ਸ਼ਰਧਾ ਕਪੂਰ ਬੀਤੇ ਦਿਨੀਂ ਡੇਂਗੂ ਤੋਂ ਪੀੜਤ ਸੀ ਤੇ ਇਸ ਦੌਰਾਨ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸ ਲਈ ਸ਼ਰਦਾ ਨੂੰ ਆਪਣੀਆਂ ਫਿਲਮਾਂ ‘ਸਾਇਨਾ ਨੇਹਵਾਲ ਬਾਇਓਪਿਕ’ ਤੇ ‘ਸਾਹੋ’ ਦੀ ਸ਼ੂਟਿੰਗ ਰੋਕਣੀ ਪਈ ਸੀ। ਬਾਅਦ ਵਿੱਚ ਸ਼ਰਧਾ ਨੇ ‘ਸਾਹੋ’ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਉਸ ਨੇ ਹੈਦਰਾਬਾਦ ਵਿੱਚ ਇਸ ਫਿਲਮ ਦਾ ਅਗਲਾ ਸ਼ਡਿਊਲ ਪੂਰਾ ਕੀਤਾ ਹੈ।
ਸੂਤਰਾਂ ਮੁਤਾਬਕ ਸ਼ਰਧਾ ਨੇ ਕੁਝ ਦਿਨ ਪਹਿਲਾਂ ਆਪਣੀ ਅਗਲੀ ਫਿਲਮ ‘ਛਿਛੋਰੇ’ ਦੀ ਸ਼ੂਟਿੰਗ ਕੀਤੀ ਹੈ। ਉਸ ਨੇ ਟੀਮ ਦੇ ਨਾਲ ਫਿਲਮ ਦਾ ਇੱਕ ਸ਼ਡਿਊਲ ਪੂਰਾ ਕਰ ਲਿਆ ਹੈ। ਇਸ ਸ਼ਡਿਊਲ ਨੂੰ ਪੂਰਾ ਕਰਨ ਦੇ ਬਾਅਦ ਉਸ ਨੇ ਤੁਰੰਤ ਹੈਦਰਾਬਾਦ ਪਹੁੰਚ ਕੇ ‘ਸਾਹੋ’ ਦੀ ਸ਼ੂਟਿੰਗ ਜੁਆਇਨ ਕੀਤੀ। ਬਿਮਾਰੀ ਦੇ ਕਾਰਨ ਸ਼ਰਧਾ ਦਾ ਕਾਫੀ ਸਮਾਂ ਬਰਬਾਦ ਹੋ ਚੁੱਕਾ ਹੈ। ਹੁਣ ਉਸ ਨੇ ‘ਸਾਹੋ’ ਅਤੇ ਸਾਇਨਾ ਨੇਹਵਾਲ ਬਾਇਓਪਿਕ’ ਦੀ ਸ਼ੂਟਿੰਗ ਨਾਲ-ਨਾਲ ਕਰਨੀ ਹੈ।