Welcome to Canadian Punjabi Post
Follow us on

19

January 2021
ਟੋਰਾਂਟੋ/ਜੀਟੀਏ

ਮਾਰਚ ਦੇ ਅੰਤ ਤੱਕ ਕੈਨੇਡਾ ਵਿਚਲੇ ਆਪਣੇ 300 ਸਟੋਰ ਬੰਦ ਕਰੇਗਾ ਸਟਾਰਬੱਕਸ

January 13, 2021 05:36 AM

ਟੋਰਾਂਟੋ, 12 ਜਨਵਰੀ (ਪੋਸਟ ਬਿਊਰੋ) : ਸਟਾਰਬੱਕਸ ਦਾ ਕਹਿਣਾ ਹੈ ਕਿ ਉਹ ਕੈਨੇਡਾ ਭਰ ਵਿੱਚ ਆਪਣੇ 300 ਸਟੋਰ ਬੰਦ ਕਰਨ ਜਾ ਰਿਹਾ ਹੈ। ਇਹ ਕੰਮ ਮਾਰਚ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਸਿਆਟਲ ਸਥਿਤ ਕੌਫੀਹਾਊਸ ਤੇ ਰੋਸਟਰੀ ਚੇਨ ਨੇ ਆਪਣੀ ਪੰਜ ਸਾਲਾ ਰਣਨੀਤੀ ਦਾ ਪਿਛਲੇ ਸਾਲ ਐਲਾਨ ਕੀਤਾ ਸੀ। ਕੰਪਨੀ ਵੱਲੋਂ ਕੋਵਿਡ-19 ਮਹਾਂਮਾਰੀ ਕਾਰਨ ਕੰਜਿ਼ਊਮਰਜ਼ ਦੀਆਂ ਆਦਤਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਸੀ। ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕੰਪਨੀ ਨੇ ਆਖਿਆ ਕਿ ਉਸ ਦੀਆਂ ਕੁੱਝ ਲੋਕੇਸ਼ਨਾਂ ਪਿਛਲੇ ਸਾਲ ਦੇ ਅੰਤ ਵਿੱਚ ਬੰਦ ਹੋ ਗਈਆਂ ਸਨ ਤੇ ਯੋਜਨਾ ਮੁਤਾਬਕ ਬਾਕੀ ਦੇ ਸਟੋਰ ਦੂਜੀ ਤਿਮਾਹੀ ਦੇ ਅੰਤ ਤੱਕ ਬੰਦ ਹੋ ਜਾਣਗੇ।
ਇਨ੍ਹਾਂ ਸਟੋਰਜ਼ ਦੀ ਮੁੜ ਉਸਾਰੀ ਦੌਰਾਨ ਨਵੀਂਆਂ ਡਰਾਈਵ ਥਰੂ ਲੋਕੇਸ਼ਨਜ਼ ਤਿਆਰ ਕੀਤੀਆਂ ਜਾਣਗੀਆਂ, ਡਲਿਵਰੀ ਦਾ ਪਸਾਰ ਕੀਤਾ ਜਾਵੇਗਾ ਤੇ ਪਿੱਕ ਅੱਪ ਓਨਲੀ ਕਾਫੀ ਸ਼ਾਪਜ਼ ਤਿਆਰ ਕੀਤੀਆਂ ਜਾਣਗੀਆਂ। ਕ਼਼ੰਪਨੀ ਨੇ ਪਿੱਕ ਅੱਪ ਓਨਲੀ ਲੋਕੇਸ਼ਨਾਂ ਤਿਆਰ ਕਰਨ ਦਾ ਤਜਰਬਾ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੀਤਾ ਸੀ। ਇਸ ਨਵੇਂ ਫੌਰਮੈਟ ਉੱਤੇ ਆਧਾਰਿਤ ਪਹਿਲਾ ਕੈਨੇਡੀਅਨ ਸਟਾਰ ਬੱਕਸ ਸਟੋਰ ਟੋਰਾਂਟੋ ਦੇ ਫਾਇਨਾਂਸ਼ੀਅਲ ਡਿਸਟ੍ਰਿਕਟ ਵਿੱਚ ਪਿਛਲੇ ਸਾਲ ਜਨਵਰੀ ਵਿੱਚ ਲਾਂਚ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਕੰਪਨੀ ਨੇ ਆਖਿਆ ਸੀ ਕਿ ਉਹ ਅਗਲੇ ਦੋ ਸਾਲਾਂ ਦੇ ਅਰਸੇ ਵਿੱਚ ਕੈਨੇਡਾ ਵਿਚਲੀਆਂ ਆਪਣੀਆਂ 200 ਲੋਕੇਸ਼ਨਾਂ ਬੰਦ ਕਰੇਗੀ।
 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮੇਪਲਹਰਸਟ ਕੋਰੈਕਸ਼ਨਲ ਕਾਂਪਲੈਕਸ ਦੇ 7 ਕੈਦੀ ਤੇ 7 ਸਟਾਫ ਮੈਂਬਰ ਆਏ ਕੋਵਿਡ-19 ਪਾਜ਼ੀਟਿਵ
ਓਨਟਾਰੀਓ ਵਿੱਚ ਕੋਵਿਡ-19 ਦੀ ਦੂਜੀ ਡੋਜ਼ ਨੂੰ ਹਾਲ ਦੀ ਘੜੀ ਕੀਤਾ ਜਾਵੇਗਾ ਡਿਲੇਅ
ਟੋਇੰਗ ਇੰਡਸਟਰੀ ਦੇ ਦੋਸ਼ਾਂ ਵਿੱਚ ਓਪੀਪੀ ਨੇ 3 ਅਧਿਕਾਰੀਆਂ ਨੂੰ ਕੀਤਾ ਚਾਰਜ, 4 ਸਸਪੈਂਡ
ਕੀ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਪਸਾਰ ਉੱਤੇ ਰੋਕ ਲਾਉਣਗੇ ਬਾਇਡਨ?
ਨਵੇਂ ਵੇਰੀਐਂਟਸ ਦੇ ਮੂਲ ਦਾ ਪਤਾ ਲਾਉਣ ਲਈ ਡਬਲਿਊਐਚਓ ਦੀ ਟੀਮ ਵੁਹਾਨ ਪਹੁੰਚੀ
ਸਕਾਰਬੌਰੋ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਐਸਆਈਯੂ
ਕੈਨੇਡਾ ਫੈਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਖਰੀਦਣ ਲਈ ਸਮਝੌਤਾ
ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ ਭਾਰਤੀ ਕਿਸਾਨਾ ਦੇ ਸੰਘਰਸ਼ ਦਾ ਸਮਰਥਨ
ਸਕਾਰਬੌਰੋ ਵਿੱਚ ਛੁਰੇਬਾਜ਼ੀ ਵਿੱਚ ਇੱਕ ਹਲਾਕ
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ