Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਅੰਤਰਰਾਸ਼ਟਰੀ

ਕੈਨੇਡਾ ਵਿੱਚ ਕਤਲ ਹੋਈ ਕਰੀਮਾ ਬਲੋਚ ਦੀ ਦੇਹ ਪਾਕਿ ਪੁੱਜਦੇ ਸਾਰ ਫ਼ੌਜ ਨੇ ਕਬਜ਼ੇ ਵਿੱਚ ਲਈ

January 25, 2021 07:42 AM

* ਬਲੋਚ ਲੋਕਾਂ ਵਿੱਚ ਵਿਰੋਧ ਦੀ ਨਵੀਂ ਲਹਿਰ ਸ਼ੁਰੂ

ਕਰਾਚੀ, 24 ਜਨਵਰੀ, (ਪੋਸਟ ਬਿਊਰੋ)- ਕੈਨੇਡਾ ਵਿੱਚ ਪਿੱਛੇ ਜਿਹੇ ਮਾਰ ਦਿੱਤੀ ਗਈ ਕਰੀਮਾ ਬਲੋਚ ਦੀ ਮ੍ਰਿਤਕ ਦੇਹ ਕਰਾਚੀ ਹਵਾਈ ਅੱਡੇ ਉੱਤੇ ਪੁੱਜਦੇ ਸਾਰ ਅੱਜ ਪਾਕਿਸਤਾਨ ਦੀ ਫੌਜ ਦੇ ਦਸਤਿਆਂ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਕਿਸੇ ਅਣਦੱਸੀ ਥਾਂ ਉੱਤੇ ਲੈ ਜਾਣ ਕਾਰਨ ਸਨਸਨੀ ਫੈਲ ਗਈ ਹੈ।
ਪਾਕਿਸਤਾਨ ਸਰਕਾਰ ਦੇ ਇਸ ਕਦਮ ਬਾਰੇ ਕਰੀਮਾ ਬਲੋਚ ਦੇ ਭਰਾ ਸਮੀਰ ਮੇਹਰਾਬ ਨੇ ਜਾਣਕਾਰੀ ਦਿੱਤੀਅਤੇ ਦੋਸ਼ ਲਾਇਆ ਕਿ ਕਰੀਮਾ ਦੀ ਦੇਹ ਨੂੰ ਲਿਜਾਂਦੇ ਸਮੇਂ ਫ਼ੌਜ ਨੇ ਉਨ੍ਹਾਂ ਦਾ ਪਰਿਵਾਰ ਵੀ ਬੰਦੀ ਬਣਾ ਲਿਆ ਸੀ। ਕਰੀਮਾ ਦੇ ਭਰਾ ਨੇ ਟਵੀਟ ਕੀਤਾ ਕਿ ਭੈਣ ਦੇ ਜ਼ਿੰਦਾ ਹੁੰਦਿਆਂ ਉਸ ਨੂੰ ਪਾਕਿਸਤਾਨੀ ਫ਼ੌਜ ਵੱਲੋਂ ਅਗਵਾ ਕਰ ਲੈਣ ਦਾ ਡਰ ਰਹਿੰਦਾ ਸੀ, ਪਰ ਇਹ ਨਹੀਂ ਪਤਾ ਸੀ ਕਿ ਉਸ ਦੀ ਲਾਸ਼ ਨੂੰ ਵੀ ਫ਼ੌਜ ਅਗਵਾ ਕਰ ਸਕਦੀ ਹੈ।
ਵਰਨਣ ਯੋਗ ਹੈ ਕਿ ਬੀਤੇ ਦਸੰਬਰ ਵਿਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਕਰੀਮਾ ਬਲਚ ਦਾ ਕਤਲ ਹੋ ਗਿਆ ਸੀ ਅਤੇ ਇਸ ਕਤਲਲਈ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਉੱਤੇ ਦੋਸ਼ ਲਾਏ ਗਏ ਸਨ। ਕਰੀਮਾ ਦੀ ਲਾਸ਼ ਦਫ਼ਨਾਉਣ ਲਈ ਅੱਜ ਐਤਵਾਰ ਪਾਕਿਸਤਾਨ ਲਿਆਂਦੀ ਗਈ ਸੀ। ਏਥੇ ਕਰਾਚੀ ਹਵਾਈ ਅੱਡੇ ਉੱਤੇ ਉਤਰਦੇ ਸਾਰ ਬਲੋਚਿਸਤਾਨ ਜਾਣ ਤੋਂ ਪਹਿਲਾਂ ਫ਼ੌਜ ਨੇ ਘੇਰ ਲਿਆ ਅਤੇ ਆਪਣੇ ਛੇ ਵਾਹਨਾਂ ਵਿਚ ਫ਼ੌਜ ਅਚਾਨਕ ਕਰੀਮਾ ਦੀ ਦੇਹ ਅਤੇ ਪਰਿਵਾਰ ਨੂੰ ਬੰਧਕ ਬਣਾ ਕੇ ਅਣਦੱਸੀ ਥਾਂਲੈ ਗਈ, ਪਰ ਬਾਅਦ ਵਿੱਚ ਪਰਵਾਰ ਨੂੰ ਛੱਡ ਦਿੱਤਾ ਤੇ ਲਾਸ਼ ਦਾ ਕੋਈ ਪਤਾ ਨਹੀਂ ਲੱਗਾ।
ਬਲੋਚ ਨੇਤਾ ਲਤੀਫ ਜੌਹਰ ਨੇ ਪਾਕਿਸਤਾਨ ਸਰਕਾਰ ਨੂੰ ਕਰੀਮਾ ਦੀ ਦੇਹ ਪਰਿਵਾਰ ਨੂੰ ਸੌਂਪਣ ਵਾਸਤੇ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਗ਼ੈਰ-ਮਨੁੱਖੀ ਕਾਰਾ ਹੈ। ਬਲੋਚ ਸੋਲੀਡੇਰਿਟੀ ਕਮੇਟੀ ਨੇ ਵੀ ਕਰੀਮਾ ਦੀ ਦੇਹ ਨੂੰ ਫੌਜ ਵਾਲੋਂ ਜਬਰੀ ਕਬਜ਼ੇ ਵਿਚ ਲੈਣ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਹੈ ਕਿ ਕਰੀਮਾ ਦੀ ਦੇਹ ਨੂੰ ਕਰਾਚੀ ਹਵਾਈ ਅੱਡੇ ਤੋਂ ਪੂਰੇ ਸਨਮਾਨ ਨਾਲ ਬਲੋਚਿਸਤਾਨ ਲੈ ਜਾਇਆ ਜਾਣਾ ਸੀ। ਦਸੰਬਰ ਵਿਚ ਕਰੀਮਾ ਦੀ ਦੇਹ ਟੋਰਾਂਟੋ ਦੀ ਇਕ ਝੀਲ ਕੰਢੇ ਮਿਲਣ ਪਿੱਛੋਂ ਇਸਕਤਲ ਦੇ ਵਿਰੁੱਧ ਅਮਰੀਕਾ, ਕੈਨੇਡਾ, ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿਚ ਜ਼ਬਰਦਸਤ ਪ੍ਰਦਰਸ਼ਨ ਹੋਏ ਸਨ। ਪਾਕਿਸਤਾਨੀ ਮਾਮਲਿਆਂ ਦੇ ਜਾਣਕਾਰ ਤਾਰਿਕ ਫਤਹਿ ਅਤੇ ਬੀ ਬਾਗਮਰ ਨੇ ਕੈਨੇਡਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਨਾਲ ਡਿਪਲੋਮੈਟਿਕ ਸਬੰਧਾਂ ਉੱਤੇਮੁੜ ਵਿਚਾਰ ਕਰੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ