Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਕਿਸਾਨਾਂ ਦੀ ਗਣਤੰਤਰ ਦਿਵਸ ਟਰੈਕਟਰ ਪਰੇਡ ਨੂੰ ਦਿੱਲੀ ਪੁਲਿਸ ਵਲੋਂ ਮਨਜ਼ੂਰੀ ਮਿਲੀ

January 25, 2021 07:30 AM

*26 ਜਨਵਰੀ ਨੂੰ ਟਰੈਕਟਰ ਪਰੇਡ ਤਿੰਨ ਥਾਂਵਾਂ ਉੱਤੇ ਨਿਕਲੇਗੀ 

ਨਵੀਂ ਦਿੱਲੀ, 24 ਜਨਵਰੀ, (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਨ ਵਾਲੇ ਕਿਸਾਨ ਸੰਗਠਨਾਂ ਵੱਲੋਂ 26 ਜਨਵਰੀ ਨੂੰ ਰਿਪਬਲਿਕ ਡੇਅ ਵਾਲੇ ਦਿਨ ਕਿਸਾਨਾਂ ਦੀ ‘ਗਣਤੰਤਰ ਦਿਵਸ ਟਰੈਕਟਰ ਪਰੇਡ’ ਕਰਨ ਲਈ ਦਿੱਲੀ ਪੁਲਿਸ ਨੇ ਰੂਟ ਮੈਪ ਲਈ ਲਿਖਤੀ ਮਨਜ਼ੂਰੀ ਦੇ ਦਿੱਤੀ ਹੈ। ਉਸ ਦਿਨ ਕਿਸਾਨ ਦਿੱਲੀਵਿੱਚ ਤਿੰਨ ਥਾਵਾਂਤੋਂ ਟਰੈਕਟਰ ਪਰੇਡ ਕੱਢਣਗੇ। ਇਸ ਬਾਰੇਦਿੱਲੀਦੇ ਪੁਲਿਸ ਕਮਿਸ਼ਨਰ ਨੇ ਸਾਰੇ ਅਫਸਰਾਂ ਨੂੰ ਲਿਖਤੀ ਹੁਕਮਦੇ ਦਿੱਤੇ ਹਨ ਕਿ 26 ਜਨਵਰੀ ਦੀ ਪਰੇਡ ਦੇ ਪ੍ਰਬੰਧਾਂ ਦੌਰਾਨ ਕਿਸਾਨ ਟਰੈਕਟਰ ਰੈਲੀ ਬਾਰੇ ਸੁਚੇਤ ਰਹਿਣ।
ਕਈ ਅੜਿੱਕਿਆਂ ਤੋਂ ਬਾਅਦ ਅੱਜ ਇਸ ਸਹਿਮਤੀ ਲਈ ਦਿੱਲੀ ਪੁਲਿਸ ਨਾਲ ਬੈਠਕਪਿੱਛੋਂ ਸਵਰਾਜ ਇੰਡੀਆ ਦੇ ਆਾਗੂ ਯੋਗੇਂਦਰ ਯਾਦਵ ਨੇ ਕਿਹਾ, “ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਇੱਕ ਛੋਟੀ ਜਿਹੀ ਬੈਠਕ ਹੋਈ ਹੈ ਅਤੇ ਸਾਨੂੰ ਟਰੈਕਟਰ ਰੈਲੀ ਲਈ ਪੁਲਿਸ ਤੋਂ ਰਸਮੀ ਆਗਿਆ ਮਿਲ ਗਈ ਹੈ। ਮੈਂ ਪਹਿਲਾਂ ਕਿਹਾ ਸੀ, ‘ਕਿਸਾਨ ਗਣਤੰਤਰ ਪਰੇਡ’ 26 ਜਨਵਰੀ ਨੂੰ ਸ਼ਾਂਤਮਈ ਹੋਵੇਗੀ।ਸਾਰੇ ਕਿਸਾਨ ਸਾਥੀ ਆਪਣੀਆਂ ਟਰਾਲੀਆਂ ਲੈ ਕੇ ਬੈਠੇ ਹਨ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਦੇ ਅੰਦਰ ਸਿਰਫ ਟਰੈਕਟਰ ਲੈ ਕੇ ਆਉਣ, ਟਰਾਲੀਆਂ ਨਾ ਲਿਆਉਣ।”
ਦੂਸਰੇ ਪਾਸੇ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਨੇ ਦੱਸਿਆ ਹੈ ਕਿ ‘ਬੀਤੇ 2 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਕਿਸਾਨਾਂ ਨਾਲ ਪੰਜ-ਛੇ ਵਾਰ ਟਰੈਕਟਰ ਰੈਲੀ ਬਾਰੇ ਗੱਲਬਾਤਹੋਈ ਹੈ। ਅਸੀਂ ਅਪੀਲ ਕੀਤੀ ਹੈ ਕਿ ਗਣਤੰਤਰ ਦਿਵਸ ਦੇ ਜਸ਼ਨਵਿੱਚ ਕੋਈ ਗੜਬੜੀ ਨਾ ਹੋਵੇ। ਟਰੈਕਟਰ ਰੈਲੀ ਲਈਦਿੱਲੀਦੇ ਤਿੰਨ ਥਾਵਾਂਸਿੰਘੂਬਾਰਡਰ, ਟਿੱਕਰੀ ਬਾਰਡਰ ਅਤੇ ਗਾਜੀਪੁਰ ਬਾਰਡਰਤੋਂ ਕਿਸਾਨਾਂ ਨੂੰ ਆਗਿਆ ਹੋਵੇਗੀ। ਮੀਡੀਆ ਨਾਲ ਗੱਲਬਾਤਦੌਰਾਨਦਿੱਲੀ ਪੁਲਿਸ ਨੇ ਕਿਹਾ ਕਿ ਤਿੰਨ ਰੂਟਾਂ ਵਿੱਚ ਟਿਕਰੀ ਬਾਰਡਰਤੋਂ 63 ਕਿਲੋਮੀਟਰ ਦੇ ਰੂਟ ਉੱਤੇ ਪਰੇਡ ਹੋਵੇਗੀ,ਸਿੰਘੂ ਬਾਰਡਰ ਤੋਂ 62 ਕਿਲੋਮੀਟਰ ਤੇ ਗਾਜ਼ੀਪੁਰ ਬਾਰਡਰ ਤੋਂ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ। ਸਿੰਘੂ ਬਾਰਡਰ ਟਰੈਕਟਰ ਪਰੇਡ ਸਿੰਘੂ ਬਾਰਡਰ ਤੋਂ ਚੱਲ ਕੇ ਸੰਜੇ ਗਾਂਧੀ ਟਰਾਂਸਪੋਰਟ, ਕੰਝਾਵਲਾ, ਬਵਾਨਾ, ਓਚੰਦੀ ਦੇ ਰਾਹੀਂ ਹਰਿਆਣਾ ਵਿਚ ਜਾਵੇਗੀ। ਟਿਕਰੀ ਬਾਰਡਰ ਤੋਂ ਟਰੈਕਟਰ ਪਰੇਡ ਨਾਂਗਲੋਈ, ਨਜ਼ਫਗੜ੍ਹ, ਝੜੌਂਦਾ, ਬਾਦਲੀ ਹੁੰਦੇ ਹੋਏ ਕੇ ਐਮ ਪੀ (ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸਵੇਅ’ ਉਤੇ ਚਲੀ ਜਾਵੇਗੀਤੇ ਗਾਜ਼ੀਪੁਰ ਯੂ ਪੀ ਗੇਟ ਤੋਂ ਟਰੈਕਟਰ ਪਰੇਡ ਅਪਸਰਾ ਬਾਰਡਰ ਗਾਜ਼ੀਆਬਾਦ ਦੇ ਰਸਤੇ ਵੱਲੋਂਯੂ ਪੀ ਦੇ ਡਾਸਨਾ ਤੱਕ ਜਾਵੇਗੀ। ਦੀਪੇਂਦਰ ਪਾਠਕ ਨੇ ਕਿਹਾ ਕਿ ਸਾਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਟਰੈਕਟਰ ਰੈਲੀ ਵਿੱਚ ਗੜਬੜ ਸਾਜਿਸ਼ ਲਈ ਪਾਕਿਸਤਾਨ ਨੇ 308 ਟਵਿੱਟਰ ਹੈਂਡਲ ਤਿਆਰ ਕੀਤੇ ਹਨ ਤਾਂ ਜੋ ਟਰੈਕਟਰ ਪਰੇਡ ਨੂੰ ਭੰਗ ਕੀਤਾ ਜਾ ਸਕੇ। ਇਸ ਲਈ ਅਧਿਕਾਰੀਆਂ ਤੋਂ ਬਿਨਾ ਕਿਸਾਨ ਆਗੂਆਂ ਨੂੰ ਵੀ ਇਸ ਮੌਕੇ ਸਾਵਧਾਨ ਰਹਿਣ ਨੂੰ ਕਹਿ ਦਿੱਤਾ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼