Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਅਮਰੀਕੀ ਚੋਣ ਫੰਡ ਦਾ ਲੇਖਾ: ਜੋਅ ਬਾਇਡੇਨ ਦੇ ਵ੍ਹਾਈਟ ਹਾਊਸ ਪੁੱਜਣ ਵਿੱਚ ਕਾਲੇ ਧਨ ਦਾ ਵੀ ਰੋਲ

January 26, 2021 01:47 AM

* 150 ਕਰੋੜ ਡਾਲਰ ਚੰਦੇ ਵਿੱਚੋਂ 14.5 ਕਰੋੜ ਡਾਲਰ ਗੁੰਮਨਾਮ ਮਿਲੇ

ਬਲੂਮਬਰਗ, 25 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੀ ਮੌਜੂਦਾ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਲਈ ਚੋਣਾਂ ਚੰਦਾ ਇਕੱਠਾ ਕਰਨਾ ਹਮੇਸ਼ਾ ਤੋਂ ਮੁਸ਼ਕਲ ਰਿਹਾ ਹੈ, ਪਰ ਇਸ ਪਾਰਟੀ ਦੀ ਟਿਕਟ `ਤੇ ਰਾਸ਼ਟਰਪਤੀ ਬਣੇ ਜੋਅ ਬਾਇਡੇਨ ਨੇ ਇਹ ਧਾਰਨਾ ਤੋੜ ਦਿੱਤੀ ਹੈ। ਕੇਂਦਰੀ ਚੋਣ ਕਮਿਸ਼ਨ (ਐਫ ਈ ਸੀ) ਦੇ ਰਿਕਾਰਡ ਮੁਤਾਬਕ ਬਾਇਡੇਨ ਨੂੰ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਲਗਭਗ 150 ਕਰੋੜ ਡਾਲਰ ਚੰਦਾ ਮਿਲਿਆ ਹੈ। ਖਾਸ ਗੱਲ ਇਹ ਕਿ ਉਨ੍ਹਾਂ ਨੂੰ 14.5 ਕਰੋੜ ਡਾਲਰ ਗੁੰਮਨਾਮ ਲੋਕਾਂ ਨੇ ਦਿੱਤੇ ਹਨ, ਯਾਨੀ ਇਹ ਕਾਲਾ ਧਨ ਸੀ, ਜੋ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਲੱਗਾ ਹੈ।
ਐਫ ਈ ਸੀ ਦੇਅੰਕੜਿਆਂ ਅਨੁਸਾਰਜੋਅ ਬਾਇਡੇਨ ਨੂੰ ਚੋਣ ਮੁਹਿੰਮ ਦੌਰਾਨ ਮਿਲੇ ਚੰਦੇ ਵਿੱਚੋਂ ਹਰ ਦਾਨਦਾਤਾ ਨੇ ਔਸਤ 2800 ਡਾਲਰ ਚੰਦਾ ਦਿੱਤਾ। ਇਸ ਵਿੱਚੋਂ 31.86 ਕਰੋੜ ਡਾਲਰ ਦੀ ਰਾਸ਼ੀ 200-200 ਡਾਲਰ ਤੋਂ ਘੱਟ ਦੇਣ ਵਾਲਿਆਂ ਤੋਂ ਮਿਲੀ ਹੈ। ਇਹ ਚੰਦਾ ਪਾਰਟੀ ਵੱਲੋਂ ਬਣੀ ਕਮੇਟੀ ਨੇ 47 ਰਾਜਾਂ ਤੋਂ ਇਕੱਠਾ ਕੀਤਾ ਅਤੇ ਕੁੱਲ ਮਿਲਾ ਕੇ ਬਾਇਡੇਨ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਚੋਣ ਮੁਹਿੰਮ ਦੌਰਾਨ ਕਾਲੇ ਧਨ ਨਾਲ 32.6 ਕਰੋੜ ਡਾਲਰ ਦਾ ਲਾਭ ਹੋਇਆ। ਇਹ ਰਿਪਬਲੀਕਨ ਦੇ 14.8 ਕਰੋੜ ਡਾਲਰ ਤੋਂ ਦੁੱਗਣਾ ਹੈ। ਇਸ ਤੋਂ ਪਹਿਲਾਂ ਗੁੰਮਨਾਮ ਚੰਦਾ ਉਗਰਾਹੀ ਦਾ ਰਿਕਾਰਡ 2012 ਵਿੱਚ ਬਣਿਆ ਸੀ, ਜਦੋਂ 11.3 ਕਰੋੜ ਡਾਲਰਦਾ ਬੇਨਾਮੀ ਚੰਦਾ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇਲਈ ਉਮੀਦਵਾਰ ਮਿਟ ਰੋਮਨੀ ਨੂੰ ਮਿਲਿਆ ਸੀ। ਜੋਅ ਬਾਇਡੇਨ ਦੇ ਮੁਕਾਬਲੇ ਪਿਛਲੇ ਰਿਪਬਲੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਵਾਰ ਸਿਰਫ 2.84 ਕਰੋੜ ਡਾਲਰ ਗੁੰਮਨਾਮ ਚੰਦਾ ਮਿਲਿਆ ਹੈ, ਜਦ ਕਿ ਉਹ ਆਪਣੇ ਪੂਰੇ ਕਾਰਜਕਾਲ ਵਿੱਚ ਵਿਵਾਦਪੂਰਨ ਅਕਸ ਵਾਲੇ ਰਹੇ ਹਨ।ਰਾਸ਼ਟਰਪਤੀ ਬਣੇ ਬਾਇਡੇਨ ਨੂੰ ਚੋਣ ਮੁਹਿੰਮ ਵਿੱਚ ਟਰੰਪ ਦੇ ਮੁਕਾਬਲੇ ਪੰਜ ਗੁਣਾ ਬੇਨਾਮੀ ਚੰਦਾ ਮਿਲਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਡੈਮੋਕ੍ਰੇਟਿਕ ਪਾਰਟੀ ਤੇ ਉਸ ਦੇ ਨੇਤਾ ਹਮੇਸ਼ਾ ਤੋਂ ਚੋਣਾਂ ਵਿੱਚ ਕਾਲੇ ਧਨ ਦੇ ਇਸਤੇਮਾਲ ਵਿਰੁੱਧ ਮੁਹਿੰਮ ਚਲਾਉਂਦੇ ਅਤੇ ਇਸ `ਤੇ ਪਾਬੰਦੀ ਦੀ ਮੰਗ ਕਰਦੇ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ