Welcome to Canadian Punjabi Post
Follow us on

29

March 2024
 
ਨਜਰਰੀਆ

ਆਪਣੇ ਜੀਵਨ ਨੂੰ ਵਾਪਸ ਪਾਉਣ ਦੀ ਉਮੀਦ ਕਰ ਰਹੇ ਲੋਕ

January 11, 2021 01:14 AM

-ਕਰਣ ਥਾਪਰ
ਇੱਕ ਗੱਲ ਦਾ ਮੈਨੂੰ ਪੂਰਾ ਯਕੀਨ ਹੈ ਕਿ ਨਵੇਂ ਸਾਲ ਦੇ ਸਵੇਰੇ ਤੁਸੀਂ ਜਿੰਨੀਆਂ ਵੀ ਅਖਬਾਰਾਂ ਚੁੱਕੀਆਂ ਹੋਣਗੀਆਂ, ਉਨ੍ਹਾਂ ਸਾਰੀਆਂ ਨੇ ਪਿਛਲੇ ਸਾਲ ਨੂੰ ਦੇਖਣ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ ਹੋਵੇਗਾ। ਇਹ ਇੱਕ ਰਵਾਇਤੀ ਚੀਜ਼ ਹੈ। ਵੱਖ-ਵੱਖ ਕਾਲਮ ਨਵੀਸ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖਦੇ ਹਨ। ਕੁਝ ਆਪਣੀਆਂ ਇੱਛਾਵਾਂ ਅਤੇ ਖਾਹਿਸ਼ਾਂ ਬਾਰੇ ਲਿਖਦੇ ਅਤੇ ਕੁਝ ਆਪਣੇ ਡਰ ਤੇ ਸ਼ੱਕਾਂ ਬਾਰੇ ਲਿਖਦੇ ਹਨ। ਆਮ ਵਿਚਾਰ ਹੈ ਕਿ ਇਹ ਕਿਹੋ ਜਿਹਾ ਸਾਲ ਹੋਵੇਗਾ, ਜਿਸ ਬਾਰੇ ਲਿਖਿਆ ਜਾਵੇ। ਇਸ ਹਫਤੇ ਵਿੱਚ ਸਿਰਫ ਇਸੇ ਤਰ੍ਹਾਂ ਦੀਆਂ ਕਿਆਸ-ਅਰਾਈਆਂ ਪ੍ਰਵਾਨ ਹਨ।
ਖੈਰ, ਮੈਂ ਵੱਖਰਾ ਹੋਣ ਲਈ ਦਿ੍ਰੜ੍ਹ ਹਾਂ। ਮੈਂ ਇੱਕ ਵਿਰੋਧਾਭਾਸੀ ਗੱਲ 'ਤੇ ਹਮਲਾ ਕਰਨ ਜਾ ਰਿਹਾ ਹਾਂ। ਖਤਮ ਹੋ ਚੁੱਕੇ ਸਾਲ ਨੂੰ ਯਾਦ ਕਰਨ ਜਾ ਰਿਹਾ ਹਾਂ।
ਬਹੁਤ ਸਾਰੇ ਲੋਕ ਆਪਣੇ ਜੀਵਨ ਨੂੰ ਵਾਪਸ ਲਿਆਉਣ ਦੀ ਆਸ ਕਰ ਰਹੇ ਹਨ। ਅਸਲ ਵਿੱਚ ਅਨੇਕ ਲੋਕ ਇਸ ਦੇ ਲਈ ਦਰਦ ਮਹਿਸੂਸ ਕਰ ਰਹੇ ਹਨ। ਮੈਂ ਇੰਨਾ ਨਿਸ਼ਚਿਤ ਨਹੀਂ ਹਾਂ। ਅਸੀਂ ਇੰਨੇ ਲੰਮੇ ਸਮੇਂ ਤੱਕ ਚੱਲੇ ਇਸ ਸਾਲ ਨੂੰ ਵਿਦਾਅ ਕੀਤਾ ਹੈ। ਮੈਨੂੰ ਸ਼ੱਕ ਹੈ ਕਿ ਅਸੀਂ ਇੱਕ ਵਾਰ ਫਿਰ ਵਾਪਸ ਜਾਣਾ ਚਾਹੁੰਦੇ ਹਾਂ। ਅਜਿਹਾ ਨਹੀਂ ਹੈ ਕਿ ਮੈਂ ਪੁਰਾਣੀ ਜ਼ਿੰਦਗੀ ਨੂੰ ਯਾਦ ਨਹੀਂ ਕਰਦਾ। ਇਹ ਗੱਲ ਵੱਖਰੀ ਹੈ ਕਿ ਮੈਂ ਵੱਖਰਾ ਜਿਹਾ ਵਿਅਕਤੀ ਬਣ ਗਿਆ ਹਾਂ। ਮੇਰੇ ਅਤੇ ਮੇਰੇ ਦੋਸਤਾਂ 'ਚ ਕਾਫੀ ਵੱਡਾ ਫਰਕ ਹੈ। ਮੈਨੂੰ ਜਾਪਦਾ ਹੈ ਕਿ ਅਸੀਂ ਦੋ ਵੱਖ-ਵੱਖ ਲੋਕ ਹਾਂ। ਇਹੀ ਮੇਰਾ ਸ਼ੁਰੂਆਤੀ ਬਿੰਦੂ ਹੈ।
ਪੁਰਾਣੇ ਦਿਨਾਂ ਵਿੱਚ ਮੈਂ ਖਿਝਿਆ ਵਿਅਕਤੀ ਸੀ। ਮੇਰਾ ਕੁਦਰਤੀ ਝੁਕਾਅ ਮਰਦਾਂ ਨਾਲ ਮੁਲਾਕਾਤ ਕਰਨ ਤੇ ਉਨ੍ਹਾਂ ਨੂੰ ਗਲੇ ਲਾਉਣ ਦਾ ਸੀ ਅਤੇ ਸਭ ਤੋਂ ਸੁੰਦਰ ਔਰਤਾਂ ਦੀ ਗੱਲ੍ਹ ਚੁੰਮਣ ਦਾ ਸੀ। ਹੱਥ ਮਿਲਾਉਣਾ ਮੇਰੇ ਵਿੱਚ ਸੁਭਾਵਿਕ ਸੀ ਅਤੇ ਨਮਸਤੇ ਕਰਨਾ ਘੱਟ, ਪਰ ਕੋਰੋਨਾ ਵਾਇਰਸ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਅੱਜ ਮੈਨੂੰ ਯਕੀਨ ਨਹੀਂ ਕਿ ਮੈਂ ਉਸ ਹਰ ਵਿਅਕਤੀ ਨੂੰ ਹੱਥ ਮਿਲਾਉਣਾ ਚਾਹੁੰਦਾ ਹਾਂ, ਜੋ ਗੱਲ੍ਹਾਂ ਉੱਤੇ ਹੱਥ ਲਾਉਂਦਾ ਹੈ। ਨਮਸਤੇ ਕਰਨਾ ਮੇਰਾ ਪਸੰਦੀਦਾ ਗਰੀਟਿੰਗ ਹੈ ਅਤੇ ਮੈਂ ਕੁਝ ਚੁੰਬਨ ਨਹੀਂ ਲੈ ਸਕਦਾ।
ਇੱਕ ਵੱਡੀ ਚਿੰਤਾ ਸਾਡੀ ਪਹਿਲਾਂ ਦੀ ਹੋਂਦ ਦੀ ਵਿਆਪਕਤਾ ਹੈ। ਇਥੇ ਬਹੁਤ ਸਾਰੀਆਂ ਪਾਰਟੀਆਂ ਸਨ, ਜੋ ਸਮੇਂ ਦੀ ਬਰਬਾਦੀ ਸੀ। ਕਿਤਾਬਾਂ ਜੋ ਮੈਂ ਪੜ੍ਹੀਆਂ ਜਾਂ ਫਿਲਮਾਂ ਜਾਂ ਸੀਰੀਅਲ ਜੋ ਮੈਂ ਦੇਖੇ, ਅੱਜ ਮੈਨੂੰ ਹੋਰ ਜ਼ਿਆਦਾ ਮਨੋਰੰਜਕ ਲੱਗਦੇ ਹਨ। ਉਹ ਨਿਸ਼ਚਿਤ ਤੌਰ 'ਤੇ ਜ਼ਿਆਦਾ ਗਿਆਨ ਵਧਾਊ ਸਨ। ਮੈਨੂੰ ਲੱਗਦਾ ਹੈ ਕਿ ਇਹ ਊਲ-ਜਲੂਲ ਹੈ।
ਸੱਚ ਤਾਂ ਇਹ ਹੈ ਕਿ ਮੈਂ ਖੁਦ ਦਾ ਆਦੀ ਹੋ ਗਿਆ ਹਾਂ। ਪੁਰਾਣੇ ਨੇ ਮੈਨੂੰ ਪਸੰਦ ਨਹੀਂ ਕੀਤਾ। ਨਵੇਂ ਵਿੱਚ ਵੀ ਘੱਟ ਰੁਚੀ ਹੈ। ਅੱਜ ਮੈਨੂੰ ਆਪਣੀ ਕੰਪਨੀ ਲੈਣਾ ਮੁਸ਼ਕਲ ਹੈ। ਖੁਦ 'ਤੇ ਹੋਣ ਵਾਲੀ ਚੁੱਪ ਅਤੇ ਇਕੱਲਾਪਣ ਅੱਜ ਡਰਾਉਣ ਵਾਲਾ ਨਹੀਂ ਹੈ। ਅਸਲ ਵਿੱਚ ਮੈਂ ਜਾਣਦਾ ਹਾਂ ਕਿ ਮੈਂ ਥੋੜ੍ਹਾ ਭੈੜਾ ਜਿਹਾ ਲੱਗਦਾ ਹਾਂ।
ਕੁਝ ਲਾਕਡਾਊਨ ਦੀਆਂ ਆਦਤਾਂ ਮੇਰੇ 'ਚ ਅਜੇ ਵੀ ਹਨ, ਜਿਨ੍ਹਾਂ ਨੂੰ ਸਾਂਭ ਕੇ ਰੱਖਣਾ ਚਾਹੰੁਦਾ ਹਾਂ। ਜ਼ੂਮ ਬਾਰਬਰ ਸ਼ਾਪ ਤੋਂ ਬਚਣ ਲਈ ਮੈਂ ਖੁਸ਼ ਹਾਂ। ਮੈਂ ਜ਼ੂਮ ਕਾਕਟਰ ਲਾਂਜ 'ਚ ਰਹਿਣਾ ਪਸੰਦ ਕਰਾਂਗਾ। ਕਿਸੇ ਵੱਲੋਂ ਦਿੱਤੀ ਗਈ ਡਰਿੰਕ ਪਾਰਟੀ ਵਿੱਚ ਫਸਣ ਦੀ ਤੁਲਨਾ ਵਿੱਚ ਚੰਗਾ ਹੈ ਕਿ ਤੁਹਾਨੂੰ ਨਾਪਸੰਦ ਕਰ ਦੇਣ। ਸਾਨੂੰ ਹੋਮ ਡਿਲਵਰੀ ਨੂੰ ਭੁੱਲਣਾ ਨਹੀਂ ਚਾਹੀਦਾ। ਕੋਈ ਇੱਕ ਵਾਰ ਸ਼ਾਪਿੰਗ ਲਈ ਬਾਹਰ ਕਿਉਂ ਜਾਵੇਗਾ, ਜਦ ਕਿ ਇੱਕ ਫੋਨ ਕਾਲ ਅਤੇ ਕ੍ਰੈਡਿਟ ਕਾਰਡ ਦੇ ਨਾਲ ਤੁਸੀਂ ਆਪਣੀ ਦਹਿਲੀਜ਼ 'ਤੇ ਸਭ ਕੁਝ ਹਾਸਲ ਕਰ ਲਵੋਗੇ, ਜਿਸ ਨੂੰ ਤੁਸੀਂ ਚਾਹੁੰਦੇ ਹੋ।
ਇਮਾਨਦਾਰ ਸੱਚਾਈ ਇਹ ਹੈ ਜਾਂ ਤੁਸੀਂ ਅੰਦਾਜ਼ਾ ਲਾਇਆ ਹੈ ਕਿ ਮੈਂ ਘਬਰਾਹਟ ਦੇ ਨਾਲ 2021 'ਚ ਪ੍ਰਵੇਸ਼ ਕਰ ਚੁੱਕਾ ਹਾਂ। ਮਹੀਨਿਆਂ ਬਾਅਦ ਪੁਰਾਣੀ ਦੁਨੀਆ 'ਚ ਪਰਤਣ ਨਾਲ ਇਹ ਜਾਪਦਾ ਹੈ ਕਿ ਸਾਰਾ ਕੁਝ ਸੰਭਵ ਹੈ। ਮੈਂ ਸ਼ੱਕ ਅਤੇ ਪੁੱਛਗਿੱਛ ਨਾਲ ਭਰਿਆ ਹੋਇਆ ਹੈ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵਾਂ ਸਾਲ ਮੁਬਾਰਕ ਹੋਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ