Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਅੰਤਰਰਾਸ਼ਟਰੀ

ਕਾਲੇ ਧਨ ਦੇ ਵੇਰਵੇ ਦੇਣ ਲਈ ਸਵਿਟਜ਼ਰਲੈਂਡ ਨੇ ਸਹਿਮਤੀ ਦਿੱਤੀ

December 03, 2018 08:11 AM

* ਦੋ ਕੰਪਨੀਆਂ ਅਤੇ ਤਿੰਨ ਵਿਅਕਤੀਆਂ ਦੇ ਵੇਰਵੇ ਜਾਰੀ ਹੋਣ ਲੱਗੇ

ਬਰਨ, 2 ਦਸੰਬਰ, (ਪੋਸਟ ਬਿਊਰੋ)- ਕਾਲੇ ਧਨ ਵਾਲਿਆਂ ਲਈ ਸੁਰੱਖਿਅਤ ਅੱਡਾ ਮੰਨੇ ਜਾਂਦੇ ਸਵਿਟਜ਼ਰਲੈਂਡ ਨੇ ਭਾਰਤ ਦੀਆਂ ਦੋ ਕੰਪਨੀਆਂ ਤੇ ਤਿੰਨ ਵਿਅਕਤੀਆਂ ਦੇ ਵੇਰਵੇ ਦੇਣ ਨੂੰ ਸਹਿਮਤੀ ਦੇ ਦਿੱਤੀ ਹੈ, ਜਿਨ੍ਹਾਂ ਖ਼ਿਲਾਫ਼ ਭਾਰਤ ਵਿਚ ਕਈ ਤਰ੍ਹਾਂ ਦੀ ਜਾਂਚ ਚੱਲ ਰਹੀ ਹੈ। ਇਨ੍ਹਾਂ ਵਿੱਚੋਂ ਇਕ ਕੰਪਨੀ ਜਨਤਕ ਤੌਰ `ਤੇ ਲਿਸਟਿਡ ਹੈ ਅਤੇ ਵੱਖ ਵੱਖ ਉਲੰਘਣਾਵਾਂ ਕਰ ਕੇ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ ‘ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ’ (ਸੇਬੀ) ਨੇ ਇਸ ਦੀ ਖਿਚਾਈ ਕੀਤੀ ਹੈ। ਦੂਸਰੀ ਕੰਪਨੀ ਦੇ ਤਾਮਿਲ ਨਾਡੂ ਦੇ ਲੀਡਰਾਂ ਨਾਲ ਸਿਆਸੀ ਸੰਪਰਕ ਦੱਸੇ ਜਾਂਦੇ ਹਨ।
ਇਸ ਸੰਬੰਧ ਵਿੱਚ ਸਵਿਸ ਸਰਕਾਰ ਵਲੋਂ ਜਾਰੀ ਕੀਤੇ ਗਏ ਵੱਖੋ ਵੱਖਰੇ ਗਜ਼ਟ ਨੋਟੀਫਿਕੇਸ਼ਨਾਂ ਵਿਚ ਉਸ ਦੇਸ਼ ਦੇ ਫੈਡਰਲ ਟੈਕਸ ਵਿਭਾਗ ਨੇ ਜੀਓਡੈਸਿਕ ਲਿਮਟਿਡ ਅਤੇ ਆਦੀ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਬਾਰੇ ਭਾਰਤ ਵੱਲੋਂ ਕੀਤੀਆਂ ਬੇਨਤੀਆਂਂ ਉੱਤੇ ਪ੍ਰਸ਼ਾਸਕੀ ਮਦਦ ਦੇਣ ਦੀ ਹਾਮੀ ਭਰੀ ਹੈ। ਜੀਓਡੈਸਿਕ ਲਿਮਟਿਡ ਨਾਲ ਜੁੜਦੇ ਤਿੰਨ ਜਣਿਆਂ: ਪੰਕਜ ਕੁਮਾਰ ਓਂਕਾਰ ਸ੍ਰੀਵਾਸਤਵ, ਪ੍ਰਸ਼ਾਂਤ ਸ਼ਰਦ ਮੁਲੇਕਰ ਤੇ ਕਿਰਨ ਕੁਲਕਰਨੀ ਬਾਰੇ ਵੀ ਸੂਚਨਾ ਦੇਣ ਦੀ ਸਹਿਮਤੀ ਪ੍ਰਗਟਾਈ ਗਈ ਹੈ। ਉਂਜ ਸਵਿਸ ਸਰਕਾਰ ਨੇ ਭਾਰਤੀ ਅਧਿਕਾਰੀਆਂ ਵਲੋਂ ਦੋਵੇਂ ਕੰਪਨੀਆਂ ਤੇ ਤਿੰਨ ਵਿਅਕਤੀਆਂ ਬਾਰੇ ਮੰਗੀਆਂ ਸੂਚਨਾਵਾਂ ਦੇ ਵੇਰਵੇ ਜਾਰੀ ਨਹੀਂ ਕੀਤੇ, ਪਰ ਆਮ ਤੌਰ `ਤੇ ਪ੍ਰਸ਼ਾਸਕੀ ਮਦਦ ਹੇਠ ਵਿੱਤੀ ਅਤੇ ਟੈਕਸ ਗੜਬੜ ਨਾਲ ਸਬੰਧਤ ਬੈਂਕ ਖਾਤੇ ਦੇ ਵੇਰਵੇ ਤੇ ਹੋਰ ਵਿੱਤੀ ਅੰਕੜੇ ਮੰਗੇ ਜਾਂਦੇ ਹਨ।
ਭਾਰਤ ਦੀਆਂ ਇਹ ਕੰਪਨੀਆਂ ਤੇ ਵਿਅਕਤੀ ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਐਡਮਿਨਿਸਟ੍ਰੇਸ਼ਨ ਐਫ ਟੀ ਏ ਦੇ ਫ਼ੈਸਲੇ ਖਿਲਾਫ਼ ਅਪੀਲ ਕਰ ਸਕਦੇ ਹਨ। ਬੀਤੇ ਸਮੇਂ ਵਿੱਚ ਇਹ ਕੰਪਨੀਆਂ ਹਰ ਕਿਸਮ ਦੀ ਗੜਬੜ ਨੂੰ ਰੱਦ ਕਰਦੀਆਂ ਰਹੀਆਂ ਹਨ। ਸਾਲ 1982 ਵਿਚ ਬਣਾਈ ਗਈ ਜੀਓਡੈਸਿਕ, ਜੋ ਕਦੇ ਤੇਜੀ ਨਾਲ ਵਿਕਾਸ ਕਰਨ ਵਾਲੀ ਅਤੇ ਉਚ ਪਾਏ ਦੀ ਆਈ ਟੀ ਟੈਕਨੀਕ ਦਾ ਬਦਲ ਪੇਸ਼ ਕਰਨ ਵਾਲੀ ਕੰਪਨੀ ਵਜੋਂ ਜਾਣੀ ਜਾਂਦੀ ਸੀ, ਦੀ ਵੈੱਬਸਾਈਟ ਵੀ ਅੱਜ ਕੱਲ੍ਹ ਕੰਮ ਨਹੀਂ ਕਰ ਰਹੀ ਅਤੇ ਰਸਮੀ ਤੌਰ `ਤੇ ਸ਼ੇਅਰ ਬਾਜ਼ਾਰ ਵਿਚ ਇਸ ਦਾ ਬਿਜ਼ਨਿਸ ਸਸਪੈਂਡ ਕੀਤਾ ਗਿਆ ਹੈ। ਇਸ ਕੰਪਨੀ ਤੇ ਇਸ ਦੇ ਡਾਇਰੈਕਟਰਾਂ ਨੂੰ ਸੇਬੀ ਦੀ ਕਾਰਵਾਈ ਤੋਂ ਇਲਾਵਾ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਮੁੰਬਈ ਪੁਲੀਸ ਦੀ ਆਰਥਿਕ ਜੁਰਮ ਸ਼ਾਖਾ ਦੀ ਜਾਂਚ ਵੀ ਭੁਗਤਣੀ ਪੈ ਰਹੀ ਹੈ। ਸਟਾਕ ਐਕਸਚੇਂਜ ਵਿਚ ਕੰਪਨੀ ਦੇ ਵੇਰਵੇ ਮੁਤਾਬਕ ਪੰਕਜ ਕੁਮਾਰ ਜੀਓਡੈਸਿਕ ਦਾ ਚੇਅਰਮੈਨ, ਕਿਰਨ ਕੁਲਕਰਨੀ ਮੈਨੇਜਿੰਗ ਡਾਇਰੈਕਟਰ ਤੇ ਪ੍ਰਸ਼ਾਂਤ ਮੁਲੇਕਰ ਐਗਜ਼ੈਕਟਿਵ ਡਾਇਰੈਕਟਰ ਹੈ। ਦੂਸਰੀ ਆਦੀ ਐਂਟਰਪ੍ਰਾਈਜ਼ਜ਼ ਪ੍ਰਾਈਵੇਟ ਲਿਮਟਿਡ ਨਵੰਬਰ 2014 ਵਿਚ ਚੇਨਈ ਵਿਚ ਬਣਾਈ ਗਈ ਸੀ ਤੇ ਇਸ ਨੇ ਰੀਅਲ ਅਸਟੇਟ ਅਤੇ ਹੋਰ ਧੰਦਿਆਂ ਵਿਚ ਕਾਫੀ ਚੜ੍ਹਾਈ ਕੀਤੀ ਸੀ ਪਰ ਜਲਦੀ ਹੀ ਇਸ ਦੇ ਕੁਝ ਦਾਗ਼ੀ ਸਿਆਸਤਦਾਨਾਂ ਨਾਲ ਸਬੰਧ ਹੋਣ ਅਤੇ ਮਨੀ ਲਾਂਡਰਿੰਗ ਧੰਦੇ ਨਾਲ ਜੁੜੇ ਹੋਣ ਦੇ ਖੁਲਾਸੇ ਹੋ ਗਏ। ਰਿਪੋਰਟਾਂ ਮੁਤਾਬਕ ਆਮਦਨ ਟੈਕਸ ਵਿਭਾਗ ਨੇ ਕੰਪਨੀ ਦੇ ਪ੍ਰੋਮੋਟਰਾਂ ਦੇ ਟਿਕਾਣਿਆਂਂ ਉੱਤੇ ਛਾਪੇ ਮਾਰੇ ਸਨ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ