Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਅਗਲੇ ਬੇਸੁਰੇ ਤਮਾਸ਼ੇ ਦਾ ਮੰਚਨ ਬੰਗਾਲ ਤੋਂ...

January 08, 2021 08:07 AM

-ਅਵਿਜੀਤ ਪਾਠਕ
ਕੀ ਸਾਡੀ ਸਿਆਸਤ ਵਿੱਚ ਫਿਲਮੀ ਡਰਾਮੇ ਤੋਂ ਇਲਾਵਾ ਕੁਝ ਨਹੀਂ ਬਚਿਆ? ਦਰਅਸਲ, ਜਦੋਂ ਮੁੱਖ ਸਿਆਸੀ ਪਾਰਟੀਆਂ ਨੇ 2021 ਦੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਆਪੋ-ਆਪਣੀਆਂ ਰਣਨੀਤੀ ਵਿਉਂਤਣੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਨਾਲ ਇਸ ਡਰਾਮੇ ਦੇ ਮੰਚਨ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈਂਦੇ ਹਾਂ, ਜਿਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਘਾਗ ਰਣਨੀਤੀਕਾਰ ਹਨ ਤੇ ਚੋਣ ਰਾਜਨੀਤੀ ਦਾ ਮਨੋਵਿਗਿਆਨ ਅਤੇ ਗਣਿਤ ਸਮਝਦੇ ਹਨ। ਹਰ ਥਾਂ ਮੀਡੀਆ ਦੀ ਭਰਮਾਰ ਤੇ ਚਕਾਚੌਂਧ ਵਾਲੀ ਅਜੋਕੀ ਦੁਨੀਆ ਵਿੱਚ ਸ਼ਾਇਦ ਸੱਚਾਈ ਤੇ ਆਡੰਬਰ ਦਾ ਫਰਕ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਅਮਿਤ ਸ਼ਾਹ ਜਦੋਂ ਵੀ ਬੰਗਾਲ ਦੇ ਦੌਰੇ ਉਤੇ ਜਾਣ ਤਾਂ ਮੀਡੀਆ ਵਾਰ ਵਾਰ ਅਜਿਹੀਆਂ ਝਲਕੀਆਂ ਪੇਸ਼ ਕਰਨ ਵਿੱਚ ਮਸ਼ਗੂਲ ਹੁੰਦਾ ਹੈ ਤਾਂ ਕਿ ਲੋਕ ਯਕੀਨ ਕਰਨ ਲੱਗ ਪੈਣ ਕਿ ਉਹ ਰਾਬਿੰਦਰਨਾਥ ਟੈਗੋਰ ਦਾ ਵੱਡਾ ਪ੍ਰਸ਼ੰਸਕ ਹੈ, ਬੰਗਾਲੀ ਫਕੀਰਾਂ ਦੇ ਰਹੱਸਵਾਦ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਨਹੀਂ ਸੁੱਝਦਾ ਅਤੇ ਜਿਵੇਂ ਸਵਾਮੀ ਵਿਵੇਕਾਨੰਦ ਦੇ ਉਪਦੇਸ਼ ਤਾਂ ਉਨ੍ਹਾਂ ਦੇ ਜੀਵਨ ਦਾ ਅੰਗ ਹੀ ਬਣ ਗਏ ਹਨ।
ਇਹੀ ਨਹੀਂ, ਅੱਜ ਕੱਲ੍ਹ ਨਰਿੰਦਰ ਮੋਦੀ ਨੂੰ ਅਰਬਿੰਦੋ ਦੇ ਕਥਨਾਂ ਦਾ ਸ਼ੁਦਾਅ ਚੜ੍ਹ ਗਿਆ ਤੇ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬਹਾਦਰੀ ਦੇ ਸੋਹਲੇ ਗਾ ਕੇ ਬੰਗਾਲ ਦਾ ਗੁਆਚਿਆ ਮਾਣ ਬਹਾਲ ਕਰਨਾ ਚਾਹੁੰਦੇ ਹਨ। ਦੂਜੇ ਸ਼ਬਦਾਂ ਵਿੱਚ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ-ਕੋਈ ਇਹ ਨਹੀਂ ਕਹਿ ਸਕਦਾ ਕਿ ਭਾਜਪਾ ‘ਬਾਹਰਲਿਆਂ’ ਦੀ ਪਾਰਟੀ ਹੈ ਤੇ ਉਹ ਨਹੀਂ ਜਾਣਦੀ ਕਿ ਬੰਗਾਲ ਕਿਸ ਨੂੰ ਚਾਹੰੁਦਾ ਹੈ, ਭਾਵੇਂ ਉਹ ਰਾਬਿੰਦਰ ਸੰਗੀਤ ਦੀ ਗੱਲ ਹੋਵੇ ਜਾਂ ਫਿਰ ਰਾਮਕ੍ਰਿਸ਼ਨ ਪਰਮਹੰਸ ਦੇ ਦਕਸ਼ਿਨੇਸ਼ਵਰ ਕਾਲੀ ਮੰਦਰ ਦੀ। ਟੈਗੋਰ ਅਤੇ ਵਿਵੇਕਾਨੰਦ ਦੀ ਮਦਦ ਨਾਲ ਮਾਰ-ਖੋਰੇ ਰਾਸ਼ਟਰਵਾਦੀ ਤੋਂ ਨਾਜ਼ੁਕ ਤੇ ਰੂਹਾਨੀ ਤੌਰ 'ਤੇ ਸੰਵੇਦਨਸ਼ੀਲ ਰੂਹਾਂ ਵਿੱਚ ਤਬਦੀਲ ਹੋਣ ਦੇ ਇਸ ਸਮੁੱਚੇ ਨਾਟਕ ਰਾਹੀਂ ਬੰਗਾਲੀ ਦਰਸ਼ਕਾਂ ਨੂੰ ਭਰਮਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਸਭ ਕਾਹਦੇ ਲਈ ਕੀਤਾ ਜਾ ਰਿਹਾ ਹੈ? ਇਸ ਸਵਾਲ ਦਾ ਸਾਰਥਕ ਜਵਾਬ ਦੇਣ ਲਈ ਬੰਗਾਲੀ ਭੱਦਰਲੋਕ (ਮੁੱਖ ਤੌਰ 'ਤੇ ਉੱਚ ਸ਼੍ਰੇਣੀ ਹਿੰਦੂ) ਦੀ ਚੇਤਨਾ ਨੂੰ ਸਮਝਣਾ ਪਵੇਗਾ। ਸ਼ਾਇਦ ਇਹ ਚੇਤਨਾ ਅਜੇ ਤੱਕ ਆਪਣੇ ਆਪ ਨੂੰ 19ਵੀਂ ਅਤੇ 20ਵੀਂ ਸਦੀ ਦੀ ਉਸ ਗੁਆਚੀ ਹੋਈ ਸਾਖ ਤੋਂ ਮੁਕਤ ਨਹੀਂ ਕਰ ਸਕੀ, ਜਦੋਂ ਬੰਗਾਲ ਸਭਿਆਚਾਰ, ਧਰਮ ਤੇ ਰਾਜਨੀਤੀ ਦੇ ਖੇਤਰਾਂ ਵਿੱਚ ਪੁਨਰ ਜਾਗਰਣ ਦੀਆਂ ਹਸਤੀਆਂ (ਰਾਜਾ ਰਾਮਮੋਹਨ ਰਾਓ ਤੋਂ ਈਸ਼ਵਰ ਚੰਦਰ ਵਿਦਿਆ ਸਾਗਰ ਤੱਕ ਜਾਂ ਬੰਕਿਮ ਚੰਦਰ ਚੈਟਰਜੀ ਤੋਂ ਜਗਦੀਸ਼ ਚੰਦਰ ਬੋਸ ਤੱਕ) ਆਪਣੇ ਨਕਸ਼ ਲੱਭਦਾ ਸੀ। ਹਾਲੀਆ ਸਮਿਆਂ, ਖਾਸ ਕਰ ਕੇ ਵੰਡ ਦੀ ਤ੍ਰਾਸਦੀ ਤੋਂ ਬਾਅਦ ਵੱਡੀ ਤਦਾਦ ਵਿੱਚ ਸ਼ਰਨਾਰਥੀਆਂ ਦੀ ਆਮਦ, ਲਗਾਤਾਰ ਬਣੀਆਂ ਆਰਥਿਕ ਦਿੱਕਤਾਂ ਤੇ ਸਮਾਜਕ-ਸਭਿਆਚਾਰਕ ਉਥਲ ਪੁਥਲ ਕਾਰਨ ਹਰ ਖੇਤਰ ਭਾਵੇਂ ਸਿਖਿਆ ਹੋਵੇ ਜਾਂ ਸਮਾਜਕ-ਆਰਥਿਕ, ਦੇ ਵਿਕਾਸ ਵਿੱਚ ਬੰਗਾਲ ਦਾ ਪਤਨ ਹੋਇਆ ਹੈ ਤੇ ਬੀਤੇ ਦਾ ਉਦਰੇਵਾਂ ਬਾਕੀ ਰਹਿ ਗਿਆ ਹੈ, ਅਤੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਨਵੀਂ ਹਕੀਕਤ ਨਾਲ ਅੱਖਾਂ ਮਿਲਾਉਣ ਤੋਂ ਟਾਲਮਟੋਲ ਕਰਨ ਦੇ ਤਿੰਨ ਸਿੱਟੇ ਸਾਹਮਣੇ ਆਏ ਹਨ।
ਪਹਿਲਾ, ਅਸੀਂ ਇੱਕ ਕਿਸਮ ਦਾ ਨਿਘਾਰ ਦੇਖ ਰਹੇ ਹਾਂ; ਆਪਣੇ ਖਾਸ ਪਛਾਣ ਵਾਲੇ ਮਿਥਿਹਾਸਕ ਸਭਿਆਚਾਰਕ ਗੌਰਵ ਨਾਲ ਚਿੰਬੜੇ ਰਹਿਣ ਦੀ ਸਥਿਤੀ ਬਣੀ ਹੋਈ ਹੈ। ਲਿਹਾਜ਼ਾ, ਭੱਦਰਲੋਕ ਮਾਨਸਿਕਤਾ ਦੀ ਥਾਹ ਰੱਖਣ ਵਾਲਾ ਕੋਈ ਸਮੀਖਿਅਕ ਇਹ ਆਖੇਗਾ ਕਿ ਗੈਰ ਬੰਗਾਲੀਆਂ ਨੂੰ ਦੂਜੈਲੀ ਅੱਖ ਦੇਖਣ ਦਾ ਸਿਲਸਿਲਾ ਕੋਈ ਵੱਖਰਾ ਨਹੀਂ। ਮਸਲਨ, ਉਨ੍ਹਾਂ ਦੀ ਧਾਰਨਾ ਹੈ ਕਿ ਮਾਰਵਾੜੀ ਤੇ ਬਿਹਾਰੀ ਸਤਿਆਜੀਤ ਰੇਅ ਜਾਂ ਮ੍ਰਿਣਾਲ ਸੇਨ ਦੀਆਂ ਫਿਲਮਾਂ ਨਹੀਂ ਸਮਝ ਸਕਦੇ, ਇਸ ਤਰ੍ਹਾਂ ਦਲੀਲ ਦਿੱਤੀ ਜਾਂਦੀ ਹੈ ਕਿ ਗੁਜਰਾਤੀਆਂ ਨੂੰ ਸਿਰਫ ਵਪਾਰ ਸਮਝ ਆਉਂਦਾ ਹੈ ਤੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਰਾਬਿੰਦਰਨਾਥ ਟੈਗੋਰ ਜਾਂ ਅੰਮ੍ਰਿਤਆ ਸੇਨ ਹੋਣ ਦਾ ਕੀ ਮਾਇਨਾ ਹੈ। ਦੂਜਾ, ਸਮਾਂ ਬੀਤਣ ਨਾਲ ਇਹ ਜਾਪਦਾ ਹੈ ਕਿ ਇਨ੍ਹਾਂ ਬੰਗਾਲੀ ਮਹਾਂ ਮਾਨਵਾਂ ਨਾਲ ਸਾਂਝ ਵੀ ਮੰਤਰ ਜਾਪ ਜਾਂ ਮੰਗਲਾਚਰਨ ਦੀ ਰਸਮ ਮਾਤਰ ਬਣ ਗਈ ਹੈ। ਤੀਜਾ, ਸਿਆਸੀ ਜਮਾਤ ਨੇ ਹਮੇਸ਼ਾ ਇਨ੍ਹਾਂ ਮਹਾਪੁਰਸ਼ਾਂ ਨੂੰ ਆਪਣੇ ਮਕਸਦਾਂ ਲਈ ਵਰਤਣ ਤੇ ਇਨ੍ਹਾਂ ਵਡੇਰੇ ਪ੍ਰਤੀਕਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਿਸਾਲ ਦੇ ਤੌਰ 'ਤੇ ਇੱਕ ਆਮ ਬੰਗਾਲੀ ਇਹ ਸੁਣ ਕੇ ਬਹੁਤ ਖੁਸ਼ ਹੋਵੇਗਾ ਕਿ ਨੇਤਾਜੀ ਅਸਲ ਨਾਇਕ ਸਨ ਤੇ ਮਹਾਤਮਾ ਗਾਂਧੀ ਤੇ ਨਹਿਰੂ ਵਰਗੇ ਆਗੂਆਂ ਨੇ ਉਨ੍ਹਾਂ ਨਾਲ ਵਿਸਾਹਘਾਤ ਕੀਤਾ ਸੀ। ਇਸੇ ਤਰ੍ਹਾਂ, ਖੱਬੇ ਪੱਖੀ ਵੀ ਟੈਗੋਰ ਦੇ ਕਥਨਾਂ ਦਾ ਗਿਣ ਮਿੱਥੇ ਕੇ ਇਸਤੇਮਾਲ ਕਰਦੇ ਹਨ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਇੱਕ ਲੇਖੇ ਤੋਂ ਮਾਰਕਸਵਾਦੀ ਸਨ। ਦਰਅਸਲ, ਮੱਧ ਮਾਰਗੀ ਹੋਣ ਜਾਂ ਸੱਜੇ ਪੱਖੀ ਜਾਂ ਫਿਰ ਖੱਬੇ ਪੱਖੀ, ਸ਼ਾਇਦ ਹੀ ਕੋਈ ਅਜਿਹਾ ਸਿਆਸੀ ਗਰੁੱਪ ਹੋਵੇਗਾ ਜਿਸ ਨੇ ਟੈਗੋਰ, ਵਿਵੇਕਾਨੰਦ, ਕਾਜ਼ੀ ਨਜ਼ਰੁਲ ਇਸਲਾਮ ਅਤੇ ਸੁਭਾਸ਼ ਚੰਦਰ ਬੋਸ ਤੇ ਆਪੋ ਆਪਣੇ ਹੱਕ ਜਤਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ।
ਆਪਣੇ ਜੇਤੂ ਏਜੰਡਾ ਲੈ ਕੇ ਭਾਜਪਾ ਵੀ ਇਸ ਪੱਖੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ। ਭਾਜਪਾ ਜਾਣਦੀ ਹੈ ਕਿ ਇਸ ਨੂੰ ਆਪਣੀ ਉਤਰ ਭਾਰਤੀਆਂ ਦੀ ਪਾਰਟੀ ਵਾਲੀ ਦਿੱਖ ਬਦਲਣੀ ਪਵੇਗੀ ਤੇ ਸਾਰੇ ਬੰਗਾਲੀ ਮਹਾਂ ਮਾਨਵਾਂ ਅਤੇ ਪ੍ਰਤੀਕਾਂ ਨਾਲ ਸਾਂਝ ਦਿਖਾਉਣੀ ਪਵੇਗੀ ਤੇ ਇੰਝ ਸਿਆਸੀ ਕੁੱਕੜਖੋਹ ਦੀ ਖੇਡ ਖੇਡਣੀ ਪਵੇਗੀ। ਇਸ ਲਈ ਜਿਵੇਂ ਇਸ ਨੇ ਸੋਚਿਆ ਹੈ, ਵਿਵੇਕਾਨੰਦ ਤੇ ਟੈਗੋਰ ਦਾ ਵਾਰ-ਵਾਰ ਨਾ ਲੈਣਾ ਪਵੇਗਾ ਤਾਂ ਕਿ ਬੰਗਾਲ ਸਭਿਆਚਾਰ 'ਤੇ ਮਮਤਾ ਬੈਨਰਜੀ ਜਾਂ ਭੱਦਰਲੋਕ ਮਾਰਕਸਵਾਦੀਆਂ ਦੀ ਸਰਦਾਰੀ ਨੂੰ ਸੰਨ੍ਹ ਲਾਈ ਜਾ ਸਕੇ। ਸਿਆਸੀ ਕੁੱਕੜਖੋਹ ਦਾ ਇਹ ਨਾਟਕੀ ਮੰਚਨ ਆਮ ਵਰਤਾਰਾ ਬਣ ਰਿਹਾ ਹੈ, ਪਰ ਇਸ ਨਾਲ ਸਾਡੀਆਂ ਨੈਤਿਕ ਅਤੇ ਸਿਆਸੀ ਸੰਵੇਦਨਾਵਾਂ ਕੁੰਦ ਹੋ ਰਹੀਆਂ ਹਨ। ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਵਿੱਚ ਸੰਸਾਰ ਧਰਮ ਸਭਾ ਵਿੱਚ ਦਿੱਤਾ ਯਾਦਗਾਰੀ ਭਾਸ਼ਣ ਚੇਤੇ ਕਰੋ ਕਿ ਅੱਡੋ ਅੱਡਰੇ ਪੰਥਾਂ ਅਤੇ ਰਵਾਇਤਾਂ ਵਿੱਚ ਉਪਨਿਸ਼ਦਾਂ ਦੇ ਏਕਤਾ ਦੇ ਸੰਦੇਸ਼ ਨੂੰ ਕਿਵੇਂ ਸਲਾਹਿਆ ਗਿਆ ਸੀ, ਜਾਂ ਵਿਹਾਰਕ ਵੇਦਾਂਤ ਨੂੰ ਰੈਡੀਕਲ ਧਰਮ ਵਿੱਚ ਤਬਦੀਲ ਕਰਨ ਦੀ ਉਨ੍ਹਾਂ ਦੀ ਤੜਫ ਕਿਵੇਂ ਝਲਕਦੀ ਹੈ ਤਾਂ ਕਿ ਮਾਨਵੀ/ ਸਮਤਾਵਾਦੀ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਕੀ ਭਾਜਪਾ ਇਹ ਜਾਣਦੀ ਹੈ ਕਿ ਇਹ ਰੈਡੀਕਲ ਭਿਖਸ਼ੂ ਉਸ ਦੇ ਕੱਟੜ ਹਿੰਦੂਤਵ ਦੀ ਧਾਰਨਾ ਵਿੱਚ ਫਿੱਟ ਨਹੀਂ ਬੈਠ ਸਕਦਾ? ਜਾਂ ਟੈਗੋਰ ਨੂੰ ਲੈ ਲਓਨ ਜਿਨ੍ਹਾਂ ਸਵੈ ਕੇਂਦਰਿਤ ਰਾਸ਼ਟਰਵਾਦ ਅਤੇ ਇਸ ਨਾਲ ਜੁੜੀ ਹੋਈ ਹਿੰਸਾ ਦੇ ਮਨੋ ਵਿਗਿਆਨ ਦੀ ਆਲੋਚਨਾ ਕੀਤੀ ਤੇ ਆਪਣੀ ਕਾਵਿਕ ਸਰਬ ਵਿਆਪਕਤਾ ਨੂੰ ਸੱਚਾ ਧਰਮ ਕਰਾਰ ਦਿੱਤਾ ਹੈ। ਕੀ ਸ਼ਾਹ ਜਾਂ ਮੋਦੀ ਗੁਰੂਦੇਵ ਦੀ ‘ਗੀਤਾਂਜਲੀ’ ਅਤੇ ਸ਼ਾਹਕਾਰ ਨਾਵਲ ‘ਗੋਰਾ' ਨੂੰ ਸੱਚੇ ਮਨੋਂ ਪੜ੍ਹ ਕੇ ਆਪਣੇ ਅੰਦਰ ਝਾਤ ਮਾਰ ਸਕਣਗੇ ਅਤੇ ਆਪਣੀ ਰਾਜਨੀਤੀ ਬਾਰੇ ਮੁੜ ਵਿਚਾਰ ਕਰ ਸਕਣਗੇ? ਜਾਂ ਫਿਰ ਮਹਿਜ਼ ਕਿਸੇ ਦੇ ਫਿਲਮ ਦਾ ਕਿਰਦਾਰ ਨਿਭਾਉਣ ਵਰਗੀ ਗੱਲ ਬਣ ਕੇ ਰਹਿ ਜਾਵੇਗੀ?
ਬਹਰਹਾਲ, ਸਵਾਲਾਂ ਦਾ ਸਵਾਲ ਇਹ ਹੈ-ਕੀ ਤੁਸੀਂ ਤੇ ਮੈਂ ਆਪਣੀ ਤਕਨੀਕੀ ਸਲਾਹੀਅਤ ਨੂੰ ਨਵਿਆ ਕੇ ਇਨ੍ਹਾਂ ‘ਸਮਾਰਟ ਅਦਾਕਾਰਾਂ’ ਨੂੰ ਇਹ ਸੰਦੇਸ਼ ਦੇਵਾਂਗੇ ਕਿ ਉਨ੍ਹਾਂ ਦਾ ਇਹ ਬੇਸੁਰਾ ਡਰਾਮਾ ਸਾਨੂੰ ਨਹੀਂ ਮੋਹ ਸਕੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ