Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਪੰਜਾਬ ਦੀ ਜਵਾਨੀ 'ਤੇ ਬੌਧਿਕ ਹੂੰਝਾ

December 03, 2018 10:00 PM

-ਪ੍ਰੋ. ਹਮਦਰਦਵੀਰ ਨੌਸ਼ਹਿਰਵੀ
ਪੰਜਾਬ ਦੀਆਂ ਵੱਡੀਆਂ ਸੜਕਾਂ ਕਿਨਾਰੇ ਕਰੋੜਪਤੀਆਂ ਨੇ ‘ਗਰੁੱਪ ਆਫ ਕਾਲਜਿਜ਼' ਖੋਲ੍ਹੇ ਹੋਏ ਹਨ। ਲਿਸ਼-ਲਿਸ਼ ਕਰਦੀਆਂ ਵਿਸ਼ਾਲ ਇਮਾਰਤਾਂ, ਚੌੜੇ-ਚੌੜੇ ਘਾਹ ਦੇ ਮੈਦਾਨ, ਭਾਂਤ-ਭਾਂਤ ਦੀਆਂ ਫੁੱਲ ਕਿਆਰੀਆਂ। ਬਾਹਰੋਂ ਟਹਿਕਦੇ ਹੋਏ, ਪਰ ਅੰਦਰੋਂ ਨਿਰਾਸ਼ੇ ਮੁੰਡੇ ਕੁੜੀਆਂ ਦੇ ਚਿਹਰੇ। ਨਾ ਕੋਈ ਘਾਹ ਉਤੇ ਤੁਰਦਾ, ਨਾ ਕੋਈ ਖਿੜੇ ਹੋਏ ਫੁੱਲਾਂ ਵੱਲ ਵੇਖਦਾ ਹੈ। ਢਾਕ ਨਾਲ ਲਾਈਆਂ ਮੋਟੀਆਂ ਭਾਰੀਆਂ ਕਿਤਾਬਾਂ, ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਗੁਫਤਗੂ ਤੇ ਉਖੜੀ ਹੋਈ ਚਾਲ।
ਵੱਡੀ ਗਿਣਤੀ ਵਿੱਚ ਨੌਜਵਾਨ ਮੁਟਿਆਰਾਂ ਮਹਿੰਗੇ ਤਕਨੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਨ। ਉਚੀਆਂ ਡਿਗਰੀਆਂ ਪ੍ਰਾਪਤ ਕਰਦੇ ਹਨ, ਪਰ ਉਨ੍ਹਾਂ ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲਦੀ। ਉਨ੍ਹਾਂ ਨੂੰ ਕੰਮ ਕਰਨ ਦੇ ਸੁਤੰਤਰ ਮੌਕੇ ਨਹੀਂ ਮਿਲਦੇ। ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਨਹੀਂ ਬਣਦੀ। ਫਿਰ ਉਹ ਨੌਜਵਾਨ ਸਮੁੰਦਰ ਤੋਂ ਪਾਰ ਕੋਈ ਹੋਰ ਸੰਸਾਰ ਲੱਭਦੇ ਹਨ। ਵਿਗਿਆਨਕ ਸੋਚ ਵਾਲੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਕੂਚ ਕਰ ਜਾਂਦੇ ਹਨ। ਬ੍ਰਿਟੇਨ ਦਾ ਸਮੁੱਚਾ ਡਾਕਟਰੀ ਪ੍ਰਬੰਧ ਭਾਰਤ ਵਿੱਚੋਂ ਗਏ ਡਾਕਟਰਾਂ ਦੇ ਹੱਥਾਂ ਵਿੱਚ ਹੈ। ਅਮਰੀਕਾ ਵਿੱਚ ਭਾਰਤ ਵਿੱਚੋਂ ਗਏ ਸਾਫਟ ਇੰਜੀਨੀਅਰ ਵੱਡੇ ਕੰਮ ਕਰ ਰਹੇ ਹਨ। ਕੈਨੇਡਾ ਵਿੱਚ ਭਾਰਤੀ, ਖਾਸ ਕਰਕੇ ਪੰਜਾਬੀ ਡਾਕਟਰ ਅਤੇ ਪੰਜਾਬੀ ਵਕੀਲ ਨਾਮ ਖੱਟ ਰਹੇ ਹਨ। ਪੰਜਾਬ, ਭਾਰਤ ਦੇ ਅਤਿ ਕਾਬਿਲ ਦਿਮਾਗ ਹੋਰ ਦੇਸ਼ਾਂ ਨੂੰ ਆਪਣੀਆਂ ਮਾਹਰ ਸੇਵਾਵਾਂ ਦੇ ਕੇ, ਉਨਤ ਦੇਸ਼ਾਂ ਨੂੰ ਹੋਰ ਉਨਤ ਕਰ ਰਹੇ ਹਨ ਤੇ ਸਾਡਾ ਆਪਣਾ ਸੂਬਾ ਤੇ ਦੇਸ਼ ਬੌਧਿਕ ਅਤੇ ਵਿਗਿਆਨਕ ਤੌਰ 'ਤੇ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਪੰਜਾਬੀ ਨੌਜਵਾਨ ਡਾ. ਹਰਗੋਬਿੰਦ ਖੁਰਾਣਾ ਅਮਰੀਕਾ ਵਿੱਚ ਹਿਜਰਤ ਕਰਕੇ, ਮਿਹਨਤ ਕਰਕੇ, ਸਭ ਤੋਂ ਵੱਡਾ ਸਨਮਾਨ ‘ਨੋਬੇਲ ਪੁਰਸਕਾਰ' ਪ੍ਰਾਪਤ ਕਰਨ ਵਿੱਚ ਸਫਲ ਰਿਹਾ। ਪੰਜਾਬ ਵਿੱਚ ਕਿਸੇ ਯੂਨੀਵਰਸਿਟੀ, ਕਿਸੇ ਅਦਾਰੇ ਨੇ ਵੀ ਉਨ੍ਹਾਂ ਨੂੰ ਯੋਗ ਨੌਕਰੀ ਨਹੀਂ ਦਿੱਤੀ ਸੀ।
ਸਰਮਾਏਦਾਰਾਂ ਵੱਲੋਂ ਸੜਕਾਂ ਕਿਨਾਰੇ ਉਸਾਰੇ ‘ਗਰੁੱਪ ਆਫ ਕਾਲਜਿਜ਼' ਮੋਟੀਆਂ ਫੀਸਾਂ ਉਗਰਾਹ ਰਹੇ ਹਨ। ਬੀ ਟੈਕ, ਕੰਪਿਊਟਰ ਕੋਰਸ, ਆਈ ਟੀ ਬੀ ਈ, ਐਮ ਟੈਕ, ਐਮ ਬੀ ਏ ਕਰਵਾ ਰਹੇ ਹਨ। ਕਈ ਸਾਲਾਂ ਤੋਂ ਨੌਕਰੀਆਂ ਬੰਦ ਹਨ। ਸਰਕਾਰ ਦਾ ਖਜ਼ਾਨਾ ਖਾਲੀ ਹੈ। ਸਿਵਲ ਅਤੇ ਪੁਲਸ ਅਫਸਰਾਂ ਦੀ ਬੜੀ ਵੱਡੀ ਫੌਜ ਹੈ। ਮੰਤਰੀ, ਚੇਅਰਮੈਨ, ਉਪ ਚੇਅਰਮੈਨ, ਉਚ ਅਧਿਕਾਰੀ, ਸਰਕਾਰੀ ਲਾਅ ਅਫਸਰ ਮੋਟਾ ਚੋਗਾ ਚੁਗ ਰਹੇ ਹਨ। ਅਫਸਰਾਂ ਦੇ ਲਈ ਤਰੱਕੀਆਂ ਹਨ। ਮੰਤਰੀਆਂ, ਧਨਾਢਾਂ ਤੇ ਉਚ ਅਧਿਕਾਰੀਆਂ ਦੇ ਪੁੱਤਾਂ ਧੀਆਂ ਲਈ ਅਫਸਰੀਆਂ ਹਨ। ਸਾਧਾਰਨ ਪਰਵਾਰਾਂ ਦੇ ਪੜ੍ਹੇ ਲਿਖੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਭਾਰਤ ਤੇ ਪੰਜਾਬ ਦੇ ਕਰਜ਼ੇ ਦੇ ਮਾਰੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਮਾਲਵੇ ਤੋਂ ਬਾਅਦ ਮਾਝੇ ਤੇ ਦੋਆਬੇ ਤੱਕ ਕੈਂਸਰ ਦੀ ਮਾਰ ਪੈ ਰਹੀ ਹੈ। ਗਰੀਬਾਂ ਲਈ ਮੁਫਤ ਆਟਾ ਦਾਲ ਸਕੀਮ ਤਾਂ ਹੈ ਪਰ ਸਿਹਤ ਤੇ ਸਿੱਖਿਆ ਦੇ ਸਾਧਨ ਨਹੀਂ। ਸਕੂਲੀ ਕੁੜੀਆਂ ਲਈ ਮੁਫਤ ਸਾਈਕਲ ਹਨ, ਪਰ ਸੁਰੱਖਿਅਤ ਸੜਕਾਂ ਉੱਤੇ ਨਿੱਜੀ ਸੁਰੱਖਿਆ ਨਾ-ਮਾਤਰ ਹੈ। ਸਾਧਨਹੀਣ ਮਾਪਿਆਂ ਦੇ ਬੇਰੁਜ਼ਗਾਰ ਮੁੰਡੇ ਵਿਹਲੇ ਫਿਰਦੇ ਹਨ ਤੇ ਕਈ ਨਸ਼ਿਆਂ, ਚੋਰੀਆਂ ਤੇ ਲੁੱਟਾਂ ਖੋਹਾਂ ਦੇ ਰਾਹ ਪੈ ਜਾਂਦੇ ਹਨ।
ਪੰਜਾਬ ਦੇ ਪੇਂਡੂ ਮੁੰਡਿਆਂ ਲਈ ਫੌਜ ਵਧੀਆ ਕਿੱਤਾ ਹੁੰਦਾ ਸੀ। ਨਸ਼ਿਆਂ ਤੇ ਬੇਰੁਜ਼ਗਾਰੀ ਦੇ ਲਤਾੜੇ ਹੋਏ ਪੰਜਾਬੀ ਮੁੰਡੇ ਫੌਜੀ ਭਰਤੀ ਦੇ ਯੋਗ ਵੀ ਨਹੀਂ ਰਹੇ। ਛਾਤੀਆਂ ਸੁੰਗੜ ਗਈਆਂ ਤੇ ਡੌਲੇ ਚਿਪਕਣ ਦੇ ਨਾਲ ਲੱਤਾਂ ਵੀ ਵਿੰਗੀਆਂ ਹੋ ਗਈਆਂ ਤੇ ਗੋਡੇ ਆਪਸ ਵਿੱਚ ਭਿੜਦੇ ਹਨ। ਸਿੱਖ ਰੈਜਮੈਂਟ ਲਈ ਪੰਜਾਬ ਵਿੱਚ ਸਾਬਤ ਸੂਰਤ ਮੁੰਡੇ ਨਹੀਂ ਮਿਲਦੇ। ਉਹ ਵੇਲਾ ਵੀ ਸੀ, ਜਦੋਂ ਪਿੰਡ ਦੇ ਮੁੰਡੇ ਤੜਕੇ ਉਠਦੇ ਸਨ। ਫਿਰ ਡੰਗਰਾਂ ਨੂੰ ਪੱਠੇ ਪਾਉਂਦੇ, ਪੱਠਿਆਂ ਵਾਲਾ ਟੋਕਾ ਗੇੜ ਕੇ ਪੱਠੇ ਕੁਤਰਦੇ ਤੇ ਧਾਰਾਂ ਕੱਢਦੇ ਸਨ। ਉਦੋਂ ਕਿਰਤ ਸੱਭਿਆਚਾਰ ਸੀ। ਮੁਫਤ ਆਟਾ ਦਾਲ ਨਹੀਂ, ਕਮਾਈ ਹੋਈ ਰੋਟੀ ਖਾਂਦੇ ਸਨ। ਪੜ੍ਹਦੇ ਸਨ, ਖੇਡਦੇ ਸਨ। ਅੱਜ ਨਾ ਸਿਹਤ ਰਹੀ, ਨਾ ਸਿੱਖਿਆ। ਬਨਾਵਟੀ ਖਪਤ ਸੱਭਿਆਚਾਰ ਭਾਰੂ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਨਹੀਂ। ਪ੍ਰਾਈਵੇਟ ਸਕੂਲ ਤੇ ਅਮੀਰਾਂ ਦੇ ਅਦਾਰੇ, ਗਰੀਬ ਬੱਚਿਆਂ ਦੀ ਪਹੁੰਚ ਤੋਂ ਬਾਹਰ ਹਨ।
ਪਹਿਲਾਂ ਬਹੁਤੇ ਪੰਜਾਬੀ ਨੌਜਵਾਨ ਖਾਸ ਕਰਕੇ ਸਾਬਤ ਸੂਰਤ ਸਿੰਘ ਨੌਜਵਾਨ, ਹੱਕ ਸੱਚ ਦੀ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਸਨ। ਘੋੜਿਆਂ ਦੀਆਂ ਕਾਠੀਆਂ ਉਤੇ ਘੜੀ ਸੌਂ ਕੇ ਨੀਂਦ ਪੂਰੀ ਕਰਦੇ ਸਨ। ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਇਕ ਹੱਥ ਸ਼ਸਤਰ ਅਤੇ ਦੂਜੇ ਹੱਥ ਸ਼ਾਸਤਰ ਰੱਖਦੇ ਸਨ। ਹਰੀ ਸਿੰਘ ਨਲੂਆ, ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਸ਼ਾਮ ਸਿੰਘ ਅਟਾਰੀਵਾਲਾ ਅਤੇ ਬੰਦਾ ਸਿੰਘ ਬਹਾਦਰ ਦੇ ਰਾਹਾਂ ਉਤੇ ਚੱਲਦੇ ਸਨ। ਸ਼ਹੀਦ ਭਗਤ ਸਿੰਘ, ਊਧਮ ਸਿੰਘ, ਬੱਬਰ ਅਕਾਲੀ, ਗਦਰੀ ਬਾਬਿਆਂ ਤੇ ਇਨਕਲਾਬੀ ਯੋਧਿਆਂ ਦੇ ਸੰਘਰਸ਼ ਤੋਂ ਸੇਧ ਲੈਂਦੇ ਤੇ ਬੁਰਾਈਆਂ ਨੂੰ ਵੰਗਾਰਦੇ ਸਨ। ਅਣਖੀਲੇ, ਇੱਜ਼ਤ ਮਾਣ ਖਾਤਰ ਮਰ ਮਿਟਣ ਵਾਲੇ ਦਲੇਰ ਪੰਜਾਬੀ ਮੁੰਡੇ ਅੱਜ ਭਾਲਿਆਂ ਨਹੀਂ ਥਿਆਉਂਦੇ। ਅਣ ਕਮਾਈਆਂ ਦੌਲਤਾਂ ਸਹਾਰੇ ਪਲੇ ਕਾਕੇ ਮੱਸਲ, ਮਨੀ ਮੋਬਾਈਲ ਤੇ ਮੋਟਰ ਸਾਈਕਲਾਂ ਵਿੱਚ ਉਲਝੇ ਹੋਏ ਹਨ। ਅਸਲਾ ਲਹਿਰਾਉਂਦੇ, ਕੁੜੀਆਂ ਦੇ ਸਕੂਲਾਂ ਕਾਲਜਾਂ ਸਾਹਮਣੇ ਗੇੜੇ ਲਾਉਂਦੇ ਤੇ ਮੇਲਿਆਂ ਵਿੱਚ ਚੱਕਰ ਕੱਟਦੇ ਫਿਰਦੇ ਹਨ।
ਪੰਜਾਬੀ ਖੇਤੀ ਪ੍ਰਧਾਨ ਸੂਬਾ ਸੀ, ਪਰ ਛੋਟੀ ਖੇਤੀ ਲਾਹੇਵੰਦ ਨਹੀਂ ਰਹੀ। ਛੋਟੇ ਕਿਸਾਨ ਹੌਲੀ-ਹੌਲੀ ਸ਼ਾਹੂਕਾਰਾਂ ਤੇ ਆੜ੍ਹਤੀਆਂ ਦੇ ਕਰਜ਼ ਜਾਲ ਵਿੱਚ ਫਸਦੇ ਗਏ ਹਨ। ਬਹੁਤ ਸਾਰੇ ਛੋਟੇ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਗਏ ਅਤੇ ਅੱਗੇ ਨੌਜਵਾਨ ਖੇਤੀ ਨਹੀਂ ਕਰਨਾ ਚਾਹੁੰਦੇ। ਪੰਜਾਬੀ ਮੁੰਡਿਆਂ ਲਈ ਆਪਣੀ ਧਰਤੀ ਸੁੰਗੜਦੀ ਜਾ ਰਹੀ ਹੈ। ਇਹ ਧਰਤੀ ਆਪਣੀ ਵੀ ਨਹੀਂ ਜਾਪਦੀ, ਪਰਾਈ ਧਰਤੀ ਤਾਂ ਪਰਾਈ ਹੈ ਹੀ। ਕੀ ਕਰਨ ਸਾਧਾਰਨ ਨੌਜਵਾਨ? ਇਸੇ ਲਈ ਪੜ੍ਹੇ ਲਿਖੇ ਨੌਜਵਾਨ ਵਿਦੇਸ਼ੀ ਧਰਤੀ ਉਤੇ ਚੋਗਾ ਲੱਭਦੇ ਹਨ। ਉਪਰੋਂ ਬੌਧਿਕ ਹੂੰਝਾ (ਬਰੇਨ ਡਰੇਨ) ਫਿਰ ਰਿਹਾ ਹੈ।
ਆਓ ਰਲ ਮਿਲ ਕੇ ਨੌਜਵਾਨਾਂ ਦੇ ਸੁਰੱਖਿਅਤ ਭਵਿੱਖ ਲਈ ਯਤਨਸ਼ੀਲ ਹੋਈਏ ਤਾਂ ਜੋ ਸਾਡੇ ਨੌਜਵਾਨ ਪੰਜਾਬ ਵਿੱਚ ਹੀ ਆਪਣਾ ਭਵਿੱਖ ਸੁਰੱਖਿਅਤ ਮਹਿਸੂਸ ਕਰਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’