Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਬੈਰੀ ਐਲਟੀਸੀ ਹੋਮ ਵਿੱਚ ਐਲਾਨੀ ਗਈ ਆਊਟਬ੍ਰੇਕ ਕੋਵਿਡ-19 ਵੇਰੀਐਂਟ ਮਿਲਣ ਦਾ ਖਦਸ਼ਾ

January 21, 2021 08:56 PM

ਓਨਟਾਰੀਓ, 21 ਜਨਵਰੀ (ਪੋਸਟ ਬਿਊਰੋ) : ਬੈਰੀ ਦੇ ਲਾਂਗ ਟਰਮ ਕੇਅਰ ਹੋਮ ਵਿੱਚ ਕੋਵਿਡ-19 ਵੇਰੀਐਂਟ ਪਾਇਆ ਗਿਆ ਹੈ।
ਇਹ ਸਟਰੇਨ ਛੇ ਟੈਸਟ ਵਿੱਚ ਪਾਇਆ ਗਿਆ ਤੇ ਰੌਬਰਟਾ ਪਲੇਸ ਲੌਂਗ ਟਰਮ ਕੇਅਰ ਵਿੱਚ ਆਊਟਬ੍ਰੇਕ ਐਲਾਨ ਦਿੱਤੀ ਗਈ। ਅਜੇ ਵੀ ਸਟਰੇਨ ਦਾ ਸਹੀ ਪਤਾ ਲਾਉਣ ਲਈ ਦੂਜਾ ਟੈਸਟ ਕੀਤੇ ਜਾਣ ਦੀ ਲੋੜ ਹੈ ਪਰ ਸਿਮਕੋਅ ਮਸਕੋਕਾ ਡਿਸਟ੍ਰਿਕਟ ਹੈਲਥ ਯੂਨਿਟ ਦਾ ਕਹਿਣਾ ਹੈ ਕਿ ਮੁੱਢਲੇ ਟੈਸਟਾਂ ਤੋਂ ਪਤਾ ਲੱਗਿਆ ਹੈ ਕਿ ਇਹ ਸਟਰੇਨ ਚਿੰਤਾ ਵਾਲੀ ਗੱਲ ਹੈ।
ਇਸ ਸਬੰਧੀ ਸੈਕਿੰਡ ਟੈਸਟ ਦੇ ਨਤੀਜੇ ਅਗਲੇ ਤਿੰਨ ਜਾਂ ਚਾਰ ਦਿਨਾਂ ਵਿੱਚ ਆਉਣ ਦੀ ਉਮੀਦ ਹੈ। ਸਿਮਕੋਅ ਮਸਕੋਕਾ ਡਿਸਟ੍ਰਿਕਟ ਹੈਲਥ ਯੂਨਿਟ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ· ਚਾਰਲਸ ਗਾਰਡਨਰ ਨੇ ਆਖਿਆ ਕਿ ਇਸ ਆਊਟਬ੍ਰੇਕ ਦਾ ਅਸਰ ਕਾਫੀ ਤ੍ਰਾਸਦਿਕ ਹੈ ਤੇ ਇਸ ਵੇਰੀਐਂਟ ਦੇ ਨਤੀਜੇ ਸਾਰਿਆਂ ਲਈ ਹੀ ਚਿੰਤਾ ਦਾ ਕਾਰਨ ਹਨ। ਸੱਭ ਤੋਂ ਪਹਿਲਾਂ 8 ਜਨਵਰੀ ਨੂੰ ਰੌਬਰਟਾ ਪਲੇਸ ਵਿੱਚ ਆਊਟਬ੍ਰੇਕ ਐਲਾਨੀ ਗਈ ਫਿਰ 16 ਜਨਵਰੀ ਨੂੰ ਗਾਰਡਨਰ ਨੇ ਹਾਲਾਤ ਉੱਤੇ ਕਾਬੂ ਪਾਉਣ ਲਈ ਫੈਸਿਲਿਟੀ ਦੀ ਲੀਡਰਸਿ਼ਪ ਓਰਿਲਾ ਸੋਲਜਰਜ਼ ਮੈਮੋਰੀਅਲ ਹੌਸਪਿਟਲ (ਓਐਸਐਮਐਚ) ਨੂੰ ਸੌਂਪ ਦਿੱਤੀ।
ਓਐਸਐਮਐਚ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਰਮਾਈਨ ਸਟੰਪੋ ਨੇ ਆਖਿਆ ਕਿ ਅੱਜ ਵਾਲੀ ਖਬਰ ਤੋਂ ਅਸੀਂ ਕਾਫੀ ਉਦਾਸ ਤੇ ਪਰੇਸ਼ਾਨ ਹਾਂ ਤੇ ਉਨ੍ਹਾਂ ਸਾਰੇ ਪੀੜਤਾਂ ਨੂੰ ਦਿਲਾਸਾ ਵੀ ਦਿੱਤਾ। ਇੱਕ ਮੋਬਾਈਲ ਵੈਕਸੀਨੇਸ਼ਨ ਕਲੀਨਿਕ ਨੂੰ ਵੀਕੈਂਡ ਉੱਤੇ ਹੋਮ ਸੱਦ ਕੇ 71 ਰੈਜ਼ੀਡੈਂਟਸ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।ਇਸ ਸਮੇਂ ਚੱਲ ਰਹੀ ਆਊਟਬ੍ਰੇਕ ਨੂੰ ਰੋਕਣ ਲਈ ਕੈਨੇਡੀਅਨ ਰੈੱਡ ਕਰੌਸ ਨੂੰ ਹੋਮ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸ ਫੈਸਿਲਿਟੀ ਵਿੱਚ 122 ਰੈਜ਼ੀਡੈਂਟਸ ਹਨ ਤੇ ਐਤਵਾਰ ਤੱਕ 62 ਰੈਜ਼ੀਡੈਂਟਸ ਤੇ 43 ਸਟਾਫ ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਵਾਇਰਸ ਕਾਰਨ ਹੋਮ ਦੇ ਨੌਂ ਰੈਜ਼ੀਡੈਂਟਸ ਦੀ ਮੌਤ ਵੀ ਹੋ ਚੁੱਕੀ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ