Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਆਓ ਕੁਝ ਗੱਲਾਂ ਕਰੀਏ

December 03, 2018 08:29 AM

-ਜੀਤ ਹਰਜੀਤ
ਸਮਾਂ ਸਦੀਆਂ ਤੋਂ ਨਿਰੰਤਰ ਆਪਣੀ ਚਾਲ ਚਲਦਾ ਆ ਰਿਹਾ ਹੈ। ਸਮੇਂ ਦੇ ਨਾਲ ਆਲੇ ਦੁਆਲੇ ਵਿੱਚ ਆਪ ਮੁਹਾਰੇ ਪਰਿਵਰਤਨ ਆਉਂਦੇ ਹਨ। ਜੇ ਕਿਸੇ ਨੌਜਵਾਨ ਨੂੰ ਤੀਹ ਵਰ੍ਹੇ ਪੁਰਾਣੀ ਗੱਲ ਸੁਣਾਈਏ ਤਾਂ ਉਹ ਯਕੀਨ ਹੀ ਨਹੀਂ ਕਰਦਾ। ਦਰਅਸਲ ਤੀਹ ਕੁ ਸਾਲ ਪਹਿਲਾਂ ਦਾ ਸਮਾਂ ਰੰਗਲੇ ਪੰਜਾਬੀ ਦੇ ਖੁਸ਼ਹਾਲ ਪਿੰਡਾਂ ਦੀ ਗਵਾਹੀ ਭਰਦਾ ਸੀ। ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਪਿੰਡ ਦੇ ਕਿਸੇ ਵੀ ਬਾਸ਼ਿੰਦੇ ਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੀ ਸੀ। ਕਾਮਿਆਂ, ਕਿਰਤੀਆਂ ਨੂੰ ਖੇਤਾਂ ਵਿੱਚ ਹੱਲ ਵਾਹੁਣ ਦਾ ਨਸ਼ਾ ਹੁੰਦਾ ਸੀ। ਉਹ ਮੂੰਹ ਹਨੇਰੇ ਉਠ ਕੇ ਦੋ ਦੋ ਬੇਹੀਆਂ ਰੋਟੀਆਂ ਲੱਸੀ ਦੇ ਕੌਲਿਆਂ ਨਾਲ ਹੀ ਖਾ ਲੈਂਦੇ ਤੇ ਖੇਤਾਂ ਵਿੱਚ ਸਖਤ ਮਿਹਨਤ ਕਰਨ ਲਈ ਨਿਕਲ ਜਾਂਦੇ। ਖੇਤਾਂ ਵਿੱਚ ਹਲਾਂ ਅੱਗੇ ਜੋੜੇ ਬਲਦਾਂ ਦੇ ਗਲਾਂ ਵਿੱਚ ਖੜਕਦੀਆਂ ਟੱਲੀਆਂ ਹਾਲੀ ਨੂੰ ਥਕੇਵਾਂ ਨਹੀਂ ਹੋਣ ਦਿੰਦੀਆਂ ਸਨ। ਇਨ੍ਹਾਂ ਟੱਲੀਆਂ ਦਾ ਸੰਗੀਤ ਮੱਲੋ-ਮੱਲੀ ਬੁੱਲ੍ਹਾਂ 'ਤੇ ਗੀਤ ਲੈ ਆਉਂਦਾ ਸੀ। ਕੱਚੀਆਂ ਵੱਟਾਂ 'ਤੇ ਬੋਚ-ਬੋਚ ਕੇ ਪੱਬ ਧਰਦੀ ਭੱਤਾ ਲੈ ਕੇ ਪਹੁੰਚੀ ਸੁਆਣੀ ਦੇ ਚਿਹਰੇ ਦਾ ਨੂਰ ਤੱਕ ਕੇ ਹਾਲੀ ਮਾਹੀ ਦਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦਾ ਸੀ। ਸਿਰ ਦੇ ਸਾਈਂ ਨੂੰ ਮਿੱਟੀ ਨਾਲ ਮਿੱਟੀ ਹੁੰਦਾ ਦੇਖ ਕੇ ਉਸ ਦਾ ਵੀ ਆਪਣਾ ਆਪ ਮਾਹੀ ਦੇ ਸਿਰ ਤੋਂ ਵਾਰ ਸੁੱਟਣ ਨੂੰ ਜੀਅ ਕਰ ਆਉਂਦਾ। ਇਸ ਲਈ ਕਈ ਵਾਰ ਉਹ ਘਰ ਦੇ ਕੰਮਾਂ ਦੀ ਪ੍ਰਵਾਹ ਨਾ ਕਰਦੀ ਹੋਈ ਉਸ ਨਾਲ ਖੇਤਾਂ ਵਿੱਚ ਨਿੱਕਾ ਮੋਟਾ ਕੰਮ ਬੜੇ ਹੀ ਚਾਅ ਨਾਲ ਕਰਵਾਉਂਦੀ ਸੀ। ਉਸ ਵਕਤ ਕਿਸਾਨ ਫਸਲ ਨੂੰ ਦਿਲੋਂ ਮੋਹ ਕਰਦੇ ਸਨ ਤੇ ਫਸਲਾਂ ਨੂੰ ਪੁੱਤਾਂ ਵਾਂਗ ਪਾਲਦੇ ਸਨ।
ਸ਼ਾਮ ਢਲਦਿਆਂ ਘਰਾਂ ਨੂੰ ਮੁੜਦੇ ਹਾਲੀ, ਸਾਥੀ ਕਾਮਿਆਂ ਨਾਲ ਗੱਲਾਂ ਕਰਦੇ ਮੋੜਾਂ ਦੀਆਂ ਸੱਥਾਂ 'ਤੇ ਬੈਠੇ ਵੱਡਿਆਂ ਦਾ ਹਾਲ ਪੁੱਛਦੇ, ਖੁਸ਼ੀ ਖੁਸ਼ੀ ਆਪਣੇ ਘਰ ਮੁੜ ਆਉਂਦੇ ਸਨ। ਖੇਤਾਂ ਦੀ ਕੰਡ ਲੜਾਉਂਦੀ ਮਿੱਟੀ ਨੂੰ ਨਹਾ ਕੇ ਲਾਹੁਣ ਪਿੱਛੋਂ ਕੁੜਤੇ ਨਾਲ ਚਾਦਰਾ ਬੰਨ੍ਹ ਕੇ ਸੱਥਾਂ ਦਾ ਸ਼ਿੰਗਾਰ ਬਣਨ ਦਾ ਹਰ ਬੰਦੇ ਨੂੰ ਚਾਅ ਹੁੰਦਾ ਸੀ। ਸੱਥਾਂ ਵਿੱਚ ਜੁੜੀਆਂ ਮਹਿਫਲਾਂ ਵਿੱਚ ਸਿਆਣੀ ਉਮਰ ਦੇ ਵਿਅਕਤੀ ਆਪਣੇ ਤਜਰਬਿਆਂ ਦੀਆਂ ਗੱਲਾਂ ਨਵੀਂ ਉਮਰ ਦੇ ਗੱਭਰੂਆਂ ਨੂੰ ਅਕਸਰ ਸੁਣਾਉਂਦੇ। ਇਨ੍ਹਾਂ ਗੱਲਾਂ ਸਦਕਾ ਮੁੰਡੇ ਜ਼ਿੰਦਗੀ ਜਿਊਣ ਦਾ ਸਲੀਕਾ ਸਿੱਖਦੇ। ਏਹੀ ਨਹੀਂ, ਜੇ ਕੋਈ ਬਜ਼ੁਰਗ ਕਿਸੇ ਗੱਭਰੂ ਨੂੰ ਕਿਸੇ ਗੱਲ ਤੋਂ ਝਿੜਕ ਵੀ ਦਿੰਦਾ ਤਾਂ ਉਹ ਉਸ ਨੂੰ ਕਦੇ ਪਲਟ ਕੇ ਜਵਾਬ ਨਹੀਂ ਸੀ ਦਿੰਦਾ ਸਗੋਂ ਹਲੀਮੀ ਨਾਲ ਸਿਰ ਝੁਕਾ ਕੇ ਸਤਿਕਾਰ ਦਿੰਦਾ ਸੀ। ਸੱਥਾਂ ਸਾਰੇ ਪਿੰਡਾਂ ਦੀ ਖਬਰ ਰੱਖਦੀਆਂ ਸਨ। ਪੂਰੇ ਪਿੰਡ ਦਾ ਦੁੱਖ-ਸੁੱਖ ਸਾਂਝਾ ਹੰੁਦਾ ਸੀ। ਬਾਸ਼ਿੰਦੇ ਪਿੰਡ ਨੂੰ ਦਿਲੋਂ ਪਿਆਰ ਕਰਦੇ ਸਨ। ਪਿੰਡ ਵਿੱਚ ਹੋਣ ਵਾਲੇ ਆਮ ਝਗੜੇ ਆਪਸੀ ਏਕੇ ਕਾਰਨ ਪਿੰਡ ਵਿੱਚ ਹੀ ਸੁਲਝਾ ਲਏ ਜਾਂਦੇ। ਥਾਣਿਆਂ ਕਚਹਿਰੀਆਂ ਤੱਕ ਬਹੁਤ ਜ਼ਿਆਦਾ ਉਲਝੇ ਹੋਏ ਮਸਲੇ ਹੀ ਜਾਂਦੇ।
ਪੁੱਤ ਹਮੇਸ਼ਾ ਮਾਪਿਆਂ ਦੇ ਕਹਿਣੇ ਵਿੱਚ ਰਹਿ ਕੇ ਕੰਮ ਕਰਦੇ ਸਨ ਅਤੇ ਧੀਆਂ ਨੂੰ ਬਾਪ ਦੀ ਪੱਗ ਅਤੇ ਵੀਰ ਦੀ ਇੱਜ਼ਤ ਦੀ ਕਦਰ ਹੁੰਦੀ ਸੀ। ਪਿੰਡ ਦੀਆਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਨ। ਵਿਆਹਾਂ ਸਮੇਂ ਪੂਰਾ ਪਿੰਡ ਵਿਆਹ ਵਾਲੇ ਘਰ ਨੂੰ ਬਣਦਾ ਸਹਿਯੋਗ ਦਿੰਦਾ ਸੀ। ਜ਼ਿਆਦਾਤਰ ਕੰਮ ਬੀੜ੍ਹੀਆਂ, ਉਧਾਰੇ-ਸਧਾਰੇ ਤੇ ਲੈ ਦੇ ਕੇ ਹੁੰਦੇ ਸਨ। ਮਾਵਾਂ, ਧੀਆਂ ਨੂੰ ਕਦੋਂ ਚੁੱਲ੍ਹੇ ਚੌਂਕੇ ਦਾ ਮਾਹਰ ਬਣਾ ਦਿੰਦੀਆਂ, ਪਤਾ ਹੀ ਨਹੀਂ ਸੀ ਲੱਗਦਾ। ਧੀਆਂ ਲਈ ਦਰੀਆਂ ਖੇਸ ਬੁਣਦੀਆਂ ਮਾਵਾਂ ਸਾਰਾ ਦਾਜ ਹੱਥੀਂ ਤਿਆਰ ਕਰਦੀਆਂ ਸਨ। ਸਖਤ ਮਿਹਨਤ ਕਰ ਕੇ ਭਰੇ ਸੰਦੂਕ ਵਿਆਹੁਲੀਆਂ ਕੁੜੀਆਂ ਨੂੰ ਦਾਜ ਵਿੱਚ ਦਿੱਤੇ ਜਾਂਦੇ ਸਨ। ਸੰਦੂਕਾਂ ਵਿਚਲੇ ਉਨ੍ਹਾਂ ਖੇਸਾਂ ਦਰੀਆਂ ਵਿੱਚੋਂ ਸਹੁਰੇ ਬੈਠੀਆਂ ਧੀਆਂ ਮਾਂ ਦੀ ਮਮਤਾ ਦਾ ਨਿੱਘ ਮਾਣ ਲੈਂਦੀਆਂ ਸਨ। ਕੋਈ ਵੀ ਗੱਭਰੂ ਪਿੰਡ ਦੀ ਕਿਸੇ ਧੀ ਭੈਣ 'ਤੇ ਮਾੜੀ ਅੱਖ ਨਹੀਂ ਰੱਖਦਾ ਸੀ।
ਅਜੋਕੇ ਸਮੇਂ ਵਿੱਚ ਇਹ ਗੱਲਾਂ ਅਜੀਬ ਲੱਗਦੀਆਂ ਹਨ। ਅਜੋਕੀ ਦੁਨੀਆ ਦਾ ਹਰ ਕੋਈ ਮਤਲਬ ਪ੍ਰਸਤ ਹੋ ਗਿਆ ਹੈ। ਹਰ ਕੰਮ ਵਿੱਚ ਆਪਣਾ ਫਾਇਦਾ ਪਹਿਲਾਂ ਸੋਚਦਾ ਹੈ। ਆਪਸੀ ਮੋਹ ਪਿਆਰ ਲਗਭਗ ਖਤਮ ਹੋ ਗਿਆ ਹੈ। ਪਹਿਲਾਂ ਇਹ ਸਿਲਸਿਲਾ ਸ਼ਹਿਰਾਂ ਵਿੱਚ ਸ਼ੁਰੂ ਹੋਇਆ ਸੀ, ਪਰ ਹੌਲੀ ਹੌਲੀ ਇਸ ਨੇ ਪਿੰਡਾਂ ਨੂੰ ਵੀ ਜਕੜ ਲਿਆ ਹੈ। ਅੱਜ ਪਿੰਡਾਂ ਵਿੱਚੋਂ ਵੀ ਅਪਣੱਤ ਮੁੱਕਦੀ ਜਾਂਦੀ ਹੈ। ਸਾਰਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਵੀ ਸਮੇਂ ਨਾਲ ਬਦਲ ਗਏ ਹਨ। ਉਨ੍ਹਾਂ ਨੇ ਖੇਤਾਂ ਵਿੱਚ ਕੰਮ ਕਰਨ ਲਈ ਪੱਕੇ ਬੰਦੇ ਰੱਖੇ ਹਨ। ਤਕਨੀਕੀ ਯੁੱਗ ਨੇ ਅੱਜ ਦੇ ਕਿਸਾਨ ਨੂੰ ਬਹੁਤ ਸੁਖਾਲਾ ਕਰ ਦਿੱਤਾ ਹੈ। ਬਲਦਾਂ ਨਾਲ ਸਾਰਾ ਦਿਨ ਵਾਹੀ ਕਰਨ ਵਾਲਾ ਹਾਲੀ ਅੱਜ ਟਰੈਕਟਰ ਨਾਲ ਦੋ ਘੰਟਿਆਂ ਵਿੱਚ ਸਾਰਾ ਖੇਤ ਵਾਹ ਦਿੰਦਾ ਹੈ। ਬੀਜਣ, ਕੱਢਣ ਸਭ ਕੁਝ ਸਮੇਂ ਨਾਲ ਬਦਲ ਗਿਆ ਹੈ। ਕਈ ਕਈ ਦਿਨਾਂ ਤੱਕ ਚੱਲਣ ਵਾਲੀ ਵਾਢੀ ਕੁਝ ਘੰਟਿਆਂ ਤੱਕ ਸਿਮਟ ਗਈ ਹੈ। ਪਿੰਡਾਂ ਵਿੱਚ ਲੜਾਈ-ਝਗੜੇ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਸਮਾਜ ਦੀ ਇਸ ਤਰਸ ਭਰੀ ਹਾਲਤ ਨੂੰ ਤੱਕ ਕੇ ਅਫਸੋਸ ਹੁੰਦਾ ਹੈ। ਕਈ ਵਾਰ ਇਥੋਂ ਤੱਕ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ‘ਪੁੱਤ ਨੇ ਮਾਂ ਦਾ ਹੱਥੀਂ ਕਤਲ ਕਰ ਦਿੱਤਾ' ਜਾਂ ‘ਪੁੱਤ ਨੇ ਪਿਓ ਦਾ ਗਲਾ ਵੱਢ ਦਿੱਤਾ'। ਅਜਿਹੀਆਂ ਘਟਨਾਵਾਂ ਪਿੱਛੇ ਆਮ ਤੌਰ 'ਤੇ ਨਸ਼ਾ ਹੁੰਦਾ ਹੈ, ਪਰ ਹੈਰਾਨੀ ਇਸ ਗੱਲੋਂ ਹੈ ਕਿ ਕਿਸੇ ਵੀ ਅਵਸਥਾ ਵਿੱਚ ਕੋਈ ਮਾਪਿਆਂ ਦਾ ਕਤਲ ਕਿਵੇਂ ਕਰ ਸਕਦਾ ਹੈ? ਅਫਸੋਸ, ਇਹ ਸਮੇਂ ਦਾ ਕੌੜਾ ਦਾ ਸੱਚਾ ਹੈ ਤੇ ਅਜਿਹੇ ਬਹੁਤ ਮਾਮਲੇ ਸਾਹਮਣੇ ਆਏ ਹਨ ਜਦੋਂ ਪੁੱਤਰਾਂ, ਧੀਆਂ ਨੇ ਮਾਪਿਆਂ ਦਾ ਕਤਲ ਕੀਤਾ ਜਾ ਕਰਵਾਇਆ।
ਅੱਜ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਕਣ ਦੀ ਲੋੜ ਹੈ ਕਿ ਅਸੀਂ ਕਿਹੋ ਜਿਹੇ ਸੀ ਅਤੇ ਕਿਹੋ ਜਿਹੇ ਬਣ ਗਏ ਹਾਂ? ਸਾਡੇ ਸੁਭਾਅ ਵਿੱਚ ਇਹ ਬਦਲਾਅ ਕੋਈ ਕੁਦਰਤ ਦੇ ਨਿਯਮ ਬਦਲਣ ਨਾਲ ਨਹੀਂ ਆਇਆ। ਦਰਅਸਲ ਇਨ੍ਹਾਂ ਵਿਗੜੇ ਹਾਲਾਤ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਸਮਾਂ ਨਹੀਂ ਬਦਲਿਆ, ਅਸੀਂ ਆਪਣੀ ਸੋਚ ਬਦਲ ਲਈ ਹੈ। ਕਦੇ ਮਿਹਨਤ ਕਰਨਾ, ਦੂਜਿਆਂ ਦੇ ਕੰਮ ਆਉਣਾ ਅਸੀਂ ਆਪਣਾ ਧਰਮ ਸਮਝਦੇ ਸੀ, ਪਰ ਅੱਜ ਅਸੀਂ ਅਖੌਤੀ ਧਰਮਾਂ ਦੇ ਚੱਕਰਾਂ ਵਿੱਚ ਪੈ ਕੇ ਇਨਸਾਨੀਅਤ ਦਾ ਧਰਮ ਭੁੱਲ ਬੈਠੇ ਹਾਂ। ਪਹਿਲਾਂ, ਪੈਸਾ ਆਪਸੀ ਪਿਆਰ, ਰਿਸ਼ਤਿਆਂ ਤੋਂ ਨੀਵਾਂ ਸਮਝਿਆਂ ਜਾਂਦਾ ਸੀ, ਪਰ ਅੱਜਕੱਲ੍ਹ ਅਸੀਂ ਪੈਸੇ ਲਈ ਹੀ ਰਿਸ਼ਤੇ ਤੋੜਦੇ ਅਤੇ ਗੰਢਦੇ ਹਾਂ। ਲੰਘੇ ਵੇਲਿਆਂ ਬਾਰੇ ਸੋਚਦੇ ਹਾਂ ਤਾਂ ਉਹ ਖੁਆਬਾਂ ਦੀ ਦੁਨੀਆ ਲੱਗਦੀ ਹੈ, ਪਰ ਅੱਜ ਵੀ ਉਨ੍ਹਾਂ ਖੁਆਬਾਂ ਵਿੱਚ ਗੁਆਚ ਜਾਣ ਨੂੰ ਦਿਲ ਕਰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ