Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਨਜਰਰੀਆ

ਵੰਡ ਤੋਂ ਪਹਿਲਾਂ-ਆਪਸੀ ਰਿਸ਼ਤਿਆਂ ਦੀ ਵਿਆਕਰਣ

December 03, 2018 08:28 AM

-ਸੋਮ ਆਨੰਦ
ਮੈਂ ਜਦੋਂ ਹੋਸ਼ ਸੰਭਾਲੀ ਤਾਂ ਮੇਰੇ ਪਿਤਾ ਮਾਡਲ ਟਾਊਨ ਲਾਹੌਰ ਵਿੱਚ ਰਹਿੰਦੇ ਹਨ। ਅੰਦਰਲੇ ਸ਼ਹਿਰ ਤੋਂ ਪੰਜ ਮੀਲ ਦੇ ਫਾਸਲੇ 'ਤੇ ਮਾਡਲ ਟਾਊਨ ਮੱਧ ਸ਼੍ਰੇਣੀ ਦੇ ਲੋਕਾਂ ਦੀ ਬਸਤੀ ਸੀ। ਇਸ ਬਸਤੀ ਦੇ ਰਹਿਣ ਵਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਨ। ਇਸ ਲਈ ਉਸ ਢੰਗ ਦੀ ਬੋਲ ਚਾਲ ਵੀ ਸੁਣਾਈ ਨਹੀਂ ਦਿੰਦੀ ਸੀ, ਜੋ ਲਾਹੌਰ ਦੀ ਆਪਣੀ ਸੀ।
ਆਪਣੇ ਲੜਕਪਣ ਦੇ ਜ਼ਮਾਨੇ ਵਿੱਚ ਮੈਨੂੰ ਅੰਦਰਲੇ ਸ਼ਹਿਰ ਜਾਣ ਦੇ ਅਵਸਰ ਬਹੁਤ ਘੱਟ ਮਿਲਦੇ ਸਨ। ਆਮ ਤੌਰ 'ਤੇ ਇਹ ਅਵਸਰ ਓਦੋਂ ਆਉਂਦਾ, ਜਦੋਂ ਮੈਨੂੰ ਪਿਤਾ ਤੋਂ ਸਿਨਮਾ ਦੇਖਣ ਦੀ ਆਗਿਆ ਮਿਲਦੀ। ਲਾਹੌਰ ਦੇ ਬਹੁਤੇ ਸਿਨਮਾ ਹਾਲ ਮੈਕਲੋਡ ਰੋਡ ਉਤੇ ਸਨ। ਮਾਲ ਰੋਡ ਵੀ ਇਥੋਂ ਨੇੜੇ ਸੀ। ਕਦੇ ਕਦਾਈਂ ਖਰੀਦਦਾਰੀ ਬਹਾਨੇ ਅਨਾਰਕਲੀ ਦੀ ਰੌਣਕ ਵੀ ਦੇਖ ਲੈਂਦਾ। ਇਸ ਤੋਂ ਇਲਾਵਾ ਮੈਂ ਇੱਕ ਹੋਰ ਥਾਂ ਜਾਇਆ ਕਰਦਾ ਸੀ ਤੇ ਉਹ ਸੀ ਇੱਛਰਾ, ਇਥੇ ਮੇਰੇ ਨਾਨਕੇ ਸਨ। ਇੱਛਰਾ ਸ਼ਹਿਰ ਤੇ ਮਾਡਲ ਟਾਊਨ ਦੇ ਵਿਚਕਾਰ ਇੱਕ ਪਿੰਡਾਂ ਵਰਗਾ ਕਸਬਾ ਸੀ। ਪਿੰਡ ਮੈਂ ਉਸ ਨੂੰ ਇਸ ਲਈ ਸਮਝਦਾ ਕਿ ਉਥੇ ਬਿਜਲੀ ਨਹੀਂ ਸੀ ਅਤੇ ਦਿਨ ਢਲਣ ਉਤੇ ਸਾਡੀ ਨਾਨੀ ਦੇ ਘਰ ਲਾਲਟੈਨ ਜਗਾਈ ਜਾਂਦੀ ਸੀ। ਦੂਸਰੀ ਗੱਲ ਇਹ ਕਿ ਉਥੋਂ ਦੇ ਲਗਭਗ ਸਾਰੇ ਮਰਦ ਮੂੰਹ ਹਨੇਰੇ ਜੰਗਲ ਪਾਣੀ ਲਈ ਬਾਹਰ ਖੇਤਾਂ ਵਿੱਚ ਜਾਂਦੇ ਹੁੰਦੇ ਸਨ। ਉਂਝ ਵੀ ਇੱਛਰਾ ਵਿੱਚ ਮਿੱਟੀ ਘੱਟੇ ਤੇ ਗੰਦੀਆਂ ਗਲੀਆਂ ਤੋਂ ਇਲਾਵਾ ਵਿਸ਼ੇਸ਼ ਗੱਲ ਨਹੀਂ ਸੀ, ਪਰ ਮੇਰੇ ਲਈ ਉਥੋਂ ਦਾ ਦੌਰਾ ਦਿਲਚਸਪ ਰਹਿੰਦਾ। ਨਾਨੀ ਵੱਲੋਂ ਮੇਰੀ ਸੇਵਾ, ਲਿਖਾਈ-ਪੜ੍ਹਾਈ ਤੋਂ ਛੁੱਟੀ ਤੇ ਬੇਲਗਾਮ ਹੋ ਕੇ ਖੇਡਣ ਦਾ ਮੌਕਾ। ਇੱਛਰਾ ਪਹੁੰਚ ਕੇ ਪੰਜਾਬੀ ਬੋਲੀ ਨਵੀਂ ਆਵਾਜ਼ ਅਪਣਾ ਲੈਂਦੀ। ਮੇਰੀ ਨਾਨੀ ਮਾਂ ਅਤੇ ਨਾਲ ਦੀਆਂ ਦੂਜੀਆਂ ਤੀਵੀਆਂ ਅਖਾਣਾਂ ਤੇ ਟੋਟਕੇ ਆਮ ਬੋਲਚਾਲ ਵਿੱਚ ਵਰਤਦੀਆਂ, ਜਿਨ੍ਹਾਂ ਵਿੱਚ ਲੋਕਾਂ ਦੀ ਸਾਦਗੀ, ਪਿਆਰ, ਖਲੂਸ ਤੇ ਪੰਜਾਬੀ ਧਰਤੀ ਦੀ ਮਹਿਕ ਹੁੰਦੀ। ਇਸ ਦੇ ਉਲਟ ਮਾਡਲ ਟਾਊਨ ਵਿੱਚ ਪੜ੍ਹੇ-ਲਿਖੇ ਲੋਕਾਂ ਦੀ ਭਾਸ਼ਾ ਬਿਲਕੁਲ ਰੰਗਹੀਣ, ਫਿੱਕੀ ਅਤੇ ਬਨਾਉਟੀ ਹੁੰਦੀ।
ਇੱਛਰਾ ਵਿੱਚ ਵਧੇਰੇ ਵਸੋਂ ਮੁਸਲਮਾਨਾਂ ਦੀ ਸੀ, ਜੋ ਬੁਨਿਆਦੀ ਤੌਰ 'ਤੇ ਹਿੰਦੂਆਂ ਤੋਂ ਕੁਝ ਪੱਛੜੇ ਹੋਏ ਸਨ। ਉਸ ਵੇਲੇ ਪੰਜਾਬ ਵਿੱਚ ਹਿੰਦੂ-ਮੁਸਲਿਮ ਸੰਬੰਧ ਜਿਸ ਪ੍ਰਕਾਰ ਦੇ ਸਨ, ਉਸ ਦਾ ਅੰਦਾਜ਼ਾ ਇੱਛਰਾ ਦੀ ਜ਼ਿੰਦਗੀ ਨੂੰ ਦੇਖ ਕੇ ਹੁੰਦਾ ਸੀ। ਜਿਸ ਮੁਹੱਲੇ ਵਿੱਚ ਮੇਰੇ ਨਾਨਕੇ ਸਨ, ਉਥੇ ਮੁਸਲਮਾਨਾਂ ਦੇ ਬਹੁਤ ਸਾਰੇ ਘਰ ਸਨ। ਮੇਰੀ ਨਾਨੀ ਦਿਨ ਦਾ ਬਹੁਤਾ ਹਿੱਸਾ ਗਲੀ ਵਿੱਚ ਬੈਠ ਕੇ ਚਰਖਾ ਕੱਤਣ ਵਿੱਚ ਬਿਤਾਉਂਦੀ। ਦੁਪਹਿਰ ਵੇਲੇ ਗਲੀ ਦਾ ਉਹ ਹਿੱਸਾ ਤੀਵੀਆਂ ਦੀ ਕਲੱਬ ਵਿੱਚ ਬਦਲ ਜਾਂਦਾ। ਅਣਗਿਣਤ ਚਰਖੇ ਅਤੇ ਅਣਗਿਣਤ ਤੀਵੀਆਂ। ਇਨ੍ਹਾਂ ਵਿੱਚ ਮੁਸਲਮਾਨਾਂ ਤੀਵੀਆਂ ਦੀ ਗਿਣਤੀ ਵੀ ਚੰਗੀ ਖਾਸੀ ਹੰੁਦੀ। ਮੇਰੀ ਨਾਨੀ ਕੋਲ ਬੈਠਣ ਵਾਲੀਆਂ ਵਿੱਚੋਂ ਇੱਕ ਅਧਖੜ ਉਮਰ ਦੀ ਤੀਵੀ ਸੀ ਜਿਸ ਦਾ ਨਾਂਅ ‘ਗਾਮਾ’ ਸੀ। ਅਸਲ ਨਾਂਅ ਸ਼ਾਇਦ ਉਸ ਦਾ ਕੋਈ ਹੋਰ ਹੋੇਵੇਗਾ, ਪਰ ਸਭ ਉਸ ਨੂੰ ਗਾਮਾ ਕਹਿ ਕੇ ਬੁਲਾਉਂਦੇ ਸਨ। ਹਰ ਘਰ ਦੇ ਅਨੇਕਾਂ ਭੇਤ ਉਸ ਨੂੰ ਪਤਾ ਸਨ। ਉਸ ਜ਼ਮਾਨੇ ਵਿੱਚ ਗੁਆਂਢੀਆਂ ਬਾਰੇ ਤੀਵੀਆਂ ਦਾ ‘ਜਨਰਲ ਨਾਲੇਜ’ ਵਿੱਚ ਆਮ ਤੌਰ 'ਤੇ ਬਹੁਤ ਵਿਸ਼ਾਲ ਹੁੰਦਾ ਸੀ। ਸਾਡੇ ਨਾਨਕਿਆਂ ਵਿੱਚ ਗਾਮਾਂ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਸੀ, ਉਸ ਦਾ ਅੰਦਾਜ਼ਾ ਮੈਨੂੰ ਕਈ ਸਾਲਾਂ ਬਾਅਦ ਆਪਣੀ ਮਾਂ ਦੀਆਂ ਗੱਲਾਂ ਤੋਂ ਹੋਇਆ। ਜਦ ਵੀ ਇੱਛਰੇ ਦਾ ਜ਼ਿਕਰ ਹੁੰਦਾ ਤਾਂ ਗਾਮਾ ਕਿਤੋਂ ਨਾ ਕਿਤੋ ਆ ਟਪਕਦੀ ਤੇ ਇਸ ਜ਼ਿਕਰ ਵਿੱਚ ਬੜਾ ਪਿਆਰ ਹੁੰਦਾ, ਹਮਦਰਦੀ ਹੁੰਦੀ। ਬਾਵਜੂਦ ਇਸ ਪਿਆਰ ਤੇ ਹਮਦਰਦੀ ਦੇ ਮੇਰੇ ਨਾਨਕਿਆਂ ਦੇ ਲੋਕ ਗਾਮਾ ਦੇ ਘਰ ਦਾ ਪਾਣੀ ਨਹੀਂ ਪੀ ਸਕਦੇ ਸਨ। ਉਨ੍ਹਾਂ ਦੇ ਸੰਬੰਧਾਂ ਵਿੱਚ ਛੂਤ-ਛਾਤ ਤੇ ਤਰ੍ਹਾਂ-ਤਰ੍ਹਾਂ ਦੇ ਪਰਹੇਜ਼ਾਂ ਦੀ ਕੰਧ ਖੜ੍ਹੀ ਸੀ। ਇੰਝ ਦੇ ਪਰਹੇਜ਼ ਮੇਰੀ ਮਾਂ ਦੇ ਨਿਯਮਾਂ ਵਿੱਚ ਬਹੁਤ ਹੱਦ ਤੱਕ ਸ਼ਾਮਲ ਸਨ। ਮਾਡਲ ਟਾਊਨ ਵਿੱਚ ਮੁਸਲਮਾਨ ਗੁਆਂਢੀਆਂ ਨਾਲ ਉਨ੍ਹਾਂ ਦਾ ਬਹੁਤ ਮੇਲ-ਜੋਲ ਸੀ, ਪਰ ਉਨ੍ਹਾਂ ਵਿੱਚੋਂ ਜੇ ਕਿਸੇ ਨੇ ਖਾਣ ਦੀ ਚੀਜ਼ ਭੇਜਣੀ ਤਾਂ ਉਸ ਨੂੰ ਰਸੋਈ ਵਿੱਚ ਲਿਆਉਣ 'ਤੇ ਬੰਦਿਸ਼ ਸੀ। ਬਾਹਰ ਮੇਜ਼ 'ਤੇ ਬੈਠ ਕੇ ਹੀ ਉਸ ਨੂੰ ਖਾਧਾ ਜਾਂਦਾ ਸੀ।
ਮੇਰੇ ਲੜਕਪਨ ਦੇ ਜ਼ਮਾਨੇ ਵਿੱਚ ਮੱਧ ਦਰਜੇ ਦੇ ਪੜ੍ਹੇ-ਲਿਖੇ ਹਿੰਦੂ ਘਰਾਣਿਆਂ ਦੇ ਮਰਦ ਅਜਿਹੀ ਛੂਤ-ਛਾਤ ਛੱਡ ਚੁੱਕੇ ਸਨ। ਮੇਰੇ ਪਿਤਾ ਵੀ ਇਸੇ ਲਈ ਮੁਸਲਮਾਨਾਂ ਦੇ ਘਰ ਤੋਂ ਆਇਆ ਪਕਵਾਨ ਖਾਣ ਵਿੱਚ ਕੋਈ ਹਰਜ਼ ਨਹੀਂ ਸਮਝਦੇ ਸਨ। ਪਿਤਾ ਦੇ ਦੋਸਤਾਂ ਵਿੱਚ ਮੁਸਲਮਾਨ ਵੀ ਸਨ। ਉਨ੍ਹਾਂ ਨੂੰ ਖਾਣੇ 'ਤੇ ਬੁਲਾਇਆ ਜਾਂਦਾ। ਇਸ ਦੇ ਉਲਟ ਮੇਰੀ ਮਾਂ ਬਾਹਰ ਬਰਾਂਡੇ ਵਿਚ ਖਾਂਦੀ ਤੋਂ ਤੇ ਜੇ ਕੋਈ ਮੁਸਲਮਾਨ ਗੁਆਂਢਣ ਆ ਜਾਂਦੀ (ਰਸੋਈ ਵਿੱਚ ਤਾਂ ਉਸ ਦਾ ਪੈਰ ਪਾਉਣਾ ਵਰਜਿਤ ਸੀ) ਤਾਂ ਉਹ ਸਾਫ-ਸਾਫ ਕਹਿ ਦਿੰਦੀ ਕਿ ਭੈਣ ਜ਼ਰਾ ਪਰ੍ਹੇ ਹੋ ਕੇ ਬੈਠ, ਮੈਂ ਖਾਣਾ ਖਾ ਰਹੀ ਹਾਂ। ਮੈਨੂੰ ਇਹ ਪਰਹੇਜ਼ ਬੜਾ ਬੇਤੁਕਾ ਜਿਹਾ ਲੱਗਦਾ। ਅਜਿਹੀਆਂ ਘਟਨਾਵਾਂ ਕਰ ਕੇ ਪੜ੍ਹੇ-ਲਿਖੇ ਹਿੰਦੂਆਂ ਨੂੰ ਆਮ ਤੌਰ ਉਤੇ ਇਹ ਬੇਤੁਕਾਪਣ ਮਹਿਸੂਸ ਹੋਣ ਲੱਗ ਪਿਆ ਸੀ, ਪਰ ਉਹ ਜ਼ੁਬਾਨ ਨਾਲ ਇਹ ਗੱਲ ਸਵੀਕਾਰ ਨਹੀਂ ਕਰਦੇ ਸਨ।
ਸਾਡੇ ਰੋਜ਼ਾਨਾ ਜੀਵਨ ਵਿੱਚ ਮੁਸਲਮਾਨਾਂ ਦਾ ਇੰਨਾ ਮਖੌਲ ਸੀ ਕਿ ਇੰਝ ਦੇ ਪਰਹੇਜ਼ ਨੂੰ ਕੋਈ ਵੀ ਜਾਇਜ਼ ਸਾਬਤ ਨਹੀਂ ਕਰ ਸਕਦਾ ਸੀ। ਸਵੇਰ ਸਾਰ ਸਾਡੀ ਗਾਂ ਚੋਣ ਲਈ ਇੱਕ ਮੁਸਲਮਾਨ ਗੁੱਜਰ ਆਉਂਦਾ। ਗਾਂ ਵੇਚ ਦਿੱਤੀ ਤਾਂ ਉਸ ਦੀ ਥਾਂ ਇੱਕ ਗਵਾਲੇ ਨੇ ਲੈ ਲਈ, ਜੋ ਦੁੱਧ ਦੇਣ ਆਉਂਦਾ ਸੀ। ਉਸ ਦਾ ਨਾਂਅ ਅਮਾਮਦੀਨ ਸੀ। ਫਿਰ ਉਸ ਤੋਂ ਬਾਅਦ ਦਿਨ ਚੜ੍ਹੇ ਸਬਜ਼ੀ ਤੇ ਫਲਾਂ ਵਾਲਾ ਆਉਂਦਾ, ਉਹ ਵੀ ਮੁਸਲਮਾਨ ਸੀ। ਕੱਪੜੇ ਵੀ ਮੁਸਲਮਾਨ ਤੋਂ ਧੁਆਏ ਜਾਂਦੇ ਅਤੇ ਦਰਜ਼ੀ ਤਾਂ ਸਦਾ ਹੀ ਮੁਸਲਮਾਨ ਹੁੰਦਾ। ਮੈਂ ਸੋਚਦਾ ਕਿ ਦੁੱਧ ਅਸੀਂ ਇਨ੍ਹਾਂ ਤੋਂ ਲੈ ਕੇ ਪੀਂਦੇ ਹਾਂ, ਸਬਜ਼ੀ ਇਨ੍ਹਾਂ ਦੀ ਦਿੱਤੀ ਹੋਈ ਖਾਂਦੇ ਹਾਂ, ਕੱਪੜੇ ਇਨ੍ਹਾਂ ਤੋਂ ਸਵਾਉਂਦੇ ਅਤੇ ਧੁਆਉਂਦੇ ਹਾਂ, ਫਿਰ ਵੀ ਮੌਲਵੀ ਸਾਹਿਬ ਦੇ ਘਰੋਂ ਜੋ ਕੁਝ ਪੱਕਾ ਹੋਇਆ ਆਉਂਦਾ ਹੈ, ਮਾਂ ਉਸ ਨੂੰ ਰਸੋਈ ਵਿੱਚ ਲਿਆਉਣ ਕਿਉਂ ਨਹੀਂ ਦਿੰਦੀ।
ਇਹ ਸਾਰੇ ਤੁਅੱਸਬ (ਜੇ ਇਸ ਲਈ ਤੁਅੱਸਬ ਸ਼ਬਦ ਦੀ ਵਰਤੋਂ ਜਾਇਜ਼ ਹੈ) ਤਾਂ ਸਦੀਆਂ ਤੋਂ ਚਲੇ ਆ ਰਹੇ ਸਨ। ਮੁਸਲਮਾਨਾਂ ਨੇ ਵੀ ਕਿਸੇ ਹੱਦ ਤੱਕ ਇਨ੍ਹਾਂ ਨਾਲ ਸਮਝੌਤਾ ਕਰ ਲਿਆ ਸੀ। ਮੈਂ ਆਪਣੇ ਲੜਕਪਨ ਵਿੱਚ ਕੁਝ ਵਿਅਕਤੀਆਂ ਨੂੰ ਇਹ ਕਹਿੰਦੇ ਵੀ ਸੁਣਿਆ ਕਿ ਰੱਬ ਨੇ ਸਾਡੇ ਵਿਚਕਾਰ ਇਹ ਵੱਟਾਂ ਬਣਾਈਆਂ ਹਨ, ਇਸੇ ਲਈ ਹਿੰਦੂਆਂ, ਮੁਸਲਮਾਨਾਂ ਦੇ ਸੰਬੰਧ ਇੱਕ ਵਿਸ਼ੇਸ਼ ਪੱਧਰ 'ਤੇ ਖਾਸੇ ਖੁਸ਼ਗਵਾਰ ਸਨ। ਤਮਾਸ਼ੇ ਦੀ ਗੱਲ ਇਹ ਕਿ ਸਾਡੇ ਬਜ਼ੁਰਗਾਂ ਨੇ ਇਸ ਪਰਹੇਜ਼ ਦੇ ਉਪਰੰਤ ਵੀ ਵਿਆਹ-ਸ਼ਾਦੀਆਂ ਦੇ ਸ਼ੁਭ ਅਵਸਰਾਂ ਉਤੇ ਇੱਕ ਦੂਸਰੇ ਨੂੰ ਸ਼ਰੀਕ ਕਰਨ ਦੇ ਢੰਗ ਕੱਢ ਲਏ ਸਨ। ਇੱਛਰੇ ਵਿੱਚ ਜੇ ਮੇਰੀ ਨਾਨੀ ਦੇ ਮੁਸਲਮਾਨ ਗਵਾਂਢੀਆਂ ਦੇ ਘਰੀਂ ਸ਼ਾਦੀ ਵਿਆਹ ਹੁੰਦਾ ਤਾਂ ਉਥੋਂ ਮਠਿਆਈ ਆਉਂਦੀ ਅਤੇ ਇਹ ਵੀ ਸੁਣ ਲਓ ਕਿ ਕਿੰਝ ਜਿਸ ਵਿਅਕਤੀ ਦੇ ਘਰ ਸ਼ੁਭ ਅਵਸਰ ਹੁੰਦਾ, ਉਹ ਹਿੰਦੂ ਹਲਵਾਈ ਦੀ ਦੁਕਾਨ ਤੋਂ ਮਠਿਆਈ ਖਰੀਦਦੇ ਅਤੇ ਉਸ ਦੇ ਨੌਕਰ ਤੋਂ ਚੁਕਵਾ ਕੇ ਮੇਰੇ ਨਾਨਕਿਆਂ ਦੇ ਘਰ ਲਿਆਉਂਦੇ। ਨਹੀਂ ਤਾਂ ਕੱਚੇ ਚਾਵਲ, ਘਿਓ ਅਤੇ ਖੰਡ ਤੇ ਸੁੱਕੀ ਰਸਦਮ ਭੇਜ ਦਿੱਤੀ ਜਾਂਦੀ। ਜੇ ਅੱਜ ਅਸੀਂ ਸੋਚੀਏ ਤਾਂ ਹਾਸਾ ਆਉਂਦਾ ਹੈ, ਪਰ ਅਗਲੇ ਜ਼ਮਾਨੇ ਦੇ ਲੋਕਾਂ ਨੇ ਸੰਪ੍ਰਦਾਇਕ ਸੰਬੰਧਾਂ ਵਿੱਚ ਇਵੇਂ ਦੀਆਂ ਹਸਾਉਣੀਆਂ ਪਾਬੰਦੀਆਂ ਨੂੰ ਜ਼ਿੰਦਗੀ ਦਾ ਦਸਤੂਰ ਬਣਾ ਲਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ