Welcome to Canadian Punjabi Post
Follow us on

16

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਨਜਰਰੀਆ

ਪੰਚਾਇਤੀ ਚੋਣਾਂ 'ਚ ਔਰਤ ਦੀ ਆਜ਼ਾਦੀ

December 03, 2018 10:02 PM

-ਜਸਵੰਤ ਸਿੰਘ ਲਖਣਪੁਰੀ
ਪੰਜਾਬ ਵਿੱਚ ਆਗਾਮੀ ਪੰਚਾਇਤੀ ਚੋਣਾਂ ਵਿੱਚ ਔਰਤਾਂ ਲਈ 50 ਫੀਸਦੀ ਰਾਖਵੇਂਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜੋ ਔਰਤ ਦੇ ਮਾਣ ਸਨਮਾਨ ਅਤੇ ਬਰਾਬਰੀ ਵੱਲ ਠੋਸ ਕਦਮ ਕਿਹਾ ਜਾ ਸਕਦਾ ਹੈ। ਸਵਾਲ ਇਹ ਹੈ ਕਿ ਕੀ ਜ਼ਮੀਨੀ ਪੱਧਰ 'ਤੇ ਇਸ ਕਦਮ ਦਾ ਫਾਇਦਾ ਔਰਤ ਨੂੰ ਹੋਵੇਗਾ? ਕੀ ਔਰਤ ਆਪਣੀ ਗੁਲਾਮੀ, ਬੇਵੱਸੀ ਨੂੰ ਤਿਆਗ ਸਕੇਗੀ? ਕੀ ਔਰਤ ਵੀ ਮਰਦ ਵਾਂਗ ਕੋਰਟ ਕਚਹਿਰੀ, ਸੱਥਾਂ ਵਿੱਚ ਖੜ੍ਹ ਕੇ ਪਿੰਡ ਦੇ ਮਸਲਿਆਂ ਜਾਂ ਝਗੜਿਆਂ ਨੂੰ ਨਿਬੇੜ ਸਕੇਗੀ? ਇਹੋ ਜਿਹੇ ਬਹੁਤ ਸਵਾਲ ਹਨ, ਜੋ ਔਰਤ ਦੀ ਆਜ਼ਾਦੀ ਬਾਰੇ ਸ਼ੰਕਾ ਉਤਪੰਨ ਕਰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਕਰ ਕੇ ਪੰਚ, ਸਰਪੰਚ ਬਣਨ ਵਾਲੀਆਂ ਜ਼ਿਆਦਾ ਔਰਤਾਂ ਘਰ ਦੀ ਚਾਰਦੀਵਾਰੀ ਵਿੱਚ ਕਾਗਜ਼ਾਂ ਜਾਂ ਪੰਚਾਇਤੀ ਮਤਿਆਂ ਉਪਰ ਅੰਗੂਠਾ ਲਾਉਣ ਜਾਂ ਦਸਖਤ ਕਰਨ ਤੱਕ ਹੀ ਸੀਮਿਤ ਰਹੀਆਂ ਹਨ। ਇਕਾ ਦੁੱਕਾ ਪਿੰਡਾਂ ਵਿੱਚ ਹੀ ਔਰਤ ਨੇ ਆਪਣੀ ਆਜ਼ਾਦ ਸੋਚ ਮੁਤਾਬਕ ਇਨ੍ਹਾਂ ਅਹੁਦਿਆਂ ਉਤੇ ਕੰਮ ਕੀਤਾ ਹੋਵੇਗਾ। ਆਮ ਤੌਰ 'ਤੇ ਤਾਂ ਚੁਣੀਆਂ ਗਈਆਂ ਮਹਿਲਾਵਾਂ ਦੇ ਪੁੱਤ ਜਾਂ ਪਤੀ ਹੀ ਸਾਹਮਣੇ ਆਉਂਦੇ ਹਨ।
ਇਸ ਵਿੱਚ ਕਸੂਰ ਕਿਸੇ ਹੋਰ ਦਾ ਨਹੀਂ, ਸਗੋਂ ਸਾਡਾ ਆਪਣਾ ਹੈ। ਅਸੀਂ ਹੀ ਇਸ ਸਮਾਜ ਵਿੱਚ ਵਿਚਰਦੇ ਹਾਂ ਅਤੇ ਔਰਤ ਨੂੰ ਸਦੀਆਂ ਤੋਂ ਗੁਲਾਮ ਵਾਲਾ ਜੀਵਨ ਭੋਗਣ ਲਈ ਮਜਬੂਰ ਕਰਦੇ ਆਏ ਹਾਂ। ਭਾਵੇਂ ਔਰਤਾਂ ਅੱਜ ਕੱਲ੍ਹ ਹਰ ਅਹੁਦੇ 'ਤੇ ਹਨ, ਪਰ ਪਿੰਡ ਪੱਧਰ 'ਤੇ ਉਹ ਅੱਜ ਵੀ ਗੁਲਾਮ ਹਨ। ਪਿੰਡ ਵਾਸੀ ਆਪਣੀਆਂ ਧੀਆਂ ਨੂੰ ਕਾਲਜ ਦੀ ਬੱਸ ਚੜ੍ਹਾਉਣ ਵੇਲੇ ਨਾਲ ਜਾਂਦੇ ਹਨ ਤਾਂ ਉਹ ਪਿੰਡ ਦੇ ਮਸਲਿਆਂ ਦੇ ਹੱਲ ਲਈ ਔਰਤ ਨੂੰ ਘਰ ਤੋਂ ਬਾਹਰ ਕਿਵੇਂ ਭੇਜ ਦੇਣਗੇ? ਕਈ ਪਰਵਾਰਾਂ ਵਿੱਚ ਬੀ ਏ, ਐਮ ਏ ਪਾਸ ਨੂੰਹਾਂ ਦੇ ਸੁਭਾਅ ਤੋਂ ਆਂਢੀ ਗੁਆਂਢੀ ਵੀ ਵਾਕਿਫ ਨਹੀਂ ਹੁੰਦੇ। ਉਹ ਕਦੇ ਭਾਈਚਾਰੇ ਵਿੱਚ ਵਿਚਰਦੀਆਂ ਹੀ ਨਹੀਂ। ਇਨ੍ਹਾਂ ਔਰਤਾਂ ਨੂੰ ਡਰ ਚਾਹੇ ਸਮਾਜ ਦੇ ਗਲਤ ਲੋਕਾਂ ਦਾ ਹੋਵੇ ਜਾਂ ਪਰਵਾਰ ਦੀ ਇਸ ਸੌੜੀ ਮਾਨਸਿਕਤਾ ਦਾ ਕਿ ਘਰ ਦੀ ਇੱਜ਼ਤ ਲੋਕਾਂ ਵਿੱਚ ਕਿਉਂ ਵਿਚਰੇ। ਅਸੀਂ ਕਿਉਂ ਆਪਣੀ ਨੂੰਹ ਨੂੰ ਅੱਗੇ ਕਰੀਏ। ਚਾਹੇ ਉਹ ਕਿੰਨੀ ਵੀ ਸਮਝਦਾਰ, ਅਗਾਂਹਵਧੂ, ਉਸਾਰੂ ਸੋਚ ਦੀ ਮਾਲਕ ਹੋਵੇ, ਇਥੇ ਆ ਕੇ ਉਹ ਬੇਵੱਸ ਹੋ ਜਾਂਦੀ ਹੈ।
ਉਂਝ ਕਈ ਅਜਿਹੇ ਪਰਵਾਰ ਵੀ ਹਨ, ਜੋ ਨੂੰਹ ਨੂੰ ਸਮਾਜ ਵਿੱਚ ਵਿਚਰਨ ਦੀ ਪੂਰੀ ਖੁੱਲ੍ਹ ਦਿੰਦੇ ਹਨ। ਕਈ ਭਾਵੇਂ ਪਹਿਲਾਂ ਸਰਪੰਚੀਆਂ ਵਿੱਚ ਵਿਚਰਦੇ ਹੋਣ, ਪਰ ਔਰਤ ਦੀ ਆਜ਼ਾਦੀ ਦੇ ਵੇਲੇ ਉਹ ਨੀਵੀਂ ਪਾ ਲੈਂਦੇ ਹਨ। ਸਰਪੰਚੀ ਦੀ ਉਮੀਦਵਾਰ ਬਣਨ ਵਾਲੀਆਂ ਜ਼ਿਆਦਾਤਰ ਔਰਤਾਂ ਪਿੰਡ ਦੇ ਝਗੜਿਆਂ ਜਾਂ ਮਸਲਿਆਂ ਨੂੰ ਹੱਲ ਕਰਨ ਵਾਲੇ ਮੋਹਤਬਰਾਂ ਵਿੱਚ ਵੀ ਸ਼ਾਮਲ ਨਹੀਂ ਹੁੰਦੀਆਂ। ਉਥੇ ਵੀ ਪਤੀ ਜਾਂ ਪੁੱਤਰ ਹੀ ਹਾਜ਼ਰੀ ਭਰਦਾ ਹੈ। ਹੋਰ ਮਸਲੇ ਤਾਂ ਦੂਰ ਦੀ ਗੱਲ ਹਨ।
ਇਹ ਸਭ ਕੁਝ ਪਿੰਡ ਪੱਧਰ 'ਤੇ ਵੇਖਣ ਨੂੰ ਮਿਲਦਾ ਹੈ। ਵਿਧਾਇਕ ਜਾਂ ਪਾਰਲੀਮੈਂਟ ਮੈਂਬਰ ਦੇ ਅਹੁਦੇ ਦੀਆਂ ਚੋਣਾਂ ਵਿੱਚ ਪ੍ਰਤੱਖ ਰੂਪ ਵਿੱਚ ਅਜਿਹਾ ਕੁਝ ਨਜ਼ਰ ਨਹੀਂ ਆਉਂਦਾ। ਜਦੋਂ ਤੱਕ ਅਸੀਂ ਪਿੰਡ ਪੱਧਰ 'ਤੇ ਔਰਤਾਂ ਨੂੰ ਪੂਰਨ ਤੌਰ 'ਤੇ ਆਜ਼ਾਦੀ ਨਹੀਂ ਦੇ ਦਿੰਦੇ, ਓਨਾ ਚਿਰ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਮਹਿਜ਼ ਦਿਖਾਵਾ ਹੀ ਹੈ, ਕਿਉਂਕਿ ਉਸ ਨੂੰ ਮਿਲੀਆਂ ਸ਼ਕਤੀਆਂ ਦੀ ਵਰਤੋਂ ਅਸਲ ਵਿੱਚ ਮਰਦ ਸਮਾਜ ਹੀ ਕਰਦਾ ਹੈ।
ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਅਤੇ ਉਸ ਦਾ ਖੁੱਲ੍ਹ ਕੇ ਸਾਥ ਦੇਣ ਦੀ ਲੋੜ ਹੈ ਤਾਂ ਜੋ ਉਹ ਆਪਣੇ ਮੁਤਾਬਕ ਆਪਣੇ ਪਿੰਡ, ਆਪਣੇ ਪਰਵਾਰ ਅਤੇ ਔਰਤ ਜ਼ਾਤ ਦਾ ਮਾਣ ਵਧਾ ਸਕੇ।

 

Have something to say? Post your comment