Welcome to Canadian Punjabi Post
Follow us on

19

May 2019
ਮਨੋਰੰਜਨ

ਸ਼ਾਹਰੁਖ ਤੋਂ ਹਾਰ ਮੰਨੀ ਮਨਮੋਹਨ ਸਿੰਘ ਨੇ

December 03, 2018 10:08 PM

ਹੈਰਾਨ ਨਾ ਹੋਵੇ, ਇਹ ਕੋਈ ਸਿਆਸਤ ਨਾਲ ਜੁੜਿਆ ਮਾਮਲਾ ਨਹੀਂ, ਦਰਅਸਲ ਇਹ ਕੇਸ ਪੂਰੀ ਤਰ੍ਹਾਂ ਫਿਲਮੀ ਹੈ। 21 ਦਸੰਬਰ ਨੂੰ ਸ਼ਾਹਰੁਖ ਖਾਨ ਦੀ ਫਿਲਮ ‘ਜੀਰੋ’ ਰਿਲੀਜ਼ ਹੋਣ ਵਾਲੀ ਹੈ। ਅਜੇ ਤੱਕ ਇਸ ਫਿਲਮ ਦੇ ਰਸਤੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 'ਤੇ ਬਣੀ ਫਿਲਮ ‘ਐਨ ਐਕਸੀਡੈਂਟਲ ਪ੍ਰਾਇਮ ਮਨਿਸਟਰ’ ਰੁਕਾਵਟ ਬਣੀ ਹੋਈ ਸੀ। ਇਸ ਫਿਲਮ ਦੇ ਐਲਾਨ ਦੇ ਦਿਨ ਇਸ ਨੂੰ 21 ਦਸੰਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਜਦ ਕਿ ‘ਜੀਰੋ’ ਦੀ ਰਿਲੀਜ਼ ਡੇਟ ਬਾਅਦ ਵਿੱਚ ਤੈਅ ਹੋਈ।
ਸੂਤਰ ਦੱਸਦੇ ਹਨ ਕਿ ਇਸ ਬਾਰੇ ਸ਼ਾਹਰੁਖ ਖਾਨ ਨੇ ਸਿੱਧੇ ਤੌਰ 'ਤੇ ਅਨੁਪਮ ਖੇਰ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ ਇਸ ਫਿਲਮ ਵਿੱਚ ਮਨਮੋਹਨ ਸਿੰਘ ਦਾ ਰੋਲ ਕੀਤਾ ਹੈ। ਕਿਹਾ ਜਾਂਦਾ ਹੈ ਕਿ ਅਨੁਪਮ ਖੇਰ ਵੀ ਇਸ ਗੱਲ ਨਾਲ ਸਹਿਮਤ ਹੋ ਗਏ ਕਿ ਉਨ੍ਹਾਂ ਦੀ ਫਿਲਮ ਦਾ ਸ਼ਾਹਰੁਖ ਦੀ ਫਿਲਮ ਨਾਲ ਟਕਰਾਅ ਨਹੀਂ ਹੋਣਾ ਚਾਹੀਦਾ। ਇਸ ਦਾ ਨਤੀਜਾ ਸਾਹਮਣੇ ਆ ਗਿਆ ਹੈ। ਖਬਰ ਮਿਲੀ ਹੈ ਕਿ ਹੁਣ ਨਵੇਂ ਸਾਲ ਦੀ ਸ਼ੁਰੂਆਤ ਵਿੱਚ 11 ਜਨਵਰੀ ਨੂੰ ਰਿਲੀਜ਼ ਹੋ ਸਕਦੀ ਹੈ।

Have something to say? Post your comment