Welcome to Canadian Punjabi Post
Follow us on

19

May 2019
ਮਨੋਰੰਜਨ

ਬੜੀ ਦੇਰ ਕਰ ਦੀ ਮਿਹਰਬਾਂ ਆਤੇ-ਆਤੇ

December 03, 2018 08:37 AM

ਆਮਿਰ ਖਾਨ ਨੇ ਇਹੀ ਕੰਮ ਜੇ ਕੁਝ ਦਿਨ ਪਹਿਲਾਂ ਕੀਤਾ ਹੁੰਦਾ ਤਾਂ ਮੁਮਕਿਨ ਸੀ ਕਿ ‘ਠੱਗਸ ਆਫ ਹਿੰਦੋਸਤਾਨ’ ਦਾ ਵਿਗੜਿਆ ਮਾਮਲਾ ਇੰਨਾ ਜ਼ਿਆਦਾ ਨਾ ਵਿਗੜਦਾ। ਆਮਿਰ ਖਾਨ ਨੇ ‘ਠੱਗਸ ਆਫ ਹਿੰਦਸਤਾਨ’ ਦੇ ਲਈ ਨਾ ਸਿਰਫ ਨੈਤਿਕ ਜ਼ਿੰਮੇਵਾਰੀ ਸਵੀਕਾਰ ਕੀਤੀ, ਬਲਕਿ ਇਸ ਵਾਰ ਮਨੋਰੰਜਨ ਨਾ ਕਰ ਸਕਣ ਲਈ ਦਰਸ਼ਕਾਂ ਤੋਂ ਮੁਆਫੀ ਵੀ ਮੰਗ ਲਈ। ਦੀਵਾਲੀ 'ਤੇ ਰਿਲੀਜ਼ ਹੋਈ ਯਸ਼ਰਾਜ ਦੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਹਾਲੀਆ ਸਾਲਾਂ ਦੀ ਸਭ ਤੋਂ ਖਰਾਬ ਫਿਲਮ ਸਾਬਤ ਹੋਈ ਹੈ। ਇਸ ਫਿਲਮ ਵਿੱਚ ਪਹਿਲੀ ਵਾਰ ਪਰਦੇ 'ਤੇ ਆਏ ਆਮਿਰ ਖਾਨ ਅਤੇ ਆਮਿਤਾਭ ਬੱਚਨ ਦੀ ਜੋੜੀ ਨੂੰ ਲੈ ਕੇ ਦਰਸ਼ਕਾਂ ਦੀਆਂ ਉਮੀਦਾਂ ਸਿਖਰ 'ਤੇ ਸਨ। ਮੰਨਿਆ ਜਾ ਰਿਹਾ ਹੈ ਕਿ ਆਮਿਰ ਖਾਨ ਜਾਂ ਯਸ਼ਰਾਜ ਨੇ ਜੇ ਰਿਲੀਜ਼ ਦੇ ਅਗਲੇ ਦਿਨ ਦਰਸ਼ਕਾਂ ਦਾ ਮੂਡ ਭਾਂਪਦੇ ਹੋਏ ‘ਠੱਗਸ ਆਫ ਹਿੰਦੋਸਤਾਨ’ ਦੀ ਅਸਫਲਤਾ ਨੂੰ ਸਵੀਕਾਰ ਕਰ ਲਿਆ ਹੁੰਦਾ ਤਾਂ ਕੀ ਪਤਾ ਸਾਡੀ ਭਾਵੁਕ ਜਨਤਾ ਇਸ ਫਿਲਮ ਦੇ ਪ੍ਰਤੀ ਦਿਆਲੂ ਹੋ ਜਾਂਦੀ।

Have something to say? Post your comment