Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਫਾਈਜ਼ਰ ਵੱਲੋਂ ਵੈਕਸੀਨ ਦੀ ਖੇਪ ਪਹੁੰਚਾਉਣ ਵਿੱਚ ਕੀਤੀ ਜਾਣ ਵਾਲੀ ਦੇਰ ਨਾਲ ਦੇਸ਼ ਨੂੰ ਹੋਵੇਗਾ ਨੁਕਸਾਨ

January 20, 2021 07:54 AM

ਓਟਵਾ, 19 ਜਨਵਰੀ (ਪੋਸਟ ਬਿਊਰੋ) : ਅਗਲੇ ਹਫਤੇ ਕੈਨੇਡਾ ਨੂੰ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਦੀ ਕੋਈ ਖੇਪ ਹਾਸਲ ਨਹੀਂ ਹੋਵੇਗੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਇਸ ਵੈਕਸੀਨ ਦੀ ਡਲਿਵਰੀ ਵਿੱਚ ਪਾਈ ਜਾਣ ਵਾਲੀ ਲੰਮੀਂ ਕਮੀ ਕਰਕੇ ਦੇਸ਼ ਨੂੰ ਕਾਫੀ ਨੁਕਸਾਨ ਹੋਵੇਗਾ।
ਆਪਣੇ ਯੂਰਪੀਅਨ ਮੈਨੂਫੈਕਚਰਿੰਗ ਫੈਸਿਲਿਟੀ ਵਿੱਚ ਕੰਪਨੀ ਵੱਲੋਂ ਕੀਤੇ ਜਾਣ ਵਾਲੇ ਪਸਾਰ ਕਾਰਨ ਕੈਨੇਡਾ ਨੂੰ ਮਿਲਣ ਵਾਲੀ ਇਸ ਕੰਪਨੀ ਦੀ ਵੈਕਸੀਨ ਦੀ ਹਫਤਾਵਾਰੀ ਡੋਜ਼ ਵਿੱਚ ਆਰਜ਼ੀ ਤੌਰ ਉੱਤੇ 50 ਫੀ ਸਦ ਕਮੀ ਦਰਜ ਕੀਤੀ ਜਾਵੇਗੀ।ਮੰਗਲਵਾਰ ਨੂੰ ਮੇਜਰ ਜਨਰਲ ਡੈਨੀ ਫੋਰਟਿਨ, ਜੋ ਕਿ ਕੈਨੇਡਾ ਵਿੱਚ ਕੋਵਿਡ-19 ਸਬੰਧੀ ਵੈਕਸੀਨ ਦੀ ਵੰਡ ਦੇ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ, ਨੇ ਆਖਿਆ ਕਿ ਇਸ ਹਫਤੇ ਦੀ ਖੇਪ ਪਹਿਲਾਂ ਵਾਂਗ ਹੀ ਯੋਜਨਾਬੱਧ ਢੰਗ ਨਾਲ 82 ਫੀ ਸਦੀ ਹਾਸਲ ਹੋਵੇਗੀ ਪਰ ਅਗਲੇ ਹਫਤੇ ਕੋਈ ਵੀ ਨਵੀ਼ਂ ਡਲਿਵਰੀ ਕੈਨੇਡਾ ਨਹੀਂ ਆਵੇਗੀ।   
ਫਾਈਜ਼ਰ ਵੱਲੋਂ ਇਸ ਦੇਰ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਕੈਨੇਡਾ ਨੂੰ 417,000 ਡੋਜ਼ਾਂ ਹਾਸਲ ਹੋਣੀਆਂ ਸਨ ਪਰ ਹੁਣ ਅਗਲੇ ਦੋ ਹਫਤਿਆਂ ਵਿੱਚ ਕੈਨੇਡਾ ਨੂੰ 171,000 ਡੋਜ਼ਾਂ ਹੀ ਹਾਸਲ ਹੋਣਗੀਆਂ।ਫੋਰਟਿਨ ਨੇ ਆਖਿਆ ਕਿ ਹੁਣ ਇਹ ਡੋਜ਼ਾ ਦੀ ਡਲਿਵਰੀ ਫਰਵਰੀ ਦੇ ਪਹਿਲੇ ਦੋ ਹਫਤਿਆਂ ਵਿੱਚ ਰੈਲੀ ਹੋਵੇਗੀ। ਪਰ ਇਨ੍ਹਾਂ ਅੰਕੜਿਆਂ ਦੀ ਫਾਈਜ਼ਰ ਕੈਨੇਡਾ ਵੱਲੋਂ ਪੁਸ਼ਟੀ ਕੀਤੇ ਜਾਣ ਦੀ ਲੋੜ ਹੈ। ਫੋਰਟਿਨ ਨੇ ਆਖਿਆ ਕਿ ਇਹ ਖੇਪ 975 ਡੋਜ਼ਾਂ ਦੀ ਹੁੰਦੀ ਹੈ ਤੇ ਕਈ ਪ੍ਰੋਵਿੰਸਾਂ ਨੂੰ ਹੋਰਨਾਂ ਨਾਲੋਂ ਇਸ ਦੇਰੀ ਦਾ ਵਧੇਰੇ ਸੇਕ ਲੱਗੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਸੀਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਸ ਨੂੰ ਠੀਕ ਕਰ ਲਵਾਂਗੇ।
ਇਸ ਦੌਰਾਨ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਫਾਈਜ਼ਰ ਵੱਲੋਂ ਅਜੇ ਅਗਲਾ ਡਲਿਵਰੀ ਸ਼ਡਿਊਲ ਨਹੀਂ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਹਫਤਿਆਂ ਵਿੱਚ ਭਾਵੇਂ ਫਾਈਜ਼ਰ ਦੇ ਥੋੜ੍ਹੇ ਸ਼ੌਟਸ ਹੀ ਲਾਏ ਜਾ ਸਕਣਗੇ ਪਰ ਜਲਦ ਹੀ ਕੈਨੇਡਾ ਨੂੰ ਪੂਰੀਆਂ ਡੋਜ਼ਾਂ ਮਿਲਣਗੀਆਂ। ਉਨ੍ਹਾਂ ਆਖਿਆ ਕਿ ਲਾਂਗ ਟਰਮ ਕੇਅਰ ਹੋਮ ਦੇ ਰੈਜ਼ੀਡੈਂਟਸ ਤੇ ਹੈਲਥ ਕੇਅਰ ਵਰਕਰਜ਼ ਦੀ ਵੈਕਸੀਨੇਸ਼ਨ ਜਾਰੀ ਰਹੇਗੀ।   
 

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ