Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

‘ਤੂਫਾਨ’ ਦੇ ਲਈ ਖੂਬ ਪਸੀਨ ਬਹਾਇਆ : ਦਰਸ਼ਨ ਕੁਮਾਰ

January 14, 2021 02:03 AM

ਅਭਿਨੇਤਾ, ਡਾਇਰੈਕਟਰ, ਸਕਰੀਨ ਰਾਈਟਰ, ਨਿਰਮਾਤਾ ਤੇ ਪਲੇਅਬੈਕ ਸਿੰਗਰ ਫਰਹਾਨ ਅਖਤਰ ਬੀਤੇ ਦਿਨੀਂ 47 ਸਾਲ ਦੇ ਹੋ ਗਏ। ਉਹ ਆਪਣੀ ਅਗਲੀ ਫਿਲਮ ‘ਤੂਫਾਨ’ ਵਿੱਚ ਮੁੱਕੇਬਾਜ਼ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਵਿੱਚ ਉਨ੍ਹਾਂ ਨਾਲ ਕੰਮ ਕਰ ਰਹੇ ਅਭਿਨੇਤਾ ਦਰਸ਼ਨ ਕੁਮਾਰ ਦਾ ਕਹਿਣਾ ਹੈ, ‘‘ਫਰਹਾਨ ਜਿੰਨੇ ਮਿਹਨਤੀ ਕਲਾਕਾਰ ਹਨ, ਓਨੇ ਹੀ ਸ਼ਾਂਤ ਇਨਸਾਨ ਹਨ। ਉਹ ਉਨ੍ਹਾਂ ਗਿਣੇ-ਚੁਣੇ ਕਲਾਕਾਰਾਂ ਵਿੱਚੋਂ ਹਨ, ਜੋ ਸਫਲ ਹੋਣ ਦੇ ਬਾਅਦ ਵੀ ਜ਼ਮੀਨ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਨਾਲ ਇਸ ਫਿਲਮ ਵਿੱਚ ਕੰਮ ਕਰ ਕੇ ਬਹੁਤ ਮਜ਼ਾ ਆਇਆ। ‘ਤੂਫਾਨ’ ਦੇ ਲਈ ਫਰਹਾਨ ਅਤੇ ਮੈਂ ਇਕੱਠੇ ਮੁੱਕੇਬਾਜ਼ੀ ਦੀ ਸਖਤ ਟਰੇਨਿੰਗ ਕੀਤੀ। ਇਸ ਫਿਲਮ ਦੇ ਲਈ ਅਸੀਂ ਅਮਰੀਕੀ ਮੁੱਕੇਬਾਜ਼ ਅਤੇ ਅਭਿਨੇਤਾ ਡਾਰੇਲ ਫਾਸਟਰ ਦੇ ਨਾਲ ਤਿੰਨ ਮਹੀਨੇ ਤੋਂ ਜ਼ਿਆਦਾ ਦੀ ਟਰੇਨਿੰਗ ਕੀਤੀ। ਅਸੀਂ ਦੋਵਾਂ ਨੇ ਖੂਬ ਪਸੀਨਾ ਬਹਾਇਆ। ਮੈਂ ਫਿਲਮ ਲਈ ਬਹੁਤ ਉਤਸ਼ਾਹਤ ਹਾਂ, ਕਿਉਂਕਿ ਮੇਰੇ ਲਈ ਇਹ ਇੱਕ ਮੁਸ਼ਕਲ ਫਿਲਮ ਰਹੀ। ਇਸ ਵਿੱਚ ਫਰਹਾਨ ਦੀ ਮਿਹਨਤ ਦੇਖਦੇ ਹੀ ਬਣਦੀ ਹੈ। ਜਲਦੀ ਹੀ ਇਸ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਹੋ ਸਕਦਾ ਹੈ।”
‘ਤੂਫਾਨ’ ਦੀ ਸ਼ੂਟਿੰਗ ਲਾਕਡਾਊਨ ਦੇ ਪਹਿਲਾਂ ਪੂਰੀ ਹੋ ਚੁੱਕੀ ਹੈ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨਿਰਦੇਸ਼ਿਤ ਇਹ ਫਿਲਮ ਪਿਛਲੇ ਸਾਲ ਅਕਤੂਬਰ ਵਿੱਚ ਰਿਲੀਜ਼ ਹੋਣੀ ਸੀ, ਪਰ ਕੋਰੋਨਾ ਦੇ ਲਾਕਡਾਊਨ ਦੇ ਕਾਰਨ ਸਾਰੀਆਂ ਯੋਜਨਾਵਾਂ ਰੱਦ ਕਰਨੀਆਂ ਪਈਆਂ। ਫਰਹਾਨ ਇਸ ਫਿਲਮ ਦੇ ਪ੍ਰੋਡਿਊਸਰ ਵੀ ਹਨ। ਫਿਲਮ ਵਿੱਚ ਫਰਹਾਨ ਤੇ ਦਰਸ਼ਨ ਦੇ ਨਾਲ ਮ੍ਰਿਣਾਲ ਠਾਕੁਰ ਅਤੇ ਪਰੇਸ਼ ਰਾਵਲ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ