Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

‘ਆਫਤ-ਏ-ਇਸ਼ਕ’ ਵਿੱਚ ਨੇਹਾ ਸ਼ਰਮਾ

January 14, 2021 02:05 AM

ਜਲਦੀ ਹੀ ਫਿਲਮ ‘ਆਫਤ-ਏ-ਇਸ਼ਕ’ ਵਿੱਚ ਨਜ਼ਰ ਆਉਣ ਵਾਲੀ ਖੂਬਸੂਰਤ ਨੇਹਾ ਸ਼ਰਮਾ ਨੇ ਸਾਲ 2010 ਵਿੱਚ ਫਿਲਮ ‘ਕਰੁੱਕ’ ਵਿੱਚ ਗਲੇਮਰਸ ਅਵਤਾਰ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਹਾਲੇ ਤੱਕ ‘ਜਯੰਤਾਭਾਈ ਕੀ ਲਵ ਸਟੋਰੀ’, ‘ਕਯਾ ਸੁਪਰ ਕੂਲ ਹੈਂ ਹਮ’, ‘ਯਮਲਾ ਪਗਲਾ ਦੀਵਾਨਾ-2’, ‘ਤੁਮ ਬਿਨ ਲਾਦੇਨ’ ਤੋਂ ਲੈ ਕੇ ਪਿਛਲੇ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ‘ਤਾਨ੍ਹਾਜੀ’ ਵਿੱਚ ਆ ਚੁੱਕੀ ਨੇਹਾ ਪਿੱਛੋਂ ਬਿਹਾਰ ਦੇ ਜਮਸ਼ੇਦਪੁਰ ਦੀ ਵਸਨੀਕ ਹੈ, ਜਿਸ ਨੇ ਸੋਚਿਆ ਨਹੀਂ ਸੀ ਕਿ ਉਹ ਅਭਿਨੇਤਰੀ ਬਣੇਗੀ, ਪਰ ਕਿਸਮਤ ਇਸੇ ਫੀਲਡ 'ਚ ਲੈ ਆਈ।
ਅਗਲੀ ਫਿਲਮ ‘ਆਫਤ-ਏ-ਇਸ਼ਕ’ ਬਾਰੇ ਉਤਸ਼ਾਹਤ ਨੇਹਾ ਨੇ ਪਿੱਛਲੇ ਦਿਨੀਂ ਇਸ ਵਿੱਚ ਆਪਣੇ ਕਿਰਦਾਰ ‘ਲੱਲੋ’ ਬਾਰੇ ਫੈਨਜ਼ ਨੂੰ ਜਾਣੂ ਕਰਾਇਆ ਹੈ। ਇਸ ਲਈ ਉਸ ਨੇ ਇੰਸਟਾਗ੍ਰਾਮ 'ਤੇ ਫਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ 'ਚ ਨੇਹਾ ਇੱਕ ਸਕੂਲੀ ਵਿਦਿਆਰਥਣ ਦੀ ਵਰਦੀ ਪਹਿਨੀ ਸੀ। ਉਸ ਨੇ ਸਫੈਦ ਕੁੜਤੀ ਅਤੇ ਅਸਮਾਨ ਰੰਗ ਦੀ ਸਲਵਾਰ ਨਾਲ ਦੁਪੱਟਾ ਲੈ ਕੇ ਦੋ ਗੁੱਤਾਂ ਕੀਤੀਆਂ ਸਨ। ਉਹ ਤਸਵੀਰ ਵਿੱਚ ਨਦੀ ਕੰਢੇ ਬੈਠੀ ਸਕ੍ਰਿਪਟ ਪੜ੍ਹ ਹੈ। ਉਸ ਨੇ ਲਿਖਿਆ ਕਿ ਉਹ ਇਸ ਫਿਲਮ ਬਾਰੇ ਦੱਸਦੇ ਹੋਏ ‘ਸੁਪਰ ਐਕਸਾਈਟਿਡ' ਮਹਿਸੂਸ ਕਰ ਰਹੀ ਹੈ।
ਇਹ ਫਿਲਮ ਹੰਗਰੀ 'ਚ ਬਣੀ ਫਿਲਮ ‘ਲਿਜ਼ਾ : ਦਿ ਫਾਕਸ ਫੇਇਰੀ’ ਦਾ ਹਿੰਦੀ ਰੀਮੇਕ ਹੋਵੇਗੀ। ਮੂਲ ਫਿਲਮ ਨੇ ਕਈ ਇਨਾਮ ਜਿੱਤੇ ਸਨ ਅਤੇ ਇਹ ਬਾਕਸ ਆਫਿਸ 'ਤੇ ਬਹੁਤ ਸਫਲ ਰਹੀ ਸੀ। ਦੁਨੀਆ ਭਰ ਦੇ ਫਿਲਮੀ ਸਮਾਰੋਹਾਂ 'ਚ ਇਸ ਫਿਲਮ ਨੇ ਉਤਮ ਨਿਰਦੇਸ਼ਕ, ਉਤਮ ਫਿਲਮ, ਉਤਮ ਅਭਿਨੇਤਾ (ਮਹਿਲਾ) ਤੋਂ ਲੈ ਕੇ ਉਤਮ ਵਿਜੁਅਲ ਇਫੈਕਟਸ 'ਚ ਇਨਾਮ ਸਾਊਂਡਟ੍ਰੈਕ ਜਿਹੇ ਫਿਲਮੀ ਸਮਾਰੋਹਾਂ ਵਿੱਚ ਪੁਰਸਕਾਰ ਜਿੱਤੇ ਹਨ।
ਜਾਣਕਾਰਾਂ ਦੇ ਅਨੁਸਾਰ ਫਿਲਮ ‘ਆਫਤ-ਏ-ਇਸ਼ਕ’ ਇੱਕ ਮਹਿਲਾ ਦੀ ਸੱਚੇ ਪਿਆਰ ਦੀ ਤਲਾਸ਼ ਦੀ ਕਹਾਣੀ ਹੈ, ਜੋ ਇੱਕ ਤੋਂ ਬਾਅਦ ਇੱਕ ਕਈ ਮੌਤਾਂ ਹੋਣ 'ਤੇ ਖੁਦ ਨੂੰ ਮੁੱਖ ਸ਼ੱਕੀ ਮਹਿਸੂਸ ਕਰਨ ਲੱਗਦੀ ਹੈ। ਇਸ ਅਨੋਖੀ ਕਹਾਣੀ ਨੂੰ ‘ਸੁਪਰਨੈਚੁਰਲ’ ਪਹਿਲੂ ਹੋਰ ਵੀ ਹਟ ਕੇ ਬਣਾਉਂਦਾ ਹੈ। ਆਪਣੀ ਇਸ ਫਿਲਮ ਦੇ ਬਾਰੇ ਨੇਹਾ ਕਹਿੰਦੀ ਹੈ, ‘‘ਇਹ ਇੱਕ ‘ਡਾਰਕ ਕਾਮੇਡੀ’ ਹੈ, ਜਿਸ ਦੀ ਕਹਾਣੀ ਹਲਕੀ ਜਿਹੀ ਸੁਪਰਨੈਚੁਰਲ ਹੈ। ਇਹ ਗੱਲ ਇਸ ਪ੍ਰਤੀ ਉਤਸੁਕਤਾ ਵਧਾ ਦਿੰਦੀ ਹੈ। ਮੈਨੂੰ ਹੰਗਰੀ 'ਚ ਬਣੀ ਇਹ ਫਿਲਮ ਬਹੁਤ ਪਸੰਦ ਸੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ