Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਕੈਨੇਡਾ

ਕੈਨੇਡੀਅਨ ਐਸਟਰੋਨੌਟ ਡੇਵਿਡ ਸੇਂਟ ਜੈਕੁਅਸ ਪੁਲਾੜ ਰਵਾਨਾ

December 03, 2018 07:18 PM

ਬਾਇਕੋਨੂਰ, 3 ਦਸੰਬਰ (ਪੋਸਟ ਬਿਊਰੋ) : ਅੱਜ ਸਵੇਰੇ ਕੈਨੇਡੀਅਨ ਐਸਟਰੋਨੌਟ ਡੇਵਿਡ ਸੇਂਟ ਜੈਕੁਅਸ ਨੇ ਕਜਾਕਿਸਤਾਨ ਤੋਂ ਕੌਮਾਂਤਰੀ ਸਪੇਸ ਸਟੇਸ਼ਨ ਲਈ ਰੂਸੀ ਸੋਊਜ਼ ਰਾਕੇਟ ਉੱਤੇ ਉਡਾਨ ਭਰੀ।
48 ਸਾਲਾ ਡਾਕਟਰ ਤੇ ਐਸਟਰੋਨਾਟ ਨੇ ਬਾਇਕੋਨੂਰ ਕੌਸਮੋਡਰੋਮ ਤੋਂ ਨਾਸਾ ਦੇ ਐਨੇ ਮੈਕਲੇਨ ਤੇ ਰੂਸ ਦੀ ਸਪੇਸ ਏਜੰਸੀ, ਰੌਸਕੋਸਮੌਸ ਦੇ ਓਲੈੱਗ ਕੋਨੈਂਕੋ ਨਾਲ ਇਹ ਉਡਾਣ ਭਰੀ। ਕਜ਼ਾਕਿਸਤਾਨ ਤੋਂ ਭਰੀ ਗਈ ਇਹ ਉਡਾਨ ਬਿਲਕੁਲ ਸਹੀ ਰਹੀ। ਅਮਲੇ ਨੇ ਦੱਸਿਆ ਕਿ ਸ਼ੁਰੂਆਤੀ ਕੁੱਝ ਮਿੰਟਾਂ ਤੋਂ ਬਾਅਦ ਹੀ ਉਨ੍ਹਾਂ ਨੇ ਸੁਰੱਖਿਅਤ ਢੰਗ ਨਾਲ ਆਰਬਿਟ ਵਿੱਚ ਦਾਖਲਾ ਲੈ ਲਿਆ। ਅਕਤੂਬਰ ਵਿੱਚ ਸੋਊਜ਼ ਮਿਸ਼ਨ ਦੇ ਅਸਫਲ ਹੋਣ ਤੋਂ ਬਾਅਦ ਇਨਸਾਨ ਦੀ ਮੌਜੂਦਗੀ ਵਾਲਾ ਇਹ ਪਹਿਲਾ ਰੂਸੀ ਰਾਕੇਟ ਹੈ ਜਿਸ ਨੂੰ ਪੁਲਾੜ ਵਿੱਚ ਭੇਜਿਆ ਗਿਆ।
11 ਅਕਤੂਬਰ ਨੂੰ ਸੋਊਜ਼ ਕੈਪਸੂਲ, ਜਿਸ ਵਿੱਚ ਦੋ ਐਸਟਰੋਨੌਟਸ ਨੂੰ ਪੁਲਾੜ ਵਿੱਚ ਭੇਜਿਆ ਜਾ ਰਿਹਾ ਸੀ, ਵਾਲੇ ਮਿਸ਼ਨ ਨੂੰ ਰੱਦ ਕਰਨਾ ਪਿਆ ਤੇ ਕੈਪਸੂਲ ਦੀ ਐਮਰਜੰਸੀ ਲੈਂਡਿੰਗ ਵੀ ਕਰਵਾਉਣੀ ਪਈ। ਪਹਿਲੀ ਨਵੰਬਰ ਨੂੰ ਹਰੀ ਝੰਡੀ ਦਿੱਤੇ ਜਾਣ ਤੋਂ ਪਹਿਲਾਂ ਰੂਸ ਨੇ ਮਨੁੱਖ ਵਾਲੇ ਸਾਰੇ ਲਾਂਚ ਸਸਪੈਂਡ ਕਰ ਦਿੱਤੇ। ਸੇਂਟ ਜੈਕੁਅਸ ਨੇ ਇਸ ਛੇ ਮਹੀਨਿਆਂ ਦੇ ਮਿਸ਼ਨ ਲਈ ਟਰੇਨਿੰਗ ਵਾਸਤੇ ਕਈ ਸਾਲ ਲਗਾਏ ਹਨ। ਪਹਿਲਾਂ ਇਸ ਮਿਸ਼ਨ ਨੂੰ 20 ਦਸੰਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਸੋਊਜ਼ ਲਾਂਚ ਦੇ ਅਸਫਲ ਰਹਿਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਸਪੇਸ ਸਟੇਸ਼ਨ ਪਹੁੰਚਣ ਤੋਂ ਬਾਅਦ ਉਹ ਸਾਇੰਸ ਨਾਲ ਸਬੰਧਤ ਕਈ ਤਜਰਬੇ ਕਰਨਗੇ। ਕੁੱਝ ਤਜਰਬੇ ਐਸਟਰੋਨੌਟਸ ਨੂੰ ਸਪੇਸ ਵਿੱਚ ਮਹਿਸੂਸ ਹੋਣ ਵਾਲੀ ਗ੍ਰੈਵਿਟੀ ਦੇ ਸ਼ਰੀਰ ਉੱਤੇ ਪੈਣ ਵਾਲੇ ਪ੍ਰਭਾਵ ਨਾਲ ਜੁੜੇ ਹੋਣਗੇ। ਇਸ ਤੋਂ ਇਲਾਵਾ ਦੂਰ ਦਰਾਜ ਦੇ ਇਲਾਕਿਆਂ ਵਿੱਚ ਮੈਡੀਲਕ ਕੇਅਰ ਕਿਸ ਤਰ੍ਹਾਂ ਮੁਹੱਈਆ ਕਰਵਾਈ ਜਾਵੇ ਇਸ ਬਾਰੇ ਵੀ ਤਜਰਬੇ ਕੀਤੇ ਜਾਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ