Welcome to Canadian Punjabi Post
Follow us on

18

October 2019
ਮਨੋਰੰਜਨ

ਕਿਆਰਾ ਅਤੇ ਦਿਲਜੀਤ ਨੇ ਸ਼ੁਰੂ ਕੀਤੀ ‘ਗੁਡ ਨਿਊਜ਼’ ਦੀ ਸ਼ੂਟਿੰਗ

December 03, 2018 10:10 PM

ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਪਹਿਲੀ ਵਾਰ ਕਰਣ ਜੌਹਰ ਦੀ ਫਿਲਮ ‘ਗੁਡ ਨਿਊਜ਼’ ਵਿੱਚ ਇਕੱਠੇ ਦਿਖਾਈ ਦੇਣਗੇ। ਦੋਵੇਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਫਿਲਮ ਵਿੱਚ ਕਰੀਨਾ ਕਪੂਰ ਅਤੇ ਅਕਸ਼ੈ ਕੁਮਾਰ ਵੀ ਹਨ। ਇਸ ਫਿਲਮ ਨੂੰ ਰਾਜ ਮਹਿਤਾ ਡਾਇਰੈਕਟ ਕਰ ਰਹੇ ਹਨ।
ਇਸ ਦਾ ਪਹਿਲਾ ਸ਼ਡਿਊਲ ਕਿਆਰਾ ਅਤੇ ਦਿਲਜੀਤ ਦੇ ਨਾਲ ਸ਼ੂਟ ਹੋਵੇਗਾ। ਕਰੀਨਾ ਤੇ ਅਕਸ਼ੈ ਇਸ ਫਿਲਮ ਦੀ ਸ਼ੂਟਿੰਗ ਬਾਅਦ ਵਿੱਚ ਕਰਨਗੇ। ਫਿਲਮ ਦੀ ਕਹਾਣੀ ਪੇਰੈਂਟਿੰਗ ਦੇ ਆਲੇ-ਦੁਆਲੇ ਲਿਖੀ ਗਈ ਹੈ। ਪਹਿਲਾਂ ਕਿਆਰਾ ਨੂੰ ਕਾਰਤਿਕ ਦੇ ਆਪੋਜ਼ਿਟ ਲਿਆ ਗਿਆ ਸੀ। ਬਾਅਦ ਵਿੱਚ ਦਿਲਜੀਤ ਦੁਸਾਂਝ ਬੋਰਡ 'ਤੇ ਆ ਗਏ। ਇਹ ਫਿਲਮ ਅਗਲੇ ਸਾਲ ਜੁਲਾਈ ਵਿੱਚ ਰਿਲੀਜ਼ ਹੋਵੇਗੀ।

Have something to say? Post your comment