Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਕੋਰੋਨਾ : ਨਾ ਹੋਵੇ ਕੋਈ ਢਿੱਲ, ਨਾ ਦਵਾਈ ਤੋਂ ਪਹਿਲਾਂ, ਨਾ ਦਵਾਈ ਦੇ ਬਾਅਦ

January 04, 2021 01:44 AM

-ਰਿਤੂਪਰਣ ਦਵੇ
ਇਸ ਸਦੀ ਦੀ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਭਾਵ ਕੋਵਿਡ 19 ਨੂੰ ਦੁਨੀਆ ਵਿੱਚ ਦਸਤਕ ਦਿੱਤੇ ਪੂਰਾ ਇੱਕ ਸਾਲ ਬੀਤ ਚੁੱਕਾ ਹੈ। ਜਾਗਰੂਕਤਾ ਅਤੇ ਸੰਚਾਰ ਕ੍ਰਾਂਤੀ ਦੇ ਕਾਰਨ ਇੰਨਾ ਹੋਇਆ ਕਿ ਇਲਾਜ ਨਾ ਹੋਣ ਦੇ ਬਾਵਜੂਦ ਇਸ ਦਾ ਉਹ ਭਿਆਨਕ ਰੂਪ ਦੇਖਣ ਨੂੰ ਨਹੀਂ ਮਿਲਿਆ, ਜੋ ਅੱਜ ਤੱਕ ਦੂਸਰੀਆਂ ਮਹਾਮਾਰੀਆਂ 'ਚ ਦਿਸਿਆ। ਕੋਰੋਨਾ ਨੂੰ ਲੈ ਕੇ ਪਹਿਲੀ ਵਾਰ ਨਵਾਂ ਅਤੇ ਦੁਨੀਆ ਭਰ ਵਿੱਚ ਚਰਚਿਤ ਸੱਚ ਵੀ ਸਾਹਮਣੇ ਆਇਆ ਕਿ ਇਹ ਇਨਸਾਨ ਦੇ ਦਿਮਾਗ ਦਾ ਫਤੂਰ ਹੈ, ਜੋ ਚੀਨ ਦੀ ਪ੍ਰਯੋਗਸ਼ਾਲਾ ਦੀ ਕਰਤੂਤ ਹੈ।
ਕੋਰੋਨਾ ਨਾਲ ਹੋਈਆਂ ਮੌਤਾਂ ਅਤੇ ਦੁਨੀਆ ਦੀ ਮੌਜੂਦਾ ਆਬਾਦੀ ਦੇ ਅਨੁਪਾਤ ਨੂੰ ਦੇਖੀਏ ਤਾਂ ਥੋੜ੍ਹੀ ਕੁ ਰਾਹਤ ਦੀ ਗੱਲ ਇਹ ਹੈ ਕਿ ਇਹ ਸੁਚੇਤਪੁਣਾ ਸੀ, ਜੋ ਮਹਾਮਾਰੀ ਨੂੰ ਬਿਨਾਂ ਦਵਾਈ ਦੇ ਕਾਫੀ ਹੱਦ ਤੱਕ ਫੈਲਣ ਤੋਂ ਰੋਕ ਲਿਆ ਸੀ, ਪਰ ਮੈਡੀਕਲ ਸਾਇੰਸ ਲਈ ਕੋਰੋਨਾ ਅਜੇ ਚੁਣੌਤੀ ਬਣਿਆ ਹੋਇਆ ਹੈ ਅਤੇ ਜਾਪਦਾ ਹੈ ਕਿ ਜਲਦੀ ਇਸ ਤੋਂ ਪੂਰਾ ਛੁਟਕਾਰਾ ਮਿਲ ਸਲਕਣ ਬਾਰੇ ਸੋਚਣਾ ਵੀ ਫਜ਼ੂਲ ਹੋਵੇਗਾ।
ਸਾਲ ਭਰ ਵਿੱਚ ਕੋਰੋਨਾ ਦੇ ਨਵੇਂ-ਨਵੇਂ ਰੂਪ ਸਾਹਮਣੇ ਆਉਣ ਲੱਗੇ ਹਨ। ਲੋਕਾਂ ਦੇ ਸਾਹਮਣੇ ਕੋਵਿਡ ਦੇ ਅਸਰ, ਨਵੇਂ ਆਕਾਰ ਪ੍ਰਕਾਰ ਅਤੇ ਪ੍ਰਭਾਵ ਬਾਰੇ ਨਿਸ਼ਚਿਤ ਤੌਰ 'ਤੇ ਰੋਜ਼ ਨਵੀਆਂ ਅਤੇ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਵੀ ਆਉਣਗੀਆਂ। ਸੁਭਾਵਿਕ ਹੈ ਕਿ ਕਈ ਤਰ੍ਹਾਂ ਦੇ ਭਰਮ ਵੀ ਹੋਣਗੇ, ਪਰ ਸਭ ਤੋਂ ਅਹਿਮ ਇਹ ਹੈ ਕਿ ਭੈੜੇ ਅਸਰਾਂ ਅਤੇ ਸਾਵਧਾਨੀ ਦਾ ਜੋ ਅਸਰ ਦਿਸਿਆ ਹੈ, ਉਸ ਨੂੰ ਦਵਾਈ ਮੰਨ ਕੇ ਬਹੁਰੂਪੀਏ ਕੋਰੋਨਾ ਨੂੰ ਅੱਜ ਤੱਕ ਮਾਤ ਦਿੱਤੀ ਗਈ ਅਤੇ ਇੰਞ ਹੀ ਅੱਗੇ ਵੀ ਦਿੱਤੀ ਜਾ ਸਕੇਗੀ। ਚਿੰਤਾ ਦੀ ਗਿੱਲ ਬੱਸ ਇਹ ਹੈ ਕਿ ਲੋਕ ਜਾਣਦੇ ਹੋਏ ਵੀ ਚੌਕਸੀ ਨਹੀਂ ਵਰਤਦੇ, ਜੋ ਸਭ ਤੋਂ ਜ਼ਰੂਰੀ ਹੈ। ਇਹ ਮੰਨਣਾ ਹੋਵੇਗਾ ਕਿ ਕੋਰੋਨਾ ਪੂਰੀ ਦੁਨੀਆ ਦੇ ਜੀਵਨ ਦਾ ਫਿਲਹਾਲ ਤਾਂ ਹਿੱਸਾ ਬਣਿਆ ਹੀ ਹੋਇਆ ਹੈ ਤੇ ਕਦੋਂ ਤੱਕ ਬਣਿਆ ਰਹੇਗਾ, ਪਤਾ ਬੱਸ ਇਹੀ ਹੈ ਕਿ ਕੋਰੋਨਾ ਜਲਦ ਜਾਣ ਵਾਲਾ ਨਹੀਂ। ਸਾਰਿਆਂ ਨੂੰ ਇਹ ਸਮਝਣਾ ਹੋਵੇਗਾ ਅਤੇ ਕੋਰੋਨਾ ਨਾਲ ਰਹਿ ਕੇ ਜਿਊਣਾ ਹੋਵੇਗਾ। ਇਸ ਤੋਂ ਜਿੱਤਣ ਲਈ ਦਵਾਈ ਦੇ ਨਾਲ ਪੂਰੀ ਸਾਵਧਾਨੀ, ਦਕਸ਼ਿਤਾ ਅਤੇ ਬਦਲਦੇ ਤੌਰ ਤਰੀਕਿਆਂ ਨੂੰ ਸਿੱਖਣਾ ਹੋਵੇਗਾ।
ਕਦੋਂ ਤੱਕ ਲਾਕਡਾਊਨ, ਨਾਈਟ ਕਰਫਿਊ ਰਹੇ? ਕਦੋਂ ਤੱਕ ਹਵਾਈ, ਰੇਲ ਅਤੇ ਸੜਕੀ ਆਵਾਜਾਈ ਨੂੰ ਰੋਕਿਆ ਜਾਵੇ। ਜ਼ਾਹਿਰ ਹੈ ਕਿ ਦੇਸ਼, ਦੁਨੀਆ ਦੀ ਅਰਥਵਿਵਸਥਾ ਦਾ ਇਹੀ ਤਾਂ ਧੁਰਾ ਹਨ, ਜੇ ਇਹੀ ਵਾਰ-ਵਾਰ ਰੁਕਣਗੀਆਂ ਤਾਂ ਵਪਾਰ-ਕਾਰੋਬਾਰ 'ਤੇ ਬੁਰਾ ਅਸ਼ਰ ਪਵੇਗਾ ਜਿਸ ਦਾ ਖਮਿਆਜ਼ਾ ਆਮ ਤੇ ਖਾਸ ਸਭ ਨੂੰ ਭੁਗਤਣਾ ਪਵੇਗਾ। ਇਹ 21ਵੀਂ ਸਦੀ ਹੈ, ਵੱਡੀ ਤੋਂ ਵੱਡੀ ਚੁਣੌਤੀ ਇੱਥੋਂ ਤੱਕ ਕਿ ਚੰਦ ਅਤੇ ਮੰਗਲ ਨੂੰ ਛੂਹ ਲੈਣ ਦੀ ਸਫਲਤਾ ਦਾ ਸਿਹਰਾ ਬੰਨ੍ਹੀ ਦੁਨੀਆ ਇਸ ਇਨਫੈਕਸ਼ਨ ਵਾਲੀ ਮਹਾਮਾਰੀ 'ਤੇ ਵੀ ਜਿੱਤ ਹਾਸਲ ਕਰਨ ਵਾਲੇ ਰਾਹ ਚੱਲ ਪਈ ਹੈ। ਇਹ ਵੀ ਸੱਚ ਹੈ ਕਿ ਕਿਸੇ ਵੱਡੇ ਟੀਚੇ ਜਾਂ ਚੁਣੌਤੀ ਨਾਲ ਨਜਿੱਠਣ ਲਈ ਤਿਆਰੀਆਂ ਕਾਫੀ ਪਹਿਲਾਂ ਤੋਂ ਲੰਬੀਆਂ-ਚੌੜੀਆਂ ਕਰਨੀਆਂ ਪੈਂਦੀਆਂ ਹਨ, ਪਰ ਇਹ ਇਕਦਮ ਆਈ ਆਫਤ ਹੈ ਜਿਸ ਨਾਲ ਨਜਿੱਠਣ ਵਿੱਚ ਸਮਾਂ ਲੱਗੇਗਾ। ਇਸੇ ਦੌਰ ਨੂੰ ਹੁਸ਼ਿਆਰੀ ਨਾਲ ਕੱਟਣਾ ਹੋਵੇਗਾ। ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਬਸ਼ਰਤੇ ਹੁਸ਼ਿਆਰੀ ਅਤੇ ਚੌਕਸੀ ਨਾਲ ਕੋਈ ਸਮਝੌਤਾ ਨਾ ਹੋਵੇ।
ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਬੇਕਾਬੂ ਹੋ ਗਿਆ ਹੈ। ਦੁਨੀਆ ਭਰ ਵਿੱਚ ਭੜਥੂ ਅਤੇ ਦਹਿਸ਼ਤ ਫੈਲ ਗਈ ਹੈ। ਭਾਰਤ ਸਮੇਤ ਚਾਲੀ ਤੋਂ ਵੱਧ ਦੇਸ਼ਾਂ ਨੇ ਬ੍ਰਿਟੇਨ ਤੋਂ ਕਿਸੇ ਦੇ ਆਉਣ ਜਾਣ 'ਤੇ ਰੋਕ ਲਾ ਦਿੱਤੀ ਹੈ। ਇਹ ਨਵਾਂ ਕੋਰੋਨਾ ਵਾਇਰਸ ਦਸੰਬਰ 2020 ਵਿੱਚ ਬ੍ਰਿਟੇਨ ਵਿੱਚ ਮਿਲਿਆ। ਜਿਸ ਨੂੰ ਵਿਗਿਆਨੀਆਂ ਨੇ ਵੀ ਯੀ ਆਈ-2020/12/01 ਨਾਮ ਦਿੱਤਾ। ਇਹ ਮੋਡੀਫਾਈਡ ਵੇਰੀਏਂਟ ਸੱਤ ਫੀਸਦੀ ਤੇਜ਼ ਫੈਲਦਾ ਹੈ ਤੇ ਵਿਗਿਆਨੀ ਇਹ ਵੀ ਖੋਜ ਕਰ ਰਹੇ ਹਨ ਕਿ ਇਹ ਵਾਇਰਸ ਦੇ ਜੈਨੇਟਿਕ ਮਟੀਰੀਅਲ 'ਚ ਤਬਦੀਲ ਹੋ ਰਿਹਾ ਹੈ। ਨਵਾਂ ਸਟ੍ਰੇਨ ਆਪਣੀ ਰਚਨਾ ਦੇ ਕਾਰਨ ਵੱਧ ਖਤਰਨਾਕ ਹੈ। ਇਸ ਵਿੱਚ ਅੱਠ ਰੂਪ ਜੀਨ 'ਚ ਪ੍ਰੋਟੇਨ ਬਣਾਉਣ ਵਾਲੇ ਹਨ ਜਿਨ੍ਹਾਂ 'ਚ ਦੋ ਸਭ ਤੋਂ ਜ਼ਿਆਦਾ ਚਿੰਤਾ ਪੈਦਾ ਕਰਨ ਵਾਲੇ ਹਨ, ਪਹਿਲਾਂ ਐੱਨ 501 ਜੋ ਖਤਰਨਾਕ ਹੈ ਇਸ ਨਾਲ ਸਰੀਰ ਦੀਆਂ ਕੋਸ਼ਿਕਾਵਾਂ 'ਤੇ ਤੇਜ਼ੀ ਨਾਲ ਹਮਲੇ ਦੀ ਸੰਭਾਵਨਾ ਬਣਦੀ ਹੈ ਅਤੇ ਦੂਸਰਾ ਐਚ 61/ਵੀ 70 ਵਾਲਵਾ ਰੂਪ ਜੋ ਸਰੀਰ ਦੀ ਇਮਿਊਨ ਭਾਵ ਪ੍ਰਤੀਰੋਧਕ ਸਮੱਰਥਾ ਨੂੰ ਜ਼ਬਰਦਸਤ ਨੁਕਸਾਨ ਪਹੁੰਚਾਉਂਦਾ ਹੈ। ਜਾਪ ਰਿਹਾ ਹੈ ਕਿ ਕੋਰੋਨਾ ਦੇ ਬਦਲਦੇ ਸਰੂਪ ਨਾਲ ਮਹਾਮਾਰੀ ਅਤੇ ਇਨਫੈਕਸ਼ਨ ਤੇਜ਼ੀ ਨਾਲ ਫੈਲ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਮਾਈਕਲ ਰਿਆਨ ਮੰਨਦੇ ਹਨ ਕਿ ਭਾਰਤ ਚੇਚਕ ਤੇ ਪੋਲੀਓ ਵਰਗੀਆਂ ਬਿਮਾਰੀਆ ਨਾਲ ਜੰਗ ਜਿੱਤਣ ਦੀ ਦੁਨੀਆ ਵਿੱਚ ਮਿਸਾਲ ਹੈ। ਚੇਚਕ ਨਾਲ ਹੋਈਆਂ ਮੌਤਾਂ ਵਿਸ਼ਵ ਦੇ ਇਤਿਹਾਸ ਵਿੱਚ ਲੜੀਆਂ ਗਈਆਂ ਸਭ ਜੰਗਾਂ ਨਾਲੋਂ ਵੱਧ ਹਨ। ਇਸੇ ਲਿਹਾਜ਼ ਨਾਲ ਦੁਨੀਆ ਦੀਆਂ ਨਜ਼ਰਾਂ ਫਿਰ ਸਾਡੇ ਵੱਲ ਹਨ। ਕੋਵਿਡ 19 ਦੇ ਟੀਕੇ ਬਾਰੇ ਦੁਨੀਆ ਭਰ ਵਿੱਚ ਪ੍ਰੀਖਣ ਚੱਲ ਰਹੇ ਹਨ, ਪਰ ਆਬਾਦੀ ਦੇ ਪੱਖੋਂ ਇੱਕ ਵਾਰ ਸਾਰੇ ਭਾਰਤ 'ਤੇ ਟਿਕਟਿਕੀ ਲਾਈ ਹੋਈ ਹੈ। ਭਾਰਤ ਵਿੱਚ ਇੱਕੋ ਸਮੇਂ 'ਚ ਵੱਖ-ਵੱਖ ਇਲਾਕਿਆਂ ਦੀ ਤਾਸੀਰ ਵੱਖ-ਵੱਖ ਹੁੰਦੀ ਹੈ। ਅਜਿਹੇ 'ਚ ਟੀਕੇ ਦੀ ਸਫਲਤਾ ਅਤੇ ਖਰੇ ਪ੍ਰੀਖਣ ਲਈ ਹਰ ਪੱਖੋਂ ਭਾਰਤ ਨੂੰ ਲੋਕ ਢੁੱਕਵਾਂ ਮੰਨਦੇ ਹਨ।
ਫਿਲਹਾਲ ਦਵਾਈ ਵਿੱਚ ਸੂਰ ਦੀ ਚਰਬੀ ਦੀ ਵਰਤੋਂ ਦੀ ਚਰਚਾ ਦੇ ਦਰਮਿਆਨ ਨਵਾਂ ਵਿਵਾਦ ਸ਼ੁਰੂ ਹੋ ਰਿਹਾ ਹੈ। ਕੁਝ ਵਰਤੋਂ ਦੇ ਵਿਰੁੱਧ ਅਤੇ ਕੁਝ ਹਾਲਤਾਂ ਨੂੰ ਦੇਖਦੇ ਹੋਏ ਵਰਤੋਂ ਦੇ ਪੱਖ 'ਚ। ਇਤਿਹਾਸ ਦੱਸਦਾ ਹੈ ਕਿ ਕੋਈ ਮਹਾਮਾਰੀ ਇੰਨੀ ਜਲਦੀ ਖਤਮ ਨਹੀਂ ਹੋਈ। ਫੈਲਾਅ ਚੌਕਸੀ ਨਾਲ ਰੋਕਿਆ ਗਿਆ। ਬੱਸ ਕੋਵਿਡ 19 ਦੇ ਨਾਲ ਅਜਿਹਾ ਵੀ ਜ਼ਰੂਰੀ ਹੈ। ਵੈਕਸੀਨ ਆਉਣ ਦੇ ਬਾਅਦ ਸਾਰਿਆਂ ਤੱਕ ਪਹੁੰਚਣ ਅਤੇ ਕਿਸੇ ਨੂੰ ਪਹਿਲਾਂ ਅਤੇ ਬਾਅਦ ਦੀਆਂ ਪਹਿਲਕਦਮੀਆਂ ਦੇ ਕਾਰਨ ਲੰਬਾ ਸਮਾਂ ਲੱਗਣਾ ਯਕੀਨਨ ਹੈ। ਕਈ ਬਦਲਾਅ, ਪ੍ਰਭਾਵ ਅਤੇ ਕੂੜ ਪ੍ਰਭਾਵਾਂ ਦਾ ਦੌਰ ਚੱਲੇਗਾ। ਕੋਰੋਨਾ ਦੇ ਨਿੱਤ ਨਵੇਂ ਰੂਪ, ਵੈਕਸੀਨ ਅਤੇ ਉਸ ਦੀ ਵਰਤੋਂ ਦੀ ਓਹੜ-ਪੋਹੜ ਦਰਮਿਆਨ ਬਿਨਾਂ ਕਿਸੇ ਸਾਈਡ ਇਫੈਕਟ ਦੇ ਕੋਰੋਨਾ ਨਾਲ ਨਜਿੱਠਣ ਦੇ ਕਾਰਗਰ ਮੰਤਰ ‘ਦੋ ਗਜ਼ ਦੀ ਦੂਰੀ ਮਾਸਕ ਜ਼ਰੂਰੀ' ਇਹ ਤਾਂ ਸਾਰਿਆਂ ਨੂੰ ਪਤਾ ਹੈ ਫਿਰ ਨਹੀਂ ਲਗਾਉਣ ਦੀ ਕਿਹੜੀ ਵੱਡੀ ਖ਼ਤਾ ਹੈ? ਬੱਸ ਇਹੀ ਸਮਝਣਾ ਅਤੇ ਸਮਝ ਕੇ ਜੰਗ ਜਿੱਤਣੀ ਹੋਵੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’