Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਅੰਤਰਰਾਸ਼ਟਰੀ

ਭਾਰਤ ਦੇ 1115 ਬੰਨ੍ਹ ਕਰੋੜਾਂ ਲੋਕਾਂ ਦੇ ਲਈ ਵੱਡਾ ਖਤਰਾ ਬਣੇ

January 25, 2021 01:45 AM

ਨਿਊ ਯਾਰਕ, 24 ਜਨਵਰੀ (ਪੋਸਟ ਬਿਊਰੋ)- ਭਾਰਤ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਬਣੇ ਸੈਂਕੜੇ ਸਾਲ ਪੁਰਾਣੇ ਬੰਨ੍ਹ ਭਵਿੱਖ ਦੇ ਲਈ ਵੱਡਾ ਖਤਰਾ ਹਨ। ਭੂਚਾਲ ਜਾਂ ਹੋਰ ਕਿਸੇ ਅਣਹੋਣੀ ਦੀ ਸਥਿਤੀ ਵਿੱਚ ਇਹ ਕਰੋੜਾਂ ਲੋਕਾਂ ਦੇ ਜੀਵਨ `ਤੇ ਖਤਰਾ ਬਣ ਸਕਦੇ ਹਨ। ਇਕੱਲੇ ਭਾਰਤ ਵਿੱਚ ਅਜਿਹੇ ਵੱਡੇ-ਛੋਟੇ ਬੰਨ੍ਹਾਂ ਦੀ ਗਿਣਤੀ 1115 ਹੈ। ਇਹ ਗੱਲ ਯੂ ਐਨ ਓ ਦੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਕਹੀ ਗਈ ਹੈ।
ਇਸ ਰਿਪੋਰਟ ਮੁਤਾਬਕ 2050 ਤੱਕ ਦੁਨੀਆ ਦੀ ਬਹੁਤੀ ਆਬਾਦੀ ਨਦੀਆਂ ਦੀ ਡਾਊਨ ਸਟਰੀਮ ਦੇ ਕਿਨਾਰਿਆਂ `ਤੇ ਵੱਸੀ ਹੋਈ ਹੈ। ਇਸ ਕਾਰਨ ਪੁਰਾਣੇ ਬੰਨ੍ਹਾਂ ਤੋਂ ਉਨ੍ਹਾਂ ਨੂੰ ਭਾਰੀ ਖਤਰਾ ਹੈ। ‘ਏਜਿੰਗ ਵਾਟਰ ਇਨਫਰਾਸਟ੍ਰਕਚਰ-ਐਨ ਇਮਜ਼ਰਿੰਗ ਗਲੋਬਲ ਰਿਸਕ` ਸਿਰਲੇਖ ਵਾਲੀ ਰਿਪੋਰਟ ਯੂ ਐਨ ਅਤੇ ਕੈਨੇਡਾ ਦੀ ਇੱਕ ਸੰਸਥਾ ਨੇ ਮਿਲ ਕੇ ਬਣਾਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ ਹਜ਼ਾਰਾਂ ਬੰਨ੍ਹ 2025 ਤੱਕ 50 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਹੋ ਜਾਣਗੇ। ਇਹ ਸਮਾਂ ਸੀਮਾ ਕਿਸੇ ਵੀ ਬੰਨ੍ਹ ਦੇ ਲਈ ਕਾਫੀ ਹੁੰਦੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਕੁੱਲ 58,700 ਬੰਨ੍ਹਾਂ ਵਿੱਚੋਂ ਬਹੁਤੇ 1930 ਤੋਂ 1970 ਵਿਚਾਲੇਬਣੇ ਸਨ। ਇਨ੍ਹਾਂ ਨੂੰ ਪੰਜਾਹ ਤੋਂ 100 ਸਾਲ ਲਈ ਬਣਾਇਆ ਗਿਆ ਸੀ। ਪੱਥਰਾਂ ਨਾਲ ਬਣਿਆ ਬੰਨ੍ਹ ਪੰਜਾਹ ਸਾਲ ਬਾਅਦ ਪੁਰਾਣਾ ਹੋ ਜਾਂਦਾ ਹੈ। ਇਸ ਲਈ ਦੁਨੀਆ ਦੇ ਹਜ਼ਾਰਾਂ ਬੰਨ੍ਹ ਇਸ ਸਮੇਂ ਖਤਰਨਾਕ ਸਥਿਤੀ ਵਿੱਚ ਹਨ, ਉਨ੍ਹਾਂ ਦੀਆਂ ਦੀਵਾਰਾਂ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਬਹੁਤੇ ਪੁਰਾਣੇ ਬੰਨ੍ਹਾਂ ਦੀ ਸਾਂਭ-ਸੰਭਾਲ ਦਾ ਖਰਚ, ਉਨ੍ਹਾਂ ਦੀ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਬਹੁਤ ਸਾਰੇ ਬੰਨ੍ਹ ਕਈ ਦਹਾਕੇ ਪਹਿਲਾਂ ਬਣਾਏ ਗਏ ਸਨ, ਅੱਜਕੱਲ੍ਹ ਬੰਨ੍ਹਾਂ ਦੇ ਆਸ-ਪਾਸ ਹੀ ਨਹੀਂ, ਉਨ੍ਹਾਂ ਦੀ ਡਾਊਨ ਸਟਰੀਮ ਵਿੱਚ ਨਦੀਆਂ ਦੇ ਕਿਨਾਰਿਆਂ `ਤੇ ਵੱਡੀ ਆਬਾਦੀ ਵੱਸ ਗਈ ਹੈ। ਅਜਿਹੇ ਵਿੱਚ ਬੰਨ੍ਹ ਟੁੱਟਣ ਦੀ ਹਾਲਤ ਵਿੱਚ ਬਹੁਤ ਵੱਡੀ ਆਬਾਦੀ ਤਬਾਹੀ ਦੀ ਸ਼ਿਕਾਰ ਹੋ ਸਕਦੀ ਹੈ। ਰਿਪੋਰਟ ਵਿੱਚ ਇਹ ਗੱਲ ਭਾਰਤ, ਅਮਰੀਕਾ, ਫਰਾਂਸ, ਕੈਨੇਡਾ, ਜਾਪਾਨ, ਜਾਂਬੀਆ ਅਤੇ ਜਿੰਬਾਬਵੇ ਵਿੱਚ ਬਣੇ ਬੰਨ੍ਹਾਂ ਦਾ ਸਰਵੇ ਕਰਨ ਦੇ ਬਾਅਦ ਕਹੀ ਗਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ