Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਅੰਤਰਰਾਸ਼ਟਰੀ

ਬ੍ਰਿਟਿਸ਼ ਸਨਾਈਪਰ ਦਾ 900 ਮੀਟਰ ਦੀ ਦੂਰੀ ਤੋਂ ਅਚੁਕ ਨਿਸ਼ਾਨਾ

January 26, 2021 01:53 AM

* ਇੱਕ ਗੋਲੀ ਨਾਲ ਪੰਜ ਆਈ ਐਸ ਅੱਤਵਾਦੀ ਮਾਰੇ

ਲੰਡਨ, 25 ਜਨਵਰੀ (ਪੋਸਟ ਬਿਊਰੋ)- ਬ੍ਰਿਟੇਨ ਦੀ ਸਪੈਸ਼ਲ ਏਅਰ ਸਰਵਿਸ (ਐਸ ਏ ਐਸ) ਦੇ ਜਾਂਬਾਜ਼ ਸਨਾਈਪਰ ਨੇ ਆਪਣੇ ਨਿਸ਼ਾਨੇ ਨਾਲ ਅੱਤਵਾਦੀਆਂ ਵਿੱਚ ਭਾਜੜ ਮਚਾ ਦਿੱਤੀ ਹੈ। ਇਸ ਜਵਾਨ ਨੇ ਸੀਰੀਆ ਵਿੱਚ ਲਗਭਗ 900 ਮੀਟਰ ਦੂਰੀ ਤੋਂ ਸਟੀਕ ਨਿਸ਼ਾਨਾ ਲਾ ਕੇ ਇੱਕੋ ਗੋਲੀ ਨਾਲ ਆਈ ਐਸ ਦੇ ਪੰਜ ਅੱਤਵਾਦੀ ਮਾਰ ਸੁੱਟੇ। ਇਨ੍ਹਾਂ ਵਿੱਚ ਇੱਕ ਅੱਤਵਾਦੀ ਜਥੇਬੰਦੀ ਦਾ ਸੀਨੀਅਰ ਕਮਾਂਡਰ ਦੱਸਿਆ ਜਾ ਰਿਹਾ ਹੈ।
ਇੱਕ ਰਿਪੋਰਟ ਅਨੁਸਾਰ ਸਪੈਸ਼ਲ ਏਅਰ ਸਰਵਿਸ (ਐਸ ਏ ਐਸ) ਦੇ ਇਸ ਸਾਰਜੈਂਟ ਨੇ ਸੀਰੀਆ ਵਿੱਚ ਤੈਨਾਤੀ ਵੇਲੇ ਇਹ ਕਾਰਨਾਮਾ ਕੀਤਾ। ਇਸ ਸਨਾਈਪਰ ਨੇ ਸੀਰੀਆ ਵਿੱਚ ਜੇਹਾਦੀ ਆਤਮਘਾਤੀ ਕਾਤਲ ਦੀ ਧਮਾਕਾ ਖੇਜ ਬਾਰੂਦ ਨਾਲ ਭਰੀ ਜੈਕੇਟ `ਤੇ ਲਗਭਗ 900 ਮੀਟਰ ਦੂਰੀ ਤੋਂ ਨਿਸ਼ਾਨਾ ਲਾਇਆ। ਓਦੋਂ ਉਹ ਜੇਹਾਦੀ ਇੱਕ ਕੈਮਰੇ `ਤੇ ਧਮਾਕੇ ਦੇ ਪਹਿਲੇ ਸੰਦੇਸ਼ ਨੂੰ ਰਿਕਾਰਡ ਕਰ ਰਿਹਾ ਸੀ। ਗੋਲੀ ਲੱਗਣ ਨਾਲ ਉਸ ਦੀ ਜੈਕੇਟ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਉਥੇ ਮੌਜੂਦ ਚਾਰ ਹੋਰ ਅੱਤਵਾਦੀ ਵੀ ਮਾਰੇ ਗਏ। ਪਤਾ ਲੱਗਾ ਹੈ ਕਿ ਬ੍ਰਿਟਿਸ਼ ਐਸ ਏ ਐਸ ਕਮਾਂਡੋ ਕਈ ਦਿਨਾਂ ਤੋਂ ਆਈ ਐਸ ਦੀ ਇਸ ਸੀਕ੍ਰੇਟ ਬੰਬ ਫੈਕਟਰੀ `ਤੇ ਨਜ਼ਰ ਰੱਖ ਰਹੇ ਸਨ। ਨਵੰਬਰ ਵਿੱਚ ਉਨ੍ਹਾਂ ਨੂੰ ਇਸ ਫੈਕਟਰੀ ਵਿੱਚ ਜ਼ਿਆਦਾ ਹੀ ਸ਼ੱਕੀ ਗਤੀਵਿਧੀਆਂ ਦਿੱਸਣ ਲੱਗੀਆਂ ਸਨ ਜਿਸ ਦੇ ਬਾਅਦ ਐਕਸ਼ਨ ਦਾ ਫੈਸਲਾ ਕੀਤਾ ਗਿਆ। ਕਮਾਂਡੋ ਦੀ ਟੀਮ ਨੇ ਇਸ ਫੈਕਟਰੀ ਤੋਂ ਪੰਜ ਅੱਤਵਾਦੀਆਂ ਨੂੰ ਬਾਹਰ ਆਉਂਦੇ ਦੇਖਿਆ। ਉਨ੍ਹਾਂ ਵਿੱਚੋਂ ਇੱਕ ਆਤਮਘਾਤੀ ਕਾਤਲ ਨੂੰ ਫਿਲਮਾ ਰਿਹਾ ਸੀ, ਜੋ ਮੁਸਕੁਰਾਉਂਦੇ ਹੋਏ ਕੈਮਰੇ `ਤੇ ਗੱਲਾਂ ਕਰ ਰਿਹਾ ਸੀ।ਐਸ ਏ ਐਸ ਦੇ ਕਮਾਂਡੋ ਨੇ ਇਸ ਦੀ ਸੂਚਨਾ ਆਪਣੇ ਬੇਸ ਨੂੰ ਦਿੱਤੀ ਕਿ ਉਸ ਦੇ ਨਿਸ਼ਾਨੇ `ਤੇ ਇੱਕ ਆਤਮਘਾਤੀ ਹਮਲਾਵਰ ਹੈ। ਪਹਿਲਾਂ ਇਹ ਯੋਜਨਾ ਬਣਾਈ ਗਈ ਕਿ ਇੱਕ ਗੋਲੀ ਨਾਲ ਕੇਵਲ ਉਹੋ ਹਮਲਾਵਰ ਮਾਰ ਦਿੱਤਾ ਜਾਏ, ਜਿਸ ਤੋਂ ਉਸ ਦੀ ਪਛਾਣ ਹੋ ਸਕੇ, ਪਰ ਟੀਚੇ ਦੀ ਦੂਰੀ ਜ਼ਿਆਦਾ ਹੋਣ ਦੇ ਕਾਰਨ ਅਤੇ ਹਵਾ ਵਿੱਚ ਅਚਾਨਕ ਹੋਏ ਬਦਲਾਅ ਨਾਲ ਗੋਲੀ ਉਸ ਆਤਮਘਾਤੀ ਹਮਲਾਵਰ ਦੀ ਧਮਾਕਿਆਂ ਨਾਲ ਭਰੀ ਜੈਕੇਟ `ਤੇ ਜਾ ਲੱਗੀ, ਜਿਸ ਦੇ ਕਾਰਨ ਹੋਏ ਧਮਾਕੇ ਵਿੱਚ ਸਾਰੇ ਪੰਜ ਅੱਤਵਾਦੀ ਮਾਰੇ ਗਏ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ