ਟੋਰਾਂਟੋ, 19 ਜਨਵਰੀ (ਪੋਸਟ ਬਿਊਰੋ) : ਕਿਪਲਿੰਗ ਐਵਨਿਊ ਤੇ ਰੈਕਸਡੇਲ ਬੋਲੀਵੀਆਰਡ ਨੇੜੇ ਕਈ ਗੱਡੀਆਂ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ।
ਮੰਗਲਵਾਰ ਦੁਪਹਿਰ ਨੂੰ ਹਾਈਵੇਅ 409 ਦੇ ਉੱਤਰ ਵੱਲ ਹੋਏ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਪਲਿੰਗ ਤੇ ਬੈਲਫੀਲਡ ਰੋਡ ਉੱਤੇ ਟੋਰਾਂਟੋ ਪੁਲਿਸ ਪਹੁੰਚੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਹੋਇਆ। ਇੱਕ ਵਿਅਕਤੀ, ਜੋ ਕਿ ਆਪਣੇ 70ਵਿਆਂ ਵਿੱਚ ਸੀ, ਨੂੰ ਨਾਜ਼ੁਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਬਾਅਦ ਵਿੱਚ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹ ਹਸਪਤਾਲ ਵਿੱਚ ਦਮ ਤੋੜ ਗਿਆ।ਇੱਕ ਮਹਿਲਾ, ਜੋ ਕਿ ਆਪਣੇ 60ਵਿਆਂ ਵਿੱਚ ਸੀ, ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਇੱਕ ਹੋਰ ਵਿਅਕਤੀ ਨੂੰ ਵੀ ਇਸ ਹਾਦਸੇ ਵਿੱਚ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਨੂੰ ਇਲਾਜ ਲਈ ਲੋਕਲ ਹਸਪਤਾਲ ਲਿਜਾਇਆ ਗਿਆ। ਚੌਥੇ ਵਿਅਕਤੀ ਦੀ ਮੌਕੇ ਉੱਤੇ ਹੀ ਜਾਂਚ ਕਰ ਦਿੱਤੀ ਗਈ।