Welcome to Canadian Punjabi Post
Follow us on

19

January 2021
ਪੰਜਾਬ

ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ `ਚ ਕਾਲੇ ਕਾਨੂੰਨਾਂ `ਤੇ ਚਰਚਾ ਨਾ ਕਰਨ `ਤੇ ਢੀਂਡਸਾ ਵਲੋਂ ਵਾਕਆਊਟ

January 11, 2021 07:42 PM

ਚੰਡੀਗੜ੍ਹ, 11 ਜਨਵਰੀ (ਪੋਸਟ ਬਿਊਰੋ): ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਖੇਤੀ ਬਾਰੇ ਕਾਲੇ ਕਾਨੂੰਨਾਂ `ਤੇ ਕੋਈ ਚਰਚਾ ਨਾ ਕਰਨ `ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੀਟਿੰਗ ਵਿਚੋਂ ਵਾਕਆਊਟ ਕਰ ਦਿੱਤਾ। ਇਸਤੋਂ ਬਾਅਦ ਉਨ੍ਹਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਮੇਟੀ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਵਾਕਆਊਟ ਕਰ ਗਏ। ਮੀਟਿੰਗ ਦੀ ਸ਼ੁਰੂਆਤ ਵਿਚ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦਾ ਮੱੁਦਾ ਚੁੱਕਿਆ ਅਤੇ ਇਸ ਸਬੰਧੀ ਚਰਚਾ ਕਰਨ ਦੀ ਮੰਗ ਕੀਤੀ ਤਾਂ ਕਮੇਟੀ ਦੇ ਚੇਅਰਮੈਨ ਨੇ ਇਸ ਮੁੱਦੇ `ਤੇ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅੱਜ ਦਾ ਏਜੰਡਾ ਸਿਰਫ਼ ਪਸ਼ੂ ਪਾਲਣ `ਤੇ ਅਧਾਰਿਤ ਹੈ। ਇਸ ਕਰ ਕੇ ਉਹ ਖੇਤੀਬਾੜੀ ਸਬੰਧੀ ਕੋਈ ਚਰਚਾ ਨਹੀ ਕਰਨਗੇ। ਇਸ ਤੋਂ ਬਾਅਦ ਢੀਂਡਸਾ ਮੀਟਿੰਗ ਚੋਂ ਵਾਕਆਊਟ ਕਰਕੇ ਬਾਹਰ ਆ ਗਏ।
ਇਸ ਮੌਕੇ `ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਸ ਸਮੇਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ ਦਾ ਕਿਸਾਨ ਕੜਾਕੇ ਦੀ ਇਸ ਠੰਢ ਵਿਚ ਦਿੱਲੀ ਦੀਆਂ ਸਰਹੱਦਾਂ `ਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਦੇਸ ਦੀ ਸੰਸਦ ਦੀ “ਸਟੈਂਡਿੰਗ ਆਨ ਐਗਰੀਕਲਚਰ ਕਮੇਟੀ” ਵਲੋਂ ਇਸ ਅਹਿਮ ਮੁੱਦੇ ਨੂੰ ਛੱਡ ਕੇ ਸਿਰਫ਼ ਪਸ਼ੂ ਪਾਲਣ ਏਜੰਡੇ ਬਾਰੇ ਚਰਚਾ ਕਰਨਾ ਇਨਾ ਮਹੱਤਵਪੂਰਨ ਨਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਲਈ ਕਹਿ ਸਕਦੀ ਹੈ ਤਾਂ ਐਗਰੀਕਲਚਰ ਕਮੇਟੀ ਸਰਕਾਰ `ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਬਾਅ ਕਿਉਂ ਨਹੀ ਪਾ ਸਕਦੀ?

 

Have something to say? Post your comment
ਹੋਰ ਪੰਜਾਬ ਖ਼ਬਰਾਂ
ਬਜ਼ੁਰਗ ਦੀ ਹੱਤਿਆ ਕਰ ਕੇ ਲਾਸ਼ ਬੋਰੀਆਂ ਹੇਠ ਦੱਬ ਦਿੱਤੀ
ਇੱਕੋਂ ਦਿਨ ਲੁਟੇਰਿਆਂ ਨੇ ਸੱਤ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ
ਪਤੀ ਨੇ ਭੈਣ ਦੇ ਵਿਆਹ ਲਈ ਪੰਜ ਲੱਖ ਮੰਗੇ, ਪਤੀ ਸੱਸ ਅਤੇ ਸਹੁਰੇ ਵਿਰੁੱਧ ਕੇਸ ਦਰਜ
ਹੇਮਾ ਮਾਲਿਨੀ ਨੂੰ ਕਿਸਾਨਾਂ ਨੇ ਕਿਹਾ : ਸਾਨੂੰ ਮੋਦੀ ਦੇ ਖੇਤੀਬਾੜੀ ਕਾਨੂੰਨਾਂ ਬਾਰੇ ਸਮਝਾ ਜਾਓ ਹੇਮਾ ਜੀ
ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ 21 ਜਨਵਰੀ ਤੋਂ ਪੂਰਨ ਰੂਪ ਵਿਚ ਖੋਲ੍ਹੇ ਜਾਣਗੇ
ਏ.ਡੀ.ਜੀ.ਪੀ. ਏ.ਐਸ. ਰਾਏ ਨੇ ਮੁਨੀਸ਼ ਜਿੰਦਲ ਵਲੋਂ ਚਲੰਤ ਮਾਮਲਿਆਂ ਬਾਰੇ ਲਿਖੀ ਕਿਤਾਬ “ਦਿ ਪੰਜਾਬ ਰਵਿਊ” ਕੀਤੀ ਰੀਲੀਜ਼
ਪੰਜਾਬ ਵਿਚ ਇਸ ਵਾਰ ਮਹੀਨਾ ਚੱਲੇਗੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ : ਰਜ਼ੀਆ ਸੁਲਤਾਨਾ
ਕਿਸਾਨ ਮਾਰਚ ਨੂੰ ਰੋਕ ਦੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ : ਅਕਾਲੀ ਦਲ
''ਕੀ ਇਹ ਕਿਸਾਨ ਵੱਖਵਾਦੀ ਤੇ ਅਤਿਵਾਦੀ ਜਾਪਦੇ ਹਨ?'' ਕੈਪਟਨ ਨੇ ਐੱਨ.ਆਈ.ਏ. ਨੋਟਿਸਾਂ 'ਤੇ ਕੇਂਦਰ ਸਰਕਾਰ ਨੂੰ ਕੀਤਾ ਸਵਾਲ
ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 50 ਹਜ਼ਾਰ ਲੈਣ ਵਾਲਾ ਥਾਣੇਦਾਰ ਕਾਬੂ