Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਪਾਕਿ ਨੂੰ ਮਲੇਸ਼ੀਆ ਵਿੱਚ ਜ਼ਬਤ ਜਹਾਜ਼ ਛੁਡਾਉਣ ਲਈ 7 ਮਿਲੀਅਨ ਡਾਲਰ ਦੇਣੇ ਪਏ

January 25, 2021 07:35 AM

ਇਸਲਾਮਾਬਾਦ, 24 ਜਨਵਰੀ, (ਪੋਸਟ ਬਿਊਰੋ)- ਮਲੇਸ਼ੀਆ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਦਾ ਜਹਾਜ਼ ਜ਼ਬਤ ਕੀਤੇ ਜਾਣ ਦੇ ਇਕ ਹਫਤੇ ਬਾਅਦ ਇਮਰਾਨ ਖਾਨ ਸਰਕਾਰ ਦਾ ਵਿਹਾਰ ਬਦਲਿਆ ਪਿਆ ਹੈ। ਪਾਕਿਸਤਾਨ ਦੀ ਸਰਕਾਰੀ ਹਵਾਬਾਜ਼ ਕੰਪਨੀ ਨੇ ਲੰਡਨ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਇਕ ਆਇਰਿਸ਼ ਜੈੱਟ ਕੰਪਨੀ ਨੂੰ 70 ਲੱਖ ਅਮਰੀਕੀ ਡਾਲਰ ਭੁਗਤਾਨ ਕਰ ਦਿਤਾ ਹੈ। ਪੀ ਆਈ ਏ ਦੇ ਇਸ ਜਹਾਜ਼ ਨੂੰ ਲੀਜ਼ ਦੀ ਰਕਮ ਬਾਰੇ ਵਿਵਾਦ ਹੋਣ ਮਗਰੋਂ ਬੀਤੇ ਹਫਤੇ ਮਲੇਸ਼ੀਆ ਵਿਚ ਜ਼ਬਤ ਕਰ ਲਿਆ ਗਿਆ ਸੀ।

ਦੁਨੀਆ ਟੀਵੀ ਦੀ ਖ਼ਬਰ ਮੁਤਾਬਕਪੀ ਆਈ ਏ ਨੇ ਬੀਤੇ ਸ਼ੁੱਕਰਵਾਰ ਲੰਡਨ ਹਾਈ ਕੋਰਟ ਦੇ ਜੱਜ ਨੂੰ ਦੱਸਿਆ ਕਿ ਉਨ੍ਹਾਂ ਨੇ ਡਬਲਿਨ ਵਿਚਲੀ ਏਅਰਕੈਪ ਵੱਲੋਂ ਲੀਜ਼ ਉੱਤੇ ਲਏ ਗਏ ਦੋ ਜਹਾਜ਼ਾਂ ਦੇ ਕੇਸ ਵਿਚ ਪੈਰੇਗ੍ਰੀਨ ਐਵੀਏਸ਼ਨ ਚਾਰਲੀ ਲਿਮਿਟਿਡ ਨੂੰ ਕਰੀਬ 70 ਲੱਖ ਅਮਰੀਕੀ ਡਾਲਰ ਦੇ ਦਿੱਤੇ ਹਨ। ਖ਼ਬਰ ਮੁਤਾਬਕਪੀ ਆਈ ਏਤੇ ਜਹਾਜ਼ ਦੇਣ ਵਾਲੀ ਏਅਰਲਾਈਨਜ਼ ਦੋਹਾਂ ਦੇ ਵਕੀਲਾਂ ਨੇ ਬੀਤੇ ਸ਼ੁੱਕਰਵਾਰ ਅਦਾਲਤ ਤੋਂ ਇਸ ਕੇਸ ਵਿਚ ਸੁਣਵਾਈ ਦੇ ਲਈ ਅਗਲੀ ਤਾਰੀਖ਼ ਦੇਣ ਦੀ ਅਪੀਲ ਕੀਤੀ ਹੈ, ਜਿਸ ਬਾਰੇ ਹੋਰ ਵੇਰਵੇ ਨਹੀਂ ਮਿਲ ਸਕੇ।
ਏਅਰਕੈਪ ਨੂੰ ਜਹਾਜ਼ਾਂ ਦੇ ਲੀਜ਼ ਦੇ ਪੈਸੇ ਨਾ ਦੇਣ ਕਾਰਨ ਲੋਕਲ ਕੋਰਟ ਦੇ ਹੁਕਮ ਉੱਤੇ ਮਲੇਸ਼ੀਅਨ ਅਧਿਕਾਰੀਆਂ ਨੇ ਪਿਛਲੇ ਹਫਤੇ ਕੁਆਲਾਲੰਪੁਰ ਹਵਾਈ ਅੱਡੇ ਉੱਤੇਪੀ ਆਈ ਏਦਾ ਬੋਇੰਗ-777 ਜਹਾਜ਼ ਜ਼ਬਤ ਕਰ ਲਿਆ ਸੀ ਅਤੇ 70 ਲੱਖ ਡਾਲਰ ਦਿੱਤੇ ਜਾਣ ਮਗਰੋਂ ਆਸ ਹੈ ਕਿ ਅਦਾਲਤ ਵੱਲੋਂਪੀ ਆਈ ਏਖਿਲਾਫ ਕੋਈ ਹੁਕਮ ਪਾਸ ਕੀਤੇ ਹੋਣ ਤੋਂ ਪਹਿਲਾਂ ਹੀ ਸਮਝੌਤੇ ਦੀ ਪੂਰੀ ਰਕਮ ਦੇਦਿੱਤੀ ਜਾਵੇਗੀ। ਡਬਲਿਨ ਵਿਚਲੀ ਏਅਰਕੈਪ ਦੇ ਵਕੀਲ ਨੇ ਇਸ ਅਦਾਲਤ ਨੂੰ ਦੱਸਿਆ ਕਿ ਉਸ ਦੀ ਕਲਾਈਂਟ ਕੰਪਨੀਨੂੰ ਅੱਜਪੀ ਆਈ ਏਵੱਲੋਂਰਕਮ ਮਿਲ ਗਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਪੀ ਆਈ ਏ ਨੇ ਪਿਛਲੇ ਸਾਲ ਜੁਲਾਈ ਤੋਂ ਕੋਈ ਭੁਗਤਾਨ ਨਹੀਂ ਕੀਤਾ ਸੀ ਤੇ ਉਸ ਨੇ ਅਸਲੀ ਮਾਲਕ ਕੰਪਨੀ ਨੂੰ ਹਰ ਮਹੀਨੇ ਪੰਜ ਲੱਖ 80 ਹਜ਼ਾਰ ਅਮਰੀਕੀ ਡਾਲਰ ਦੇਣੇ ਹੁੰਦੇ ਸੀ। ਇਹ ਰਕਮ ਨਾ ਦੇਣ ਕਰ ਕੇ ਮਲੇਸ਼ੀਆ ਕਾਰਵਾਈ ਕਰ ਸਕਦਾ ਸੀ।ਇਸ ਮਾਮਲੇ ਵਿੱਚ ਪੀ ਆਈ ਏਦੇ ਵਕੀਲ ਨੇ ਆਪਣੀ ਦਲੀਲ ਦਿੱਤੀ ਕਿ ਕੋਵਿਡ-19 ਮਹਾਮਾਰੀਕਾਰਨ ਹਵਾਬਾਜ਼ੀ ਉਦਯੋਗ ਉੱਤੇ ਗੰਭੀਰ ਅਸਰ ਪਿਆ ਹੈ ਤੇ ਇਸਮਾਹੌਲ ਵਿਚ ਰਾਸ਼ੀ ਵਿਚ ਕਮੀ ਕੀਤੀ ਜਾਣੀ ਚਾਹੀਦੀ ਹੈ। ਜਾਣਕਾਰ ਸੂਤਰਾਂ ਦੇ ਮੁਤਾਬਕ ਲੀਜ਼ ਉੱਤੇ ਜਹਾਜ਼ ਦੇਣ ਵਾਲੀ ਕੰਪਨੀ ਬੜੇ ਚਿਰ ਤੋਂ ਪੀ ਆਈ ਏ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀ ਸੀ ਅਤੇ ਜਦੋਂ ਉਸ ਨੂੰ ਇਹ ਜਾਣਕਾਰੀ ਮਿਲੀ ਕਿ ਮਲੇਸ਼ੀਆ ਦੇ ਹਵਾਈ ਅੱਡੇ ਉੱਤੇਪਾਕਿਸਤਾਨ ਦਾ ਜਹਾਜ਼ ਉਤਰਨਾ ਹੈ ਤਾਂ ਉਸ ਨੇ ਜਹਾਜ਼ ਨੂੰ ਜ਼ਬਤ ਕਰਨ ਲਈ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਲੀਜ਼ ਕਾਨੂੰਨ ਹੇਠ ਲੋਕਲ ਕੋਰਟ ਵਿਚ ਅਰਜ਼ੀ ਦੇਦਿੱਤੀ। ਏਅਰਲਾਈਨਜ਼ ਨੇ ਇਕ ਬੁਲਾਰੇ ਨੇ ਕਿਹਾ ਕਿ ਬੋਇੰਗ-777 ਜਹਾਜ਼ ਨੂੰ ਲੰਡਨ ਹਾਈ ਕੋਰਟ ਦੇ ਆਦੇਸ਼ ਜਾਰੀ ਕਰਨ ਮਗਰੋਂ ਜ਼ਬਤ ਕੀਤਾ ਗਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ