Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਸਮਾਂ ਬਦਲਾਉ ਦੀ ਬੱਸ ਰਫਤਾਰ ਹੌਲੀ ਹੈ : ਕੋਂਕਣਾ ਸੇਨ ਸ਼ਰਮਾ

January 05, 2021 10:44 PM

ਬੀਤੇ ਦਿਨੀਂ ਸੀਮਾ ਪਾਹਵਾ ਦੇ ਨਿਰਦੇਸ਼ਨ ਵਾਲੀ ਫਿਲਮ ‘ਰਾਮ ਪ੍ਰਸਾਦ ਦੀ ਤੇਰ੍ਹਵੀਂ’ ਰਿਲੀਜ਼ ਹੋਈ ਹੈ। ਫਿਲਮ ਵਿੱਚ ਕੋਂਕਣਾ ਸੇਨ ਸ਼ਰਮਾ ਤੁਨਕ ਮਿਜਾਜ ਨੂੰਹ ਦੀ ਭੂਮਿਕਾ ਵਿੱਚ ਨਜ਼ਰ ਆਈ ਹੈ। ਉਹ ਹਮੇਸ਼ਾ ਨਵੀਆਂ ਕਹਾਣੀਆਂ ਦਾ ਹਿੱਸਾ ਬਣਨਾ ਚਾਹੁੰਦੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਹਮੇਸ਼ਾ ਨਵੀਆਂ ਕਹਾਣੀਆਂ ਕਹਿਣ ਦੀ ਗੱਲ ਕਰਦੇ ਹੋ। ਇਸ ਸਾਲ ਕਿਸ ਤਰ੍ਹਾਂ ਦੇ ਪ੍ਰੋਜੈਕਟ ਕਰਨ ਵਾਲੇ ਹੋ?
- ਸਾਲ ਦੀ ਸ਼ੁਰੂਆਤ ਵਿੱਚ ‘ਰਾਮ ਪ੍ਰਸਾਦ ਦੀ ਤੇਰ੍ਹਵੀਂ’ ਆ ਗਈ ਹੈ। ਉਸ ਦੇ ਬਾਅਦ ‘ਮਸਾਨ’ ਫਿਲਮ ਦੇ ਡਾਇਰੈਕਟਰ ਨੀਰਜ ਘੇਵਨ ਦੇ ਨਾਲ ਮੇਰੀ ਇੱਕ ਸ਼ਾਰਟ ਫਿਲਮ ਆਏਗੀ, ਜੋ ਐਂਥੋਲਾਜੀ ਹੋਵੇਗੀ। ਨਿਖਿਲ ਅਡਵਾਨੀ ਦੇ ਨਾਲ ਆਪਣੀ ਪਹਿਲੀ ਵੈੱਬ ਸੀਰੀਜ਼ ‘ਮੁੰਬਈ ਡਾਇਰੀਜ਼ 26/11’ ਕੀਤੀ ਹੈ। ਕਈ ਸਕ੍ਰਿਪਟਾਂ ਪੜ੍ਹ ਰਹੀ ਹਾਂ। ਬੀਤੇ ਸਾਲ ਦਾ ਸਬਕ ਇਹੀ ਹੈ ਕਿ ਜ਼ਿਆਦਾ ਯੋਜਨਾਵਾਂ ਬਣਾਉਣ ਨਾਲ ਕੁਝ ਨਹੀਂ ਹੁੰਦਾ।
* ‘ਰਾਮ ਪ੍ਰਸਾਦ ਦੀ ਤੇਰ੍ਹਵੀਂ’ ਵਿੱਚ ਪਰਵਾਰ ਇਕੱਠਾ ਹੁੰਦਾ ਹੈ ਤਾਂ ਅਜਿਹੇ ਹਾਲਾਤ ਪੈਦਾ ਹੁੰਦੇ ਹਨ, ਜੋ ਗਮਗੀਨ ਮਾਹੌਲ ਨੂੰ ਹਿਊਮਰਸ ਬਣਾ ਦਿੰਦੇ ਹਨ। ਕੀ ਅਸਲ ਜੀਵਨ ਵਿੱਚ ਤੁਹਾਡਾ ਅਜਿਹੀ ਕਿਸੇ ਸਥਿਤੀ ਨਾਲ ਸਾਹਮਣਾ ਹੋਇਆ ਹੈ?
- ਮੌਤ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ। ਅਜਿਹੇ ਹਾਲਾਤ 'ਚੋਂ ਹਰ ਕੋਈ ਗੁਜਰਦਾ ਹੈ। ਕਈ ਵਾਰ ਅਸੀਂ ਉਸ ਹਾਲਾਤ ਵਿੱਚ ਉਸ ਮਾਹੌਲ ਦਾ ਹਿਊਮਨ ਨਹੀਂ ਦੇਖ ਸਕਦੇ। ਇਸ ਫਿਲਮ ਵਿੱਚ ਦੂਰ ਤੋਂ ਉਸ ਨੂੰ ਦੇਖਣ ਦਾ ਮੌਕਾ ਮਿਲੇਗਾ।
* ਫਿਲਮ ਦੀ ਸ਼ੂਟਿੰਗ ਲਖਨਊ ਵਿੱਚ ਹੋਈ ਹੈ। ਇਸ ਦੇ ਮਾਹੌਲ ਨੇ ਕਿਰਦਾਰ ਨੂੰ ਸਮਝਣ ਵਿੱਚ ਕਿੰਨੀ ਮਦਦ ਕੀਤੀ?
- ਸੈੱਟ ਉਤੇ 10 ਤੋਂ 15 ਕਲਾਕਾਰ ਇਕੱਠੇ ਕੰਮ ਕਰ ਰਹੇ ਸਨ। ਮਨੋਜ ਪਾਹਵਾ ਉਸ ਗਰੁੱਪ ਦੇ ਲੀਡਰ ਸਨ। ਅਸੀਂ ਲਖਨਊ ਵਿੱਚ ਸੀ, ਠੰਢ ਦਾ ਸਮਾਂ ਸੀ। ਸਾਡਾ ਅੱਧਾ ਸਮਾਂ ਖੀਣ-ਪੀਣ ਦੀਆਂ ਚੀਜ਼ਾਂ 'ਤੇ ਚਰਚਾ ਕਰਨ ਵਿੱਚ ਨਿਕਲ ਜਾਂਦਾ ਸੀ। ਸੀਮਾ ਪਾਹਵਾ ਨਿਰਦੇਸ਼ਨ ਦੇ ਦੌਰਾਨ ਖਾਣਾ ਬਣਾ ਲੈਂਦੀ। ਉਨ੍ਹਾਂ ਨੇ ਅਮਰੂਦ ਦੀ ਸਬਜ਼ੀ ਨਾਲ ਕਚੌਰੀ ਬਣਾਈ ਸੀ। ਪੈਕਅਪ ਦੇ ਬਾਅਦ ਅਸੀਂ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਸੀ, ਫਿਲਮਾਂ ਦੇਖਦੇ ਸੀ।
* ਤੁਸੀਂ ਲਗਾਤਾਰ ਮਹਿਲਾ ਨਿਰਦੇਸ਼ਕਾਂ ਦੇ ਨਾਲ ਕੰਮ ਕਰ ਰਹੇ ਹੋ। ਕੀ ਅੱਜੱਕਲ੍ਹ ਔਰਤਾਂ ਬਦਲਾਅ ਦੇ ਦੌਰ ਵਿੱਚ ਹਨ?
- ਦੌਰ ਬਦਲਾਓ ਦਾ, ਪਰ ਰਫਤਾਰ ਹੌਲੀ ਹੈ। ਕੁਝ ਮਹਿਲਾ ਫਿਲਮਮੇਕਰਸ ਹਨ, ਪਰ ਕਾਫੀ ਨਹੀਂ ਹੈ। ਅਸੀਂ ਕਦੇ ਮਰਦ ਫਿਲਮਮੇਕਰ ਨਹੀਂ ਕਹਿੰਦੇ, ਪਰ ਮਹਿਲਾ ਫਿਲਮਮੇਕਰ ਕਹਿੰਦੇ ਹਾਂ। ਦੋਵਾਂ ਦਾ ਕੰਮ ਇੱਕੋ ਜਿਹਾ ਹੁੰਦਾ ਹੈ। ਬਦਲਾਅ ਆ ਰਿਹਾ ਹੈ, ਪਰ ਉਹ ਹੌਲੀ ਹੈ।
* ਤੁਸੀਂ ਖੁਦ ਡਾਇਰੈਕਟਰ ਹੋ। ਐਕਟਿੰਗ ਕਰਦੇ ਸਮੇਂ ਆਪਣੇ ਅੰਦਰੇ ਡਾਇਰੈਕਟਰ ਨੂੰ ਕਿੰਨਾ ਅੰਦਰ ਰੱਖ ਸਕਦੇ ਹੋ?
- ਮੈਂ ਪਹਿਲਾਂ ਅਭਿਨੇਤਰੀ ਹਾਂ। ਪੰਜਾਹ ਫਿਲਮਾਂ ਕੀਤੀਆਂ ਹਨ। ਸੁਭਾਵਿਕ ਹੈ ਕਿ ਮੇਰਾ ਝੁਕਾਅ ਐਕਟਿੰਗ ਵੱਲ ਹੋਵੇਗਾ। ਸ਼ੁਰੂ ਵਿੱਚ ਸ਼ਾਇਦ ਇਹ ਗੱਲ ਮੇਰੇ ਅੰਦਰ ਸੀ ਕਿ ਉਹ ਡਾਇਰੈਕਟਰ ਇੰਝ ਕਿਉਂ ਸ਼ੂਟ ਕਰ ਰਹੇ ਹਨ, ਪਰ ਅੱਜਕੱਲ੍ਹ ਮੈਂ ਇਹ ਸਵਾਲ ਪੁੱਛਣੇ ਬੰਦ ਕਰ ਦਿੱਤੇ ਹਨ, ਵੈਸੇ ਵੀ ਮੈਂ ਸੈਟ 'ਤੇ ਨਖਰੇ ਨਹੀਂ ਦਿਖਾਉਂਦੀ।
* ਬੀਤੇ ਸਾਲ ਤੁਹਾਡੀ ਫਿਲਮ ‘ਡੌਲੀ ਕਿੱਟੀ ਔਰ ਵੋ ਚਮਕਤੇ ਸਿਤਾਰੇ’ ਡਿਜੀਟਲ 'ਤੇ ਰਿਲੀਜ਼ ਹੋਈ ਸੀ। ਕੀ ਜਦ ਉਥੇ ਫਿਲਮ ਰਿਲੀਜ਼ ਹੋ ਰਹੀ ਸੀ, ਕੋਈ ਨਰਵਸਨੈੱਸ ਸੀ ਜਾਂ ਬਾਕਸ ਆਫਿਸ ਦਾ ਬਿਜ਼ਨਸ ਨਰਵਸਨੈੱਸ ਲਿਆਉਂਦਾ ਹੈ?
- ਹਾਂ ਬਿਲਵਕੁਲ ਨਰਵਸ ਸੀ। ਬਾਕਸ ਆਫਿਸ ਦਾ ਬਿਜ਼ਨਸ ਇੱਕ ਅਲੱਗ ਮੁੱਦਾ ਹੈ। ਸਾਡੇ ਲਈ ਸਭ ਤੋਂ ਜ਼ਰੂਰੀ ਇਹ ਹੁੰਦਾ ਹੈ ਕਿ ਫਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਸਿਨੇਮਾਘਰਾਂ ਦੀ ਆਪਣੀ ਅਪੀਲ ਹੁੰਦੀ ਹੈ, ਕਿਉਂਕਿ ਫਿਲਮ ਵੱਡੇ ਪਰਦੇ ਦੇ ਲਈ ਬਣੀ ਹੁੰਦੀ ਹੈ। ਇਹ ਸਭ ਥੋੜ੍ਹੇ ਸਮੇਂ ਦੀਆਂ ਦਿੱਕਤਾਂ ਹਨ। ਓ ਟੀ ਟੀ ਇੱਕ ਚੰਗਾ ਬਦਲ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ