Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਡਿਜੀਟਲ ਪਲੇਟਫਾਰਮ ਨਾਲ ਚੰਗੇ ਕਲਾਕਾਰਾਂ ਨੂੰ ਫਾਇਦਾ : ਬਿਦਿਤਾ

January 07, 2021 01:27 AM

ਬਿਦਿਤਾ ਬਾਗ ‘ਦਿ ਮਿਸਿੰਗ ਸਟੋਨ’ ਨਾਲ ਵੈੱਬ ਸੀਰੀਜ਼ ਵਿੱਚ ਵਾਪਸੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ‘ਭੌਕਾਲ’ ਅਤੇ ‘ਅਭੈ-2’ ਵਿੱਚ ਕੰਮ ਕਰ ਚੁੱਕੀ ਹੈ। ਇਸ ਸਾਲ ਪਰਦੇ 'ਤੇ ਉਸ ਦੀ ਹਾਜ਼ਰੀ ਬਣੀ ਰਹੀ, ਇਸ ਗੱਲ ਤੋਂ ਉਹ ਬਹੁਤ ਖੁਸ਼ ਹੈ। ਉਸ ਨੇ ਦੱਸਿਆ, ‘‘ਮੈਂ ਇਨ੍ਹਾਂ ਪ੍ਰੋਜੈਕਟਾਂ 'ਤੇ ਪਿਛਲੇ ਲਗਭਗ ਇੱਕ ਸਾਲ ਤੋਂ ਕੰਮ ਕਰ ਰਹੀ ਹਾਂ ਤੇ ਇਹ ਸੰਯੋਗ ਹੀ ਹੈ ਕਿ ਇਹ ਸਾਰੇ ਪ੍ਰੋਜੈਕਟਟ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਹਨ। ਪਰਦੇ 'ਤੇ ਮੇਰੀ ਹਾਜ਼ਰੀ ਲਗਾਤਾਰ ਬਣੀ ਰਹੀ ਹੈ ਕਿਉਂਕਿ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਹੀ ਕਈ ਸ਼ੋਅਜ਼ ਰਿਲੀਜ਼ ਹੋ ਗਏ ਹਨ।”
ਬਿਦਿਤਾ ਨੇ ਇੱਕ ਡਿਜੀਟਲ ਪਲੇਟਫਾਰਮ 'ਤੇ ਕਿਹਾ, ‘‘ਸਾਡੇ ਵਰਗੇ ਕਲਾਕਾਰਾਂ ਲਈ ਡਿਜੀਟਲ ਐਂਟਰਟੇਨਮੈਂਟ ਆਪਣੇ ਹੁਨਰ ਨੂੰ ਸਾਬਤ ਕਰਨ ਦਾ ਚੰਗਾ ਮਾਧਿਅਮ ਹੈ ਕਿਉਂਕਿ ਸਾਨੂੰ ਇੱਥੇ ਵੱਧ ਕੰਮ ਕਰਨ ਨੂੰ ਮਿਲ ਰਿਹਾ ਹੈ। ਅਸੀਂ ਆਊਟਸਾਈਡਰ ਹਾਂ। ਇਸ ਲਈ ਸਾਡੇ 'ਤੇ ਪੈਸਾ ਲਾਉਣ ਤੋਂ ਪਹਿਲਾਂ ਯਕੀਨੀ ਤੌਰ 'ਤੇ ਨਿਰਮਾਤਾਵਾਂ ਨੂੰ ਘੱਟੋ-ਘੱਟ ਦੋ ਵਾਰ ਸੋਚਣਾ ਪਵੇਗਾ, ਕਿਉਂਕਿ ਇਸ ਦੇ ਬਦਲੇ ਉਨ੍ਹਾਂ ਨੂੰ ਕੀ ਮਿਲੇਗਾ, ਇਹ ਰਿਸਕ ਫੈਕਟਰ ਹੈ। ਡਿਜੀਟਲ ਪਲੇਟਫਾਰਮ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਤੇ ਕਈ ਬਿਹਤਰ ਕਲਾਕਾਰਾਂ ਨੂੰ ਉਨ੍ਹਾਂ ਦੇ ਬਕਾਏ ਦੀ ਪਛਾਣ ਮਿਲ ਰਹੀ ਹੈ, ਜਿਸ ਦੇ ਉਹ ਹੱਕਦਾਰ ਹਨ।” ਦੱਸਣਾ ਬਣਦਾ ਹੈ ਕਿ ਬਿਦਿਤਾ ਨੇ ਬੰਗਾਲੀ ਫਿਲਮਾਂ ਨਾਲ ਐਕਟਿੰਗ ਸ਼ੁਰੂ ਕੀਤੀ ਸੀ। ਉਸ ਦੀ ਪਹਿਲੀ ਹਿੰਦੀ ਫਿਲਮ ‘ਫਰਾਮ ਸਿਡਨੀ ਵਿਦ ਲਵ’ ਸੀ। ਫਿਰ ਵੀ ਅਸਲੀ ਪਛਾਣ ਉਸ ਨੂੰ ਨਵਾਜੂਦੀਨ ਸਿੱਦੀਕੀ ਨਾਲ ਫਿਲਮ ‘ਬਾਬੂਮੋਸ਼ਾਏ ਬੰਦੂਕਬਾਜ਼’ ਅਤੇ ਉਸ ਤੋਂ ਬਾਅਦ ਵੈੱਬ ਸੀਰੀਜ਼ ‘ਦਿ ਸ਼ੋਅਲੇ ਗਰਲ’ ਤੋਂ ਮਿਲੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ