Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਸ਼ਹਿਨਾਜ ਗਿੱਲ ਲਈ ਗਾਡਫਾਦਰ ਬਣੇ ਸਲਮਾਨ

January 04, 2021 01:50 AM

ਬਾਲੀਵੁੱਡ ਦੇ ਗਾਡਫਾਦਰ ਕਹੇ ਜਾਣ ਵਾਲੇ ਅਭਿਨੇਤਾ ਸਲਮਾਨ ਖਾਨ ਆਪਣੇ ਖਾਸ ਲੋਕਾਂ ਦੀ ਕਿਸਮਤ ਨੂੰ ਵੀ ਚਮਕਾਉਣ ਵਿੱਚ ਕਸਰ ਨਹੀਂ ਛੱਡਦੇ। ਅੱਜ ਤੱਕ ਉਨ੍ਹਾਂ ਨੇ ਇੰਡਸਟਰੀ ਵਿੱਚ ਕਈ ਕਲਾਕਾਰਾਂ ਨੂੰ ਲਾਂਚ ਕੀਤਾ ਅਤੇ ਇਸੇ ਲਿਸਟ ਵਿੱਚ ਇੱਕ ਹੋਰ ਨਾਂਅ ਸ਼ਾਮਲ ਹੋਣ ਜਾ ਰਿਹਾ ਹੈ। ਚਰਚਾ ਹੈ ਕਿ ਸਲਮਾਨ ਖਾਨ ਜਲਦੀ ਹੀ ਬਿੱਗ ਬੌਸ ਦੀ ਫੇਮ ਵਾਲੇ ਸ਼ਹਿਨਾਜ ਗਿੱਲ ਨੂੰ ਆਪਣੇ ਬੈਨਰ ਹੇਠ ਇੱਕ ਵੱਡੇ ਪ੍ਰੋਜੈਕਟ ਨਾਲ ਲਾਂਚ ਕਰਨਗੇ।
ਸ਼ਹਿਨਾਜ ਨਾਲ ਜੁੜੇ ਸੂਤਰ ਦੱਸਦੇ ਹਨ, ਅ‘ਬਿੱਗ ਬੌਸ 13 ਵਿੱਚ ਸ਼ਹਿਨਾਜ ਦੇ ਅੰਦਾਜ਼ ਤੋਂ ਸਲਮਾਨ ਖਾਨ ਕਾਫੀ ਇੰਪਰੈਸ ਸਨ। ਸ਼ੋਅ ਦੌਰਾਨ ਸਲਮਾਨ ਨੂੰ ਸ਼ਹਿਨਾਜ ਕਾਫੀ ਕਿਊਟ ਲੱਗੀ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਉਸ ਦੀ ਕਿਊਟਨੈਸ ਸ਼ੋਅ ਦੇ ਦਰਸ਼ਕਾਂ ਨੂੰ ਪਸੰਦ ਆਈ ਸੀ, ਉਹ ਅੱਗੇ ਚੱਲ ਕੇ ਉਨ੍ਹਾਂ ਦੇ ਫਿਲਮ ਦੇ ਲਈ ਵੀ ਕਾਮਯਾਬ ਸਾਬਿਤ ਹੋਵੇਗੀ। ਸ਼ੋਅ ਦੌਰਾਨ ਸਲਮਾਨ ਖਾਨ ਨੇ ਸ਼ਹਿਨਾਜ ਨੂੰ ਆਪਣੀ ਅਗਲੀ ਫਿਲਮ ‘ਰਾਧੇ’ ਵਿੱਚ ਲਾਂਚ ਕਰਨ ਦਾ ਫੈਸਲਾ ਕਰ ਲਿਆ ਸੀ। ਇਸ ਫਿਲਮ ਵਿੱਚ ਉਹ ਅਹਿਮ ਕਿਰਦਾਰ ਵਿੱਚ ਨਜ਼ਰ ਆਏਗੀ। ਇਹੀ ਨਹੀਂ, ਸਲਮਾਨ ਨੇ ਆਪਣੇ ਬੈਨਰ ਹੇਠ ਇੱਕ ਹੋਰ ਪ੍ਰੋਜੈਕਟ ਵਿੱਚ ਸ਼ਹਿਨਾਜ ਨੂੰ ਬਤੌਰ ਲੀਡ ਐਕਟਰੈਸ ਸਾਈਨ ਕਰ ਲਿਆ ਹੈ।”
ਸੂਤਰ ਦੱਸਦੇ ਹਨ ਕਿ ਸਲਮਾਨ ਦੇ ਕਹਿਣ ਸ਼ਹਿਨਾਜ ਨੇ ਆਪਣੇ ਲੁਕ 'ਤੇ ਵੀ ਕਾਫੀ ਬਦਲਾਅ ਕੀਤਾ ਹੈ। ਉਸ ਨੇ ਨਾ ਸਿਰਫ ਆਪਣੇ ਵੇਟ ਲਾਸ 'ਤੇ ਧਿਆਨ ਦਿੱਤਾ, ਸਗੋਂ ਆਪਣੀ ਹੇਅਰਸਟਾਈਲ, ਮੇਕਅਪ ਅਤੇ ਡ੍ਰੈਸਿੰਗ ਸਟਾਈਲ ਵਿੱਚ ਵੀ ਕਾਫੀ ਬਦਲਾਅ ਕੀਤਾ ਹੈ। ਸ਼ਹਿਨਾਜ ਦੇ ਇਸ ਮੇਕਓਵਰ ਨਾਲ ਨਾ ਸਿਰਫ ਉਸ ਦੇ ਫੈਨਸ, ਬਲਕਿ ਸਲਮਾਨ ਖਾਨ ਵੀ ਕਾਫੀ ਇੰਸਪ੍ਰੈਸਡ ਹਨ। ਪਿੱਛੇ ਜਿਹੇ ਸਲਮਾਨ ਨੇ ਆਪਣਾ ਜਨਮ ਦਿਨ ਬਿੱਗ ਬੌਸ 14 ਦੇਸੈਟ 'ਤੇ ਮਨਾਇਆ ਸੀ। ਰਵੀਨਾ ਟੰਡਨ, ਜੈਕਲੀਨ ਫਰਨਾਂਡੀਜ਼ ਦੇ ਇਲਾਵਾ ਸ਼ਹਿਨਾਜ ਵੀ ਇਸ ਜਨਮ ਦੀ ਪਾਰਟੀ ਵਿੱਚ ਸ਼ਾਮਲ ਹੋਈ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ