ਹਨੀ ਨੇ ਆਪਣੀ ਮੰਮੀ ਨੂੰ ਕਿਹਾ, ‘‘ਮਾਂ ਮੇਰੇ ਤੋਂ ਪੜ੍ਹਾਈ ਨਹੀਂ ਹੁੰਦੀ।”
‘‘ਲੱਗਦਾ ਹੈ, ਬੇਟਾ, ਤੇਰੇ ਸਰੀਰ ਵਿੱਚ ‘ਵਿਟਾਮਿਨ ਚੱਪਲ’ ਦੀ ਕਮੀ ਹੋ ਗਈ ਹੈ।”
*********
ਕੁੜੀ, ‘‘ਪਰਸੋਂ ਮੇਰਾ ਵਿਆਹ ਹੈ, ਹੁਣ ਕਿਉਂ ਆਇਆ ਏਂ ਮੇਰੀ ਜ਼ਿੰਦਗੀ ਵਿੱਚ ਵਾਪਸ?”
ਮੁੰਡਾ, ‘ਟੈਂਟ ਲਾਉਣ ਦਾ ਆਰਡਰ ਸਾਨੂੰ ਮਿਲਿਆ ਹੈ, ਤੇਰੇ ਚੱਕਰ ਵਿੱਚ ਕੀ ਕੰਮ-ਧੰਦਾ ਵੀ ਛੱਡ ਦਿਆਂ?”
*********
ਪਾਪਾ, ‘‘ਤੇਰੇ ਸਕੂਲ ਵਾਲਿਆਂ ਨੇ ਮੈਨੂੰ ਬੁਲਾਇਆ ਹੈ। ਜ਼ਰੂਰ ਤੂੰ ਕੋਈ ਸ਼ੈਤਾਨੀ ਕੀਤੀ ਹੋਵੇਗੀ?”
ਸੋਨੀ, ‘‘ਨਹੀਂ ਪਾਪਾ। ਮੈਂ ਤਾਂ ਕੁਝ ਨਹੀਂ ਕੀਤਾ।”
ਪਾਪਾ, ‘‘...ਤਾਂ ਫਿਰ ਉਨ੍ਹਾਂ ਨੇ ਮੈਨੂੰ ਕਿਉਂ ਬੁਲਾਇਆ?”
ਸੋਨੀ, ‘‘ਪਤਾ ਨਹੀਂ। ਮੈਂ ਤਾਂ ਕਲਾਸ ਵਿੱਚ ਚੁੱਪਚਾਪ ਸੌਂ ਰਹੀ ਸੀ।”