Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਬਿੱਗ ਬੌਸ ਕਨਟੈਸਟੈਂਟ ਸਾਰਾ ਗੁਰਪਾਲ ਦੇ ਵਕੀਲ ਵੱਲੋਂ ਅਦਾਲਤ `ਚ ਅਰਜ਼ੀ ਦਾਇਰ

January 20, 2021 10:49 PM

* ਐੱਨ ਆਰ ਆਈ ਤੁਸ਼ਾਰ ਦੀ ਅਦਾਲਤੀ ਅਰਜ਼ੀ ਦਾ ਜਵਾਬ


ਜਲੰਧਰ, 20 ਜਨਵਰੀ (ਪੋਸਟ ਬਿਊਰੋ)- ਵਧੀਕ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿੱਚ ਲੁਧਿਆਣੇ ਤੋਂ ਵਕੀਲ ਜਤਿੰਦਰ ਅਰੋੜਾ ਨੇ ਬਿਗ ਬੌਸ ਕਨਟੈਸਟੈਂਟ ਸਾਰਾ ਗੁਰਪਾਲ ਉਰਫ ਰਚਨਾ ਦੇਵੀ ਦੇ ਕੇਸ ਵਿੱਚ ਅਰਜ਼ੀ ਦਾਇਰ ਕੀਤੀ ਹੈ। ਕੱਲ੍ਹ ਸਾਰਾ ਗੁਰਪਾਲ ਦੇ ਖਿਲਾਫ ਐਕਸ ਪਾਰਟੀ ਐਲਾਨ ਕੀਤਾ ਜਾਣਾ ਸੀ, ਪਰ ਵਕੀਲ ਵੱਲੋਂ ਅਰਜ਼ੀ ਪੇਸ਼ ਕਰਨ ਦੇ ਬਾਅਦ ਕੇਸ ਦੀ ਸੁਣਵਾਈ ਇੱਕ ਵਾਰ ਫਿਰ ਟਾਲ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਸਾਰਾ ਗੁਰਪਾਲ ਉਰਫ ਰਚਨਾ ਦੇਵੀ ਦੇ ਵਿਰੁੱਧ ਅਮਰੀਕਾ ਵਾਸੀ ਤੁਸ਼ਾਰ ਨੇ ਅਦਾਲਤ ਵਿੱਚ ਅਰਜ਼ੀ ਦਾਖਲ ਕਰ ਕੇ ਕਿਹਾ ਸੀ ਕਿ ਅਗਸਤ 2014 ਵਿੱਚ ਉਨ੍ਹਾਂ ਦਾ ਵਿਆਹ ਰਚਨਾ ਦੇਵੀ ਉਰਫ ਸਾਰਾ ਨਾਲ ਜਲੰਧਰ ਵਿੱਚ ਹੋਇਆ ਸੀ। ਵਿਆਹ ਦੇ ਦੋਦਿਨ ਬਾਅਦ ਉਸ ਨੂੰ ਅਚਾਨਕ ਕਿਸੇ ਕਾਰਨ ਵਾਪਸ ਅਮਰੀਕਾ ਜਾਣਾ ਪਿਆ ਤੇ ਇਸ ਦੇ ਕੁਝ ਸਮੇਂ ਬਾਅਦ ਸਾਰਾ ਵੀ ਅਮਰੀਕਾ ਪਹੁੰਚ ਗਈ ਅਤੇ ਉਸ ਨੇ ਉਥੇ ਜਾ ਕੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਰਵਾਰ ਨਾਲ ਝਗੜਾ ਕਰਨ ਲੱਗੀ। ਇਸ ਕਾਰਨ ਮਜਬੂਰਨ ਉਸ ਨੂੰ ਮੋਟਲ ਕਿਰਾਏ ਉੱਤੇ ਲੈ ਕੇ ਰਹਿਣਾ ਪਿਆ। ਨਵੰਬਰ 2016 ਵਿੱਚ ਸਾਰਾ ਵਾਪਸ ਭਾਰਤ ਆ ਗਈ ਅਤੇ ਉਸ ਨੇ ਸ਼ਰਤ ਰੱਖੀ ਕਿ ਉਸ ਨੂੰ ਵੱਖਰੀ ਕੋਠੀ ਲੈ ਕੇ ਦੇਓ।ਤੁਸ਼ਾਰ ਨੇ ਫੈਮਿਲੀ ਕੋਰਟ ਵਿੱਚ ਇਸ ਦੀ ਅਰਜ਼ੀ ਪੇਸ਼ ਕੀਤੀ ਹੈ। ਇਸ ਕੇਸ ਵਿੱਚ ਸਾਰਾ ਦੇ ਵਕੀਲ ਨੇ ਮੀਡੀਆ ਨੂੰਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਏਨਾ ਕਿਹਾ ਕਿ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਇਸ ਤੋਂ ਪਹਿਲਾਂ ਵਾਰ-ਵਾਰ ਸੰਮਨ ਭੇਜਣ ਦੇ ਬਾਅਦ ਵੀ ਸਾਰਾ ਨੇ ਅਦਾਲਤ ਵਿੱਚ ਪੱਖ ਪੇਸ਼ ਨਹੀਂ ਕੀਤਾ ਸੀ ਅਤੇ ਨਾ ਕੋਈ ਵਕੀਲ ਪੇਸ਼ ਕੀਤਾ ਸੀ। ਇਸ ਹਾਲਤ ਵਿੱਚ ਕੱਲ੍ਹ ਸੁਣਵਾਈ ਦੌਰਾਨ ਸਾਰਾ ਵਿਰੁੱਧ ਐਕਸ ਪਾਰਟੀ ਐਲਾਨ ਕਰ ਕੇ ਅਦਾਲਤ ਵੱਲੋਂ ਫੈਸਲਾ ਦੇਣ ਜਾਣਾ ਸੀ, ਪਰ ਸਾਰਾ ਵੱਲੋਂ ਵਕੀਲ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ, ਜਿਸ ਦੇ ਕਾਰਨ ਮਾਮਲਾ ਇੱਕ ਵਾਰ ਫਿਰ ਅਗਲੀ ਸੁਣਵਾਈ ਤੱਕ ਟਲ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ