Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਹਸ ਦੰਦਾਂ ਦੀ ਪ੍ਰੀਤ

January 01, 2021 02:13 AM

-ਕਰਨੈਲ ਸਿੰਘ ਸੋਮਲ
ਪੰਜਾਬੀ ਬੋਲੀ ਦੀਆਂ ਗੁਦਗੁਦੀ ਪੈਦਾ ਕਰਨ ਵਾਲੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਹੈ ਕਿਸੇ ਵੱਡੀ ਤੇ ਰਮਜ਼ ਭਰੀ ਗੱਲ ਨੂੰ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਕਹਿ ਦੇਣਾ। ਬਾਬਾ ਫਰੀਦ ਜੀ ਨੇ ਚਾਰ ਸ਼ਬਦਾਂ ‘ਰੁਤਿ ਫਿਰੀ ਵਣੁ ਕੰਬਿਆ’ ਵਿੱਚ ਪਤਝੜ ਦਾ ਸਮੁੱਚਾ ਚਿੱਤਰ ਪੇਸ਼ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੇ ਸ਼ਬਦ ਜਿਵੇਂ ‘ਮਨਿ ਜੀਤੈ ਜਗੁ ਜੀਤੁ’ ਅਤੇ ‘ਗੰਢੁ ਪਰੀਤੀ ਮਿਠੇ ਬੋਲ' ਜੀਵਨ-ਜਾਚ ਦਾ ਨਿਚੋੜ ਦੱਸਣ ਦੇ ਨਾਲ ਗਾਗਰ ਵਿੱਚ ਸਾਗਰ ਭਰਨ ਦੀ ਮਿਸਾਲ ਵੀ ਹਨ।
ਹਥਲੇ ਮਜ਼ਮੂਨ ਦੇ ਚਾਰ ਸ਼ਬਦੀ ਸਿਰਲੇਖ ‘ਹਸ ਦੰਦਾਂ ਦੀ ਪ੍ਰੀਤ’ ਵਿੱਚ ਵੇਖੋ ਕਿੰਨਾ ਲੋਹੜੇ ਦਾ ਗੁਹਜ ਤੇ ਸੁਹਜ ਹੈ। ਭਾਵ ਤੇ ਪ੍ਰਗਟਾਅ ਇੱਕ-ਮਿੱਕ ਹੋਏ ਹਨ। ਰਿਸ਼ਤਿਆਂ ਵਿੱਚ ਮਿੱਠੀ ਬੋਲ-ਬਾਣੀ ਤੇ ਚੰਗੇ ਵਿਹਾਰ ਦੀ ਮਹਿਮਾ ਖੁਦ ਬ ਖੁਦ ਉਜਾਗਰ ਹੋ ਗਈ ਹੈ। ਸਵੇਰੇ ਘਰੋਂ ਬਾਹਰ ਨਿਕਲਦਿਆਂ ਨੂੰ ਸਾਨੂੰ ਕੋਈ ਖੁਸ਼ਮਿਜਾਜ਼ ਇਨਸਾਨ ਮਿਲ ਜਾਵੇ, ਸਾਰਾ ਦਿਨ ਖੁਸ਼ਗਵਾਰ ਬਣ ਜਾਂਦਾ ਹੈ। ਇਸ ਤੋਂ ਉਲਟ ਕੋਈ ਖਿਝੂ, ਜਲਿਆ-ਬੁਝਿਆ ਤੇ ਬਦਮਿਜ਼ਾਜ ਬੰਦਾ ਟੱਕਰ ਜਾਵੇ ਤਾਂ ਚੰਗੀ ਭਲੀ ਰੌਂਅ ਖਰਾਬ ਹੋ ਜਾਂਦੀ ਹੈ। ਸਾਧਾਰਨ ਬੋਲ-ਬਾਣੀ ਵਿੱਚ ਵੀ ਸ਼ਬਦ ਚੋਣ ਵੱਡੇ ਅਰਥ ਰੱਖਦੀ ਹੈ। ਇੱਕ ਬੰਦਾ ਕੋਈ ਕੰਮ ਵਿਗੜਨ ਉਤੇ ‘ਓਹ! ਤੇਰਾ ਭਲਾ ਹੋ ਜੇ' ਕਹਿੰਦਾ ਹੈ। ਉਸੇ ਸਥਿਤੀ ਵਿੱਚ ਦੂਜਾ ਆਦਮੀ ‘ਤੇਰਾ ਭੱਠਾ ਬਹਿ ਜਾਏ’ ਕਹਿੰਦਾ ਹੈ। ਸੋਚ-ਸਮਝ ਕੇ ਬੋਲੇ ਬੋਲ ਹਾਲਤ ਨੂੰ ਵਿਗੜਨ ਤੋਂ ਬਚਾਉਂਦੇ ਹਨ। ਨਿੱਕੀ ਨਿੱਕੀ ਗੱਲ 'ਤੇ ਅਵਾ-ਤਵਾ ਬੋਲਿਆ ਜਾਵੇ ਤਾਂ ਆਪਸੀ ਸੰਬੰਧਾਂ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ। ਸਿਆਣੇ ਇਹ ਕਹਿੰਦੇ ਹਨ ਕਿ ‘ਹਸ ਕੇ ਸਾਜਣ ਛੋਡੀਏ ਫਿਰ ਮਿਲਣ ਦੀ ਆਸ’। ਮਤਲਬ ਇਹ ਤਾਂ ਤੋੜ-ਤੜੱਕੀ ਵੇਲੇ ਵੀ ਕਦੇ ਫਿਰ ਮਿਲ ਸਕਣ ਦੀ ਗੁੰਜਾਇਸ਼ ਰੱਖਣੀ ਚਾਹੀਦੀ ਹੈ। ਇਸ ਪਿੱਛੇ ਗੁੱਝੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਰਹੱਸ ਬੜੇ ਅਜੀਬ ਹਨ। ਪਤਾ ਨਹੀਂ ਕਦੋਂ ਕਿਹੜਾ ਮੋੜ ਕੱਟਣਾ ਪੈ ਜਾਵੇ। ਨਾਲੇ, ਨਾ ਜਾਣੇ ਕਦੋਂ, ‘ਜੀਹਦੇ ਮੱਥੇ ਲੱਗਣ ਨੂੰ ਜੀਅ ਨਹੀਂ ਕਰਦਾ ਉਸ ਦੇ ਤਲਵੇ ਚੱਟਣੇ ਪੈ ਜਾਣ।’
ਕਿਸੇ ਨੂੰ ਭੇਟ ਕਰਨ ਲਈ ਵਾੜੀ ਵਿੱਚੋਂ ਫੁੱਲ ਚੁਣਨਾ ਹੋਵੇ ਤਾਂ ਭਰਪੂਰ ਖਿੜੇ ਫੁੱਲ ਵੱਲ ਨਿਗ੍ਹਾ ਜਾਂਦੀ ਹੈ। ਸਾਡੇ ਮੂੰਹੋਂ ਦੂਜਿਆਂ ਲਈ ਨਿਕਲਣ ਵਾਲੇ ਸ਼ਬਦ ਜਿਵੇਂ ਹੀ ਚੁਣਵੇਂ ਹੋਣ ਤੇ ਭਾਵਨਾ ਵੀ ਫੁੱਲ ਭੇਟ ਕਰਨ ਵਾਲੀ ਹੋਵੇ ਤਾਂ ਸਮਝੋ ਮਸਲੇ ਰਾਸ ਆਉਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਬੋਲਣਾ ਹੋਵੇ ਜਾਂ ਕੁਝ ਲਿਖਣਾ ਹੋਵੇ, ਢੁਕਵਾਂ ਸ਼ਬਦ ਢੂੰਡਣ ਦੀ ਜ਼ਰਾ ਕੋਸ਼ਿਸ਼ ਕੀਤੀ ਜਾਵੇ ਤਾਂ ਨੇੜੇ-ਤੇੜੇ ਦੇ ਅਰਥਾਂ ਵਾਲੇ ਸੋਹਣੇ ਸ਼ਬਦਾਂ ਸਾਨੂੰ ਸੁੱਝ ਜਾਂਦੇ ਹਨ। ਸ਼ਬਦਾਵਲੀ ਪੱਖੋਂ ਪੰਜਾਬੀ ਬਹੁਤ ਅਮੀਰ ਹਨ। ਇਸ ਵਿੱਚ ਸੋਹਣੇ ਪ੍ਰਗਟਾਵੇ ਲਈ ਸ਼ਬਦਾਂ, ਮੁਹਾਵਰੇਦਾਰ ਵਾਕਾਂਸ਼ਾਂ, ਮੁਹਾਵਰਿਆਂ ਤੇ ਅਖੌਤਾਂ ਦੀ ਕਮੀ ਨਹੀਂ। ਇੱਕ ਪੇਂਡੂ ਸੁਆਣੀ ਨੇ ਕਿਸੇ ਦੇ ਤਲਖ ਬੋਲਾਂ ਬਾਰੇ ਦੱਸਣਾ ਸੀ। ਉਸ ਨੇ ਸਿਰਫ ਇਹ ਕਿਹਾ ਕਿ ਫਲਾਣਾ ‘ਉਚਾ ਨੀਵਾਂ’ ਬੋਲਿਆ ਸੀ। ਕੋਈ ਹੋਰ ਹੁੰਦਾ ਤਾਂ ਭਾਵੇਂ ਅਗਲੇ ਦੀਆਂ ਕੱਢੀਆਂ ਗਾਲ਼ਾਂ ਨੂੰ ਦੁਹਰਾਉਣ ਲੱਗ ਪੈਂਦਾ। ‘ਫਲਾਣੇ ਨੂੰ ਬੋਲਣ ਦਾ ਪਤਾ ਨਹੀਂ’ ਦੀ ਟਿੱਪਣੀ ਬੜੀ ਸੁਝਾਊ ਹੈ। ਇਹ ਸ਼ਉਰ ਨਾਲ ਜੁੜੀ ਗੱਲ ਹੈ। ਬੋਲ-ਬਾਣੀ ਦਾ ਚੱਜ ਸਿੱਖਿਆ ਜਾਂਦਾ ਹੈ ਤੇ ਸਮਾਜ ਵਿੱਚ ਰਹਿੰਦਿਆਂ ਇਸ ਦੀ ਸਦਾ ਜ਼ਰੂਰਤ ਬਣੀ ਰਹਿੰਦੀ ਹੈ। ਕਈ ਵਾਰੀ, ਇੱਕ ਧਿਰ ਗੁੱਸੇ ਵਿੱਚ ਜੋ ਮੂੰਹ ਆਇਆ ਬੋਲੀ ਜਾਵੇ, ਪਰ ਦੂਜੀ ਠਰੰਮ੍ਹੇ ਤੋਂ ਕੰਮ ਲਵੇ ਤਾਂ ਗੱਲ ਅੱਗੇ ਨਹੀ ਵਧਦੀ। ‘ਸ਼ਾਬਾਸ਼’ ਧੀਰਜ ਰੱਖਣ ਵਾਲੇ ਨੂੰ ਮਿਲਦੀ ਹੈ। ਇਹ ਵਿਸ਼ਾ ਸਿੱਧਾ ਭਾਈਚਾਰਕ ਮੇਲ-ਜੋਲ ਉੱਤੇ ਬਲ ਦਿੰਦਾ ਹੈ। ਆਪਸੀ ਮੇਲ-ਮਿਲਾਪ ਦੀ ਮਹੱਤਤਾ ਦਾ ਪਤਾ ਔਖੇ ਵੇਲਿਆਂ ਵਿੱਚ ਲੱਗਦਾ ਹੈ। ਬੰਦਾ ਬੰਦੇ ਦਾ ਮੂੰਹ ਵੇਖਣ ਲਈ ਤਰਸ ਜਾਂਦਾ ਹੈ। ਆਮ ਹਾਲਤਾਂ ਵਿੱਚ ਵੀ ਖੁਸ਼ੀ-ਗ਼ਮੀ ਦੇ ਮੌਕਿਆਂ 'ਤੇ ਨਜ਼ਦੀਕੀ ਅਗਲੇ ਦੇ ਨੇੜੇ ਢੁਕਦੇ ਹਨ। ਦੁੱਖ ਦੇ ਮੌਕੇ ਦਿਲਾਸਾ ਦੇਣ ਵੇਲੇ ਅਗਲੇ ਦੇ ਨੇੜੇ ਬੈਠਿਆ ਜਾਂਦਾ ਹੈ। ਵਧਾਈਆਂ ਦੂਰੋਂ ਖੜ੍ਹ ਕੇ ਨਹੀਂ ਦਿੱਤੀਆਂ ਜਾਂਦੀਆਂ। ਅਸੀਸਾਂ ਦੇਣ ਲਈ ਬਜ਼ੁਰਗ ਅਗਲੇ ਨੂੰ ‘ਜ਼ਰਾ ਨੇੜੇ ਨੂੰ ਹੋ’ ਆਖਦੇ ਅਗਲੇ ਦੇ ਮੋਢੇ ਜਾਂ ਸਿਰ ਉੱਤੇ ਹੱਥ ਰੱਖਦੇ ਹਨ। ਮਾਨਵ ਛੋਹ ਜੀਵਨ-ਬਖਸ਼ ਸਾਬਤ ਹੁੰਦੀ ਹੈ।
ਕਾਰੋਬਾਰੀ-ਜਗਤ ਵਿੱਚ ‘ਸਰਵਿਸ ਵਿਦ ਏ ਸਮਾਈਲ’ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਪੰਜਾਬੀ ਵਿੱਚ ‘ਖਿੜੇ ਮੱਥੇ ਮਿਲਣਾ’ ਜੀਵਨ ਜਾਂਚ ਦਾ ਅੰਗ ਹੈ। ਨਾਲੇ ਇਹ ਕੁਝ, ਤੰਦਰੁਸਤ ਮਾਨਸਿਕਤਾ ਨੂੰ ਦਰਸਾਉਣ ਦੇ ਨਾਲ-ਨਾਲ ਮੋੜਵੇਂ ਰੂਪ ਵਿੱਚ ਸਾਨੂੰ ਵਧੇਰੇ ਸਿਹਤਯਾਬ ਕਰਦਾ ਹੈ। ਪੰਜਾਬੀ ਸਭਿਆਚਾਰ ਵਿੱਚ ਸੋਹਣੇ ਦੰਦਾਂ ਦੀ ਅਨੇਕਾਂ ਤਰ੍ਹਾਂ ਸਿਫਤ ਕੀਤੀ ਗਈ ਹੈ। ਸ਼ਾਬਦਿਕ ਪੱਧਰ ਦੀ ਹੀ ਗੱਲ ਕਰੀਏ, ਜਿਹੜਾ ‘ਹਸ ਦੰਦਾਂ ਦੀ ਪ੍ਰੀਤ’ ਵਿੱਚ ਵਿਸ਼ਵਾਸ ਕਰਦਾ ਹੋਵੇਗਾ, ਉਹ ਆਪਣੇ ਦੰਦਾਂ ਦੀ ਸਿਹਤ ਬਾਰੇ ਵੀ ਸੁਚੇਤ ਹੋਵੇਗਾ।
ਮੁੱਢੋਂ-ਸੁੱਢੋਂ ਆਮ ਆਦਮੀ ਨੂੰ ਦੁੱਖ, ਤਕਲੀਫਾਂ ਵਧੇਰੇ ਮਿਲਦੇ ਰਹੇ ਹਨ। ਫਿਰ ਇਹ ਉਸ ਦੇ ਚਿਹਰੇ-ਮੁਹਰੇ ਉਤੇ ਜਾਣੋ ਖੁਣੇ ਜਾਂਦੇ ਹਨ। ਇਸੇ ਲਈ ਸਾਡੀ ਸਾਧਾਰਨ ਬੋਲ ਚਾਲ ਵਿੱਚ ਦੁੱਖ ਪ੍ਰਗਟਾਉਂਦੇ ਸ਼ਬਦ ਵੱਧ ਮਿਲਦੇ ਹਨ। ‘ਧੂਣੀ ਵਾਂਗ ਧੁਖਣਾ’, ‘ਅੰਦਰੇ ਅੱਗ ਅੰਦਰੇ ਧੂੰਆਂ’, ‘ਸੁੱਕ ਕੇ ਤੀਲਾ ਹੋਣਾ’ ਆਦਿ ਮਿਸਾਲਾਂ ਹਨ। ਜੀਵਨ ਵਿੱਚ ਸੁੱਖਾਂ ਦੀਆਂ ਘੜੀਆਂ ਥੋੜ੍ਹੀਆਂ ਹੁੰਦੀਆਂ ਹਨ। ਥੁੜ੍ਹਾਂ, ਤਰ੍ਹਾਂ ਤਰ੍ਹਾਂ ਦੇ ਰੋਗ, ਅਨੇਕ ਤਰ੍ਹਾਂ ਦੀਆਂ ਮਜਬੂਰੀਆਂ। ਹਾਲਾਤ ਦੁਖਾਵੇਂ ਰਹਿਣ ਤਾਂ ਜ਼ਿੰਦਗੀ ਬੋਝ ਬਣ ਜਾਂਦੀ ਹੈ। ਇਸ ਲੇਖੇ ‘ਹਸ ਦੰਦਾਂ ਦੀ ਪ੍ਰੀਤ’ ਦਾ ਬਹੁਤ ਮੁੱਲ ਹੈ। ਤਪਸ਼ ਵਿੱਚ ਠੰਢੇ ਫੇਹੇ ਰੱਖਣ ਜਿਹਾ। ਬੱਚੇ ਹੱਸਦੇ ਹੋਣ ਅਤੇ ਹੱਸੀ ਜਾਣ ਤਾਂ ਕੋਲ ਬੈਠੀ ਕੋਈ ਸਿਆਣੀ ਆਖਦੀ ਹੈ, ‘ਬਹੁਤੇ ਨਾ ਹੱਸੋ, ਫਿਰ ਇੰਨਾ ਹੀ ਰੋਣਾ ਪੈ ਜਾਵੇਗਾ।’ ਜੇ ਸਾਡੀਆਂ ਸਮਾਜਕ, ਆਰਥਿਕ ਹਾਲਤਾਂ ਬਿਹਤਰ ਹੋਣ, ਜੀਵਨ ਵਿੱਚ ਖੁਸ਼ੀਆਂ ਦਾ ਤਰਸੇਵਾਂ ਇੰਨਾ ਨਾ ਹੋਵੇ, ਤਾਂ ਕੋਈ ਅਜਿਹੀ ਗੱਲ ਕਿਉਂ ਕਹੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’