ਰੋਹਿਤ, ‘‘ਯਾਰ, ਤੂੰ ਆਪਣੀ ਪਤਨੀ ਨੂੰ ਹਮੇਸ਼ਾ ਨਾਈਟ ਕਲੱਬ ਹੀ ਕਿਉਂ ਲੈ ਕੇ ਜਾਂਦਾ ਏਂ?”
ਮੋਹਿਤ, ‘‘ਕੀ ਕਰਾਂ ਯਾਰ, ਜਦੋਂ ਤੱਕ ਉਹ ਤਿਆਰ ਹੁੰਦੀ ਹੈ, ਨਾਈਟ ਕਲੱਬ ਤੋਂ ਇਲਾਵਾ ਸਾਰੀਆਂ ਥਾਵਾਂ ਬੰਦ ਹੋ ਚੁੱਕੀਆਂ ਹੁੰਦੀਆਂ ਹਨ।”
*********
ਇੱਕ ਸਾਹਿਬ ਨੇ ਅਨਪੜ੍ਹ ਨੌਕਰ ਰੱਖ ਲਿਆ। ਉਨ੍ਹਾਂ ਨੌਕਰ ਨੂੰ ਕਿਹਾ, ‘‘ਕਿਸੇ ਦਾ ਵੀ ਨਾਂਅ ਲੈਣ ਤੋਂ ਪਹਿਲਾਂ ਜੀ ਜ਼ਰੂਰ ਲਾ ਲਿਆ ਕਰ।”
ਥੋੜ੍ਹੀ ਦੇਰ ਬਾਅਦ ਨੌਕਰ ਭੱਜਦਾ ਹੋਇਆ ਆਇਆ ਅਤੇ ਮਾਲਕ ਨੂੰ ਬੋਲਿਆ, ‘‘ਸਾਹਿਬ ਜੀ, ਕੁੱਤੇ ਜੀ ਨੇ ਮੁਰਗੇ ਜੀ ਨੂੰ ਫੜ ਲਿਆ ਹੈ।”
*********
ਦੋ ਔਰਤਾਂ ਗੱਲਾਂ ਕਰ ਰਹੀਆਂ ਸਨ। ਪਹਿਲੀ, ‘‘ਭੈਣੇ, ਤੂੰ ਰੋਜ਼ ਆਪਣੇ ਪਤੀ ਨਾਲ ਸਿਰਫ 15-20 ਮਿੰਟ ਹੀ ਲੜਦੀ ਏਂ ਤਾਂ ਫਿਰ ਕੱਲ੍ਹ ਰਾਤ ਘੰਟਿਆਂ ਬੱਧੀ ਕਿਉਂ ਲੜਦੀ ਰਹੀ?”
ਦੂਜੀ, ‘‘ਉਹ ਇੱਕ ਹਫਤੇ ਲਈ ਟੂਰ 'ਤੇ ਜਾ ਰਿਹਾ ਸੀ ਨਾ। ਕੋਟਾ ਤਾਂ ਪੂਰੀ ਕਰਨਾ ਸੀ।”