Welcome to Canadian Punjabi Post
Follow us on

19

January 2021
ਪੰਜਾਬ

ਪੰਜਾਬ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਪਾਵਰਕਾਮ ਵੱਲੋਂ ਸਮਾਰਟ ਮੀਟਰ ਲਾਉਣੇ ਸ਼ੁਰੂ

January 12, 2021 01:02 AM

ਪਟਿਆਲਾ, 11 ਜਨਵਰੀ (ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੇ ਸਮਾਰਟ ਮੀਟਰ ਪ੍ਰੋਜੈਕਟ ਦੇ ਨਾਲ ਬਿਜਲੀ ਖਪਤਕਾਰਾਂ ਉੱਤੇ ਹੋਰ ਵਿੱਤੀ ਬੋਝ ਪਾਉਣ ਦੀ ਸ਼ੁਰੂਆਤ ਸਮਝੀ ਜਾ ਰਹੀ ਹੈ। ਪਾਵਰਕਾਮ ਵੱਲੋਂ 8 ਜਨਵਰੀ ਨੂੰ ਮੋਹਾਲੀ ਵਿਖੇ ਪਹਿਲੇ ਸਮਾਰਟ ਮੀਟਰ ਲਾ ਕੇ ਕੀਤੀ ਸ਼ੁਰੂਆਤ ਇਸ ਲੜੀ ਦਾ ਹਿੱਸਾ ਹੈ।
ਭਾਵੇਂ ਪਾਵਰਕਾਮ ਦੇ ਕਹੇ ਮੁਤਾਬਕ ਪਾਵਰਕਾਮ ਵੱਲੋਂ ਬਿਜਲੀ ਚੋਰਾਂ ਨੂੰ ਫੜਨ ਲਈ ਅਤੇ ਮੀਟਰ ਰੀਡਿੰਗ ਵਿੱਚ ਖਪਤਕਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਸਮਾਰਟ ਮੀਟਰ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ ਪਰ ਇਸ ਦਾ ਲਾਭ ਖਪਤਕਾਰਾਂ ਦੇ ਹਿੱਸੇ ਪੈਂਦਾ ਨਹੀਂ ਦਿਸਦਾ। ਵਰਨਣ ਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੱਛੇ ਜਿਹੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੀਟਰ ਦੀ ਕੀਮਤ ਸੱਤ ਹਜ਼ਾਰ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ ਤੇ ਬਿਜਲੀ ਖਪਤਕਾਰਾਂ ਨੂੰ ਇਨ੍ਹਾਂ ਸਮਾਰਟ ਮੀਟਰਾਂ ਨੂੰ ਲਾਉਣ ਦੀ ਕੀਮਤ ਪੱਲਿਓ ਦੇਣੀ ਪਵੇਗੀ, ਪਰ ਜੇ ਇਹ ਮੀਟਰ ਪੰਜ ਸਾਲ ਦੇ ਵਕਫੇ ਦੌਰਾਨ ਸੜ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਇਹ ਮੀਟਰ ਵਿਭਾਗ ਵੱਲੋਂ ਬਿਨਾਂ ਕੋਈ ਪੈਸੇ ਲਏ ਲਾਇਆ ਜਾਵੇਗਾ। ਪਤਾ ਲੱਗਾ ਹੈ ਕਿ ਪਾਵਰਕਾਮ ਵੱਲੋਂ ਇਸ ਪ੍ਰੋਜੈਕਟ ਤਹਿਤ ਪੰਜਾਬ `ਚ 96 ਹਜ਼ਾਰ ਦੇ ਲੱਗਭਗ ਸਮਾਰਟ ਮੀਟਰ ਜਨਵਰੀ 2021 ਤੋਂ ਦਸੰਬਰ 2021 ਦੇ ਸਮੇਂ ਅੰਦਰ ਲਾਏ ਜਾਣਗੇ। ਤਿੰਨ ਪੜਾਵਾਂ `ਚ ਚੱਲਣ ਵਾਲੇ ਇਸ ਪ੍ਰੋਜੈਕਟ ਨੂੰ 75.64 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਭਰੋਸੇ ਯੋਗ ਸੂਤਰਾਂ ਮੁਤਾਬਕ ਇਹ ਸਮਾਰਟ ਮੀਟਰ ਗੁੜਗਾਉਂ ਦੀ ਨਿੱਜੀ ਐਚ ਪੀ ਐਲ ਕੰਪਨੀ ਵੱਲੋਂ ਤਿਆਰ ਕੀਤੇ ਗਏ ਹਨ ਤੇ ਇਹ ਸਮਾਰਟ ਮੀਟਰ ਸਕੀਮ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਚਲਾਈ ਜਾ ਰਹੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬਜ਼ੁਰਗ ਦੀ ਹੱਤਿਆ ਕਰ ਕੇ ਲਾਸ਼ ਬੋਰੀਆਂ ਹੇਠ ਦੱਬ ਦਿੱਤੀ
ਇੱਕੋਂ ਦਿਨ ਲੁਟੇਰਿਆਂ ਨੇ ਸੱਤ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ
ਪਤੀ ਨੇ ਭੈਣ ਦੇ ਵਿਆਹ ਲਈ ਪੰਜ ਲੱਖ ਮੰਗੇ, ਪਤੀ ਸੱਸ ਅਤੇ ਸਹੁਰੇ ਵਿਰੁੱਧ ਕੇਸ ਦਰਜ
ਹੇਮਾ ਮਾਲਿਨੀ ਨੂੰ ਕਿਸਾਨਾਂ ਨੇ ਕਿਹਾ : ਸਾਨੂੰ ਮੋਦੀ ਦੇ ਖੇਤੀਬਾੜੀ ਕਾਨੂੰਨਾਂ ਬਾਰੇ ਸਮਝਾ ਜਾਓ ਹੇਮਾ ਜੀ
ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ 21 ਜਨਵਰੀ ਤੋਂ ਪੂਰਨ ਰੂਪ ਵਿਚ ਖੋਲ੍ਹੇ ਜਾਣਗੇ
ਏ.ਡੀ.ਜੀ.ਪੀ. ਏ.ਐਸ. ਰਾਏ ਨੇ ਮੁਨੀਸ਼ ਜਿੰਦਲ ਵਲੋਂ ਚਲੰਤ ਮਾਮਲਿਆਂ ਬਾਰੇ ਲਿਖੀ ਕਿਤਾਬ “ਦਿ ਪੰਜਾਬ ਰਵਿਊ” ਕੀਤੀ ਰੀਲੀਜ਼
ਪੰਜਾਬ ਵਿਚ ਇਸ ਵਾਰ ਮਹੀਨਾ ਚੱਲੇਗੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ : ਰਜ਼ੀਆ ਸੁਲਤਾਨਾ
ਕਿਸਾਨ ਮਾਰਚ ਨੂੰ ਰੋਕ ਦੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ : ਅਕਾਲੀ ਦਲ
''ਕੀ ਇਹ ਕਿਸਾਨ ਵੱਖਵਾਦੀ ਤੇ ਅਤਿਵਾਦੀ ਜਾਪਦੇ ਹਨ?'' ਕੈਪਟਨ ਨੇ ਐੱਨ.ਆਈ.ਏ. ਨੋਟਿਸਾਂ 'ਤੇ ਕੇਂਦਰ ਸਰਕਾਰ ਨੂੰ ਕੀਤਾ ਸਵਾਲ
ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 50 ਹਜ਼ਾਰ ਲੈਣ ਵਾਲਾ ਥਾਣੇਦਾਰ ਕਾਬੂ