Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਅੱਜ ਅੰਬੇਡਕਰ ਹੰੁਦੇ ਤਾਂ ਯੂ ਪੀ ਆਰਡੀਨੈਂਸ ਦੇ ਕਾਰਨ ਉਹ ਵੀ ਜੇਲ ਵਿੱਚ ਹੁੰਦੇ

December 31, 2020 01:15 AM

-ਸਮੀਨਾ ਦਲਵਈ
14 ਅਕਤੂਬਰ 1956 ਨੂੰ ਨਾਗਪੁਰ ਦੀ ਦੀਕਸ਼ਾ ਭੂਮੀ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ 'ਚ ਤਬਦੀਲ ਹੋ ਗਏ। ਉਨ੍ਹਾਂ ਦੇ ਨਾਲ ਲੱਗਭਗ 3 ਲੱਖ 65 ਹਜ਼ਾਰ ਹੋਰ ਲੋਕ ਵੀ ਸਨ। ਸਭ ਤੋਂ ਦੁਖੀ ਜਾਤੀ ਗਰੁੱਪ ਦੇ ਨੇਤਾ ਦੇ ਰੂਪ ਵਿੱਚ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਤੋਂ ਪੁੱਛਿਆ, ‘‘ਤੁਹਾਨੂੰ ਉਸ ਪਰਮਾਤਮਾ ਦੀ ਪੂਜਾ ਕਿਉਂ ਕਰਨੀ ਚਾਹੀਦੀ ਹੈ, ਜੋ ਤੁਹਾਨੂੰ ਅਸਵੀਕਾਰ ਕਰਦਾ ਹੈ, ਜੋ ਤੁਹਾਡਾ ਪਰਛਾਵਾਂ ਤੱਕ ਦੇਖਣਾ ਨਹੀਂ ਚਾਹੁੰਦਾ।'' ਇਹ ਧਰਮ ਬਦਲਣਾ ਉਨ੍ਹਾਂ ਦੇ ਸਿਆਸੀ ਨਜ਼ਰੀਏ, ਧਰਮਾਂ ਦੇ ਉਨ੍ਹਾਂ ਦੇ ਅਧਿਐਨ ਤੇ ਬੁੱਧ ਧਰਮ 'ਚ ਯਕੀਨ ਦੇ ਤਰਕ ਸੰਗਤ ਦੇ ਰੂਪ 'ਚ ਉਭਰਿਆ।
ਅੱਜ ਦੇ ਸਮੇਂ ਵਿੱਚ ਅੰਬੇਡਕਰ ਆਪਣੇ ਕਾਰਜਾਂ ਲਈ ਜੇਲ੍ਹ ਜਾ ਸਕਦੇ ਸਨ। ਇਹ ਧਰਮ ਬਦਲਣ ਬਾਰੇ ਉਤਰ ਪ੍ਰਦੇਸ਼ ਸਰਕਾਰ ਦਾ ਤਾਜ਼ਾ ਲਾਗੂ ਕੀਤਾ ਗਿਆ ਆਰਡੀਨੈਂਸ ਕਹਿੰਦਾ ਹੈ, ‘‘ਵੱਡੇ ਪੱਧਰ 'ਤੇ ਧਰਮ ਬਦਲਣ ਲਈ ਸੰਗਠਨ ਆਪਣੀ ਰਜਿਸਟੇ੍ਰਸ਼ਨ ਗੁਆ ਦੇਵੇਗਾ ਤੇ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ।'' ਸਥਾਨਕ ਪ੍ਰਸ਼ਾਸਨ ਨੂੰ ਦੋ ਮਹੀਨਿਆਂ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ, ਜੋ ਇਹ ਤੈਅ ਕਰੇਗਾ ਕਿ ਤੁਹਾਡੇ ਇੱਛਿਤ ਕਾਰਜ ਕਾਨੂੰਨੀ ਹਨ ਜਾਂ ਨਹੀਂ। ਇਹ ਧਰਮ ਬਦਲਣ ਅਤੇ ਉਨ੍ਹਾਂ ਨੂੰ ਤਬਦੀਲ ਕਰਨ ਵਾਲੇ ਵਿਅਕਤੀਆਂ 'ਤੇ ਪ੍ਰਮਾਣ ਦਾ ਸਥਾਨ ਰੱਖਦਾ ਹੈ।
ਅੰਬੇਡਕਰ ਵਾਂਗ ਸੰਸਕ੍ਰਿਤਕ ਵਿਦਵਾਨ ਪੰਡਿਤ ਰਮਾ ਬਾਈ ਜਾਂ ਕਵੀ ਨਾਰਾਇਣ ਵਾਮਨ ਤਿਲਕ ਵਰਗੇ ਮਰਾਠੀ ਬ੍ਰਾਹਮਣਾਂ ਨੇ ਇੱਕ ਵਾਰ ਧਰਮ ਦਾ ਅਧਿਐਨ ਕੀਤਾ ਅਤੇ ਫਿਰ ਸਿਆਸੀ ਜਾਂ ਅਧਿਆਤਮਕ ਕਾਰਨਾਂ ਕਰ ਕੇ ਧਰਮ ਬਦਲ ਲਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਆਸ ਅਨੁਸਾਰ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਨੂੰ ਵੀ ਯੂ ਪੀ ਵਾਲੇ ਆਰਡੀਨੈਂਸ ਨਾਲ ਪ੍ਰੇਸ਼ਾਨ ਕੀਤਾ ਜਾ ਸਕਦਾ ਸੀ, ਫਿਰ ਆਮ ਲੋਕਾਂ ਦਾ ਕੀ, ਜੋ ਬਿਹਤਰ ਜ਼ਿੰਦਗੀ ਦੀ ਆਸ ਨਾਲ ਧਰਮ ਬਦਲ ਸਕਦੇ ਹਨ। ਜੇ ਕੋਈ ਗਰੀਬ ਵਿਅਕਤੀ ਸਿੱਖਿਆ, ਸ਼ਾਨ ਅਤੇ ਮੁੱਢਲੀਆਂ ਸਹੂਲਤਾਂ ਨੂੰ ਹਾਸਲ ਕਰਨ ਲਈ ਈਸਾਈ ਬਣ ਜਾਂਦਾ ਹੈ ਤਾਂ ਯੂ ਪੀ ਵਾਲਾ ਆਰਡੀਨੈਂਸ ਇਸ ਨੂੰ ‘ਲਾਲਚ' ਮੰਨਦਾ ਹੈ ਅਤੇ ਉਸ ਨੂੰ ਇੱਕ ਅਪਰਾਧੀ 'ਚ ਬਦਲ ਦਿੰਦਾ ਹੈ।
ਯੂ ਪੀ ਵਾਲੇ ਆਰਡੀਨੈਂਸ 'ਚ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲੇ ਅਤੇ ਔਰਤਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਦੇ ਧਰਮ ਬਦਲਣ 'ਤੇ ਸਖ਼ਤ ਤੋਂ ਸਜ਼ਾ ਹੋਵੇਗੀ। ਡਾਕਟਰ ਅੰਬੇਡਕਰ ਦੇ ਬੁੱਧ ਧਰਮ ਦਾ ਪਾਲਣ ਕਰਨ ਵਾਲੇ ਵਧੇਰੇ ਲੋਕ ਮਹਾਰ ਜਾਤੀ ਦੇ ਸਨ ਅਤੇ ਉਨ੍ਹਾਂ 'ਚੋਂ ਲੱਗਭਗ ਅੱਧੀਆਂ ਔਰਤਾਂ ਸਨ। ਨਿਸ਼ਚਿਤ ਤੌਰ 'ਤੇ ਇਹ ਗਰੀਬੀ ਅਤੇ ਸਿੱਖਿਆ ਤੱਕ ਪਹੁੰਚ ਦੀ ਘਾਟ ਦੇ ਕਾਰਨ ਇੱਕ ਕਮਜ਼ੋਰ ਆਬਾਦੀ ਹੈ। ਕੀ ਕਾਨੂੰਨ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਸੰਦ 'ਚ ਕੋਈ ਏਜੰਸੀ ਨਹੀਂ ਜਾਂ ਉਨ੍ਹਾਂ ਨੂੰ ਸਮਝ 'ਚ ਨਹੀਂ ਆ ਰਿਹਾ ਕਿ ਉਨ੍ਹਾਂ ਲਈ ਕੀ ਬਿਹਤਰ ਹੈ।
ਭਾਰਤ 'ਚ ਇਸਲਾਮ ਅਤੇ ਈਸਾਈ ਧਰਮ ਦੇ ਆਗਮਨ ਪਿੱਛੋਂ ਹੇਠਲੀ ਜਾਤੀ ਦੇ ਲੋਕਾਂ ਨੇ ਆਪਣੀ ਸਮਾਜਿਕ ਸਥਿਤੀ ਨੂੰ ਅਪ੍ਰਵਾਨ ਕਰਨ ਅਤੇ ਮਨੁੱਖ ਦੇ ਰੂਪ 'ਚ ਰੁਤਬਾ ਹਾਸਲ ਕਰਨ ਦੇ ਲਈ ਧਰਮ ਬਦਲਿਆ ਸੀ। ਇਸ ਬਾਰੇ 15ਵੀਂ ਸਦੀ ਦੇ ਸੰਤ ਰਵਿਦਾਸ ਮਹਾਰਾਜ ਨੇ ਆਪਣੀ ਰਚਨਾ ‘ਬੇਗਮਪੁਰਾ' 'ਚ ਇੱਕ ਭੂਮੀ ਬਿਨਾਂ ਦੁੱਖ ਦੇ' ਦਾ ਵਰਣਨ ਕੀਤਾ। ਕਬੀਰ ਅਤੇ ਰਵਿਦਾਸ ਜੀ ਯੂ ਪੀ 'ਚ ਦੋਵੇਂ ਹੀ ਸਮਕਾਲੀ ਸਨ। ਉਸ ਸਮੇਂ ਇਸਲਾਮ ਦੇ ਭਾਈਚਾਰੇ ਅਤੇ ਕਰੁਣਾ ਦੀ ਵਿਚਾਰਧਾਰਾ ਨੇ ਹੇਠਲੀਆਂ ਜਾਂਦੀਆਂ ਨੂੰ ਆਕਰਸ਼ਿਤ ਕੀਤਾ। ਉਤਰ ਭਾਰਤ 'ਚ ਸੂਫੀ ਅੰਦੋਲਨ ਉਦਾਰਵਾਦੀ ਧਾਰਮਿਕ ਤਾਕਤਾਂ ਲਈ ਸਿਖਰ ਬਿੰਦੂ ਉਤੇ ਸੀ। ਯੂ ਪੀ ਆਰਡੀਨੈਂਸ ਦਾ ਦੂਸਰਾ ਮੁੱਖ ਟੀਚਾ ਮੁਸਲਿਮ ਮਰਦ ਹਨ ਜੋ ਔਰਤਾਂ ਦੇ ਧਰਮ ਤਬਦੀਲ ਕਰ ਰਹੇ ਹਨ। ਇਹ ਇੱਥੋਂ ਤੱਕ ਯੂ ਪੀ 'ਚ 1920 'ਚ ਵੀ ਜਾਰੀ ਸੀ ਜਿਵੇਂ ਕਿ ਇਤਿਹਾਸਕਾਰ ਚਾਰੂ ਗੁਪਤਾ ਨੇ ਵਰਣਨ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਖਾਸ ਤੌਰ 'ਤੇ ਜਦੋਂ ਦਲਿਤ ਔਰਤਾਂ ਨੇ ਧਰਮ ਤਬਦੀਲ ਸ਼ੁਰੂ ਕੀਤਾ ਅਤੇ ਮੁਸਲਿਮ ਮਰਦਾਂ ਨਾਲ ਵਿਆਹ ਕਰਨਾ ਸ਼ੁਰੂ ਕੀਤਾ, ਉਨ੍ਹਾਂ 'ਚ ਦਰਦਨਾਕ ਰੋਜ਼ਾਨਾ ਦੀ ਜ਼ਿੰਦਗੀ ਤੋਂ ਬਚਣ ਦੀ ਇੱਛਾ ਸੀ। ‘ਚਾਂਦ' ਅਤੇ ‘ਅਭਯੂਦਯ' ਵਰਗੀਆਂ ਪੱਤਿ੍ਰਕਾਵਾਂ ਨੇ ਬਾਈਕਾਟ ਕੀਤੀਆਂ ਔਰਤਾਂ ਦੇ ਬਿਹਤਰ ਜੀਵਨ ਦੀ ਵਕਾਲਤ ਕੀਤੀ ਜੋ ਮੁਸਲਿਮ ਮਰਦਾਂ ਨਾਲ ਵਿਆਹ ਕਰਦੀਆਂ ਹਨ ਅਤੇ ਗਊ ਹੱਤਿਆਰਿਆਂ ਨੂੰ ਪੈਦਾ ਕਰਦੀਆਂ ਹਨ।
ਹਿੰਦੂ ਮਹਾਸਭਾ ਨੇ ਹੇਠਲੀ ਜਾਤੀ ਦੀਆਂ ਔਰਤਾਂ ਦੇ ਧਰਮ ਬਦਲਣ ਨੂੰ ਰੋਕਿਆ ਤੇ ਉਨ੍ਹਾਂ ਦੇ ਵਿਆਹ ਉਚੀ ਜਾਤੀ ਦੇ ਹਿੰਦੂ ਲੜਕਿਆਂ ਨਾਲ ਕੀਤੇ। ਬ੍ਰਿਟਿਸ਼ ਮਰਦਮ ਸ਼ੁਮਾਰੀ ਨੇ ਧਰਮ ਦੇ ਦੁਆਰਾ ਆਬਾਦੀ ਦੀ ਗਣਨਾ ਸ਼ੁਰੂ ਕਰ ਦਿੱਤੀ ਤੇ ਸੰਖਿਆ ਅਤੇ ਸੰਭਾਵਿਤ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਦੇ ਨੁਕਸਾਨ ਨੂੰ ਰੋਕਣ ਲਈ ਦਲਿਤ ਔਰਤਾਂ ਮਹੱਤਵਪੂਰਨ ਹੋ ਗਈਆਂ। ਅਸਲੀ ਕਲੇਸ਼ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ 'ਚ ਨਹੀਂ, ਜਿਵੇਂ ਕਿ ਡਾਕਟਰ ਰਾਮ ਮਨੋਹਰ ਲੋਹੀਆ ਨੇ ਆਪਣੇ ਸੈਮੀਨਾਰ ਲੇਖ ‘ਹਿੰਦੂ ਬਨਾਮ ਹਿੰਦੂ' ਵਿੱਚ ਲਿਖਿਆ, ‘‘ਭਾਰਤੀ ਇਤਿਹਾਸ 'ਚ ਸਭ ਤੋਂ ਵੱਡੀ ਜੰਗ ਰੂੜੀਵਾਦੀ ਅਤੇ ਉਦਾਰਵਾਦੀ ਤਾਕਤਾਂ ਦਰਮਿਆਨ ਸੰਘਰਸ਼ ਬਾਰੇ ਹੈ ਜੋ ਪਿਛਲੇ 5000 ਸਾਲਾਂ ਤੋਂ ਜਾਰੀ ਹੈ। ਕਲੇਸ਼ ਦੇ ਮੁੱਖ ਮੁੱਦੇ ਜਾਤੀ ਵਰਗ, ਔਰਤ ਅਤੇ ਸਹਿਣਸ਼ੀਲਤਾ ਹੈ।''
ਦਲਿਤ ਮਹਿਲਾ ਸਪੀਕ ਆਊਟ (2014) 500 ਇੰਟਰਵਿਊਜ਼ ਰਾਹੀਂ ਲਿਖਤੀ, ਜ਼ੁਬਾਨੀ, ਸਰੀਰਕ ਅਤੇ ਸੈਕਸ ਹਿੰਸਾਂ ਦੀ ਰਿਪੋਰਟ ਹੈ। ਉਚ ਜਾਤੀ ਦੇ ਅਪਰਾਧੀਆਂ ਨਾਲ ਅਕਸਰ ਕਾਨੂੰਨੀ ਪ੍ਰਣਾਲੀ ਦੇ ਟਕਰਾਅ ਦੇ ਬਾਵਜੂਦ, ਦਲਿਤ ਔਰਤ ਹਿੰਸਾ ਦੇ ਵਿਰੁੱਧ ਆਵਾਜ਼ ਉਠਾਉਂਦੀ ਹੈ। ਜਾਤੀਗਤ ਬੇਇਨਸਾਫੀ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰਨ ਉਤੇ ਉਹ ਯਕੀਨ ਰੱਖਦੀ ਹੈ ਕਿ ਲੋਕਤੰਤਰ ਸਮਾਜ ਦੇ ਸਭ ਤੋਂ ਹੇਠਲੇ ਸਥਾਨ 'ਤੇ ਰਹਿਣ ਵਾਲਿਆਂ ਲਈ ਵੀ ਨਿਆਂ ਅਤੇ ਸਮਾਨਤਾ ਪੇਸ਼ ਕਰਦਾ ਹੈ। ਇਸ ਅਰਥ 'ਚ ਦਲਿਤ ਔਰਤਾਂ ਭਾਰਤੀ ਸੰਵਿਧਾਨਿਕਤਾ ਦੇ ਸੱਚੇ ਨਾਗਰਿਕ ਦੇ ਰੂਪ 'ਚ ਉਭਰਦੀਆਂ ਹਨ। ਇਹ ਮਹੱਤਵ ਪੂਰਨ ਹੈ ਕਿ ਭਾਰਤੀ ਸੰਵਿਧਾਨ ਦੇ ਜਨਕ ਬਾਬਾ ਸਾਹਿਬ ਅੰਬੇਡਕਰ ਨੇ 1927 'ਚ ‘ਮਨੂ ਸਮ੍ਰਿਤੀ' ਨੂੰ ਜਨਤਕ ਤੌਰ 'ਤੇ ਸਾੜਿਆ ਸੀ ਅਤੇ ਧਾਰਮਿਕ ਗ੍ਰੰਥਾਂ ਨੂੰ ਸੰਵਿਧਾਨ ਦੀ ਨਵੀਂ ਪੁਸਤਕ ਦੇ ਨਾਲ ਬਦਲਣਾ ਚਾਹੁੰਦੇ ਸਨ।
ਅੱਜ ਦਾ ਸੰਘਰਸ਼ ਉਹੋ ਜਿਹਾ ਹੀ ਹੈ ਜਿਵੇਂ ਕਦੇ ਹੁੰਦਾ ਸੀ। ਰੂੜੀਵਾਦੀ ਅਤੇ ਪ੍ਰਗਤੀਵਾਦੀਆਂ ਦੇ ਦਰਮਿਆਨ ਅੱਜ ਨੌਜਵਾਨ ਪੀੜ੍ਹੀ ਸੁਤੰਤਰ ਤੌਰ 'ਤੇ ਜਿਊਣਾ ਚਾਹੁੰਦੀ ਹੈ, ਪੁਰਾਣੀ ਪੀੜ੍ਹੀ ਕੰਟਰੋਲ ਬਣਾਈ ਰੱਖਣਾ ਚਾਹੁੰਦੀ ਹੈ ਅਤੇ ਆਪਣਾ ਪਰਵਾਰ ਬਣਾਉਣਾ ਚਾਹੁੰਦੀ ਹੈ। ਉਚ ਜਾਤੀ ਨਿਆਂ ਅਤੇ ਬਰਾਬਰੀ ਦੀ ਤਲਾਸ਼ ਕਰਦੀ ਹੈ ਅਤੇ ਹੇਠਲੀਆਂ ਜਾਤੀਆਂ ਨਿਆਂ ਅਤੇ ਬਰਾਬਰੀ ਨੂੰ ਲੱਭਦੀਆਂ ਹਨ। ਇਸ ਲੜਾਈ ਦੀ ਜੜ੍ਹ 'ਚ ਹੈ ‘ਮਨੂ' ਦਾ ਕੋਡ ਜਾਂ ਫਿਰ ਅੰਬੇਡਕਰ ਦਾ ਸੰਵਿਧਾਨ, ਸੋ ਸਾਨੂੰ ਸੋਚਣਾ ਪਵੇਗਾ ਕਿ ਇਨ੍ਹਾਂ ਦੋਵਾਂ 'ਚੋਂ ਅਸੀਂ ਕਿਸ ਨੂੰ ਚੁਣਨਾ ਹੈ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”