ ਹੈ। ਇਲ ਮੌਕੇ ਥਾਣਾ ਛਾਉਣੀ ਦੇ ਮੁਖੀ ਇੰਸ. ਜਸਪਾਲ ਸਿੰਘ ਵੀ ਹਾਜ਼ਰ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਆਈਲੈਟਸ ਪਾਸ ਲੜਕੀ ਨੇ ਕਿਸਾਨ ਦੇ ਮੁੰਡੇ ਨਾਲ ਸ਼ਾਦੀ ਕਰ ਕੇ ਧੋਖਾ ਦਿੱਤਾ
ਪੈਰਾ ਮਿਲਿਟਰੀ ਫੋਰਸ ਦੀ ਭਰਤੀ ਵਿੱਚ ਧਾਂਦਲੀ ਲਈ ਤਿੰਨ ਜਣਿਆਂ ਨੂੰ 3-3 ਸਾਲ ਕੈਦ
ਜਾਖੜ ਨੇ ਕਿਹਾ: ਬਾਦਲ ਸਰਕਾਰ ਨੇ ਦਿੱਤਾ ਸੀ ਫਾਜਿ਼ਲਕਾ ਦੀ ਸ਼ਰਾਬ ਫੈਕਟਰੀ ਲਾਉਣ ਦਾ ਲਾਇਸੈਂਸ
ਕੈਪਟਨ ਅਮਰਿੰਦਰ ਸਿੰਘ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼
ਸੀ.ਈ.ਓ. ਡਾ. ਰਾਜੂ ਨੇ ਫੋਟੋ ਵੋਟਰ ਸੂਚੀ 'ਚੋਂ 'ਹਰਿਜਨ' ਵਰਗੇ ਗੈਰ ਸੰਵਿਧਾਨਕ ਅਤੇ ਅਪਮਾਨਜਨਕ ਸ਼ਬਦਾਂ ਨੂੰ ਹਟਾਉਣ ਸਬੰਧੀ ਲਿਆ ਅਹਿਮ ਫੈਸਲਾ
ਰਾਜਪਾਲ ਦੇ ਭਾਸ਼ਣ 'ਤੇ ਮੁੱਖ ਮੰਤਰੀ ਦਾ ਜਵਾਬ: ਪੰਜਾਬ ਦੇ ਕਿਸਾਨ ਦੇਸ਼ ਵਿਰੋਧੀ ਨਹੀਂ ਸਗੋਂ ਦੇਸ਼ ਭਗਤ ਤੇ ਗਲਵਾਨ ਵਾਦੀ ਵਿੱਚ ਜਾਨਾਂ ਨਿਛਾਵਰ ਕਰਨ ਵਾਲੇ ਲੋਕ ਹਨ : ਕੈਪਟਨ
ਕੇਂਦਰ ਵੱਲੋਂ ਪੰਜਾਬ ਨੂੰ ਨਵਾਂ ਝਟਕਾ: ਪੰਜਾਬ ਦੇ ਚਾਵਲ ਖਰੀਦਣ ਲਈ ਪੂਰੀ ਨਾ ਹੋਣ ਵਾਲੀ ਨਵੀਂ ਸ਼ਰਤ ਰੱਖ ਦਿੱਤੀ
ਪੰਜਾਬ ਸਿਰ ਚੜ੍ਹੇ ਕਰਜ਼ੇ ਤੋਂ ਘਮਸਾਣ ਅਕਾਲੀ ਆਗੂ 31 ਹਜ਼ਾਰ ਕਰੋੜ ਦੇ ਕਰਜ਼ੇ ਦਾ ਜਵਾਬ ਦੇਣ: ਜਾਖੜ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਛੇਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਕਈ ਮਹੱਤਵਪੂਰਨ ਸਿਫਾਰਸ਼ਾਂ ਨੂੰ ਮਨਜ਼ੂਰੀ
ਵਿਧਾਨ ਸਭਾ ਦੇ ਬਾਹਰ ਤੋਂ ਲਾਈਵ ਹੋਏ ਨਵਜੋਤ ਸਿੰਘ ਸਿੱਧੂ....!! ਕੀਤੀਆਂ ਅੰਦਰਲੀਆਂ ਗੱਲਾਂ...!! ਵੀਡੀਓ ਦੇਖਣ ਲਈ ਦਿੱਤੇ ਲਿੰਕ ਦੇ ਕਲਿਕ ਕਰੋ...