Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਇੱਛਾ ਦੀ ਮਹਿਮਾ

January 01, 2021 02:13 AM

-ਭੁਪਿੰਦਰਵੀਰ ਸਿੰਘ

ਜ਼ਿੰਦਗੀ ਦੀ ਜੰਗ ਵਿੱਚ ਸਿਰਫ ਸੁਤੰਤਰ ਵਿਅਕਤੀ ਹੀ ਜਿੱਤ ਪਾ ਸਕਦਾ ਹੈ, ਪਰ ਅੱਜ ਸਾਰੀ ਮਨੁੱਖਤਾ ਦਾ ਤੀਜਾ ਹਿੱਸਾ ਗੁਲਾਮੀ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਇਸ ਲਈ ਅਸ਼ੀਂ ਖੁਦ ਜ਼ਿੰਮੇਵਾਰ ਹਾਂ। ਅਸੀਂ ਖੁਦ ਸਮੱਸਿਆਵਾਂ ਨੂੰ ਸੱਦਾ ਦੇ ਕੇ ਉਨ੍ਹਾਂ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੇ ਹਾਂ, ਚਾਹੇ ਉਹ ਸਰੀਰਕ ਬਿਮਾਰੀ ਹੋਵੇ ਭਾਵੇਂ ਮਾਨਸਿਕ। ਇਨਸਾਨ ਦੀ ਪਛਾਣ ਉਸ ਦੀ ਸ਼ਖਸੀਅਤ ਤੋਂ ਹੁੰਦੀ ਹੈ। ਜਿਸ ਤਰ੍ਹਾਂ ਦੀ ਕਿਸੇ ਦੀ ਸੋਚ ਹੋਵੇਗੀ ਉਸ ਦੀ ਸਖਸ਼ੀਅਤ ਵੀ ਉਸ ਦੇ ਆਧਾਰ 'ਤੇ ਨਿਰਧਾਰਤ ਹੋਵੇਗੀ। ਜ਼ਿੰਦਗੀ ਤੋਂ ਲੋਕਾਂ ਦੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਜੋ ਅਸੀਂ ਚਾਹੁੰਦੇ ਹਾਂ, ਉਹ ਕਦੀ ਨਹੀਂ ਹੁੰਦਾ ਤੇ ਜੋ ਅਸੀਂ ਨਹੀਂ ਚਾਹੁੰਦੇ, ਉਹ ਹਮੇਸ਼ਾ ਹੁੰਦਾ ਹੈ। ਅਜਿਹਾ ਕਹਿਣਾ ਗਲਤ ਹੈ ਕਿਉਂਕਿ ਉਹ ਜੋ ਚਾਹੁੰਦੇ ਹੀ ਨਹੀਂ, ਫਿਰ ਵੀ ਉਹ ਕਿਵੇਂ ਸੰਭਵ ਹੈ? ਕਿਉਂਕਿ ਇਨਸਾਨ ਜੋ ਸੋਚਦਾ ਹੈ ਉਹੀ ਕਲਪਨਾਵਾਂ ਵਿੱਚ ਲੈ ਕੇ ਆਉਂਦਾ ਹੈ। ਫਿਰ ਇੱਕ ਦਿਨ ਉਹੀ ਕਲਪਨਾਵਾਂ ਨੂੰ ਇੱਛਾ ਸ਼ਕਤੀ ਤੇ ਮਿਹਨਤ ਸਦਕਾ ਅਮਲੀ ਰੂਪ ਦਿੰਦਾ ਹੈ। ਕਾਫੀ ਹੱਦ ਤੱਕ ਸਾਡੀ ਜ਼ਿੰਦਗੀ ਵਿੱਚ ਦੁੱਖ ਸੁੱਖ ਸਿਰਫ ਸਾਡੀ ਸੋਚ 'ਤੇ ਨਿਰਭਰ ਹੁੰਦੇ ਹਨ। ਗੁਰੂਤਾਕਰਸ਼ਣ ਅਤੇ ਨਿਊਟਨ ਦੇ ਸਿਧਾਂਤਾਂ ਵਾਂਗ ਜ਼ਿੰਦਗੀ ਵਿੱਚ ਵੀ ਇੱਛਾ ਸ਼ਕਤੀ ਦੇ ਸਿਧਾਂਤ ਕੰਮ ਕਰਦੇ ਹਨ, ਜੋ ਸਭ ਇਨਸਾਨਾਂ 'ਤੇ ਲਾਗੂ ਹੁੰਦੇ ਹਨ।
ਸੋਚ ਦੇ ਸਿਧਾਂਤ ਨੂੰ ਸਮਝਣਾ ਜਾਂ ਅਣਗੌਲੇ ਕਰਨਾ ਸਾਡੀ ਮਰਜ਼ੀ ਹੁੰਦੀ ਹੈ। ਇੱਛਾ ਸ਼ਕਤੀ ਤੇ ਵਿਚਾਰਾਂ ਦੇ ਪ੍ਰਵਾਹ ਦੁਆਰਾ ਹਰ ਇਨਸਾਨ ਆਪਣੀ ਸ਼ਖਸੀਅਤ ਅਤੇ ਜੀਵਨ ਖੁਦ ਲਿਖਦਾ ਹੈ। ਅਸੀਂ ਜ਼ਿੰਦਗੀ ਵਿੱਚ ਪੈਸਾ, ਪ੍ਰਸਿੱਧੀ, ਨੌਕਰੀ, ਚੰਗੀ ਸਿਹਤ ਆਦਿ ਕੁਝ ਵੀ ਚਾਹੁੰਦੇ ਹਾਂ ਤਾਂ ਅਸੀਂ ਆਪਣੀ ਇੱਛਾ ਸ਼ਕਤੀ ਨਾਲ ਪਾ ਸਕਦੇ ਹਾਂ, ਪਰ ਇਹ ਉਦੋਂ ਹੁੰਦਾ ਹੈ ਜਦੋਂ ਦਿਮਾਗ ਵਿੱਚ ਵਿਚਾਰਾਂ ਦੀ ਕਲਪਨਾ ਨਾਲ ਪਹਿਲਾਂ ਉਸ ਚਾਹਤ ਦੀ ਪਰਛਾਈ ਬਣਾਈ ਜਾਂਦੀ ਹੈ, ਜੋ ਬਾਅਦ ਵਿੱਚ ਸਮਾਂ ਪਾ ਕੇ ਮਿਹਨਤ ਅਤੇ ਦਿ੍ਰੜ ਇਰਾਦੇ ਨਾਲ ਪੂਰੀ ਹੁੰਦੀ ਹੈ। ਪੂਰਨ ਬ੍ਰਹਿਮੰਡ ਵਿੱਚ, ਧਰਤੀ ਦੇ ਥੱਲੇ, ਪਾਣੀ ਵਿੱਚ, ਬਿਜਲੀ ਵਿੱਚ ਸਭ ਵਿੱਚ ਊਰਜਾ ਮੌਜੂਦ ਹੈ। ਇਨਸਾਨ ਵੀ ਊਰਜਾ ਦਾ ਸਰੋਤ ਹੈ। ਇਨਸਾਨ ਵਿੱਚ ਦੋ ਤਰ੍ਹਾਂ ਦੀ ਊਰਜਾ ਕੰਮ ਕਰਦੀ ਹੈ। ਪਹਿਲੀ ਸਕਾਰਾਤਮਕ ਊਰਜਾ ਤੇ ਦੂਜੀ ਨਕਾਰਾਤਮਕ। ਦੋਵਾਂ ਵਿੱਚ ਚੁੰਬਕੀ ਗੁਣ ਹੁੰਦੇ ਹਨ, ਜੋ ਸਮਾਨ ਊਰਜਾ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹਨ। ਇਨ੍ਹਾਂ ਦੋਵਾਂ ਵਿੱਚੋਂ ਇੱਕ ਦੀ ਚੋਣ ਕਰ ਕੇ ਸਾਡੇ ਵਿਚਾਰ ਬਣਦੇ ਹਨ ਤੇ ਫਿਰ ਵਿਚਾਰ ਦਿਮਾਗ ਵਿੱਚ ਚਾਹਤ ਦਾ ਕਲਪਨਾ ਚਿੱਤਰ ਬਣਾਉਂਦੇ ਹਨ, ਜੋ ਸਾਡੀ ਸੋਚ ਬਣਦੇ ਹਨ ਤੇ ਉਹੀ ਸੋਚ ਨੂੰ ਪੂਰਾ ਚੜ੍ਹਾਉਣ ਲਈ ਬਾਅਦ ਵਿੱਚ ਅਸੀਂ ਕਿਸੇ ਨਾ ਕਿਸੇ ਹੀਲੇ ਅਮਲੀ ਰੂਪ ਦਿੰਦੇ ਹਾਂ। ਇਸ ਦੇ ਉਲਟ ਜੇ ਅਸੀਂ ਕੋਈ ਵੀ ਵਿਚਾਰ ਦਿਮਾਗ ਵਿੱਚ ਨਾ ਲੈ ਕੇ ਆਈੇ ਤਾਂ ਸਾਡੀ ਜ਼ਿੰਦਗੀ ਦਾ ਭਵਿੱਖ ਅਤੀਤ ਉਤੇ ਨਿਰਭਰ ਹੋ ਜਾਵੇਗਾ। ਧਾਰਮਿਕ ਵਿਚਾਰਾਂ ਅਨੁਸਾਰ ਇਨਸਾਨ ਦੇ ਵਜੂਦ ਵਿੱਚ ਇੱਕ ਸ਼ਕਤੀ ਕੰਮ ਕਰਦੀ ਹੈ ਜਿਸ ਨੂੰ ਸਭ ਨੇ ਅਲੱਗ ਅਲੱਗ ਨਾਂਅ ਦਿੱਤੇ ਹੋਏ ਹਨ ਜਿਵੇਂ ਰੱਬ, ਪਰਮਾਤਮਾ, ਆਤਮਾ, ਚੇਤਨਾ, ਊਰਜਾ ਆਦਿ। ਜੇ ਇਨਸਾਨ ਵੀ ਰੱਬ ਦਾ ਰੂਪ ਹੈ ਤਾਂ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ ਇਨਸਾਨ ਵਿੱਚ ਫਿਰ ਆਪਣੀ ਇੱਛਾ ਨੂੰ ਪੂਰੀ ਕਰਨ ਦੀ ਸ਼ਕਤੀ ਵੀ ਹੋਵੇਗੀ। ਇਹ ਬਿਲਕੁਲ ਸੱਚ ਹੈ, ਪਰ ਇਹ ਇੱਛਾ ਸ਼ਕਤੀ ਸੋਚ ਵਿਚਾਰਾਂ, ਸਖਤ ਮਿਹਨਤ ਤੇ ਸਮੇਂ ਨਾਲ ਮਿਲ ਕੇ ਕੰਮ ਕਰਦੀ ਹੈ।
ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਜ਼ਿੰਦਗੀ ਦਾ ਮਹੱਤਵ ਪੂਰਨ ਹਿੱਸਾ ਹੈ। ਸਾਡੀ ਕਲਪਨਾ ਜਾਂ ਸੋਚਦਾ ਸਮਾਂ ਪਾ ਕੇ ਪੂਰਾ ਹੋਣਾ ਵੀ ਇੱਕ ਸਮੇਂ ਦਾ ਸਿਧਾਂਤ ਹੈ, ਕਿਉਂਕਿ ਜੇ ਅਸੀਂ ਸਮੇਂ ਦੇ ਅੰਤਰ ਨੂੰ ਖਤਮ ਕਰ ਦੇਈਏ ਤਾਂ ਸਾਡੀਆਂ ਇੱਛਾਵਾਂ ਤੁਰੰਤ ਪੂਰੀਆਂ ਹੋ ਜਾਣਗੀਆਂ। ਅਜਿਹਾ ਕਰ ਕੇ ਅਸੀਂ ਖੁਦ ਲਈ ਮੁਸੀਬਤਾਂ ਦਾ ਢੇਰ ਲਾਵਾਂਗੇ। ਇਸ ਲਈ ਹੀ ਜ਼ਿੰਦਗੀ ਵਿੱਚ ਇੱਛਾਵਾਂ ਪੂਰੀਆਂ ਹੋਣ ਵਿੱਚ ਸਮੇਂ ਦੇ ਅੰਤਰ ਦਾ ਸਿਧਾਂਤ ਵੀ ਆਪਣਾ ਕੰਮ ਆਪ ਕਰਦਾ ਰਹਿੰਦਾ ਹੈ ਤਾਂ ਜੋ ਸਾਨੂੰ ਸਹੀ ਤੇ ਵਧੀਆ ਚੋਣ ਕਰਨ ਤੇ ਸਹੀ ਫੈਸਲੇ ਲੈਣ ਦਾ ਵਕਤ ਮਿਲ ਜਾਵੇ। ਅਸੀਂ ਜੋ ਕੁਝ ਵੀ ਚਾਹੁੰਦੇ ਹਾਂ ਉਸ ਨੂੰ ਦਿਮਾਗ ਵਿਚਲੀਆਂ ਤਰੰਗਾਂ ਰਾਹੀਂ ਆਪਣੇ ਵੱਲ ਖਿੱਚਦੇ ਹਾਂ। ਵਧੀਆ ਭਵਿੱਖ ਨੂੰ ਕਲਪਿਤ ਕਰ ਕੇ ਸਾਨੂੰ ਜੋ ਵੀ ਚਾਹੀਦਾ ਹੁੰਦਾ ਹੈ, ਪਹਿਲਾਂ ਉਸ ਨੂੰ ਆਪਣੀ ਸੋਚ ਤੇ ਵਿਚਾਰਾਂ ਵਿੱਚ ਬਦਲਣਾ ਪਵੇਗਾ, ਨਾਲ ਇਹ ਵੀ ਸਾਡੀ ਹੀ ਚੋਣ ਹੁੰਦੀ ਹੈ ਕਿ ਸਾਡੇ ਦਿਮਾਗ ਵਿੱਚ ਅਸੀਂ ਸਹੀ ਵਿਚਾਰਾਂ ਦਾ ਪ੍ਰਵਾਹ ਚਲਾਉਣਾ ਹੈ ਜਾਂ ਗਲਤ ਦਾ। ਜੇ ਅਸੀਂ ਬੁਰਾ ਸੋਚਦੇ ਹਾਂ ਤਾਂ ਅਸੀਂ ਆਪਣੀ ਸੋਚ ਵਿੱਚ ਨਕਾਰਾਤਮਕ ਊਰਜਾ ਰਾਹੀਂ ਬੁਰੇ ਪ੍ਰਭਾਵਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹਾਂ, ਜੋ ਸਾਡੇ ਕੰਮ ਕਰਨ ਦੀ ਸ਼ਕਤੀ ਅਤੇ ਮਿਹਨਤ ਵਿੱਚ ਰੁਕਾਵਟ ਬਣਨ ਦੇ ਨਾਲ ਹੀ ਦਿ੍ਰੜ ਇਰਾਦੇ ਅਤੇ ਵਿਸ਼ਵਾਸ ਦਾ ਪੱਧਰ ਖਤਮ ਕਰ ਦਿੰਦੀ ਹੈ। ਊਰਜਾ ਚੁੰਬਕ ਵਾਂਗ ਕੰਮ ਕਰਦੀ ਹੈ। ਅਸੀਂ ਆਪਣੇ ਵਿਚਾਰਾਂ ਨੂੰ ਨਕਾਰਾਤਮਕ ਊਰਜਾ ਜ਼ਰੀਏ ਬਾਹਰ ਛੱਡਦੇ ਹਾਂ ਤੇ ਉਹ ਊਰਜਾ ਆਪਣੀ ਹੀ ਸਮਾਨ ਊਰਜਾ ਨੂੰ ਆਕਰਸ਼ਤ ਕਰਦੀ ਹੈ। ਜੋ ਸਾਡੇ ਮਨ ਵਿੱਚ ਹੁੰਦਾ ਹੈ ਉਹ ਹੀ ਸਾਡੇ ਵਿਚਾਰ ਬਣ ਕੇ ਦਿਮਾਗ ਵਿੱਚ ਜਾਂਦਾ ਹੈ ਤੇ ਜੋ ਦਿਮਾਗ ਵਿੱਚ ਹੁੰਦਾ ਹੈ, ਉਹ ਹੀ ਸੋਚ ਬਣਦੀ ਹੈ ਤੇ ਫਿਰ ਸੋਚ ਹੀ ਸਾਡੀ ਸ਼ਖਸੀਅਤ ਅਤੇ ਜ਼ਿੰਦਗੀ ਬਣਦੀ ਹੈ, ਪਰ ਕਈ ਵਾਰੀ ਇਨ੍ਹਾਂ ਸਭ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ।
ਅਜਿਹਾ ਤਾਂ ਹੁੰਦਾ ਹੈ ਕਿਉਂਕਿ ਇਨਸਾਨ ਅਸਲ ਵਿੱਚ ਹਾਂ ਪੱਖੀ ਸੋਚ ਨੁੂੰ ਤਾਂ ਕਦੀ ਵਿਚਾਰਾਂ ਵਿੱਚ ਲੈ ਕੇ ਹੀ ਨਹੀਂ ਆਉਂਦਾ, ਪਰ ਬੁਰੇ ਵਿਚਾਰ ਦਿਮਾਗ ਵਿੱਚ ਭਰ ਲੈਂਦਾ ਹੈ, ਜਿਸ ਸਦਕਾ ਉਸ ਦੀ ਸ਼ਖਸੀਅਤ ਦਾ ਵਿਕਾਸ ਵਧੀਆ ਹੋਣਾ ਸੰਭਵ ਨਹੀਂ ਹੁੰਦਾ। ਇਸ ਲਈ ਸਾਨੂੰ ਆਪਣੀ ਵਧੀਆ ਸ਼ਖਸੀਅਤ ਬਣਾਉਣ ਲਈ ਹਮੇਸ਼ਾ ਸਕਾਰਾਤਮਕ ਵਿਚਾਰਾਂ 'ਤੇ ਅਮਲ ਕਰਨਾ ਚਾਹੀਦਾ ਹੈ। ਵਿਗਿਆਨ ਦਾ ਵੀ ਇਹ ਮੰਨਣਾ ਹੈ ਕਿ ਪਹਿਲਾਂ ਖਾਹਿਸ਼ਾਂ ਨੂੰ ਵਿਚਾਰਾਂ ਵਿੱਚ ਪੂਰਾ ਕੀਤਾ ਜਾਂਦਾ ਹੈ, ਫਿਰ ਵਿਚਾਰਾਂ ਤੇ ਸੋਚ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ। ਅਸੀਂ ਖੁਦ ਆਪਣੇ ਜੀਵਨ ਦੇ ਲੇਖਕ ਹਾਂ। ਦੁੱਖ, ਖੁਸ਼ੀ, ਅਮੀਰੀ, ਗਰੀਬੀ, ਪਿਆਰ, ਨਫਰਤ ਇਹ ਸਭ ਸਾਡੇ ਬੁਲਾਉਣ 'ਤੇ ਸਾਡੀ ਜ਼ਿੰਦਗੀ ਵਿੱਚ ਆਉਂਦੇ ਹਨ। ਇਹ ਸਭ ਸਾਡੀ ਖਿੱਚ ਦੇ ਕਾਰਨ ਹੁੰਦਾ ਹੈ। ਜੇ ਅਸੀਂ ਬੁਰੇ ਹਾਲਾਤ ਵਿੱਚ ਹਾਂ ਤਾਂ ਅਸੀਂ ਆਪਣੇ ਮਨ ਦੇ ਡਰ, ਚਿੰਤਾ ਅਤੇ ਕਮਜ਼ੋਰ ਹੋਏ ਵਿਸ਼ਵਾਸ ਰਾਹੀਂ ਹੋਰ ਬੁਰੇ ਹਾਲਾਤ ਖੁਦ ਪੈਦਾ ਕਰ ਲੈਂਦੇ ਹਾਂ। ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਉਹ ਦਿਮਾਗ ਵਿੱਚ ਇਹ ਵਹਿਮ ਪੈਦਾ ਕਰਦਾ ਹੈ ਕਿ ਮੈਂ ਠੀਕ ਨਹੀਂ ਹੋ ਸਕਦਾ ਜਾਂ ਮੇਰੇ 'ਤੇ ਦਵਾਈ ਅਸਰ ਨਹੀਂ ਕਰ ਰਹੀ ਹੈ ਤੇ ਅਸਲ ਵਿੱਚ ਅਜਿਹਾ ਹੀ ਹੋ ਰਿਹਾ ਹੁੰਦਾ ਹੈ ਤੇ ਉਸ ਦੀ ਹਾਲਤ ਹੋਰ ਵਿਗੜਦੀ ਜਾਂਦੀ ਹੈ। ਸਾਡੇ ਸਰੀਰ ਦਾ ਕੰਟਰੋਲ ਦਿਮਾਗ ਵਿੱਚ ਹੈ। ਦਿਮਾਗ ਜੋ ਹੁਕਮ ਦਿੰਦਾ ਹੈ ਸਰੀਰ ਉਸ ਨੂੰ ਹੀ ਮੰਨਦਾ ਹੈ। ਵਿਚਾਰਾਂ ਵਿੱਚ ਬਦਲਾਅ ਲਿਆ ਕੇ ਅਤੇ ਸੋਚ ਨੂੰ ਬਦਲ ਕੇ ਹਾਂ ਪੱਖੀ ਕਰ ਕੇ ਪੁਰਾਣੀਆਂ ਬਿਮਾਰੀਆਂ ਤੋਂ ਇਲਾਵਾ ਕੈਂਸਰ ਤੱਕ ਦੀਆਂ ਬਿਮਾਰੀਆਂ ਠੀਕ ਹੋਣ ਦੀਆਂ ਵੀ ਉਦਾਹਰਣਾਂ ਮਿਲਦੀਆਂ ਹਨ।
ਵਿਗਿਆਨੀਆਂ ਅਨੁਸਾਰ ਇੱਕ ਵਿਅਕਤੀ ਦਿਨ ਵਿੱਚ ਲਗਭਗ ਪੰਜਾਹ ਹਜ਼ਾਰ ਤੋਂ ਵੀ ਵੱਧ ਵਿਚਾਰਾਂ ਦੀ ਕਲਪਨਾ ਕਰ ਸਕਦਾ ਹੈ। ਇਸ ਦੇ ਹੱਲ ਲਈ ਅਹਿਸਾਸ ਹੀ ਇਹ ਰਸਤਾ ਹੈ ਜਿਸ ਨਾਲ ਅਸੀਂ ਸਹੀ ਵਿਚਾਰਾਂ ਦੀ ਚੋਣ ਕਰ ਸਕਦੇ ਹਾਂ। ਖੁਸ਼ਹਾਲ ਜ਼ਿੰਦਗੀ ਦਾ ਇਹੀ ਰਾਜ਼ ਹੈ। ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਆਪਣੀ ਸੋਚ ਦਾ ਦਾਇਰਾ ਸਕਾਰਾਤਮਕ ਪਾਸੇ ਵੱਲ ਵਿਸ਼ਾਲ ਕਰ ਲੈਣਾ ਚਾਹੀਦਾ ਹੈ। ਹਰ ਸਮੇਂ ਖੁਸ਼ ਅਤੇ ਵਧੀਆ ਜ਼ਿੰਦਗੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਕੁਦਰਤ ਵੱਲੋਂ ਸਾਨੂੰ ਖੁਦ ਚੰਗੇ ਤੇ ਵਧੀਆ ਮੌਕੇ ਪ੍ਰਦਾਨ ਕੀਤੇ ਜਾਣਗੇ। ਸੋਚ ਨੂੰ ਬਦਲ ਕੇ ਅਤੇ ਵਿਚਾਰਾਂ ਵਿੱਚ ਤਬਦੀਲੀ ਲਿਆ ਕੇ ਹੀ ਅਸੀਂ ਆਪਣੀ ਜ਼ਿੰਦਗੀ ਆਪ ਵਧੀਆ ਢੰਗ ਨਾਲ ਖੁਸ਼ਹਾਲੀ ਭਰਪੂਰ ਲਿਖ ਸਕਦੇ ਹਾਂ। ਜੋ ਅਸੀਂ ਚਾਹੁੰਦੇ ਹਾਂ ਉਹ ਸਭ ਅਸੀਂ ਵਿਚਾਰਾਂ ਦੀ ਤਬਦੀਲੀ ਤੇ ਇੱਛਾ ਸ਼ਕਤੀ ਸਦਕਾ ਪ੍ਰਾਪਤ ਕਰ ਸਕਦੇ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ