ਟੋਰਾਂਟੋ, 21 ਜਨਵਰੀ (ਪੋਸਟ ਬਿਊਰੋ) : ਨੌਰਥ ਯੌਰਕ ਵਿੱਚ ਚੱਲੀ ਗੋਲੀ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਰਾਤੀਂ 8:00 ਵਜੇ ਜੇਨ ਸਟਰੀਟ ਤੇ ਗ੍ਰੈਂਡਰਾਵੀਨ ਡਰਾਈਵ ਇਲਾਕੇ ਵਿੱਚ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਬਾਰੇ ਲੋਕਾਂ ਨੇ ਰਿਪੋਰਟ ਕੀਤੀ ਸੀ। ਮੌਕੇ ਉੱਤੇ ਪਹੁੰਚਣ ਉੱਤੇ ਪੁਲਿਸ ਅਧਿਕਾਰੀਆਂ ਨੇ ਦੋ ਗੱਡੀਆਂ ਤੇ ਇੱਕ ਘਰ ਨੂੰ ਇਨ੍ਹਾਂ ਗੋਲੀਆਂ ਕਾਰਨ ਨੁਕਸਾਨ ਪਹੁੰਚਣ ਦੀ ਪੁਸ਼ਟੀ ਕੀਤੀ। ਕਿਸੇ ਦੇ ਵੀ ਇਸ ਮਾਮਲੇ ਵਿੱਚ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ।
ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਕਈ ਸ਼ੂਟਰ ਸ਼ਾਮਲ ਹਨ ਪਰ ਅਜੇ ਤੱਕ ਕਿਸੇ ਵੀ ਮਸ਼ਕੂਕ ਦਾ ਵੇਰਵਾ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ।