Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਹੱਥ ਮਿਲਾਉਣਾ ਅਤੇ ਗਲੇ ਲਾਉਣਾ ਰਾਜਨੀਤੀ ਵਿੱਚ ਕਿੱਥੋਂ ਤੱਕ ਸਹੀ?

January 14, 2021 02:00 AM

-ਟੀ ਜੇ ਐਸ ਜਾਰਜ
ਅਮਰੀਕਾ ਵਿੱਚ ਗੈਰ-ਭਰੋਸੇ ਯੋਗ ਗੱਲਾਂ ਹੋ ਰਹੀਆਂ ਹਨ। ਰਾਸ਼ਟਰਪਤੀ ਦਾ ਅਹੁਦਾ ਖਾਲੀ ਕਰਨ ਤੋਂ ਡੋਨਾਲਡ ਟਰੰਪ ਅਣਸੁਣੀ ਕਰ ਰਹੇ ਹਨ। ਟਰੰਪ ਉਹ ਕਰਦੇ ਹਨ, ਜੋ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਕਦੇ ਨਹੀਂ ਕੀਤਾ। ਅਸਲ ਵਿੱਚ ਲੋਕਤੰਤਰ ਵਿੱਚ ਕਿਸੇ ਸਰਕਾਰੀ ਮੁਖੀ ਨੇ ਟਰੰਪ ਵਾਂਗ ਨਹੀਂ ਕੀਤਾ। ਨਤੀਜਾ ਸਿਰਫ ਅਮਰੀਕੀ ਲੋਕਤੰਤਰ ਦਾ ਡਾਵਾਂਡੋਲ ਹੋਣਾ ਨਹੀਂ, ਉਥੇ ਇੱਕ ਗਰੁੱਪ ਵੱਲੋਂ ਦੂਸਰੇ ਦੇ ਵਿਰੁੱਧ ਸਰੀਰਕ ਹਮਲੇ ਕੀਤੇ ਜਾ ਰਹੇ ਹਨ। ਬਰਾਕ ਓਬਾਮਾ ਨੇ ਇਸ ਨੂੰ ਠੀਕ ਕਿਹਾ ਕਿ ਅਮਰੀਕੀ ਕੈਪੀਟੋਲ ਹਿਲ ਵਿੱਚ ਹਿੰਸਾ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।
ਅਮਰੀਕਾ ਵਿੱਚ ਜੋ ਵਾਪਰ ਰਿਹਾ ਹੈ (ਅਮਰੀਕਾ ਦੀਆਂ ਸਾਰੀਆਂ ਥਾਵਾਂ ਵਿੱਚ ਉਸ ਨੂੰ ਲੋਕਤੰਤਰ ਦਾ ਇੱਕ ਮਾਡਲ ਮੰਨਿਆ ਜਾਂਦਾ ਹੈ), ਉਸ ਨੂੰ ਲੈ ਕੇ 2014 ਵਿੱਚ ਭਾਰਤ ਵਿੱਚ ਜੋ ਹੋਇਆ, ਉਸਦੇ ਬਾਰੇ ਸੋਚੋ। ਉਸ ਸਾਲ ਅਪ੍ਰੈਲ-ਮਈ ਵਿੱਚ ਆਮ ਚੋਣਾਂ ਦੌਰਾਨ ਭਾਜਪਾ ਦੀ ਅਗਵਾਈ ਵਾਲਿਆਂ ਦੀ ਵੱਡੀ ਜਿੱਤ ਹੋਈ। ਉਸ ਨੇ 336 ਸੀਟਾਂ ਹਾਸਲ ਕੀਤੀਆਂ। ਉਂਜ ਭਾਜਪਾ ਨੇ ਸਿਰਫ 31 ਫੀਸਦੀ ਵੋਟ ਹਾਸਲ ਕੀਤੀਆਂ। ਹੋਰ ਪਾਰਟੀਆਂ ਉਸ ਤੱਥ ਨੂੰ ਭਾਜਪਾ ਨੂੰ ਬਾਹਰ ਕਰਨ ਦੇ ਬਹਾਨੇ ਵਜੌਂ ਵਰਤ ਸਰਦੀਆਂ ਸਨ, ਪਰ ਜਦੋਂ ਭਾਜਪਾ ਗਠਜੋੜ ਨੇ ਸਰਕਾਰ ਬਣਾਈ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ। ਅਮਰੀਕਾ ਵਿੱਚ ਜੋ ਹੋਇਆ, ਉਹ ਭਾਰਤ ਵਿੱਚ ਹੋਏ ਦੇ ਉਲਟ ਸੀ। ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਦੰਗੇ ਸ਼ੁਰੂ ਕਰ ਦਿੱਤੇ ਤੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਵਿੱਚ ਰੁਕਾਵਟ ਪਾ ਕੇ ਵਾਸ਼ਿੰਗਟਨ ਡੀ ਸੀ ਵਿੱਚ ਬੜੀ ਤਬਾਹੀ ਮਚਾਈ।
ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, ‘ਅੱਜ ਕੈਪੀਟੋਲ ਵਿੱਚ ਹੋਈ ਹਿੰਸਾ ਨੂੰ ਇਤਿਹਾਸ ਯਾਦ ਰੱਖੇਗਾ। ਇਸ ਨੂੰ ਰਾਸ਼ਟਰਪਤੀ ਨੇ ਉਕਸਾਇਆ ਹੈ, ਜੋ ਲਗਾਤਾਰ ਇੱਕ ਜਾਇਜ਼ ਚੋਣ ਦੇ ਨਤੀਜੇ ਨੂੰ ਝੂਠ ਬੋਲ ਕੇ ਉਸ ਨੂੰ ਗਲਤ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਡੇ ਰਾਸ਼ਟਰ ਲਈ ਮਾਹਨ ਨਿਰਾਦਰ ਤੇ ਸ਼ਰਮ ਦੀ ਗੱਲ ਹੈ।’ ਉਨ੍ਹਾਂ ਅੱਗੇ ਕਿਹਾ, ‘‘ਜੇ ਹਿੰਸਾ ਨੂੰ ਅਸੀਂ ਹੈਰਾਨੀ ਜਨਕ ਹੀ ਮੰਨਦੇ ਹਾਂ ਤਾਂ ਅਸੀਂ ਖੁਦ ਦਾ ਮਜ਼ਾਕ ਉਡਾ ਰਹੇ ਹਾਂ।''
ਟਰੰਪ ਦੇ ਸਮਰਥਕਾਂ ਨੇ ਸਪੱਸ਼ਟ ਇਰਾਦੇ ਨਾਲ ਕੈਪੀਟੋਲ ਇਮਾਰਤ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਵੋਟ ਗਿਣਤੀ ਵਿੱਚ ਰੁਕਾਵਟ ਪਾਈ। ਜੇਤੂ ਨੂੰ ਰਸਮੀ ਤੌਰ ਉੱਤੇ ਐਲਾਨਣ ਲਈ ਗਿਣਤੀ ਨੂੰ ਰਸਮੀ ਤੌਰ ਉੱਤੇ ਪੂਰਾ ਕਰਨਾ ਸੀ। ਟਰੰਪ ਸਮਰਥਕ ਦੰਗਾਕਾਰੀ ਇਸ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਸਨ। ਵਾਸ਼ਿੰਗਟਨ ਡੀ ਸੀ ਦਾ ਪੂਰਾ ਸ਼ਹਿਰ ਗੜਬੜ ਵਾਲਾ ਸੀ। ਹਿੰਸਾ ਵਿੱਚ ਚਾਰ ਵਿਅਕਤੀ ਮਾਰੇ ਗਏ ਅਤੇ ਮੇਅਰ ਨੂੰ ਕਰਫਿਊ ਲਾਉਣਾ ਪਿਆ। ਜੋਅ ਬਾਇਡੇਨ ਨੂੰ ਅਖੀਰ ਜੇਤੂ ਐਲਾਨਿਆ ਗਿਆ ਤੇ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੈ। ਕੀ ਅਮਰੀਕੀ ਰਾਜਧਾਨੀ ਇੱਕ ਰਾਸ਼ਟਰਪਤੀ ਵੱਲੋਂ ਆਪਣੇ ਵੋਟਰਾਂ ਦੇ ਵਿਰੁੱਧ ਬਗਾਵਤ ਕਰਨ ਦੇ ਕਾਰਨ ਜ਼ਿਆਦਾ ਹਿੰਸਾ ਦੇਖ ਸਕੇਗੀ?
ਪਹਿਲਾਂ ਕੋਈ ਵੀ ਅਮਰੀਕੀ ਰਾਸ਼ਟਰਪਤੀ ਇੰਨਾ ਖੁਦਗਰਜ਼ ਨਹੀਂ ਸੀ ਅਤੇ ਨਾ ਉਸ ਨੇ ਵੋਟਰਾਂ ਦੇ ਬਚਾਅ ਵਿੱਚ ਕੰਮ ਕੀਤਾ ਸੀ। ਜਿੱਥੋਂ ਤੱਕ ਜਾਰਜ ਡਬਲਿਊ ਬੁਸ਼ ਨੇ ਕਿਹਾ, ‘‘ਇਹ ਇੱਕ ਬਿਮਾਰ ਅਤੇ ਦਿਲ ਤੋੜਨ ਵਾਲਾ ਨਜ਼ਰੀਆ ਸੀ। ਕਿਵੇਂ ਚੋਣਾਂ ਦੇ ਨਤੀਜੇ ਵਿਵਾਦਤ ਬਣੇ, ਅਜਿਹਾ ਸਾਡੇ ਲੋਕਤੰਤਰਿਕ ਗਣਰਾਜ ਵਿੱਚ ਨਹੀਂ ਹੈ।'' ਇੱਕ ਹੋਰ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ, ਜੋ ਬੜੇ ਈਮਾਨਦਾਰ ਸਨ, ਨੇ ਟਰੰਪ ਦੀ ਖੁਦ ਕੇਂਦਰਿਤ ਸਿਆਸਤ ਨੂੰ ਧਿਆਨ ਵਿੱਚ ਰੱਖ ਕੇ ਕਿਹਾ ਕਿ ਕੈਪੀਟੋਲ ਉੱਤੇ ਹਮਲੇ ਨੂੰ ਚਾਰ ਸਾਲ ਦੀ ਜ਼ਹਿਰ ਵਾਲੀ ਸਿਆਸਤ ਨਾਲ ਭੜਕਾਇਆ ਗਿਆ ਹੈ। ਟਰੰਪ ਬਰਾਂਡ ਵਾਲੀ ਲੀਡਰਸ਼ਿਪ ਬਾਰੇ ਦੋਸ਼ ਲਾਇਆ ਗਿਆ ਸੀ ਕਿ ਉਹ ਰਾਸ਼ਟਰਪਤੀ ਅਮਰੀਕੀਆਂ ਨੂੰ ਇੱਕ ਦੂਸਰੇ ਦੇ ਵਿਰੁੱਧ ਖੜ੍ਹਾ ਕਰਨਾ ਚਾਹੁੰਦਾ ਹੈ। ਹਿਲੇਰੀ ਕਲਿੰਟਨ ਨੇ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ‘ਘਰੇਲੂ ਅੱਤਵਾਦੀ' ਤੱਕ ਕਹਿ ਦਿੱਤਾ। ਅਮਰੀਕਾ ਵਿੱਚ ਇਹ ਹਿੰਸਾ ਇੱਕ ਸੋਚੀ-ਸਮਝੀ ਸਾਜ਼ਿਸ਼ ਵਾਲੀ ਸੀ ਕਿ ਦੁਨੀਆ ਦੇ ਸਾਰੇ ਕੋਨਿਆ ਵਿੱਚ ਇਸ ਨਾਲ ਧੱਕਾ ਲੱਗਾ ਹੈ।
ਭਾਰਤੀ ਰਾਏਸ਼ੁਮਾਰੀ ਇੰਨੀ ਮਜ਼ਬੂਤ ਸੀ ਕਿ ਲੋਕਤੰਤਰੀ ਪ੍ਰਕਿਰਿਆ ਦੀ ਭੰਨਤੋੜ ਨਾ ਸਿਰਫ ਗੈਰ-ਕਾਨੂੰਨੀ ਸੀ ਸਗੋਂ ਖਤਰਨਾਕ ਵੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤ ਉਸ ਵਿਅਕਤੀ ਤੋਂ ਦੂਰੀ ਬਣਾਈ, ਜਿਸ ਨੂੰ ਉਨ੍ਹਾਂ ਨੇ ਮਾਣ ਨਾਲ ਹਾਓਡੀ-ਮੋਦੀ ਵਾਲੇ ਦਿਨਾਂ ਵਿੱਚ ਇੱਕ ਦੋਸਤ ਕਿਹਾ ਸੀ, ਜਦੋਂ ਟਰੰਪ ਦੇ ਅਮਰੀਕਾ ਨੇ ਮੋਦੀ ਨੂੰ ‘ਹੋਣਹਾਰ ਸੇਵਾ ਲਈ’ ਅਮਰੀਕੀ ਤਮਗੇ ਨਾਲ ਸਨਮਾਨਿਤ ਕੀਤਾ ਸੀ। ਅਮਰੀਕੀ ਹਥਿਆਰਾਂ ਦੇ ਖਰੀਦਦਾਰ ਹੋਣ ਦੇ ਨਾਲ ਬੇਸ਼ੱਕ ਭਾਰਤ ਅਮਰੀਕਾ ਦੇ ਲਈ ਮਹੱਤਤਾ ਰੱਖਦਾ ਹੈ, ਪਰ ਇੱਥੇ ਜੋ ਦਿੱਸਿਆ, ਉਹ ਭਾਰਤ-ਅਮਰੀਕਾ ਸਬੰਧ ਨਹੀਂ, ਮੋਦੀ ਤੇ ਟਰੰਪ ਦਾ ਸਬੰਧ ਸੀ। ਭਾਰਤ ਲਈ ਟਰੰਪ ਨੂੰ ਇੱਕ ਕਲਾਈਂਟ ਵਜੋਂ ਦੇਖਣਾ ਇੱਕ ਜੰਗੀ ਗਲਤੀ ਸੀ। ਮੋਦੀ ਦੀ ਉਸ ਭੁੱਲ ਦੀ ਕੀਮਤ ਬਾਇਡੇਨ ਦੇ ਰਾਜ ਦੌਰਾਨ ਅਦਾ ਕਰਨੀ ਪੈ ਸਕਦੀ ਹੈ। ਇਹ ਸੌਖਾ ਨਹੀਂ ਹੋਵੇਗਾ ਕਿ ਮੋਦੀ ਇੱਕ ਸੁਭਾਵਕ ਅਵਤਾਰ ਹਨ। ਉਨ੍ਹਾਂ ਲਈ ਇਸ ਅਸਲੀਅਤ ਨੂੰ ਪ੍ਰਵਾਨ ਕਰਨਾ ਔਖਾ ਹੋਵੇਗਾ ਕਿ ਹਰੇਕ ਨੂੰ ਗਲੇ ਲਾਉਣਾ ਪੂਰੇ ਵਿਸ਼ਵ ਵਿੱਚ ਉਨ੍ਹਾਂ ਦੇ ਸ਼ੋਅਮੈਨਸ਼ਿਪ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਦੇ ਭਾਰਤ ਦੇ ਲਈ ਕੋਈ ਦੋਸਤ ਨਹੀਂ ਜਿੱਤਿਆ। ਇੱਥੋਂ ਤੱਕ ਕਿ ਗੁਆਂਢ ਵਿੱਚ ਵੀ ਨਹੀਂ। ਭਾਰਤ ਨੂੰ ਸੱਤਾ ਵਿਚਲੇ ਲੋਕਾਂ ਦੀ ਪਛਾਣ ਤੋਂ ਪਰੇ ਵੱਧਣ ਦੀ ਲੋੜ ਹੈ। ਮਹਾਨ ਅਮਰੀਕਾ ਦੇ ਲਈ ਇੱਕ ਮੌਜੂਦਾ ਰਾਸ਼ਟਰਪਤੀ ਦੇ ਪਾਗਲਪਨ ਤੋਂ ਉਪਰ ਉਠਣ ਦੀ ਲੋੜ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ