Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਕੋਵਿਡ-19 ਦੀ ਦੂਜੀ ਡੋਜ਼ ਨੂੰ ਹਾਲ ਦੀ ਘੜੀ ਕੀਤਾ ਜਾਵੇਗਾ ਡਿਲੇਅ

January 18, 2021 08:13 PM

ਓਨਟਾਰੀਓ, 18 ਜਨਵਰੀ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਈਜ਼ਰ-ਬਾਇਓਐਨਟੈਕ ਵੱਲੋਂ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨੂੰ ਹਾਲ ਦੀ ਘੜੀ ਡਿਲੇਅ ਕੀਤਾ ਜਾ ਰਿਹਾ ਹੈ। ਅਜਿਹਾ ਵੈਕਸੀਨ ਦੀ ਡਲਿਵਰੀ ਵਿੱਚ ਹੋਣ ਵਾਲੀ ਆਰਜ਼ੀ ਦੇਰ ਕਾਰਨ ਕੀਤਾ ਗਿਆ ਹੈ।
ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਡੇਵਿਡ ਵਿਲੀਅਮਜ਼ ਦਾ ਕਹਿਣਾ ਹੈ ਕਿ ਲਾਂਗ ਟਾਈਮ ਕੇਅਰ ਰੈਜ਼ੀਡੈਂਟਸ ਨੂੰ ਉਨ੍ਹਾਂ ਦੇ ਅਸੈਂਸ਼ੀਅਲ ਕੇਅਰਗਿਵਰਜ਼ ਤੇ ਸਟਾਫ ਸਮੇਤ ਪਹਿਲੀ ਡੋਜ਼ ਪਹਿਲਾਂ ਹੀ ਹਾਸਲ ਹੋ ਚੁੱਕੀ ਹੈ ਤੇ ਦੂਜੀ ਡੋਜ਼ ਅਗਲੇ 21 ਤੋਂ 27 ਦਿਨਾਂ ਵਿੱਚ ਹਾਸਲ ਹੋਵੇਗੀ।ਵਿਲੀਅਮਜ਼ ਨੇ ਆਖਿਆ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੇ ਹੋਰ ਰੈਸੀਪਿਐਂਟਸ ਨੂੰ ਆਪਣਾ ਦੂਜਾ ਸ਼ੌਟ 21 ਤੋਂ 42 ਦਿਨਾਂ ਦੇ ਅੰਦਰ ਹਾਸਲ ਹੋਵੇਗਾ।
ਜਿਨ੍ਹਾਂ ਵਿਅਕਤੀਆਂ ਨੂੰ ਮੌਡਰਨਾ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਉਨ੍ਹਾਂ ਨੂੰ 28 ਦਿਨਾਂ ਦੇ ਬਾਅਦ ਹੀ ਦੂਜੀ ਡੋਜ਼ ਮਿਲੇਗੀ।ਇਸ ਦੇ ਸ਼ਡਿਊਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਵੈਕਸੀਨ ਦੀ ਪਹਿਲੀ ਡੋਜ਼ ਹਾਸਲ ਹੈ ਤਾਂ ਦੂਜੀ ਡੋਜ਼ ਦੇ ਸ਼ਡਿਊਲ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਬਾਰੇ ਤੁਹਾਨੂੰ ਤੁਹਾਡੀ ਵੈਕਸੀਨ ਸਾਈਟ ਵੱਲੋਂ ਸੰਬੋਧਨ ਕੀਤਾ ਜਾਵੇਗਾ।
ਦੂਜੇ ਪਾਸੇ ਫਾਈਜ਼ਰ-ਬਾਇਓਐਨਟੈਕ ਨੇ ਦੱਸਿਆ ਕਿ ਯੂਰਪੀ ਮੈਨੂਫੈਕਚਰਿੰਗ ਫੈਸਿਲਿਟੀ ਵਿੱਚ ਕੰਮ ਦੇ ਪਸਾਰ ਕਾਰਨ ਕੋਵਿਡ-19 ਦੀ ਵੈਕਸੀਨ ਦੇ ਉਤਪਾਦਨ ਉੱਤੇ ਕੁੱਝ ਹਫਤਿਆਂ ਲਈ ਅਸਰ ਪਵੇਗਾ। ਨਤੀਜੇ ਵਜੋਂ ਫਾਈਜ਼ਰ ਵੱਲੋਂ ਆਰਜ਼ੀ ਤੌਰ ਉੱਤੇ ਸਾਰੇ ਦੇਸ਼ਾਂ ਨੂੰ ਸਪਲਾਈ ਘਟਾਈ ਜਾ ਰਹੀ ਹੈ।

 
Have something to say? Post your comment