Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਮਿੱਠੀਆਂ ਗੱਲਾਂ ਕਰ ਕੇ ਠੱਗਣੀਆਂ ਨੇ ਲੱਖਾਂ ਰੁਪਏ ਉਡਾਏ

December 03, 2018 08:07 AM

ਨਵੀਂ ਦਿੱਲੀ, 2 ਦਸੰਬਰ (ਪੋਸਟ ਬਿਊਰੋ)- ਦੋ ਔਰਤਾਂ ਕੰਮ ਦੀ ਭਾਲ ਵਿੱਚ ਆਈਆਂ ਅਤੇ ਘਰ ਦੀ ਮਾਲਕ ਨੂੰ ਕਹਿਣ ਲੱਗੀਆਂ: ਦੀਦੀ ਤੁਸੀਂ ਸਾਡੀ ਸੈਲਰੀ ਬਾਅਦ 'ਚ ਤੈਅ ਕਰ ਲੈਣਾ, ਪਹਿਲਾਂ ਸਾਡੇ ਕੰਮ ਦਾ ਹੁਨਰ ਤਾਂ ਦੇਖ ਲਓ ਕਿ ਅਸੀਂ ਕਿੰਨਾ ਵਧੀਆ ਕੰਮ ਕਰਦੇ ਹਾਂ। ਭਾਂਡਿਆਂ ਨੂੰ ਇੰਝ ਚਮਕਾਵਾਂਗੇ ਕਿ ਤੁਸੀਂ ਆਪਣੀ ਤਸਵੀਰ ਦੇਖ ਸਕੋਗੇ।
ਅਜਿਹੀਆਂ ਮਿੱਠੀਆਂ ਗੱਲਾਂ ਕਰ ਕੇ ਦੋ ਔਰਤਾਂ ਖੁਦ ਨੂੰ ਮੇਡ ਦੱਸਦੇ ਹੋਏ ਸਾਊਥ ਐਕਸਟੈਂਸ਼ਨ ਇਲਾਕੇ ਦੀ ਇੱਕ ਕੋਠੀ ਵਿੱਚ ਦਾਖਲ ਹੋ ਗਈਆਂ। ਇੱਕ ਔਰਤ ਰਸੋਈ ਵਿੱਚ ਭਾਂਡੇ ਸਾਫ ਕਰਨ ਲੱਗ ਗਈ ਅਤੇ ਦੂਜੀ ਨੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਝਾੜੂ ਲਾਉਂਦੇ ਹੋਏ ਉਹ ਕੁਝ ਹੀ ਮਿੰਟ ਵਿੱਚ ਡਰਾਇੰਗ ਰੂਮ ਅਤੇ ਬੈੱਡਰੂਮ ਤੱਕ ਜਾ ਪਹੁੰਚੀ ਅਤੇ ਉਥੇ ਰੱਖੀ ਜਿਊਲਰੀ ਤੇ ਲਗਭਗ ਚਾਰ ਲੱਖ ਰੁਪਏ ਉੱਤੇ ਹੱਥ ਸਾਫ ਕਰ ਦਿੱਤਾ। ਉਸ ਸਮੇਂ ਘਰ ਵਿੱਚ ਅੱਠ ਜਣੇ ਸਨ, ਪਰ ਦੋਵੇਂ ਔਰਤਾਂ ਨੇ ਬਹੁਤ ਚਲਾਕੀ ਨਾਲ 10 ਮਿੰਟ ਦੇ ਅੰਦਰ ਲੱਖਾਂ ਦੀ ਜਿਊਲਰੀ ਅਤੇ ਕੈਸ਼ ਉਡਾ ਲਿਆ। ਇਸ ਤੋਂ ਬਾਅਦ ਇਹ ਕਹਿ ਕੇ ਘਰੋਂ ਚਲੀਆਂ ਗਈਆਂ ਕਿ ਗੁਆਂਢ ਵਾਲੀ ਆਂਟੀ ਦਾ ਧੰਨਵਾਦ ਕਰ ਕੇ ਆਉਂਦੀਆਂ ਹਾਂ ਕਿ ਸਾਨੂੰ ਕੰਮ ਮਿਲ ਗਿਆ ਹੈ। ਬਾਅਦ ਵਿੱਚ ਘਰ ਵਾਲਿਆਂ ਨੇ ਜਦੋਂ ਅਲਮਾਰੀ ਖੁੱਲ੍ਹੀ ਦੇਖੀ ਤਾਂ ਉਨ੍ਹਾਂ ਨੂੰ ਚੋਰੀ ਦਾ ਪਤਾ ਲੱਗਾ।
ਘਟਨਾ ਸਾਊਥ ਐਕਸਟੈਂਸ਼ਨ ਪਾਰਟ 1 ਦੇ ਸੀ ਬਲਾਕ ਦੀ ਕੋਠੀ ਵਿੱਚ ਮੰਗਲਵਾਰ ਸਵੇਰੇ ਵਾਪਰੀ। ਕੋਠੀ ਵਿੱਚ ਰਹਿਣ ਵਾਲੇ ਅਸ਼ੋਕ ਨੇ ਦੱਸਿਆ ਕਿ ਉਹ ਇੱਕ ਮਹੀਨਾ ਪਹਿਲਾਂ ਸ਼ਿਫਟ ਹੋਏ ਹਨ। ਉਨ੍ਹਾਂ ਨੇ ਮੇਡ ਲਈ ਗੁਆਂਢੀਆਂ ਨੂੰ ਵੀ ਕਿਹਾ ਹੋਇਆ ਸੀ। ਮੰਗਲਵਾਰ ਸਵੇਰੇ ਦੋ ਔਰਤਾਂ ਨੇ ਘਰ ਦੀ ਘੰਟੀ ਵਜਾਈ ਅਤੇ ਕੰਮ ਮੰਗਣ ਲੱਗੀਆਂ ਅਤੇ ਅਸੀਂ ਇਸ ਝਾਂਸੇ ਵਿੱਚ ਆ ਗਏ ਤੇ ਫਿਰ ਸਾਰਾ ਕੁਝ ਲੁੱਟਿਆ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼